AAP ਸਰਕਾਰ ਦਾ ਹੁਣ ਤੱਕ ਦਾ ਲੇਖਾ-ਜੋਖਾ, ਮੰਤਰੀ ਚੀਮਾ ਨੇ ਜਾਰੀ ਕੀਤੇ ਅੰਕੜੇ
ਬਜਟ ਸੈਸ਼ਨ ਤੋਂ ਪਹਿਲਾਂ ਪੰਜਾਬ ਸਰਕਾਰ ਦੇ ਵੱਖ-ਵੱਖ ਮੰਤਰਾਲੇ ਆਪਣਾ ਹੁਣ ਤੱਕ ਦਾ ਰਿਪੋਰਟ ਕਾਰਡ ਪੇਸ਼ ਕਰ ਰਹੇ ਹਨ। ਪੰਜਾਬ ਦੇ ਵਿੱਤ (ਖਜ਼ਾਨਾ) ਮੰਤਰੀ ਐਡਵੋਕੇਟ. ਹਰਪਾਲ ਸਿੰਘ ਚੀਮਾ ਨੇ ਆਪਣੇ ਮੰਤਰਾਲੇ ਦੀਆਂ ਹੁਣ ਤੱਕ ਦੀਆਂ ਉਪਲੱਬਧੀਆਂ ਦੇ ਵੇਰਵੇ ਸਾਂਝੇ ਕੀਤੇ ਹਨ। ਉਨ੍ਹਾਂ ਨੇ ਸ਼੍ਰੋਮਣੀ ਅਕਾਲੀ ਦਲ ਤੇ ਭਾਰਤੀ ਜਨਤਾ ਪਾਰਟੀ ਗਠਜੋੜ ਦੀ ਸਰਕਾਰ ਦੇ ਇਸ ਤੋਂ ਬਾਅਦ ਕਾਂਗਰਸ ਪਾਰਟੀ ਦੀ ਸਰਕਾਰ ਦੇ ਕਾਰਜਕਾਲ ਨਾਲ ਆਪਣੀ ਸਰਕਾਰ ਦੇ ਅੰਕੜਿਆਂ ਦੀ ਤੁਲਨਾ ਕੀਤੀ।
AAP ਸਰਕਾਰ ਦਾ ਹੁਣ ਤੱਕ ਦਾ ਲੇਖਾ-ਜੋਖਾ, ਮੰਤਰੀ ਚੀਮਾ ਨੇ ਜਾਰੀ ਕੀਤੇ ਅੰਕੜੇ
ਆਮ ਆਦਮੀ ਪਾਰਟੀ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਨੇ 6 ਮਾਰਚ ਤੋਂ ਬਜਟ ਇਜਲਾਸ ਸੱਦਿਆ ਹੈ। ਪੰਜਾਬ ਦਾ ਬਜਟ ਪਹਿਲੀ ਵਾਰ ਐਤਵਾਰ ਵਾਲੇ ਦਿਨ ਪੇਸ਼ ਕੀਤਾ ਜਾਵੇਗਾ। ਮੁੱਖ ਮੰਤਰੀ ਭਗਵੰਤ ਸਿੰਘ ਮਾਨ 8 ਮਾਰਚ ਨੂੰ ਬਜਟ ਪੇਸ਼ ਕਰਨਗੇ। ਖਾਸ ਗੱਲ ਇਹ ਹੈ ਕਿ ਇਸੇ ਤਰੀਕ ਨੂੰ ਹੀ ਮਹਿਲਾ ਦਿਵਸ ਮਨਾਇਆ ਹੈ। 8 ਮਾਰਚ ਨੂੰ ਬਜਟ ਪੇਸ਼ ਕਰਨ ਦੇ ਪਿੱਛੇ ਇਹ ਅਨੁਮਾਨ ਲਗਾਇਆ ਜਾ ਰਿਹਾ ਹੈ ਕਿ ਪੰਜਾਬ ਸਰਕਾਰ ਸੂਬੇ ਦੀਆਂ ਮਹਿਲਾਵਾਂ ਦੇ ਲਈ ਕੋਈ ਵੱਡੀ ਘੋਸ਼ਣਾ ਕਰ ਸਕਦੀ ਹੈ।
