Virsa Singh Valtoha On Sukhbir Singh Badal: ਹੁਣ ਗਿ. ਹਰਪ੍ਰੀਤ ਸਿੰਘ ਨੂੰ ਬਣਾ ਲਓ ਪ੍ਰਧਾਨ, ਬਾਦਲ ਦੇ ਅਸਤੀਫੇ ਤੇ ਭੜਕੇ ਵਲਟੋਹਾ

Updated On: 

16 Nov 2024 15:28 PM

ਸਾਬਕਾ ਅਕਾਲੀ ਆਗੂ ਵਿਰਸਾ ਸਿੰਘ ਵਲਟੋਹਾ ਨੇ ਸ਼੍ਰੋਮਣੀ ਅਕਾਲੀ ਦਲ (ਸੁਧਾਰ ਲਹਿਰ) ਦੇ ਆਗੂਆਂ ਤੇ ਨਿਸ਼ਾਨਾ ਸਾਧਿਆ ਹੈ। ਇੱਕ ਟੀਵੀ ਚੈੱਨਲ ਨੂੰ ਦਿੱਤੇ ਇੰਟਰਵਿਓ ਵਿੱਚ ਵਿਰਸਾ ਸਿੰਘ ਵਲਟੋਹਾ ਨੇ ਕਿਹਾ ਕਿ ਹੁਣ ਗਿਆਨੀ ਹਰਪ੍ਰੀਤ ਸਿੰਘ ਨੂੰ ਪ੍ਰਧਾਨ ਬਣਾ ਲਿਓ, ਉਹਨਾਂ ਦੀ ਕਾਫ਼ੀ ਚਿਰ ਦੀ ਇੱਛਾ ਸੀ।

Virsa Singh Valtoha On Sukhbir Singh Badal: ਹੁਣ ਗਿ. ਹਰਪ੍ਰੀਤ ਸਿੰਘ ਨੂੰ ਬਣਾ ਲਓ ਪ੍ਰਧਾਨ, ਬਾਦਲ ਦੇ ਅਸਤੀਫੇ ਤੇ ਭੜਕੇ ਵਲਟੋਹਾ

ਵਿਰਸਾ ਸਿੰਘ ਵਲਟੋਹਾ

Follow Us On

ਸੁਖਬੀਰ ਸਿੰਘ ਬਾਦਲ ਦੇ ਅਸਤੀਫਾ ਦੇਣ ਦੀਆਂ ਖ਼ਬਰਾਂ ਵਿਚਾਲੇ ਸ੍ਰੋਮਣੀ ਅਕਾਲੀ ਦਲ ਦੇ ਸਾਬਕਾ ਆਗੂ ਵਿਰਸਾ ਸਿੰਘ ਵਲਟੋਹਾ ਦਾ ਬਿਆਨ ਸਾਹਮਣੇ ਆਇਆ ਹੈ। ਉਹਨਾਂ ਨੇ ਸ਼੍ਰੋਮਣੀ ਅਕਾਲੀ ਦਲ (ਸੁਧਾਰ ਲਹਿਰ) ਦੇ ਆਗੂਆਂ ਤੇ ਨਿਸ਼ਾਨਾ ਸਾਧਿਆ ਹੈ। ਇੱਕ ਟੀਵੀ ਚੈੱਨਲ ਨੂੰ ਦਿੱਤੇ ਇੰਟਰਵਿਓ ਵਿੱਚ ਵਿਰਸਾ ਸਿੰਘ ਵਲਟੋਹਾ ਨੇ ਕਿਹਾ ਕਿ ਹੁਣ ਗਿਆਨੀ ਹਰਪ੍ਰੀਤ ਸਿੰਘ ਨੂੰ ਪ੍ਰਧਾਨ ਬਣਾ ਲਿਓ, ਉਹਨਾਂ ਦੀ ਕਾਫ਼ੀ ਚਿਰ ਦੀ ਇੱਛਾ ਸੀ।

ਵਿਰਸਾ ਸਿੰਘ ਵਲਟੋਹਾ ਨੇ ਕਿਹਾ ਕਿ ਸੁਖਬੀਰ ਸਿੰਘ ਬਾਦਲ ਦੇ ਅਸਤੀਫੇ ਨਾਲ ਕਾਂਗਰਸੀ ਅਤੇ ਭਾਜਪਾਈ ਆਗੂਆਂ ਦੀਆਂ ਇੱਛਾਵਾ ਪੂਰੀਆਂ ਹੋ ਰਹੀਆਂ ਹਨ।

ਪੰਥਕ ਰਾਜਨੀਤੀ ਖਿਲਾਫ਼ ਹੋ ਰਹੀ ਹੈ ਸਾਜਿਸ਼- ਵਲਟੋਹਾ

ਵਲਟੋਹਾ ਨੇ ਕਿਹਾ ਕਿ ਅੱਜ ਪੰਥਕ ਆਗੂ ਖਿਲਾਫ਼ ਸਾਜਿਸਾਂ ਹੋ ਰਹੀਆਂ ਹਨ। ਸ਼੍ਰੋਮਣੀ ਅਕਾਲੀ ਦਲ ਨੂੰ ਜਿਹੜੇ ਲੀਡਰਾਂ ਨੇ ਸੰਭਾਲਣਾ ਹੈ ਉਹ ਇਹਨਾ ਸਾਜਿਸ਼ਾਂ ਦਾ ਸ਼ਿਕਾਰ ਹੋ ਰਹੇ ਹਨ। ਜੇਕਰ ਇਹ ਇੰਝ ਹੀ ਚਲਦਾ ਰਿਹਾ ਤਾਂ ਫੇਰ ਰੱਬ ਹੀ ਰਾਖਾ ਹੋਵੇਗਾ।

