ਕਰਵਾਚੌਥ ਦੀ ਰਾਤ ਬਟਾਲਾ ‘ਚ ਵੱਡੀ ਵਾਰਦਾਤ, ਗੋਲਬਾਰੀ ‘ਚ 2 ਦੀ ਮੌਤ ਤੇ 4 ਜ਼ਖ਼ਮੀ
Batala Crime News: ਚਸ਼ਮਦੀਦ ਤੇ ਜ਼ਖ਼ਮੀ ਗਵਾਹ ਸੰਦੀਪ ਨੇ ਦੱਸਿਆ ਕਿ ਉਹ ਇੱਕ ਦੁਕਾਨ ਦੇ ਬਾਹਰ ਖੜ੍ਹਾ ਸੀ ਕਿ ਜਦੋਂ ਅਚਾਨਕ ਗੋਲੀਆਂ ਦੀ ਆਵਾਜ਼ ਸੁਣਾਈ ਦਿੱਤੀ। ਉਹ, ਦੁਕਾਨ ਮਾਲਕ ਤੇ ਇੱਕ ਹੋਰ ਨੌਜਵਾਨ ਗੋਲੀਬਾਰੀ ਦੀ ਲਪੇਟ ਜ਼ਖਮੀਆਂ ਤੇ 'ਚ ਆ ਗਏ।
ਕਰਵਾ ਚੌਥ ਦੀ ਰਾਤ ਬਟਾਲਾ ਸ਼ਹਿਰ ਦੇ ਮੁੱਖ ਚੌਰਾਹੇ, ਖਜੂਰੀ ਗੇਟ ਦੇ ਨੇੜੇ ਗੋਲੀਬਾਰੀ ਦੀ ਇੱਕ ਵੱਡੀ ਘਟਨਾ ਵਾਪਰੀ। ਮੋਟਰਸਾਈਕਲ ‘ਤੇ ਸਵਾਰ ਦੋ ਅਣਪਛਾਤੇ ਨੌਜਵਾਨਾਂ ਨੇ ਸ਼ਰੇਆਮ ਕਈ ਰਾਊਂਡ ਫਾਇਰਿੰਗ ਕੀਤੀ। ਇਸ ਘਟਨਾ ‘ਚ ਦੋ ਲੋਕਾਂ ਦੀ ਮੌਤ ਹੋ ਗਈ, ਜਦੋਂ ਕਿ ਚਾਰ ਹੋਰ ਗੰਭੀਰ ਜ਼ਖਮੀ ਹੋ ਗਏ। ਉਨ੍ਹਾਂ ਦਾ ਸਿਵਲ ਹਸਪਤਾਲ, ਬਟਾਲਾ ‘ਚ ਇਲਾਜ ਚੱਲ ਰਿਹਾ ਹੈ। ਪੁਲਿਸ ਮੌਕੇ ‘ਤੇ ਪਹੁੰਚੀ ਅਤੇ ਜਾਂਚ ਸ਼ੁਰੂ ਕਰ ਦਿੱਤੀ।
ਚਸ਼ਮਦੀਦ ਤੇ ਜ਼ਖ਼ਮੀ ਗਵਾਹ ਸੰਦੀਪ ਨੇ ਦੱਸਿਆ ਕਿ ਉਹ ਇੱਕ ਦੁਕਾਨ ਦੇ ਬਾਹਰ ਖੜ੍ਹਾ ਸੀ ਕਿ ਜਦੋਂ ਅਚਾਨਕ ਗੋਲੀਆਂ ਦੀ ਆਵਾਜ਼ ਸੁਣਾਈ ਦਿੱਤੀ। ਉਹ, ਦੁਕਾਨ ਮਾਲਕ ਤੇ ਇੱਕ ਹੋਰ ਨੌਜਵਾਨ ਗੋਲੀਬਾਰੀ ਦੀ ਲਪੇਟ ਜ਼ਖਮੀਆਂ ਤੇ ‘ਚ ਆ ਗਏ।
ਸੂਤਰਾਂ ਅਨੁਸਾਰ, ਗੋਲੀਬਾਰੀ ਕਾਂਗਰਸੀ ਨੇਤਾ ਅਤੇ ਸ਼ਰਾਬ ਕਾਰੋਬਾਰੀ ਦੀਪੂ ਜੈਂਤੀਪੁਰ ਦੇ ਰਿਸ਼ਤੇਦਾਰ ਦੀ ਮਾਲਕੀ ਵਾਲੀ ਦੁਕਾਨ ਦੇ ਬਾਹਰ ਹੋਈ। ਦੁਕਾਨ ਮਾਲਕ, ਉੱਥੇ ਕੰਮ ਕਰਨ ਵਾਲੇ ਕਰਮਚਾਰੀ ਤੇ ਰਾਹਗੀਰ ਵੀ ਗੋਲੀਆਂ ਦੀ ਲਪੇਟ ‘ਚ ਆ ਗਏ।
ਸਿਵਲ ਹਸਪਤਾਲ, ਬਟਾਲਾ ਦੇ ਡਿਊਟੀ ਮੈਡੀਕਲ ਅਫਸਰ ਦੇ ਅਨੁਸਾਰ, ਗੋਲੀ ਲੱਗਣ ਦੇ ਮਾਮਲੇ ‘ਚ ਛੇ ਲੋਕਾਂ ਨੂੰ ਹਸਪਤਾਲ ਲਿਆਂਦਾ ਗਿਆ। ਉਨ੍ਹਾਂ ‘ਚੋਂ ਦੋ ਦੀ ਪਹਿਲਾਂ ਹੀ ਮੌਤ ਹੋ ਚੁੱਕੀ ਸੀ, ਜਦੋਂ ਕਿ ਬਾਕੀ ਚਾਰ ਦੀ ਹਾਲਤ ਗੰਭੀਰ ਬਣੀ ਹੋਈ ਹੈ। ਥਾਣਾ ਸਿਟੀ ਬਟਾਲਾ ਦੇ ਅਧਿਕਾਰੀ ਸੁਖਜਿੰਦਰ ਸਿੰਘ ਨੇ ਕਿਹਾ ਕਿ ਉਨ੍ਹਾਂ ਨੂੰ ਗੋਲੀਬਾਰੀ ਦੀ ਸੂਚਨਾ ਮਿਲੀ ਸੀ ਤੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।