ਉੱਥੇ ਹੀ, ਇਸ ਬਜਟ ਸੈਸ਼ਨ ਤੋਂ ਪਹਿਲਾਂ ਪੰਜਾਬ ਸਰਕਾਰ ਦੇ ਵੱਖ-ਵੱਖ ਮੰਤਰਾਲੇ ਆਪਣਾ ਹੁਣ ਤੱਕ ਦਾ ਰਿਪੋਰਟ ਕਾਰਡ ਪੇਸ਼ ਕਰ ਰਹੇ ਹਨ। ਪੰਜਾਬ ਦੇ ਵਿੱਤ (ਖਜ਼ਾਨਾ) ਮੰਤਰੀ ਐਡਵੋਕੇਟ. ਹਰਪਾਲ ਸਿੰਘ ਚੀਮਾ ਨੇ ਆਪਣੇ ਮੰਤਰਾਲੇ ਦੀਆਂ ਹੁਣ ਤੱਕ ਦੀਆਂ ਉਪਲੱਬਧੀਆਂ ਦੇ ਵੇਰਵੇ ਸਾਂਝੇ ਕੀਤੇ ਹਨ। ਉਨ੍ਹਾਂ ਨੇ ਸ਼੍ਰੋਮਣੀ ਅਕਾਲੀ ਦਲ ਤੇ ਭਾਰਤੀ ਜਨਤਾ ਪਾਰਟੀ ਗਠਜੋੜ ਦੀ ਸਰਕਾਰ ਦੇ ਇਸ ਤੋਂ ਬਾਅਦ ਕਾਂਗਰਸ ਪਾਰਟੀ ਦੀ ਸਰਕਾਰ ਦੇ ਕਾਰਜਕਾਲ ਨਾਲ ਆਪਣੀ ਸਰਕਾਰ ਦੇ ਅੰਕੜਿਆਂ ਦੀ ਤੁਲਨਾ ਕੀਤੀ। ਉਨ੍ਹਾਂ ਨੇ ਦੱਸਿਆ ਆਮ ਆਦਮੀ ਪਾਰਟੀ ਨੇ ਸੂਬੇ ਦੇ ਰੇਵੈਨਿਊ (ਮਾਲੀਆ) ‘ਚ ਪਿਛਲੀਆਂ ਸਰਕਾਰਾਂ ਦੇ ਮੁਕਾਬਲੇ ਵੱਡਾ ਵਾਧਾ ਕੀਤਾ ਹੈ।
ਜੀਐਸਟੀ ਕੁਲੈਕਸ਼ਨ
ਮੰਤਰੀ ਚੀਮਾ ਨੇ ਦੱਸਿਆ ਕਿ ਪੰਜਾਬ ‘ਚ ਕਾਂਗਰਸ ਦੇ ਰਾਜ ਦੇ ਸਮੇਂ 2017 ਤੋਂ 2022 ਤੱਕ ਜੀਐਸਟੀ ਦੀ ਕੁਲੈਕਸ਼ਨ 61,286 ਕਰੋੜ ਰੁਪਏ ਰਹੀ ਸੀ। ਆਮ ਆਦਮੀ ਪਾਰਟੀ ਦੇ ਰਾਜ ਦੇ ਹੁਣ ਤੱਕ ਦੇ 46 ਮਹੀਨਿਆਂ ਦੇ ਅੰਦਰ ਪੰਜਾਬ ਦਾ ਜੀਐਸਟੀ ਰੈਵਨਿਊ 83,739 ਕਰੋੜ ਰੁਪਏ ਰਿਹਾ ਹੈ। ਉਨ੍ਹਾਂ ਨੇ ਕਿਹਾ ਕਿ ਅਜੇ ਤੱਕ 1 ਸਾਲ 2 ਮਹੀਨੇ ਯਾਨੀ ਕਿ 14 ਮਹੀਨਿਆਂ ਦਾ ਰੈਵਨਿਊ ਪੰਜਾਬ ਦੇ ਖਜ਼ਾਨੇ ‘ਚ ਆਉਣਾ ਬਾਕੀ ਹੈ। ਸਾਡੀ ਸਰਕਾਰ ਨੇ ਜੀਐਸਟੀ ਕੁਲੈਕਸ਼ਨ ‘ਚ ਵੱਡਾ ਵਾਧਾ ਤੇ ਵੱਡੀ ਗ੍ਰੋਥ ਕੀਤੀ ਹੈ।
ਪ੍ਰੈੱਸ ਕਾਨਫ਼ਰੰਸ ਨੂੰ ਸੰਬੋਧਨ ਕਰਦੇ ਹੋਏ ਵਿੱਤ ਮੰਤਰੀ ਹਰਪਾਲ ਚੀਮਾ, ਚੰਡੀਗੜ੍ਹ ਤੋਂ Live https://t.co/QO5HjZGt1Q
— AAP Punjab (@AAPPunjab) March 3, 2026
ਜੀਐਸਡੀਪੀ
ਉੱਥੇ ਹੀ, ਜੀਐਸਡੀਪੀ ਦੀ ਗੱਲ ਕਰਦਿਆਂ ਖਜ਼ਾਨਾ ਮੰਤਰੀ ਨੇ ਕਿਹਾ ਕਿ ਕਾਂਗਰਸ ਦੇ ਰਾਜ ‘ਚ 2.66 ਫ਼ੀਸਦੀ ਜੀਐਸਡੀਪੀ ਸੀ, ਜਦਕਿ ਹੁਣ ਅਸੀਂ ਵਧਾ ਕੇ 3.11 ਫ਼ੀਸਦੀ ਤੱਕ ਲੈ ਆਏ। ਇਹ ਆਮ ਆਦਮੀ ਪਾਰਟੀ ਤੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਵੱਡੀ ਪ੍ਰਾਪਤੀ ਹੈ।
