ਗਿੱਦੜਬਾਹਾ ‘ਚ AAP ਨੇ ਕੀਤੀ ਚੋਣ ਰੈਲੀ, ਕੇਜਰੀਵਾਲ ਬੋਲੇ- ਪ੍ਰਾਈਵੇਟ ਹਸਪਤਾਲਾਂ ‘ਚ ਜਾਣ ਦੀ ਲੌੜ ਨਹੀਂ ਸਰਕਾਰੀ ਹਸਪਤਾਲ ਨੂੰ ਸ਼ਾਨਦਾਰ ਬਣਾਵਾਂਗੇ

Updated On: 

16 Nov 2024 21:52 PM

ਕੇਜਰੀਵਾਲ ਨੇ ਕਿਹਾ ਕਿ ਇਸ ਦਾ ਮਤਲਬ ਹੈ ਕਿ ਤੁਸੀਂ ਉਨ੍ਹਾਂ ਦੋਵਾਂ ਪਾਰਟੀਆਂ ਤੋਂ ਬਹੁਤ ਨਾਰਾਜ਼ ਸੀ ਅਤੇ ਤੁਹਾਨੂੰ ਬਹੁਤ ਉਮੀਦ ਸੀ ਕਿ ਆਮ ਆਦਮੀ ਪਾਰਟੀ ਆਵੇਗੀ ਅਤੇ ਤੁਹਾਡੇ ਸੁਪਨੇ ਪੂਰੇ ਕਰੇਗੀ। ਉਨ੍ਹਾਂ ਕਿਹਾ ਕਿ ਢਾਈ ਸਾਲ ਪਹਿਲਾਂ ਅਸੀਂ ਤੁਹਾਡੇ ਨਾਲ ਵਾਅਦਾ ਕੀਤਾ ਸੀ ਕਿ ਸਾਡੀ ਸਰਕਾਰ ਬਣਨ 'ਤੇ ਅਸੀਂ ਤੁਹਾਡੇ ਸਾਰੇ ਪੁਰਾਣੇ ਬਿਜਲੀ ਬਿੱਲ ਮੁਆਫ ਕਰ ਦੇਵਾਂਗੇ ਅਤੇ ਤੁਹਾਨੂੰ ਮੁਫਤ ਬਿਜਲੀ ਦੇਵਾਂਗੇ ਅਤੇ ਹਰ ਕਿਸੇ ਦਾ ਬਿਜਲੀ ਬਿੱਲ ਜ਼ੀਰੋ ਹੋ ਜਾਵੇਗਾ।

ਗਿੱਦੜਬਾਹਾ ਚ AAP ਨੇ ਕੀਤੀ ਚੋਣ ਰੈਲੀ, ਕੇਜਰੀਵਾਲ ਬੋਲੇ- ਪ੍ਰਾਈਵੇਟ ਹਸਪਤਾਲਾਂ ਚ ਜਾਣ ਦੀ ਲੌੜ ਨਹੀਂ ਸਰਕਾਰੀ ਹਸਪਤਾਲ ਨੂੰ ਸ਼ਾਨਦਾਰ ਬਣਾਵਾਂਗੇ

ਆਮ ਆਦਮੀ ਪਾਰਟੀ ਦੇ ਸੁਪਰੀਮੋ ਅਰਵਿੰਦ ਕੇਜਰੀਵਾਲ

Follow Us On

ਪੰਜਾਬ ਵਿੱਚ 20 ਨਵੰਬਰ ਨੂੰ ਚਾਰ ਵਿਧਾਨ ਸਭਾ ਸੀਟਾਂ ‘ਤੇ ਚੋਣਾਂ ਹੋਣੀਆਂ ਹਨ। ਜਿਨ੍ਹਾਂ ਵਿੱਚ ਗਿੱਦੜਬਾਹਾ ਸੀਟ ਇਸ ਵੇਲੇ ਸਿਆਸੀ ਪਾਰਟੀਆਂ ਲਈ ਵਕਾਰ ਦਾ ਸਵਾਲ ਬਣੀ ਹੋਈ ਹੈ। ਸਿਆਸੀ ਪਾਰਟੀ ਦੇ ਆਗੂ ਪ੍ਰਚਾਰ ਲਈ ਮੈਦਾਨ ਵਿੱਚ ਉੱਤਰੇ ਹੋਏ ਹਨ। ਆਮ ਆਦਮੀ ਪਾਰਟੀ ਦੇ ਸੁਪਰੀਮੋ ਅਰਵਿੰਦ ਕੇਜਰੀਵਾਲ ਨੇ ਅੱਜ ਗਿੱਦੜਬਾਹਾ ਦੀ ਚੋਣ ਰੈਲੀ ਵਿੱਚ ਸ਼ਿਰਕਤ ਕੀਤੀ। ਇਸ ਦੌਰਾਨ ਉਨ੍ਹਾਂ ਨਾਲ ਸੀਐਮ ਭਗਵੰਤ ਮਾਨ ਵੀ ਮੌਜੂਦ ਸਨ।