ਢਾਈ ਮਹੀਨਿਆਂ ਤੋਂ ਘਰ ਹਨ ਸੁਖਬੀਰ

ਵਿਰਸਾ ਸਿੰਘ ਵਲਟੋਹਾ ਨੇ ਸੁਖਬੀਰ ਸਿੰਘ ਬਾਦਲ ਨੂੰ ਧਾਰਮਿਕ ਸਜ਼ਾ ਲਗਾਉਣ ਵਿੱਚ ਹੋ ਰਹੀ ਦੇਰੀ ਤੇ ਬੋਲਦਿਆਂ ਕਿਹਾ ਕਿ ਜੋ ਵਿਅਕਤੀ ਕਦੇ ਘਰ ਨਹੀਂ ਸੀ ਬੈਠਿਆ। ਹਮੇਸ਼ਾ ਸ਼੍ਰੋਮਣੀ ਅਕਾਲੀ ਦਲ ਦੀ ਚੜਦੀ ਕਲਾ ਲਈ ਕੰਮ ਕਰਦਾ ਰਹਿੰਦਾ ਸੀ। ਉਸ ਨੂੰ ਸ਼੍ਰੀ ਅਕਾਲ ਤਖ਼ਤ ਦੇ ਫੈਸਲੇ ਨੇ ਘਰੇ ਬੈਠਾ ਦਿੱਤਾ।

ਵਲਟੋਹਾ ਨੇ ਕਿਹਾ ਕਿ ਜਦੋਂ ਕੋਈ ਸਿੱਖ ਸ਼੍ਰੀ ਅਕਾਲ ਤਖ਼ਤ ਸਾਹਿਬ ਅੱਗੇ ਪੇਸ਼ ਹੋਕੇ ਆਪਣਾ ਸਪੱਸ਼ਟੀਕਰਨ ਦੇ ਦਿੰਦਾ ਹੈ। ਜੇਕਰ ਸਿੰਘ ਸਾਹਿਬ ਉਸ ਤੋਂ ਸੰਤੁਸ਼ਟ ਨਾ ਹੋਣ ਤਾਂ ਉਸ ਵਿਅਕਤੀ ਨੂੰ ਅਕਾਲ ਤਖ਼ਤ ਸਾਹਿਬ ਤੇ ਬੁਲਾਇਆ ਜਾਂਦਾ ਹੈ। ਉਸ ਨੂੰ ਪੁੱਛਿਆ ਜਾਂਦਾ ਹੈ ਕਿ ਉਹ ਆਪਣੀ ਗਲਤੀ ਸਵੀਕਾਰ ਕਰਦਾ ਹੈ। ਜੇਕਰ ਸਿੱਖ ਗਲਤੀ ਮੰਨ ਲੈਂਦਾ ਹੈ ਤਾਂ ਉਸ ਨੂੰ ਉਸੇ ਸਮੇ ਤਨਖਾਹ ਲਗਾ ਦਿੱਤੀ ਜਾਂਦੀ ਹੈ।

ਪਰ ਸੁਖਬੀਰ ਸਿੰਘ ਬਾਦਲ ਦੇ ਮਾਮਲੇ ਵਿੱਚ ਅਜਿਹਾ ਨਹੀਂ ਹੋਇਆ। ਸੁਖਬੀਰ ਸਿੰਘ ਬਾਦਲ ਖਿਲਾਫ਼ ਸ਼ਿਕਾਇਤ ਆਏ ਨੂੰ 3 ਮਹੀਨੇ ਹੋ ਗਏ। ਉਹਨਾਂ ਨੂੰ ਤਨਖਾਹੀਆ ਕਰਾਰ ਦਿੱਤੇ ਢਾਈ ਮਹੀਨੇ ਹੋ ਗਏ। ਉਹਨਾਂ ਨੂੰ ਤਨਖਾਹ ਨਹੀਂ ਲਗਾਈ ਗਈ।

ਸੁਖਬੀਰ ਸਿੰਘ ਬਾਦਲ ਨੂੰ ਕੀਤਾ ਗਿਆ ਨਿਰਾਸ਼

ਵਿਰਸਾ ਸਿੰਘ ਵਲਟੋਹਾ ਨੇ ਕਿਹਾ ਕਿ ਸੁਖਬੀਰ ਬਾਦਲ ਨਿਰਾਸ਼ ਕੀਤਾ ਗਿਆ। ਜਿਸ ਨਿਰਾਸਾ ਦਾ ਨਤੀਜਾ ਇਹ ਹੋਇਆ ਕਿ ਅੱਜ ਉਹਨਾਂ ਨੇ ਅਸਤੀਫਾ ਦੇ ਦਿੱਤਾ।

Exit mobile version