G-20 Summit 2023 Highlights : ਜੀ-20 ਦੀ ਪਹਿਲੀ ਬੈਠਕ ‘ਚ ਵਫਦ ਨੇ ਪੇਸ਼ ਕੀਤੇ ਆਪੋ-ਆਪਣੇ ਵਿਚਾਰ

Updated On: 

15 Mar 2023 16:01 PM

G-20 Summit News: ਪਹਿਲੀ ਬੈਠਕ ਵਿੱਚ ਆਈਆਈਟੀ ਰੋਪੜ 'ਸਰੋਤੀਕਰਨ ਖੋਜ ਅਤੇ ਇਨੋਵੇਸ਼ਨ ਨੂੰ ਪ੍ਰੋਤਸਾਹਿਤ ਕਰਨ ਵਾਲੇ ਸਹਿਯੋਗਾਂ ਰਾਹੀਂ' ਵਿਸ਼ੇ 'ਤੇ ਸੈਮੀਨਾਰ ਦੀ ਮੇਜ਼ਬਾਨੀ ਕਰ ਰਿਹਾ ਹੈ।

G-20 Summit 2023 Highlights : ਜੀ-20 ਦੀ ਪਹਿਲੀ ਬੈਠਕ ਚ ਵਫਦ ਨੇ ਪੇਸ਼ ਕੀਤੇ ਆਪੋ-ਆਪਣੇ ਵਿਚਾਰ

G-20 Summit 2023 'ਚ ਪਹੁੰਚੇ ਮੁੱਖ ਮੰਤਰੀ ਨੇ ਕੀਤਾ ਵਿਦੇਸ਼ੀ ਮਹਿਮਾਨਾਂ ਦਾ ਸਵਾਗਤ।

Follow Us On

G20 Summit 2023 Punjab Highlights: ਗੁਰੂ ਨਗਰੀ ਅਮ੍ਰਿਤਸਰ ਵਿਚ ਅੱਜ ਤੋ ਜੀ-20 ਸਮਿਟ ਦੀ ਸ਼ੁਰੂਆਤ ਹੋ ਚੁੱਕੀ ਹੈ। ਨੂੰ ਲੈ ਕੇ ਵਿਦੇਸ਼ੀ ਡੇਲੀਗੇਟਸ ਦਾ ਅਮ੍ਰਿਤਸਰ ਆਉਣ ਦਾ ਸਿਲਸਿਲਾ ਸ਼ੁਰੂ ਹੋ ਗਿਆ ਹੈ। ਅੰਮ੍ਰਿਤਸਰ ਦੇ ਖਾਲਸਾ ਕਾਲਜ ਵਿੱਚ ਜੀ-20 ਦੀ ਪਹਿਲੀ ਬੈਠਕ ਦਾ ਪ੍ਰਬੰਧ ਕੀਤਾ ਗਿਆ ਹੈ। ਮੁੱਖ ਮੰਤਰੀ ਭਗਵੰਤ ਮਾਨ ਬੈਠਕ ਨੂੰ ਸੰਬੋਧਨ ਕਰ ਰਹੇ ਹਨ। ਇਸ ਤੋਂ ਪਹਿਲਾਂ ਉਨ੍ਹਾਂ ਨੇ ਕਾਲਜ ਦੇ ਕੈਂਪਸ ਵਿੱਚ ਲੱਗੀ ਪ੍ਰਦਰਸ਼ਨੀ ਦਾ ਵੀ ਉਦਘਾਟਨ ਕੀਤਾ ਹੈ।

LIVE NEWS & UPDATES

The liveblog has ended.
  • 15 Mar 2023 02:32 PM (IST)

    G-20 Summit 2023 ਦੇ ਖਿਲਾਫ ਕਿਸਾਨ ਜੱਥੇਬੰਦੀਆਂ ਦਾ ਧਰਨਾ

    ਕਿਸਾਨ ਜੱਥੇਬੰਦੀਆਂ ਇਸ ਸਮਿਟ ਦਾ ਵਿਰੋਧ ਕਰ ਰਹੀਆਂ ਹਨ। ਉਨ੍ਹਾਂ ਦਾ ਕਹਿਣਾ ਹੈ ਕਿ ਜਿਨ੍ਹਾਂ ਨੇ ਸਾਡੇ ਲੌਕਾ ਤੇ ਤਸ਼ੱਦਦ ਢਾਈ, ਜਿਨ੍ਹਾਂ ਨੇ ਸ਼ਹੀਦ ਭਗਤ ਸਿੰਘ ਨੂੰ ਫਾਸੀ ਤੇ ਚੜ੍ਹਾ ਦਿੱਤਾ, ਅੱਜ ਸਾਡੀਆਂ ਸਰਕਾਰਾ ਉਨ੍ਹਾਂ ਵਿਦੇਸ਼ੀਆਂ ਦੀ ਮੇਜਬਾਨੀ ਕਰ ਰਹੀਆ ਹਨ, ਜਿਸਦਾ ਅਸੀ ਪੂਰੀ ਤਰ੍ਹਾਂ ਨਾਲ ਵਿਰੋਧ ਕਰਦੇ ਹਾਂ।

  • 15 Mar 2023 01:40 PM (IST)

