ਬੇਅਦਬੀ ਮਾਮਲਾ: ਪਹਿਲੀ ਵਾਰ ਪੂਰਾ ਪਿੰਡ ਸ੍ਰੀ ਅਕਾਲ ਤਖ਼ਤ ਸਾਹਿਬ ‘ਤੇ ਪੇਸ਼, ਗਲਾਂ ‘ਚ ਤਖ਼ਤੀਆਂ ਲੈ ਕੇ ਪਹੁੰਚੇ ਪਿੰਡ ਵਾਸੀ

Published: 

23 Oct 2023 14:21 PM

ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਸਰੂਪਾਂ ਦੀ ਬੇਅਦਬੀ ਮਾਮਲੇ ਵਿੱਚ ਪਿੰਡ ਮੋਹਲਗੜ੍ਹ ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਪੇਸ਼ ਕਰਨ ਦੇ ਹੁਕਮ ਦਿੱਤੇ ਸਨ। ਇਸ ਤਰ੍ਹਾਂ ਦੇ ਮਾਮਲੇ ਵਿੱਚ ਪਹਿਲੀ ਵਾਰ ਸਾਰਾ ਪਿੰਡ ਦੋਸ਼ੀ ਪਾਇਆ ਗਿਆ ਕਿਉਂਕਿ ਪਿੰਡ ਵਾਸੀ ਗੁਰਦੁਆਰਾ ਸਾਹਿਬ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸੇਵਾ ਸੰਭਾਲਣ ਵਿੱਚ ਅਸਮਰਥ ਸਨ। ਪਿੰਡ ਮੋਹਲਗੜ੍ਹ ਦੇ ਵਾਸੀ ਪਟਿਆਲਾ ਦੇ ਗੁਰਦੁਆਰਾ ਦੂਖ ਨਿਵਾਰਨ ਸਾਹਿਬ ਦੀ ਪੰਜ ਦਿਨਾਂ ਲਈ ਰੋਜ਼ਾਨਾ ਤਿੰਨ ਘੰਟੇ ਸਫਾਈ ਕਰਨਗੇ, ਜੋੜੇ ਸਾਫ਼ ਕਰਨਗੇ, ਲੰਗਰ ਵਿੱਚ ਪਏ ਭਾਂਡੇ ਸਾਫ਼ ਕਰਨਗੇ।

ਬੇਅਦਬੀ ਮਾਮਲਾ: ਪਹਿਲੀ ਵਾਰ ਪੂਰਾ ਪਿੰਡ ਸ੍ਰੀ ਅਕਾਲ ਤਖ਼ਤ ਸਾਹਿਬ ਤੇ ਪੇਸ਼, ਗਲਾਂ ਚ ਤਖ਼ਤੀਆਂ ਲੈ ਕੇ ਪਹੁੰਚੇ ਪਿੰਡ ਵਾਸੀ
Follow Us On

ਪਟਿਆਲਾ ਨਿਊਜ਼। ਪਟਿਆਲਾ ਦੇ ਪਿੰਡ ਮੋਹਲਗੜ੍ਹ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਸਰੂਪਾਂ ਦੀ ਬੇਅਦਬੀ ਦਾ ਮਾਮਲਾ ਸਾਹਮਣੇ ਆਇਆ ਸੀ। ਜਿਸ ਤੋਂ ਬਾਅਦ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਦੇ ਜਥੇਦਾਰ ਗਿਆਨੀ ਸੁਲਤਾਨ ਸਿੰਘ ਨੇ ਇਸ ਮਾਮਲੇ ਵਿੱਚ ਪੂਰੇ ਪਿੰਡ ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਪੇਸ਼ ਕਰਨ ਦੇ ਆਦੇਸ਼ ਦਿੱਤੇ ਸੀ। ਜਿਸ ਤੋਂ ਬਾਅਦ ਸਾਰਾ ਪਿੰਡ ਬੀਤੇ ਦਿਨੀਂ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਪੇਸ਼ ਹੋਇਆ।