ਉਨ੍ਹਾਂ ਨੇ ਪਾਰਟੀ ਉਮੀਦਵਾਰ ਹਰਦੀਪ ਸਿੰਘ ਡਿੰਪੀ ਢਿੱਲੋਂ ਲਈ ਪ੍ਰਚਾਰ ਕੀਤਾ। ਉਨ੍ਹਾਂ ਲੋਕਾਂ ਨੂੰ ਕਿਹਾ ਕਿ ਢਾਈ ਸਾਲ ਪਹਿਲਾਂ ਇਤਿਹਾਸਕ ਬਹੁਮਤ ਨੂੰ ਦੇਖਦਿਆਂ ਤੁਸੀਂ 117 ‘ਚੋਂ 92 ਸੀਟਾਂ ਦਿੱਤੀਆਂ ਸਨ।

ਕੇਜਰੀਵਾਲ ਨੇ ਕਿਹਾ ਕਿ ਇਸ ਦਾ ਮਤਲਬ ਹੈ ਕਿ ਤੁਸੀਂ ਉਨ੍ਹਾਂ ਦੋਵਾਂ ਪਾਰਟੀਆਂ ਤੋਂ ਬਹੁਤ ਨਾਰਾਜ਼ ਸੀ ਅਤੇ ਤੁਹਾਨੂੰ ਬਹੁਤ ਉਮੀਦ ਸੀ ਕਿ ਆਮ ਆਦਮੀ ਪਾਰਟੀ ਆਵੇਗੀ ਅਤੇ ਤੁਹਾਡੇ ਸੁਪਨੇ ਪੂਰੇ ਕਰੇਗੀ। ਉਨ੍ਹਾਂ ਕਿਹਾ ਕਿ ਢਾਈ ਸਾਲ ਪਹਿਲਾਂ ਅਸੀਂ ਤੁਹਾਡੇ ਨਾਲ ਵਾਅਦਾ ਕੀਤਾ ਸੀ ਕਿ ਸਾਡੀ ਸਰਕਾਰ ਬਣਨ ‘ਤੇ ਅਸੀਂ ਤੁਹਾਡੇ ਸਾਰੇ ਪੁਰਾਣੇ ਬਿਜਲੀ ਬਿੱਲ ਮੁਆਫ ਕਰ ਦੇਵਾਂਗੇ ਅਤੇ ਤੁਹਾਨੂੰ ਮੁਫਤ ਬਿਜਲੀ ਦੇਵਾਂਗੇ ਅਤੇ ਹਰ ਕਿਸੇ ਦਾ ਬਿਜਲੀ ਬਿੱਲ ਜ਼ੀਰੋ ਹੋ ਜਾਵੇਗਾ।

ਇਹ ਇੱਕ ਚਮਤਕਾਰ ਹੈ ਕਿ ਪੂਰੇ ਦੇਸ਼ ਵਿੱਚ, ਸਿਰਫ ਦਿੱਲੀ ਅਤੇ ਪੰਜਾਬ ਦੇ ਲੋਕਾਂ ਦੇ ਬਿਜਲੀ ਦੇ ਬਿੱਲ ਜ਼ੀਰੋ ਹਨ। ਦੇਸ਼ ਦੇ ਕਿਸੇ ਵੀ ਸੂਬੇ ‘ਚ ਚੱਲੀਏ ਤਾਂ ਬਿਜਲੀ ਇੰਨੀ ਮਹਿੰਗੀ ਹੈ ਕਿ ਲੋਕਾਂ ਦਾ ਪੈਸਾ ਘਰ ਚਲਾਉਣ ਲਈ ਵੀ ਬਿਜਲੀ ‘ਤੇ ਖਰਚ ਹੋ ਜਾਂਦਾ ਹੈ।

ਗਿੱਦੜਬਾਹਾ ਹਸਪਤਾਲ ਨੂੰ ਸ਼ਾਨਦਾਰ ਬਣਾਵਾਂਗੇ- ਕੇਜਰੀਵਾਲ

ਕੇਜਰੀਵਾਲ ਨੇ ਕਿਹਾ ਕਿ ਮੈਨੂੰ ਪਤਾ ਲੱਗਾ ਹੈ ਕਿ ਗਿੱਦੜਬਾਹਾ ਹਸਪਤਾਲ ਦੀ ਹਾਲਤ ਬਹੁਤ ਖਰਾਬ ਹੈ। ਅਸੀਂ ਇਸ ਨੂੰ ਵੀ ਠੀਕ ਕਰ ਦੇਵਾਂਗੇ, ਸ਼ਾਨਦਾਰ ਬਣਾਵਾਂਗੇ, ਉਸ ਤੋਂ ਬਾਅਦ ਤੁਹਾਨੂੰ ਵੱਡੇ ਪ੍ਰਾਈਵੇਟ ਹਸਪਤਾਲਾਂ ਵਿੱਚ ਜਾਣ ਦੀ ਲੋੜ ਨਹੀਂ ਪਵੇਗੀ, ਅਸੀਂ ਤੁਹਾਡੇ ਸਿਵਲ ਹਸਪਤਾਲ ਨੂੰ ਇੰਨਾ ਵਧੀਆ ਬਣਾਵਾਂਗੇ ਕਿ ਅਮੀਰ ਲੋਕ ਆਪਣੇ ਇਲਾਜ਼ ਲਈ ਸਿਵਲ ਹਸਪਤਾਲ ਵਿੱਚ ਆਉਣਗੇ।

Exit mobile version