ਜਲੰਧਰ ਦੀ UMA ਇੰਟਰਨੈਸ਼ਨਲ ਸਪੋਰਟਸ ਫੈਕਟਰੀ ‘ਚ ਲੱਗੀ ਅੱਗ, 25 ਗੱਡੀਆਂ ਮੌਕੇ ‘ਤੇ ਪਹੁੰਚੀਆਂ, 30 ਤੋਂ ਵੱਧ ਲੋਕਾਂ ਨੂੰ ਬਚਾਇਆ ਗਿਆ
ਜਲੰਧਰ ਚ ਲੈਦਰ ਕੰਪਲੈਕਸ ਦੇ ਕੋਲ ਯੂਐਮਏ ਫੈਕਟਰੀ ਚ ਭਿਆਨਕ ਅੱਗ ਲੱਗ ਗਈ। ਅੱਗ ਇੰਨੀ ਜ਼ਿਆਦਾ ਸੀ ਕਿ ਫਾਇਰ ਬ੍ਰਿਗੇਡ ਦਜੀਆਂ 25 ਤੋਂ ਵਧ ਗੱਡੀਆਂ ਅੱਗ ਤੇ ਕਾਬੂ ਪਾਉਣ ਦੀ ਕੋਸ਼ਿਸ ਕਰ ਰਹੀਆਂ ਹਨ। ਅੱਗ ਲੱਗਣ ਨਾਲ ਪੂਰੇ ਇਲਾਕੇ ਚ ਹਫੜਾ-ਦਫੜੀ ਮੱਚ ਗਈ। ਘਟਨਾ ਦਾ ਸਮੇਂ ਫੈਕਟਰੀ ਅੰਦਰ ਦਰਜ਼ਨਾਂ ਕਰਮਚਾਰੀ ਮੌਜ਼ੂਦ ਸਨ, ਜਿਨ੍ਹਾਂ ਨੂੰ ਰੈਸਕਿਊ ਕਰ ਲਿਆ ਗਿਆ।
ਜਲੰਧਰ ਚ ਲੈਦਰ ਕੰਪਲੈਕਸ ਦੇ ਕੋਲ ਯੂਐਮਏ ਫੈਕਟਰੀ ਚ ਭਿਆਨਕ ਅੱਗ ਲੱਗ ਗਈ। ਅੱਗ ਇੰਨੀ ਜ਼ਿਆਦਾ ਸੀ ਕਿ ਫਾਇਰ ਬ੍ਰਿਗੇਡ ਦਜੀਆਂ 25 ਤੋਂ ਵਧ ਗੱਡੀਆਂ ਅੱਗ ਤੇ ਕਾਬੂ ਪਾਉਣ ਦੀ ਕੋਸ਼ਿਸ ਕਰ ਰਹੀਆਂ ਹਨ। ਅੱਗ ਲੱਗਣ ਨਾਲ ਪੂਰੇ ਇਲਾਕੇ ਚ ਹਫੜਾ-ਦਫੜੀ ਮੱਚ ਗਈ। ਘਟਨਾ ਦਾ ਸਮੇਂ ਫੈਕਟਰੀ ਅੰਦਰ ਦਰਜ਼ਨਾਂ ਕਰਮਚਾਰੀ ਮੌਜ਼ੂਦ ਸਨ, ਜਿਨ੍ਹਾਂ ਨੂੰ ਰੈਸਕਿਊ ਕਰ ਲਿਆ ਗਿਆ। ਦਰਜਨਾਂ ਫਾਇਰ ਬ੍ਰਿਗੇਡ ਕਰਮਚਾਰੀ ਅੱਗ ਤੇ ਕਾਬੂ ਪਾਉਣ ਦੀ ਕੋਸ਼ਿਸ਼ ਕਰ ਰਹੇ ਹਨ।
ਵੈਲਡਿੰਗ ਦੀ ਸਪਾਰਕ ਕਾਰਨ ਅੱਗ ਲੱਗਦ ਦਾ ਖਦਸਾ
ਜਾਣਕਾਰੀ ਮੁਤਾਬਕ ਫੈਕਟਰੀ ਦੇ ਉੱਪਰ ਵਾਲੇ ਹਿੱਸੇ ‘ਚ ਵੈਲਡਿੰਗ ਦਾ ਕੰਮ ਚੱਲ ਰਿਹਾ ਸੀ। ਇਸ ਦੌਰਾਨ ਵੈਲਡਿੰਗ ਦੇ ਸਪਾਰਕ ਕਾਰਨ ਅੱਗ ਲੱਗਣ ਦਾ ਖਦਸਾ ਜਤਾਇਆ ਜਾ ਰਿਹਾ ਹੈ। ਫਿਲਹਾਲ ਫਾਇਰ ਬ੍ਰਿਗੇਡ ਨੇ ਕੋਈ ਬਿਆਨ ਨਹੀਂ ਦਿੱਤਾ ਹੈ। ਉੱਥੇ ਹੀ ਘਟਨਾ ਦੀ ਸੂਚਨਾ ਮਿਲਦੇ ਹੀ ਥਾਣਾ ਬਸਤੀ ਬਾਵਾ ਖੇਲ ਦੀ ਪੁਲਿਸ ਮੌਕੇ ਤੇ ਪਹੁੰਚ ਗਈ। ਘਟਨਾ ‘ਚ ਫੈਕਟਰੀ ਦੇ ਮਾਲਕ ਨੂੰ ਭਾਰੀ ਨੁਕਸਾਨ ਹੋਇਆ ਹੈ।
ਦੱਸ ਦੇਈਏ ਕਿ ਜਿਸ ਫੈਕਟਰੀ ‘ਚ ਅੱਗ ਲੱਗੀ ਹੈ, ਉਸ ‘ਚ ਸਪੋਰਟਸ ਦਾ ਸਮਾਨ ਬਣਾਇਆ ਜਾਂਦਾ ਹੈ। ਜਿਸ ਦੇ ਚੱਲਦੇ ਫੈਕਟਰੀ ‘ਚ ਭਾਰੀ ਮਾਤਰਾ ‘ਚ ਰਬੜ ਅਤੇ ਹੋਰ ਅੱਗ ਫੜਣ ਵਾਲੇ ਪਦਾਰਥ ਮੌਜ਼ੂਦ ਹਨ। ਜਿਸਦੇ ਚੱਲਦੇ ਫਾਇਰ ਬ੍ਰਿਗੇਡ ਨੂੰ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਫਾਇਰ ਬ੍ਰਿਗੇਡ ਦੀ ਟੀਮ ਪਿਛਲੇ 1 ਘੰਟੇ ਤੋਂ ਲਗਾਤਾਰ ਆਗ ਤੇ ਕਾਬੂ ਪਾਉਣ ਦੀ ਕੋਸ਼ਿਸ਼ ਕਰ ਰਹੀ ਹੈ। ਹੁਣ ਤੱਕ ਫਾਇਰ ਬ੍ਰਿਗੇਡ ਦੀਆਂ 25 ਗੱਡੀਆਂ ਮੌਕੇ ਤੇ ਪਹੁੰਚ ਗਈਆਂ ਹਨ।