ਦੱਸ ਦਈਏ ਕਿ ਇਹ ਪਹਿਲੀ ਵਾਰ ਹੋਇਆ ਹੈ ਕਿ ਜਦੋਂ ਪੂਰਾ ਪਿੰਡ ਦੋਸ਼ੀ ਪਾਇਆ ਗਿਆ ਹੋਵੇ। ਕਿਉਂਕਿ ਪਿੰਡ ਦੇ ਲੋਕ ਗੁਰਦੁਆਰਾ ਸਾਹਿਬ ‘ਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸੇਵਾ ਸੰਭਾਲਣ ਵਿੱਚ ਅਸਮਰਥ ਸੀ। ਤਖ਼ਤ ਸਾਹਿਬ ਦੇ ਮੁੱਖ ਗ੍ਰੰਥੀ ਗਿਆਨੀ ਮਲਕੀਤ ਸਿੰਘ ਨੇ ਪੰਜਾਂ ਪਿਆਰਿਆਂ ਨਾਲ ਬੈਠਕ ਕਰਕੇ ਫੈਸਲਾ ਕੀਤਾ ਗਿਆ। ਪਿੰਡ ਮੋਹਲਗੜ੍ਹ ਦੇ ਲੋਕ ਪਟਿਆਲਾ ਦੇ ਗੁਰਦੁਆਰਾ ਦੂਖ ਨਿਵਾਰਨ ਸਾਹਿਬ ਦੀ ਪੰਜ ਦਿਨਾਂ ਲਈ ਰੋਜ਼ਾਨਾ ਤਿੰਨ ਘੰਟੇ ਸਫਾਈ ਕਰਨਗੇ, ਜੋੜੇ ਸਾਫ਼ ਕਰਨਗੇ, ਲੰਗਰ ਵਿੱਚ ਪਏ ਭਾਂਡੇ ਸਾਫ਼ ਕਰਨਗੇ। ਇਸ ਉਪਰੰਤ ਪਿੰਡ ਵਾਸੀ ਸ੍ਰੀ ਅਖੰਡ ਪਾਠ ਸਾਹਿਬ ਦੇ ਪਾਠ ਦੇ ਭੋਗ ਪਾਏ ਜਾਣਗੇ।

ਅੰਮ੍ਰਿਤਧਾਰੀ ਸਿੱਖਾਂ ਦੀ ਕਮੇਟੀ ਬਣਾਈ ਜਾਵੇਗੀ

ਅੰਮ੍ਰਿਤਧਾਰੀ ਸਿੱਖਾਂ ਦੀ ਕਮੇਟੀ ਸੇਵਾ ਪੂਰੀ ਹੋਣ ਤੋਂ ਬਾਅਦ ਬਣਾਈ ਜਾਵੇਗੀ ਜੋ ਗੁਰਦੁਆਰਾ ਸਾਹਿਬ ਦੀ ਸੇਵਾ ਸੰਭਾਲ ਕਰੇਗੀ। ਗੁਰਦੁਆਰਾ ਸਾਹਿਬ ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਸਰੂਪ ਸੌਂਪਿਆ ਜਾਵੇਗਾ। ਸ੍ਰੀ ਅਕਾਲ ਤਖ਼ਤ ਸਾਹਿਬ ਜੀ ਤੋਂ ਸੁਣਾਈ ਇਸ ਸੇਵਾ ਨੂੰ ਪੂਰੇ ਪਿੰਡ ਦੇ ਲੋਕਾਂ ਵੱਲੋਂ ਪ੍ਰਵਾਨ ਕੀਤਾ ਜਾਵੇਗਾ।

ਪਿੰਡ ਮੋਹਲਗੜ੍ਹ ਵਿਖੇ ਬੇਅਦਬੀ ਦਾ ਮਾਮਲਾ ਆਇਆ ਸਾਹਮਣੇ

ਜ਼ਿਕਰਯੋਗ ਹੈ ਕਿ ਪਟਿਆਲਾ ਦੇ ਪਿੰਡ ਮੋਹਲਗੜ੍ਹ ਵਿੱਚ ਬੀਤੇ ਦਿਨੀਂ ਬੇਅਦਬੀ ਦਾ ਮਾਮਲਾ ਸਾਹਮਣੇ ਆਇਆ ਸੀ। ਜਿਸ ਤੋਂ ਬਾਅਦ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਸੀ। ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਦੇ ਜਥੇਦਾਰ ਸੁਲੱਖਣ ਸਿੰਘ ਨੇ ਜਾਂਚ ਵਿੱਚ ਪੂਰੇ ਪਿੰਡ ਨੂੰ ਦੋਸ਼ੀ ਠਹਿਰਾਇਆ ਸੀ। ਇਸ ਤੋਂ ਬਾਅਦ ਉਨ੍ਹਾਂ ਪਿੰਡ ਵਾਸੀਆਂ ਨੂੰ 22 ਅਕਤੂਬਰ ਨੂੰ ਸਵੇਰੇ 11 ਵਜੇ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਹਾਜ਼ਰ ਹੋਣ ਦੇ ਹੁਕਮ ਜਾਰੀ ਕੀਤੇ ਸਨ।

