ਪੰਜਾਬ ਦੇ ਸਾਬਕਾ ਮੁੱਖ ਮੰਤਰੀ ਚਰਨਜੀਤ ਚੰਨੀ ਨੂੰ ਮਿਲੀ ਧਮਕੀ: ਗੈਂਗਸਟਰਾਂ ਨੇ ਮੰਗੇ 2 ਕਰੋੜ; ਡੀਜੀਪੀ ਨੂੰ ਦਿੱਤੀ ਸ਼ਿਕਾਇਤ | Former CM Punjab Charjit Channi received threat call Gangsters demanded 2 crores Know in Punjabi Punjabi news - TV9 Punjabi

ਪੰਜਾਬ ਦੇ ਸਾਬਕਾ ਮੁੱਖ ਮੰਤਰੀ ਚਰਨਜੀਤ ਚੰਨੀ ਨੂੰ ਮਿਲੀ ਧਮਕੀ: ਗੈਂਗਸਟਰਾਂ ਨੇ ਮੰਗੇ 2 ਕਰੋੜ; ਡੀਜੀਪੀ ਨੂੰ ਦਿੱਤੀ ਸ਼ਿਕਾਇਤ

Updated On: 

29 Feb 2024 21:33 PM

ਪੰਜਾਬ ਦੇ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਕਿਹਾ ਕਿ ਉਨ੍ਹਾਂ ਨੇ ਆਪਣੀ ਸ਼ਿਕਾਇਤ ਡੀਜੀਪੀ ਪੰਜਾਬ ਗੌਰਵ ਯਾਦਵ ਅਤੇ ਰੂਪਨਗਰ ਦੇ ਡੀਆਈਜੀ ਨੂੰ ਵੀ ਭੇਜੀ ਸੀ ਪਰ 10 ਦਿਨ ਬੀਤ ਜਾਣ ਦੇ ਬਾਵਜੂਦ ਪੁਲਿਸ ਵੱਲੋਂ ਉਨ੍ਹਾਂ ਨਾਲ ਸੰਪਰਕ ਨਹੀਂ ਕੀਤਾ ਗਿਆ। ਸਾਬਕਾ ਸੀਐਮ ਚੰਨੀ ਨੇ ਇਹ ਮੁੱਦਾ ਕਾਂਗਰਸੀ ਆਗੂਆਂ ਵਿੱਚ ਚੁੱਕਿਆ ਹੈ। ਚਰਨਜੀਤ ਸਿੰਘ ਚੰਨੀ ਨੇ ਮੁਲਾਕਾਤ ਦੌਰਾਨ ਦੱਸਿਆ ਕਿ ਕਰੀਬ 10 ਦਿਨ ਪਹਿਲਾਂ ਉਨ੍ਹਾਂ ਨੂੰ ਫੋਨ ਆਇਆ ਸੀ। ਜਿਸ ਵਿੱਚ ਫੋਨ ਕਰਨ ਵਾਲੇ ਨੇ ਕਿਹਾ ਕਿ ਭਰਾ ਤੁਹਾਨੂੰ ਫੋਨ ਕਰਨ ਲਈ ਕਿਹਾ ਹੈ। ਜਿਸ

ਪੰਜਾਬ ਦੇ ਸਾਬਕਾ ਮੁੱਖ ਮੰਤਰੀ ਚਰਨਜੀਤ ਚੰਨੀ ਨੂੰ ਮਿਲੀ ਧਮਕੀ: ਗੈਂਗਸਟਰਾਂ ਨੇ ਮੰਗੇ 2 ਕਰੋੜ; ਡੀਜੀਪੀ ਨੂੰ ਦਿੱਤੀ ਸ਼ਿਕਾਇਤ

ਸਾਬਕ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ

Follow Us On

ਪੰਜਾਬ ਦੇ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੂੰ ਫਿਰੌਤੀ ਲਈ ਕਾਲ ਆਈ ਹੈ। ਸੀਐਮ ਚੰਨੀ ਨੇ ਇੱਕ ਨਿੱਜੀ ਚੈਨਲ ਤੇ ਇੰਟਰਵਿਊ ਦੌਰਾਨ ਦੱਸਿਆ ਕਿ ਤਕਰੀਬਨ 10 ਦਿਨ ਪਹਿਲਾਂ ਉਨ੍ਹਾਂ ਤੋਂ 2 ਕਰੋੜ ਰੁਪਏ ਦੀ ਮੰਗ ਕੀਤੀ ਗਈ ਸੀ। ਚਰਨਜੀਤ ਸਿੰਘ ਚੰਨੀ ਨੇ ਕਿਹਾ ਕਿ ਉਨ੍ਹਾਂ ਨੇ ਆਪਣੀ ਸ਼ਿਕਾਇਤ ਡੀਜੀਪੀ ਪੰਜਾਬ ਗੌਰਵ ਯਾਦਵ ਅਤੇ ਰੂਪਨਗਰ ਦੇ ਡੀਆਈਜੀ ਨੂੰ ਵੀ ਭੇਜੀ ਸੀ ਪਰ 10 ਦਿਨ ਬੀਤ ਜਾਣ ਦੇ ਬਾਵਜੂਦ ਪੁਲਿਸ ਵੱਲੋਂ ਉਨ੍ਹਾਂ ਨਾਲ ਸੰਪਰਕ ਨਹੀਂ ਕੀਤਾ ਗਿਆ।

