ਪਿੰਡ ਮੱਲ੍ਹਕੇ ਵਿਖੇ ਹੋਈ Sri Guru Granth Sahib ਦੀ ਬੇਅਦਬੀ ਦੇ ਮੁੱਖ ਗਵਾਹ ‘ਤੇ ਹੋਇਆ ਹਮਲਾ

Updated On: 

14 May 2023 23:57 PM

ਇਹ ਜਾਨਵੇਲਾ ਹਮਲਾ ਹੋਏ ਨੂੰ ਤਿੰਨ ਦਿਨ ਬੀਤ ਚੁੱਕੇ ਹਨ ਪਰ ਹਾਲੇ ਪੁਲਿਸ ਨੇ ਕਾਰਵਾਈ ਨਹੀਂ ਕੀਤੀ। ਸੇਵਕ ਸਿੰਘ ਫੌਜੀ ਮੋਗਾ ਜਿਲੇ ਪਿੰਡ ਮੱਲ੍ਹਕੇ ਵਿਖੇ 2015 ਵਿੱਚ ਜਿਹੜੀ ਬੇਅਦਬੀ ਹੋਈ ਸੀ ਉਸਦਾ ਮੁੱਖ ਗਵਾਹ ਹੈ।

ਪਿੰਡ ਮੱਲ੍ਹਕੇ ਵਿਖੇ ਹੋਈ Sri Guru Granth Sahib ਦੀ ਬੇਅਦਬੀ ਦੇ ਮੁੱਖ ਗਵਾਹ ਤੇ ਹੋਇਆ ਹਮਲਾ

Follow Us On

ਫਰੀਦਕੋਟ। ਮੋਗਾ ਜਿਲ੍ਹੇ ਦੇ ਪਿੰਡ ਮੱਲ੍ਹਕੇ ਵਿਖੇ ਸਾਲ 2015 ਵਿੱਚ ਹੋਈ ਸ੍ਰੀ ਗੁਰੂ ਗ੍ਰੰਥ ਸਾਹਿਬ (Sri Guru Granth Sahib) ਦੀ ਬੇਅਦਬੀ ਮਾਮਲੇ ਦੇ ਮੁੱਖ ਗਵਾਹ ਸੇਵਕ ਸਿੰਘ ਫੌਜੀ ਤੇ ਜਾਨਲੇਵਾ ਹਮਲਾ ਹੋਣ ਦੀ ਖਬਰ ਸਾਹਮਣੇ ਆਈ ਹੈ। ਇਸ ਘਟਨਾ ਨੂੰ ਤਿੰਨ ਦਿਨ ਬੀਤ ਚੁੱਕੇ ਹਨ ਪਰ ਹਾਲੇ ਤੱਕ ਪੁਲਿਸ ਨੇ ਕਾਰਵਾਈ ਨਹੀਂ ਕੀਤੀ।

ਸ਼ੱਕ ਜਤਾਇਆ ਜਾ ਰਿਹਾ ਹੈ ਕਿ ਹਮਲਾ ਕਰਨ ਵਾਲਾ ਸ਼ਖਸ ਉਸੇ ਦੇ ਪਿੰਡ ਦਾ ਦੱਸਿਆ ਜਾ ਰਿਹਾ ਹੈ ਅਤੇ ਇਹ ਗੱਲ ਵੀ ਸਾਹਮਣੇ ਆਈ ਹੈ ਕਿ ਜਿੰਨਾ ਲੋਕਾਂ ਖਿਲਾਫ ਸੇਵਕ ਸਿੰਘ ਫੌਜੀ ਨੇ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਮਾਮਲੇ ਵਿਚ ਗਵਾਹੀ ਦਿੱਤੀ ਸੀ ਹਮਲਾ ਕਰਨ ਵਾਲਾ ਸ਼ਖਸ ਉਹਨਾਂ ਦਾ ਨਜ਼ਦੀਕੀ ਹੈ।

ਜ਼ਖਮੀ ਦਾ ਹਸਪਤਾਲ ‘ਚ ਚੱਲ ਰਿਹਾ ਇਲਾਜ

ਫਿਲਹਾਲ ਜਖਮੀ ਸੇਵਕ ਸਿੰਘ ਫੌਜੀ ਦਾ ਫਰੀਦਕੋਟ (Faridkot) ਦੇ ਮੈਡੀਕਲ ਹਸਪਤਾਲ ਵਿਖੇ ਇਲਾਜ ਚੱਲ ਰਿਾ ਹੈ। ਫੌਜੀ ਨੇ ਦੱਸਿਆ ਕਿ ਸਾਲ 2015 ਵਿਚ ਉਹਨਾਂ ਦੇ ਪਿੰਡ ਮੱਲ੍ਹਕੇ ਵਿਖੇ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਹੋਈ ਸੀ ਜਿਸ ਦਾ ਪੂਰੇ ਪਿੰਡ ਨੂੰ ਪਤਾ ਸੀ ਕਿ ਬੇਅਦਬੀ ਕੀਤੀ ਕਿਸ ਨੇ ਹੈ।

‘ਰੰਜਿਸ਼ ਦੇ ਕਾਰਨ ਕੀਤਾ ਗਿਆ ਹਮਲਾ’

ਉਹਨਾ ਦੱਸਿਆ ਪਤਾ ਹੋਣ ਦੇ ਬਾਵਜੂਦ ਕਿਸੇ ਨੇ ਵੀ ਦੋਸ਼ੀਆਂ ਖਿਲਾਫ ਗਵਾਹੀ ਨਹੀਂ ਸੀ ਦਿੱਤੀ। ਫੌਜੀ ਨੇ ਦੱਸਿਆ ਕਿ ਉਸ ਵਕਤ ਉਸਨੇ ਹੀ ਦੋਸੀਆਂ ਖਿਲਾਫ ਮਾਨਯੋਗ ਅਦਾਲਤ ਵਿਚ ਗਵਾਹੀ ਦਿੱਤੀ ਸੀ ਜਿਸ ਦੇ ਚਲਦੇ ਦੋਸੀਆਂ ਨੂੰ ਮਾਨਯੋਗ ਅਦਾਲਤ ਵਲੋਂ ਸਜਾ ਸੁਣਾਈ ਗਈ ਸੀ। ਇਸੇ ਨੂੰ ਲੈ ਕੇ ਉਸ ਨਾਲ ਦੋਸ਼ੀ ਅਤੇ ਉਹਨਾਂ ਦੇ ਨਜ਼ਦੀਕੀ ਉਸ ਨਾਲ ਰੰਜਿਸ਼ ਰੱਖਦੇ ਸਨ। ਇਸਦੇ ਤਹਿਤ ਹੀ ਉਨ੍ਹਾਂ ਨੇ ਇਹ ਹਮਲਾ ਕੀਤਾ ਹੈ। ਉੱਧਰ ਜਾਂਚ ਅਧਿਕਾਰੀ ਨੇ ਕਿਹਾ ਕਿ ਪੜਤਾਲ ਚੱਲ ਰਹੀ ਹੈ ਤੇ ਮੁਲਜ਼ਮਾਂ ਦੇ ਖਿਲਾਫ ਸਖਤ ਕਾਰਵਾਈ ਕੀਤੀ ਜਾਵੇਗੀ।

ਹੋਰ ਪੰਜਾਬੀ ਖਬਰਾਂ ਲਈ TV9 ਪੰਜਾਬੀ ਦੀ ਵੈਬਸਾਈਟ ਤੇ ਜਾਓ