    G-20 Summit ਦੀ ਪਹਿਲੀ ਬੈਠਕ ਨੂੰ ਮੁੱਖ ਮੰਤਰੀ ਦਾ ਸੰਬੋਧਨ

    ਮੁੱਖ ਮੰਤਰੀ ਭਗਵੰਤ ਮਾਨ ਜੀ-20 ਦੀ ਬੈਠਕ ਵਿੱਚ ਹਿੱਸਾ ਲੈਣ ਆਏ ਵਿਦੇਸ਼ੀ ਮਹਿਮਾਨਾਂ ਨੂੰ ਸੰਬੋਧਨ ਕਰ ਰਹੇ ਹਨ।

  • 15 Mar 2023 01:13 PM (IST)

    G-20 Summit ‘ਚ ਹਿੱਸਾ ਲੈਣ ਲਈ ਅਮ੍ਰਿਤਸਰ ਦੇ ਖਾਲਸਾ ਕਾਲਜ ਪਹੁੰਚੇ ਸੀਐੱਮ ਭਗਵੰਤ ਮਾਨ

    ਮੁੱਖਮੰਤਰੀ ਭਗਵੰਤ ਮਾਨ ਖ਼ਾਲਸਾ ਕਾਲਜ ਜੀ 20 ਦੇ ਡੇਲੀਗੇਟਸ ਨਾਲ਼ ਮੁਲਾਕਾਤ ਕਰਨ ਲਈ ਪਹੁੰਚੇ ਹਨ। ਇਸ ਤੋਂ ਬਾਅਦ ਮੁੱਖਮੰਤਰੀ ਵਲੋਂ ਖਾਲਸਾ ਕਾਲਜ ਵਿੱਚ ਲੱਗੀ ਪ੍ਰਦਰਸ਼ਨੀ ਦਾ ਵੀ ਉਦਘਾਟਨ ਕੀਤਾ ਜਾਵੇਗਾ।

  • 15 Mar 2023 12:27 PM (IST)

    G20 Summit ‘ਚ ਵਿਦੇਸ਼ੀ ਮਹਿਮਾਨਾਂ ਦੀ ਸੁਰੱਖਿਆ ਲਈ ਚੱਪੇ-ਚੱਪੇ ‘ਤੇ ਪੁਲਿਸ ਤਾਇਨਾਤ

    ਅਮ੍ਰਿਤਸਰ ਵਿੱਚ 7 ਜਿਲਿਆਂ ਦੀ ਪੁਲਿਸ ਦੀ ਤਾਇਨਾਤੀ ਕੀਤੀ ਗਈ ਹੈ ਨਾਲ ਹੀ ਵੱਖ ਵੱਖ ਜਿਲ੍ਹਿਆਂ ਤੋਂ ਸਰਵੇਲੈਂਸ ਵੈਨਾਂ ਵੀ ਮੰਗਵਾਈਆਂ ਗਈਆਂ ਹਨ। ਪੁਲਿਸ ਦੇ ਨਾਲ ਨਾਲ ਸੀਆਰਪੀਐਫ ਅਤੇ ਆਰਏਐਫ਼ ਦੀਆਂ 15 ਕੰਪਨੀਆਂ ਨੂੰ ਸੁਰਖਿਆ ਦੀ ਜਿੰਮੇਵਾਰੀ ਸੌਂਪੀ ਗਈ ਹੈ।

  • 15 Mar 2023 12:15 PM (IST)

    G-20 Summit: ਮੁੱਖ ਮੰਤਰੀ ਭਗਵੰਤ ਮਾਨ ਕਰਨਗੇ ਬੈਠਕ ਨੂੰ ਸੰਬੋਧਿਤ

    ਵੱਖ ਵੱਖ ਦੇਸ਼ਾਂ ਤੋਂ ਆਏ ਵਫਦ ਅੱਜ ਐਜੂਕੇਸ਼ਨ ਵਰਕਿੰਗ ਗਰੁੱਪ ਦੀ ਬੈਠਕ ਵਿੱਚ ਹਿੱਸਾ ਲੈ ਰਹੇ ਹਨ। ਇੱਥੇ ਆਈਆਈਟੀ ਰੋਪੜ ‘ਸਰੋਤੀਕਰਨ ਖੋਜ ਅਤੇ ਇਨੋਵੇਸ਼ਨ ਨੂੰ ਪ੍ਰੋਤਸਾਹਿਤ ਕਰਨ ਵਾਲੇ ਸਹਿਯੋਗਾਂ ਰਾਹੀਂ’ ਵਿਸ਼ੇ ‘ਤੇ ਸੈਮੀਨਾਰ ਦੀ ਮੇਜ਼ਬਾਨੀ ਕਰ ਰਿਹਾ ਹੈ।

  • 15 Mar 2023 12:05 PM (IST)

    G20 Summit 2023 ਦੀਆਂ ਬੈਠਕ ਨੂੰ ਲੈ ਕੇ ਸੁਰੱਖਿਆ ਦੇ ਪੁਖਤਾ ਇੰਤਜਾਮ

    G20 Summit 2023 ਨੂੰ ਲੈ ਕੇ ਪੁਲਿਸ ਅਤੇ ਪ੍ਰਸ਼ਾਸਨ ਵੱਲੋਂ ਸੁਰੱਖਿਆ ਦੇ ਪੁਖਤਾ ਇੰਤਜਾਮ ਕੀਤੇ ਗਏ ਹਨ। ਪੂਰੇ ਸ਼ਹਿਰ ਵਿੱਚ 115 ਨਾਕੇ ਲਗਾਏ ਗਏ ਹਨ।