ਪੰਥਕ ਇਤਿਹਾਸ ਵਿੱਚ ਇਹ ਪਹਿਲੀ ਵਾਰ ਸੀ ਕਿ ਇੱਕ ਪੂਰੇ ਪਿੰਡ ਦੋਸ਼ੀ ਪਾਇਆ ਗਿਆ ਹੋਵੇ ਅਤੇ ਸ੍ਰੀ ਅਕਾਲ ਤਖ਼ਤ ਸਾਹਿਬ ‘ਤੇ ਪੇਸ਼ ਹੋਣ ਦਾ ਹੁਕਮ ਦਿੱਤਾ ਗਿਆ ਹੋਵੇ। ਪਿੰਡ ਦੇ ਸਾਬਕਾ ਸਰਪੰਚ ਸ਼ਾਮ ਸਿੰਘ ਸਣੇ 80 ਦੇ ਕਰੀਬ ਪਿੰਡ ਵਾਸੀ ਗਲਾਂ ਵਿੱਚ ਤਖ਼ਤੀਆਂ ਲੈ ਕੇ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਨਤਮਸਤਕ ਹੋਏ। ਇਸ ਦੌਰਾਨ ਪਿੰਡ ਵਾਸੀਆਂ ਨੇ ਸ੍ਰੀ ਅਕਾਲ ਤਖ਼ਤ ਸਾਹਿਬ ‘ਤੇ ਪੇਸ਼ ਹੋ ਕੇ ਇਸ ਘਟਨਾ ਦੇ ਦੋਸ਼ੀ ਹੋਣ ਦੀ ਗੱਲ ਕਬੂਲ ਕੀਤੀ ਅਤੇ ਉਨ੍ਹਾਂ ਨੂੰ ਜੋ ਵੀ ਸਜ਼ਾ ਮਿਲੇਗੀ ਉਹ ਸਵੀਕਾਰ ਕਰਨਗੇ।

Related Stories
ਪਟਿਆਲਾ ਦੇ ਗੁਰਦੁਆਰਾ ਸਾਹਿਬ ‘ਚ ਹੋਈ ਬੇਅਦਬੀ, ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਸਵਰੂਪ ਨੂੰ ਲੱਗੀ ਅੱਗ; ਮੌਕੇ ‘ਤੇ ਇਕੱਠੀ ਹੋਈ ਭੀੜ
ਡੇਸਟੀਨੇਸ਼ਨ ਵੈਡਿੰਗ ‘ਤੇ ਸਖ਼ਤ ਹੋਏ ਸਿੱਖ ਧਰਮ ਦੇ ਸਾਰੇ ਤਖ਼ਤ, ਅਜਿਹੀਆਂ ਥਾਵਾਂ ‘ਤੇ ਆਨੰਦ ਕਾਰਜ ‘ਤੇ ਪਾਬੰਦੀ
ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਪ੍ਰਕਾਸ਼ ਪੁਰਬ ‘ਤੇ ਕੱਲ੍ਹ ਸ੍ਰੀ ਦਰਬਾਰ ਸਾਹਿਬ ਪਹੁੰਚਣਗੇ 1.50 ਲੱਖ ਤੋਂ ਜ਼ਿਆਦਾ ਸਰਧਾਲੂ
ਹੁਣ ਕਿਤਾਬ ਖੋਲ੍ਹੇਗੀ Sidhu Moosewala ਦੇ ਕਤਲ ਦਾ ਰਾਜ਼, ਜਾਣੋ ਕਿਸ ਰਾਈਟਰ ਨੇ ਲਿਖੀ ਸਿੰਗਰ ਦੀ ਬਾਇਓਗ੍ਰਾਫੀ ‘Who is Moosewala’
ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਕਰਨ ਵਾਲਾ ਮੁਲਜ਼ਮ ਗ੍ਰਿਫਤਾਰ, ਗੁਰਦਾਸਪੁਰ ਦੇ ਬਹਿਰਾਮਪੁਰ ਦਾ ਮਾਮਲਾ
Punjab Flood: ਗੁਰਦੁਆਰਾ ਸਾਹਿਬ ‘ਚ ਦਾਖਲ ਹੋਇਆ ਪਾਣੀ, ਲਾਲਜੀਤ ਸਿੰਘ ਭੁੱਲਰ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਸਰੂਪ ਸਿਰ ‘ਤੇ ਚੁੱਕ ਕੇ ਸੁਰੱਖਿਅਤ ਥਾਂ ‘ਤੇ ਪਹੁੰਚਾਇਆ
Exit mobile version