ਪਟਿਆਲਾ ਦੀ ਦਾਣਾ ਮੰਡੀ ਪਹੁੰਚੇ ਪਰਨੀਤ ਕੌਰ, ਕਿਸਾਨਾਂ ਨੇ ਕੀਤਾ ਵਿਰੋਧ ਲਗਾਏ ਨਾਅਰੇ

Updated On: 

28 Oct 2024 16:39 PM

Praneet Kaur : ਕੈਪਟਨ ਅਮਰਿੰਦਰ ਸਿੰਘ ਤੋਂ ਬਾਅਦ ਅੱਜ ਪਰਨੀਤ ਕੌਰ ਪਟਿਆਲਾ ਦੀ ਅਨਾਜ ਮੰਡੀ ਵਿੱਚ ਪਹੁੰਚੇ ਤੇ ਇੱਥੇ ਦੇ ਹਾਲਾਤਾਂ ਦਾ ਜਾਇਜਾ ਲੈਣ ਤੋਂ ਬਾਅਦ ਭਗਵੰਤ ਮਾਨ ਸਰਕਾਰ ਤੇ ਸਬਦੀ ਹਮਲਾ ਕਰਦਿਆਂ ਕਿਹਾ ਕਿ ਉਹਨਾ ਦੀ ਸੈਂਟਰ ਨਾਲ ਗੱਲ ਹੋ ਗਈ ਹੈ। ਸੈਂਟਰ ਵਲੋਂ ਕੋਈ ਸਮੱਸਿਆ ਨਹੀਂ ਹੈ ਤੇ ਨਾ ਹੀ ਕਿਸਾਨਾਂ ਨੂੰ ਆਉਣ ਦਿੱਤੀ ਜਾਵੇਗੀ।

ਪਟਿਆਲਾ ਦੀ ਦਾਣਾ ਮੰਡੀ ਪਹੁੰਚੇ ਪਰਨੀਤ ਕੌਰ, ਕਿਸਾਨਾਂ ਨੇ ਕੀਤਾ ਵਿਰੋਧ ਲਗਾਏ ਨਾਅਰੇ

ਪਰਨੀਤ ਕੌਰ

Follow Us On

Parneet Kaur: ਪੰਜਾਬ ਦੀਆਂ ਮੰਡੀਆਂ ਵਿੱਚ ਕਿਸਾਨਾਂ ਦੀ ਫ਼ਸਲ ਨਾ ਚੁੱਕੇ ਜਾਣ ਨੂੰ ਲੈਕੇ ਰਾਜਨੀਤੀ ਜੋਰਾ ਸ਼ੋਰਾ ਨਾਲ ਹੋ ਰਹੀ ਹੈ ਜਿਥੇ ਪੰਜਾਬ ਸਰਕਾਰ ਡੀਐਪੀ ਨੂੰ ਲੈਕੇ ਸੈਂਟਰ ਵਲ ਉਗਲ ਕਰ ਰਹੇ ਨੇ ਉੱਥੇ ਦੂਸਰੇ ਪਾਸੇ ਬੀਜੇਪੀ ਦੇ ਨੇਤਾ ਇਸ ਪਿੱਛੇ ਪੰਜਾਬ ਸਰਕਾਰ ਦੀ ਨਾਕਾਮੀਆਂ ਦੱਸ ਰਹੇ ਹਨ। ਪਰਨੀਤ ਕੌਰ ਪਟਿਆਲੇ ਦੀ ਮੰਡੀ ਪਹੁੰਚੇ ਸਨ ਜਿਨ੍ਹਾਂ ਦਾ ਕਿਸਾਨਾਂ ਵੱਲੋਂ ਵਿਰੋਧ ਕੀਤਾ ਗਿਆ ਹੈ।