ਇਹ ਵੀ ਪੜ੍ਹੋ
ਐਕਸਸਾਈਜ਼ ਡਿਪਾਰਟਮੈਂਟ
ਪੰਜਾਬ ਦੇ ਐਕਸਸਾਈਜ਼ ਡਿਪਾਰਟਮੈਂਟ ‘ਤੇ ਗੱਲ ਕਰਦਿਆਂ ਹੋਏ ਉਨ੍ਹਾਂ ਨੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਤੇ ਭਾਰਤੀ ਜਨਤਾ ਪਾਰਟੀ ਗਠਜੋੜ ਦੇ ਰਾਜ ਦੌਰਾਨ ਇਸ ਦਾ ਮਾਲੀਆ 20,545 ਕਰੋੜ ਰੁਪਏ ਰਿਹਾ ਸੀ, ਜਦਕਿ ਕਾਂਗਰਸ ਦੇ ਰਾਜ ਐਕਸਸਾਈਜ਼ ਡਿਪਾਰਟਮੈਂਟ ‘ਚ ਇਹ 27,395 ਕਰੋੜ ਰੁਪਏ ਰਿਹਾ ਸੀ। ਉਨ੍ਹਾਂ ਨੇ ਕਿਹਾ ਕਿ ਆਮ ਆਦਮੀ ਪਾਰਟੀ ਨੇ ਐਕਸਸਾਈਜ਼ ਦੇ ਮਾਲੀਆ ‘ਚ ਵੱਡਾ ਵਾਧਾ ਕੀਤਾ ਹੈ, ਜੋ ਕਿ ਇਨ੍ਹਾਂ 46 ਮਹੀਨਿਆਂ ‘ਚ 37,975 ਕਰੋੜ ਰੁਪਏ ਰਿਹਾ ਹੈ।
ਸਟੈਂਪ ਐਂਡ ਰਜਿਸਟ੍ਰੇਸ਼ਨ
ਪੰਜਾਬ ਦੇ ਸਟੈਂਪ ਐਂਡ ਰਜਿਸਟ੍ਰੇਸ਼ਨ ਬਾਰੇ ਦੱਸਦਿਆ ਮੰਤਰੀ ਚੀਮਾ ਨੇ ਆਪਣੀ ਪਾਰਟੀ ਦੀਆਂ ਉਪਲੱਬਧੀਆਂ ਗਿਣਾਈਆਂ। ਉਨ੍ਹਾਂ ਨੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਤੇ ਭਾਰਤੀ ਜਨਤਾ ਪਾਰਟੀ ਦੇ ਰਾਜ ਸਮੇਂ ਸਟੈਂਪ ਐਂਡ ਰਜਿਸਟ੍ਰੇਸ਼ਨ ‘ਚ 12,387 ਕਰੋੜ ਰੁਪਏ ਰਿਹਾ। ਕਾਂਗਰਸ ਦੀ ਰਾਜ ‘ਚ ਇਹ 12,469 ਕਰੋੜ ਰੁਪਏ ਰਿਹਾ। ਉਨ੍ਹਾਂ ਨੇ ਦੱਸਿਆ ਕਿ ਆਮ ਆਦਮੀ ਪਾਰਟੀ ਨੇ ਹੁਣ ਤੱਕ 19,515 ਕਰੋੜ ਰੇਵੈਨਿਊ ਇਕੱਠਾ ਕੀਤਾ ਹੈ।
ਕੈਪੀਟਲ ਐਕਪੈਂਡੀਚਰ
