03 May 2024
TV9 Punjabi
Author: Ramandeep Singh
ਉੱਤਰ ਪ੍ਰਦੇਸ਼ ਦੀ ਅਮੇਠੀ ਲੋਕ ਸਭਾ ਸੀਟ ਲਈ ਲੰਬੇ ਸਮੇਂ ਤੋਂ ਚਰਚਿਤ ਲੋਕ ਸਭਾ ਚੋਣਾਂ ਲਈ ਕਾਂਗਰਸ ਉਮੀਦਵਾਰ ਦਾ ਐਲਾਨ ਕਰ ਦਿੱਤਾ ਗਿਆ ਹੈ।
ਇਸ ਵਾਰ ਗਾਂਧੀ ਪਰਿਵਾਰ ਦਾ ਕੋਈ ਮੈਂਬਰ ਨਹੀਂ ਬਲਕਿ ਕਿਸ਼ੋਰੀ ਲਾਲ ਸ਼ਰਮਾ ਅਮੇਠੀ ਸੀਟ ਤੋਂ ਭਾਜਪਾ ਦੀ ਮੌਜੂਦਾ ਸੰਸਦ ਮੈਂਬਰ ਸਮ੍ਰਿਤੀ ਇਰਾਨੀ ਵਿਰੁੱਧ ਚੋਣ ਲੜਨਗੇ।
ਕਿਸ਼ੋਰੀ ਲਾਲ ਸ਼ਰਮਾ ਗਾਂਧੀ ਪਰਿਵਾਰ ਦੇ ਬਹੁਤ ਕਰੀਬੀ ਮੰਨੇ ਜਾਂਦੇ ਹਨ। ਕੇਐਲ ਸ਼ਰਮਾ ਪੰਜਾਬ ਦਾ ਰਹਿਣ ਵਾਲੇ ਹਨ। ਉਹ ਰਾਏਬਰੇਲੀ ਵਿੱਚ ਸੋਨੀਆ ਗਾਂਧੀ ਦੇ ਪ੍ਰਤੀਨਿਧੀ ਵਜੋਂ ਕੰਮ ਕਰ ਚੁੱਕੇ ਹਨ।
ਕਿਸ਼ੋਰੀ ਲਾਲ 1983 'ਚ ਪਹਿਲੀ ਵਾਰ ਰਾਜੀਵ ਗਾਂਧੀ ਨਾਲ ਅਮੇਠੀ ਆਏ ਸਨ, ਉਦੋਂ ਤੋਂ ਉਨ੍ਹਾਂ ਨੇ ਕਾਂਗਰਸ ਲਈ ਹੀ ਕੰਮ ਕੀਤਾ ਹੈ।
ਕਿਸ਼ੋਰੀ ਲਾਲ ਦਾ ਸਬੰਧ ਅਮੇਠੀ ਦੇ ਨਾਲ-ਨਾਲ ਰਾਏਬਰੇਲੀ ਨਾਲ ਵੀ ਹੈ। ਸੋਨੀਆ ਗਾਂਧੀ ਦੇ ਸੰਸਦ ਮੈਂਬਰ ਬਣਨ ਤੋਂ ਬਾਅਦ ਤੋਂ ਹੀ ਕਿਸ਼ੋਰ ਲਾਲ ਸੰਸਦ ਦੇ ਪ੍ਰਤੀਨਿਧੀ ਵਜੋਂ ਕੰਮ ਕਰ ਰਹੇ ਹਨ।
1991 ਵਿੱਚ ਰਾਜੀਵ ਗਾਂਧੀ ਦੀ ਮੌਤ ਤੋਂ ਬਾਅਦ, ਗਾਂਧੀ ਪਰਿਵਾਰ ਦੇ ਮੈਂਬਰਾਂ ਨੇ ਅਮੇਠੀ ਸੀਟ ਤੋਂ ਚੋਣ ਨਹੀਂ ਲੜੀ, ਪਰ ਉਨ੍ਹਾਂ ਨੇ ਗਾਂਧੀ ਪਰਿਵਾਰ ਨਾਲ ਸਬੰਧ ਬਣਾਏ ਰੱਖੇ।
ਗਾਂਧੀ ਪਰਿਵਾਰ ਤੋਂ ਇਲਾਵਾ ਕਿਸ਼ੋਰੀ ਲਾਲ ਨੇ ਅਮੇਠੀ ਸੀਟ ਤੋਂ ਕਾਂਗਰਸ ਦੇ ਸਾਰੇ ਸੰਸਦ ਮੈਂਬਰਾਂ ਲਈ ਕੰਮ ਕੀਤਾ ਹੈ।