ਕੈਪਟਨ ਅਮਰਿੰਦਰ ਸਿੰਘ ਤੋਂ ਬਾਅਦ ਅੱਜ ਪਰਨੀਤ ਕੌਰ ਪਟਿਆਲਾ ਦੀ ਅਨਾਜ ਮੰਡੀ ਵਿੱਚ ਪਹੁੰਚੇ ਤੇ ਇੱਥੇ ਦੇ ਹਾਲਾਤਾਂ ਦਾ ਜਾਇਜਾ ਲੈਣ ਤੋਂ ਬਾਅਦ ਭਗਵੰਤ ਮਾਨ ਸਰਕਾਰ ਤੇ ਸਬਦੀ ਹਮਲਾ ਕਰਦਿਆਂ ਕਿਹਾ ਕਿ ਉਹਨਾ ਦੀ ਸੈਂਟਰ ਨਾਲ ਗੱਲ ਹੋ ਗਈ ਹੈ। ਸੈਂਟਰ ਵਲੋਂ ਕੋਈ ਸਮੱਸਿਆ ਨਹੀਂ ਹੈ ਤੇ ਨਾ ਹੀ ਕਿਸਾਨਾਂ ਨੂੰ ਆਉਣ ਦਿੱਤੀ ਜਾਵੇਗੀ। ਉਨ੍ਹਾਂ ਕਿਹਾ ਕਿ ਸਤੰਬਰ ਦੇ ਮਹੀਨੇ ਵਿੱਚ ਹੀ ਪੰਜਾਬ ਸਰਕਾਰ ਨੂੰ ਕਿਸਾਨਾਂ ਲਈ 44 ਲੱਖ ਕਰੋੜ ਰੁਪਿਆ ਭੇਜ ਦਿੱਤਾ ਸੀ। ਪਰ ਪੰਜਾਬ ਸਰਕਾਰ ਨੇ ਤਾਂ ਇੱਥੇ ਪੀਣ ਵਾਲੇ ਪਾਣੀ ਤੱਕ ਦਾ ਪ੍ਰਬੰਧ ਹੀ ਨਹੀਂ ਕੀਤਾ ਗਿਆ। ਬਾਕੀ ਡੀਐਪੀ ਦੀ ਸਮੱਸਿਆ ਵੀ ਜਲਦੀ ਹੱਲ ਹੋ ਜਾਵੇਗੀ।

ਇਸ ਮੁੱਦੇ ਨੂੰ ਲੈ ਕੇ ਕਿਸਾਨ ਲਗਾਤਾਰ ਭਾਜਪਾ ਆਗੂਆਂ ਨੂੰ ਘੇਰ ਰਹੇ ਹਨ। ਮੰਡੀ ਚ ਪਹੁੰਚੇ ਸਾਬਕਾ ਸਾਂਸਦ ਪਰਨੀਤ ਕੌਰ ਨੂੰ ਵੀ ਕਿਸਾਨਾਂ ਦੇ ਹੋਰ ਦਾ ਸਾਹਮਣਾ ਕਰਨਾ ਪਿਆ। ਕਿਸਾਨਾਂ ਨੇ ਪ੍ਰਨੀਤ ਕੌਰ ਖਿਲਾਫ ਜੰਮ ਕੇ ਨਾਅਰੇਬਾਜੀ ਕੀਤੀ ਅਤੇ ਉਨ੍ਹਾਂ ਦਾ ਵਿਰੋਧ ਕੀਤਾ।

ਕਿਸਾਨਾਂ ਨੇ ਕੀ ਕਿਹਾ ?

ਕਿਸਾਨ ਆਗੂਆਂ ਨੇ ਕਿਹਾ ਕਿ ਅਸੀਂ ਉਨ੍ਹਾਂ ਦੇ ਘਰ ਦੇ ਬਾਹਰ ਪੱਕਾ ਮੋਰਚਾ ਲਗਾ ਕੇ ਬੈਠੇ ਹਾਂ। ਪਰ ਪ੍ਰਨੀਤ ਕੌਰ ਨੇ ਉਸਦੀ ਇੱਕ ਨਾ ਸੁਣੀ। ਜਿਵੇਂ ਹੀ ਸਾਨੂੰ ਪਤਾ ਲੱਗਾ ਕਿ ਉਹ ਝੋਨਾ ਖਰੀਦਣ ਲਈ ਮੰਡੀਆਂ ਵਿੱਚ ਪਹੁੰਚ ਰਿਹਾ ਸੀ ਤਾਂ ਉਹ ਇੱਥੇ ਪਹੁੰਚ ਗਿਆ ਸੀ। ਪਰ ਇੱਥੇ ਵੀ ਉਸ ਨਾਲ ਗੱਲ ਨਹੀਂ ਹੋਈ। ਇਸ ਦੇ ਨਾਲ ਹੀ ਪ੍ਰਨੀਤ ਕੌਰ ਦਾ ਕਹਿਣਾ ਹੈ ਕਿ ਉਹ ਕਿਸਾਨਾਂ ਦੇ ਨਾਲ ਖੜ੍ਹੀ ਹੈ। ਉਹ ਅੱਗੇ ਵੀ ਮੰਡੀਆਂ ਵਿੱਚ ਜਾਵੇਗਾ। ਇਸ ਦੇ ਨਾਲ ਹੀ ਉਨ੍ਹਾਂ ਦੀ ਸਰਕਾਰ ਵੱਲੋਂ 4500 ਕਰੋੜ ਰੁਪਏ ਜਾਰੀ ਕੀਤੇ ਗਏ ਹਨ।

Exit mobile version