ਪੰਜਾਬ ਦੇ ਕੈਪੀਟਲ ਐਕਪੈਂਡੀਚਰ (ਖ਼ਰਚੇ) ਦੀ ਗੱਲ ਕਰਦੇ ਹੋਏ ਉਨ੍ਹਾਂ ਨੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਤੇ ਭਾਰਤੀ ਜਨਤਾ ਪਾਰਟੀ ਦੇ ਸਮੇਂ ਇਹ 14,641 ਕਰੋੜ ਰੁਪਏ ਰਿਹਾ ਤੇ ਕਾਂਗਰਸ ਪਾਰਟੀ ਦੇ ਸਮੇਂ 19,356 ਕਰੋੜ ਰਿਹਾ। ਆਮ ਆਦਮੀ ਪਾਰਟੀ ਨੇ ਹੁਣ ਤੱਕ 31,630 ਕਰੋੜ ਰੁਪਏ ਦਾ ਕੈਪੀਟਲ ਐਕਪੈਂਡੀਚਰ ਕਰ ਚੁੱਕੀ ਹੈ।
ਉਨ੍ਹਾਂ ਨੇ ਦੱਸਿਆ ਕਿ ਇਸ ਐਕਸਪੈਂਡੀਚਰ ਨਾਲ ਪੰਜਾਬ ‘ਚ ਹਸਪਤਾਲ, ਮੁਹੱਲਾ ਕਲੀਨਿਕ, ਸਟੇਡੀਅਮ ਤੇ ਸਕੂਲ ਹੋਰ ਬਹੁਤ ਕੁੱਝ ਚੀਜ਼ਾਂ ਦਾ ਨਿਰਮਾਣ ਹੋ ਰਿਹਾ ਹੈ। ਉਨ੍ਹਾਂ ਨੇ ਕਿਹਾ ਕਿ ਇਹ ਸਰਕਾਰ ਦੀ ਵੱਡੀ ਉਪਲੱਬਧੀ ਹੈ।
ਕਰਜ਼ੇ ਦਾ ਨਿਪਟਾਰਾ
ਕਰਜ਼ੇ ਦੀ ਗੱਲ ਕਰਦੇ ਹੋਏ ਉਨ੍ਹਾਂ ਨੇ ਕਿਹਾ ਸੀ ਸਾਡੀ ਸਰਕਾਰ ਜਦੋਂ ਰਾਜ ‘ਚ ਆਈ ਤਾਂ ਸਾਨੂੰ 3 ਲੱਖ ਕਰੋੜ ਰੁਪਏ ਦਾ ਕਰਜ਼ਾ ਮਿਲਿਆ। ਕਾਂਗਰਸ ਤੇ ਇਸ ਤੋਂ ਪਹਿਲਾਂ ਅਕਾਲੀ ਦਲ ਤੇ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਸਮੇਂ ਪੰਜਾਬ ‘ਤੇ 3 ਲੱਖ ਦਾ ਕਰਜ਼ਾ ਚੜ੍ਹਿਆ। ਆਮ ਆਦਮੀ ਪਾਰਟੀ ਨੇ ਇਸ ਕਰਜ਼ੇ ਦਾ ਨਿਪਟਾਰ ਕਰਦੇ ਹੋਏ, ਉਸ ਕਰਜ਼ੇ ਦੀ ਸਰਵਸਿੰਗ ਕਰਦੇ 35 ਫ਼ੀਸਦੀ ਪ੍ਰਿੰਸੀਪਲ ਅਮਾਊਂਟ ਰਿਟਰਨ ਕੀਤੀ ਹੈ। ਜਦਕਿ ਵਿਆਜ ‘ਤੇ ਲਏ ਇਸ ਕਰਜ਼ੇ ਦਾ 50 ਫ਼ੀਸਦੀ ਦਾ ਇੰਟਰਸਟ ਰੇਟ ਰਿਟਰਨ ਕਰ ਦਿੱਤਾ ਹੈ। ਉਨ੍ਹਾਂ ਨੇ ਕਿਹਾ ਸਾਡੇ ਕੋਲ ਅਨੁਮਾਨਿਤ 4 ਲੱਖ ਕਰੋੜ ‘ਚੋਂ ਸਿਰਫ਼ 15 ਫ਼ੀਸਦੀ ਹੀ ਬਚਿਆ। ਉਨ੍ਹਾਂ ਨੇ ਕਿਹਾ ਕਿ ਕਰਜ਼ੇ ਦਾ ਅਸੀਂ 85 ਫ਼ੀਸਦੀ ਸਾਡੇ ਰਿਟਰਨ ‘ਚ ਹੀ ਲੱਗ ਗਏ ਹਨ। ਪੰਜਾਬ ਸਰਕਾਰ ਨੇ ਪਿਛਲੀਆ ਸਰਕਾਰਾਂ ਦੇ ਮੁਕਾਬਲੇ ਪੰਜਾਬ ‘ਚ ਵੱਡਾ ਵਿਕਾਸ ਕੀਤਾ ਹੈ। ਉਨ੍ਹਾਂ ਨੇ ਕਿਹਾ ਕਿ ਸਾਨੂੰ ਆਪਣੀ ਸਰਕਾਰ ਦੇ ਮੁੱਖ ਮੰਤਰੀ ਭਗਵੰਤ ਮਾਨ ‘ਤੇ ਮਾਣ ਹੈ
