ਨਸ਼ੇ ਦੇ ਦੈਤ ਨੇ ਲਈ ਇੱਕ ਹੋਰ ਨੌਜਵਾਨ ਦੀ ਜਾਨ, ਓਵਰਡੋਜ਼ ਕਾਰਨ 2 ਬੱਚੀਆਂ ਦੇ ਪਿਓ ਦੀ ਮੌਤ

Updated On: 

23 Sep 2024 12:10 PM

Ferozpur Drug Overdose: ਰਾਜਵਿੰਦਰ ਸਿੰਘ ਉਮਰ ਕਰੀਬ 22 ਸਾਲ ਜੋ ਨਸ਼ਾ ਕਰਨ ਦਾ ਆਦੀ ਸੀ। ਨਸ਼ੇ ਦੀ ਪੂਰਤੀ ਲਈ ਆਪਣੇ ਆਪ ਨਾੜ 'ਚ ਟੀਕ ਲਗਾਉਣ ਕਾਰਨ ਉਸਦੀ ਮੌਤ ਹੋ ਗਈ ਹੈ। ਇਸ ਨੂੰ ਮ੍ਰਿਤਕ ਹਾਲਤ 'ਚ ਪਿੰਡ ਦੇ ਨਜਦੀਕ ਇੱਕ ਨਾਲੇ ਦੇ ਨਜਦੀਕ ਪਿਆ ਪਾਇਆ ਗਿਆ ਅਤੇ ਜਿਸਦੀ ਮੋਤ ਹੋ ਚੁੱਕੀ ਸੀ।

ਨਸ਼ੇ ਦੇ ਦੈਤ ਨੇ ਲਈ ਇੱਕ ਹੋਰ ਨੌਜਵਾਨ ਦੀ ਜਾਨ, ਓਵਰਡੋਜ਼ ਕਾਰਨ 2 ਬੱਚੀਆਂ ਦੇ ਪਿਓ ਦੀ ਮੌਤ
Follow Us On
Ferozpur Drug Overdose: ਫਿਰੋਜ਼ਪੁਰ ਅੰਦਰ ਨਸ਼ੇ ਦਾ ਕਹਿਰ ਲਗਾਤਾਰ ਜਾਰੀ ਹੈ। ਜਿਲ੍ਹੇ ਅੰਦਰ ਇੱਕ ਪਾਸੇ ਪੁਲਿਸ ਨਵੇਕਲੀ ਪਹਿਲ ਜਿੰਦਗੀ ਦੀ ਸਵਾਰੀ ਮੁਹਿੰਮ ਚਲਾ ਰਹੀ ਹੈਤੇ ਦੂਸਰੇ ਪਾਸੇ ਨਸ਼ੇ ਕਾਰਨ ਨੌਜਵਾਨਾਂ ਦੀਆਂ ਮੌਤਾਂ ਹੋ ਰਹੀਆਂ ਹਨ। ਤਾਜਾ ਮਾਮਲਾ ਫਿਰੋਜ਼ਪੁਰ ਅਧੀਨ ਆਉਦੇ ਪਿੰਡ ਬੁੱਕਣ ਖਾਂ ਵਾਲਾ ਤੋਂ ਸਾਹਮਣੇ ਆਇਆ ਹੈ। ਜਿਥੇ ਇੱਕ 22 ਸਾਲਾ ਨੋਜਵਾਨ ਦੀ ਨਸ਼ੇ ਦਾ ਟੀਕਾਂ ਲਗਾਉਣ ਨਾਲ ਮੋਤ ਹੋ ਗਈ ਹੈ।
ਮਿਲੀ ਜਾਣਕਾਰੀ ਅਨੁਸਾਰ ਪਤਾ ਚੱਲਿਆ ਕਿ ਰਾਜਵਿੰਦਰ ਸਿੰਘ ਉਮਰ ਕਰੀਬ 22 ਸਾਲ ਜੋ ਨਸ਼ਾ ਕਰਨ ਦਾ ਆਦੀ ਸੀ। ਨਸ਼ੇ ਦੀ ਪੂਰਤੀ ਲਈ ਆਪਣੇ ਆਪ ਨਾੜ ‘ਚ ਟੀਕ ਲਗਾਉਣ ਕਾਰਨ ਉਸਦੀ ਮੌਤ ਹੋ ਗਈ ਹੈ। ਇਸ ਨੂੰ ਮ੍ਰਿਤਕ ਹਾਲਤ ‘ਚ ਪਿੰਡ ਦੇ ਨਜਦੀਕ ਇੱਕ ਨਾਲੇ ਦੇ ਨਜਦੀਕ ਪਿਆ ਪਾਇਆ ਗਿਆ ਅਤੇ ਜਿਸਦੀ ਮੋਤ ਹੋ ਚੁੱਕੀ ਸੀ।
ਪਿੰਡ ਵਾਸੀਆਂ ਨੇ ਦੱਸਿਆ ਕਿ ਇਹ ਨੌਜਵਾਨ ਗਰੀਬ ਪਰਿਵਾਰ ਨਾਲ ਸਬੰਧ ਰੱਖਦਾ ਹੈ। ਇਸ ਦੀਆਂ ਛੋਟੀਆਂ-ਛੋਟੀਆਂ 2 ਲੜਕੀਆਂ ਹਨ। ਪਿੰਡ ਵਾਸੀਆਂ ਨੇ ਦੱਸਿਆ ਕਿ ਇਲਾਕੇ ਵਿੱਚ ਨਸ਼ਾ ਧੜੱਲੇ ਨਾਲ ਵਿੱਕ ਰਿਹਾ ਹੈ, ਜੋ ਰੁਕਣ ਦਾ ਨਾਮ ਨਹੀ ਲੈ ਰਿਹਾ। ਇਸ ਕਰਕੇ ਨੋਜਵਾਨ ਪੀੜੀ ਨਸ਼ੇ ਦਾ ਸਿ਼ਕਾਰ ਹੋ ਰਹੀ ਹੈ, ਜਿਸ ਨਾਲ ਬਜ਼ੁਰਗ ਮਾਤਾ ਪਿਤਾ ਲਈ ਵੱਡੀਆਂ ਪ੍ਰੇਸ਼ਾਨੀਆਂ ਖੜੀਆਂ ਹੋ ਰਹੀਆਂ ਹਨ। ਉਨ੍ਹਾਂ ਮੰਗ ਕੀਤੀ ਕਿ ਇਸ ਨਸ਼ੇ ਦੀ ਹਨੇਰੀ ‘ਤੇ ਰੋਕ ਲਗਾਈ ਜਾਵੇ।