ਗੈਂਗਸਟਰਾਂ ਨੇ ਸਾਬਕਾ ਸੀਐਮ ਤੋਂ ਮੰਗੇ 2 ਕਰੋੜ

ਸਾਬਕਾ ਸੀਐਮ ਚੰਨੀ ਨੇ ਇਹ ਮੁੱਦਾ ਕਾਂਗਰਸੀ ਆਗੂਆਂ ਵਿੱਚ ਚੁੱਕਿਆ ਹੈ। ਚਰਨਜੀਤ ਸਿੰਘ ਚੰਨੀ ਨੇ ਮੁਲਾਕਾਤ ਦੌਰਾਨ ਦੱਸਿਆ ਕਿ ਕਰੀਬ 10 ਦਿਨ ਪਹਿਲਾਂ ਉਨ੍ਹਾਂ ਨੂੰ ਫੋਨ ਆਇਆ ਸੀ। ਜਿਸ ਵਿੱਚ ਫੋਨ ਕਰਨ ਵਾਲੇ ਨੇ ਕਿਹਾ ਕਿ ਭਰਾ ਤੁਹਾਨੂੰ ਫੋਨ ਕਰਨ ਲਈ ਕਿਹਾ ਹੈ। ਜਿਸ ਦਾ ਸਾਬਕਾ ਸੀਐਮ ਨੇ ਜਵਾਬ ਦਿੰਦਿਆਂ ਕੰਮ ਦੱਸਣ ਲਈ ਕਿਹਾ। ਫਿਰ ਸਾਹਮਣੇ ਵਾਲੇ ਵਿਅਕਤੀ ਨੇ ਫੋਨ ‘ਤੇ 2 ਕਰੋੜ ਰੁਪਏ ਮੰਗੇ ਅਤੇ ਤੁਰੰਤ ਪ੍ਰਬੰਧ ਕਰਨ ਲਈ ਕਿਹਾ। ਸੀਐਮ ਚਰਨਜੀਤ ਸਿੰਘ ਚੰਨੀ ਨੇ ਦੱਸਿਆ ਕਿ ਉਨ੍ਹਾਂ ਨੇ ਸਪੱਸ਼ਟ ਕਿਹਾ ਕਿ ਉਨ੍ਹਾਂ ਕੋਲ 2 ਕਰੋੜ ਰੁਪਏ ਨਹੀਂ ਹਨ।

ਡੀਜੀਪੀ ਨੂੰ ਸਕਰੀਨ ਸ਼ਾਟ ਭੇਜਿਆ

ਚਰਨਜੀਤ ਸਿੰਘ ਚੰਨੀ ਨੇ ਦੱਸਿਆ ਕਿ ਉਨ੍ਹਾਂ ਨੂੰ ਕੁਝ ਸੁਨੇਹੇ ਵੀ ਮਿਲੇ ਹਨ। ਜਿਸ ਦੇ ਸਕਰੀਨ ਸ਼ਾਟ ਉਨ੍ਹਾਂ ਨੇ ਲੈ ਲਏ। ਉਨ੍ਹਾਂ ਨੇ ਇਹ ਸਕਰੀਨਸ਼ਾਟ ਡੀਜੀਪੀ ਗੌਰਵ ਯਾਦਵ ਅਤੇ ਰੂਪਨਗਰ ਦੇ ਡੀਆਈਜੀ ਨੂੰ ਭੇਜੇ ਸਨ। ਪਰ 10 ਦਿਨ ਬੀਤ ਜਾਣ ਦੇ ਬਾਵਜੂਦ ਵੀ ਉਨ੍ਹਾਂ ਨਾਲ ਸੰਪਰਕ ਨਹੀਂ ਹੋਇਆ।

ਪੰਜਾਬ ‘ਚ ਡਰ ਦਾ ਮਾਹੌਲ- ਚਰਨਜੀਤ ਸਿੰਘ ਚੰਨੀ

ਸਾਬਕਾ ਮੁੱਖ ਮੰਤਰੀ ਨੇ ਕਿਹਾ ਕਿ ਪੰਜਾਬ ਵਿੱਚ ਡਰ ਦਾ ਮਾਹੌਲ ਹੈ। ਜੇਕਰ ਉਨ੍ਹਾਂ ਨਾਲ ਅਜਿਹਾ ਹੋ ਰਿਹਾ ਹੈ ਤਾਂ ਆਮ ਲੋਕਾਂ ਦਾ ਕੀ ਹਾਲ ਹੋਵੇਗਾ, ਇਸ ਦਾ ਅੰਦਾਜ਼ਾ ਲਗਾਇਆ ਜਾ ਸਕਦਾ ਹੈ। ਅੱਜ ਔਰਤਾਂ ਦੇ ਕੰਨਾਂ ਦੀਆਂ ਵਾਲੀਆਂ ਅਤੇ ਜ਼ੰਜੀਰਾਂ ਖੁੱਲ੍ਹੇਆਮ ਖਿੱਚੀਆਂ ਜਾ ਰਹੀਆਂ ਹਨ। ਪੰਜਾਬ ਵਿੱਚ ਸਨੈਚਰਾਂ ਅਤੇ ਗੈਂਗਸਟਰਾਂ ਦਾ ਬੋਲਬਾਲਾ ਹੈ।

ਇਹ ਵੀ ਪੜ੍ਹੋ: ਗੈਂਗਸਟਰ ਲਾਰੈਂਸ ਤੇ ਬਰਾੜ ਦੇ 3 ਸਾਥੀ ਚੰਡੀਗੜ੍ਹ ਚ ਗ੍ਰਿਫਤਾਰ: ਭੁੱਪੀ ਰਾਣਾ ਦੇ ਕਤਲ ਦੀ ਬਣਾਈ ਸੀ ਯੋਜਨਾ; 2 ਪਿਸਤੌਲ, 6 ਕਾਰਤੂਸ ਬਰਾਮਦ

Exit mobile version