ਸੋਮਵਾਰ ਤੋਂ ਮੁੜ ਖੁੱਲ੍ਹਣਗੇ ਸਕੂਲ-ਕਾਲਜ, 3 ਜ਼ਿਲ੍ਹਿਆਂ ‘ਚ ਬੰਦ ਦੇ ਹੁਕਮ

amanpreet-kaur
Updated On: 

11 May 2025 23:22 PM

ਫਾਜ਼ਿਲਕਾ, ਤਰਨਤਾਰਨ, ਪਠਾਨਕੋਟ ਅਤੇ ਗੁਰਦਾਸਪੁਰ ਵਿੱਚ, ਲੋਕਾਂ ਨੇ ਸਰਹੱਦ ਨਾਲ ਲੱਗਦੇ ਪਿੰਡ ਖਾਲੀ ਕਰਵਾ ਲਏ ਸਨ। ਹੁਣ ਉਹ ਘਰ ਵਾਪਸ ਆਉਣ ਲੱਗ ਪਏ ਹਨ। ਪਠਾਨਕੋਟ ਅਤੇ ਜੰਮੂ ਸਰਹੱਦ 'ਤੇ ਵੀ ਬਾਜ਼ਾਰ ਖੁੱਲ੍ਹ ਗਏ ਹਨ।

ਸੋਮਵਾਰ ਤੋਂ ਮੁੜ ਖੁੱਲ੍ਹਣਗੇ ਸਕੂਲ-ਕਾਲਜ, 3 ਜ਼ਿਲ੍ਹਿਆਂ ਚ ਬੰਦ ਦੇ ਹੁਕਮ

ਹਰਜੋਤ ਸਿੰਘ ਬੈਂਸ.

Follow Us On

Harjot Bains: ਭਾਰਤ ਅਤੇ ਪਾਕਿਸਤਾਨ ਵਿਚਕਾਰ ਜੰਗਬੰਦੀ ਦੇ ਐਲਾਨ ਤੋਂ ਬਾਅਦ, ਪੰਜਾਬ ਨਾਲ ਲੱਗਦੀ ਪਾਕਿਸਤਾਨ ਸਰਹੱਦ ‘ਤੇ ਸਥਿਤੀ ਆਮ ਹੋਣ ਲੱਗੀ ਹੈ। ਸਿੱਖਿਆ ਮੰਤਰੀ ਹਰਜੋਤ ਬੈਂਸ ਨੇ ਕਿਹਾ ਕਿ ਸਾਰੇ ਬੰਦ ਸਕੂਲ ਅਤੇ ਕਾਲਜ ਕੱਲ੍ਹ (12 ਮਈ) ਤੋਂ ਖੁੱਲ੍ਹ ਜਾਣਗੇ।

ਅੰਮ੍ਰਿਤਸਰ, ਫਿਰੋਜ਼ਪੁਰ, ਫਾਜ਼ਿਲਕਾ, ਤਰਨਤਾਰਨ, ਪਠਾਨਕੋਟ ਅਤੇ ਗੁਰਦਾਸਪੁਰ ਵਿੱਚ, ਲੋਕਾਂ ਨੇ ਸਰਹੱਦ ਨਾਲ ਲੱਗਦੇ ਪਿੰਡ ਖਾਲੀ ਕਰਵਾ ਲਏ ਸਨ। ਹੁਣ ਉਹ ਘਰ ਵਾਪਸ ਆਉਣ ਲੱਗ ਪਏ ਹਨ। ਪਠਾਨਕੋਟ ਅਤੇ ਜੰਮੂ ਸਰਹੱਦ ‘ਤੇ ਵੀ ਬਾਜ਼ਾਰ ਖੁੱਲ੍ਹ ਗਏ ਹਨ।

ਪੰਜਾਬ ਦੇ ਸਿੱਖਿਆ ਮੰਤਰੀ ਹਰਜੋਤ ਬੈਂਸ ਨੇ ਕਿਹਾ – ਪੰਜਾਬ ਦੇ ਸਕੂਲ, ਕਾਲਜ ਅਤੇ ਯੂਨੀਵਰਸਿਟੀਆਂ ਸਮੇਤ ਸਾਰੇ ਵਿਦਿਅਕ ਅਦਾਰੇ ਕੱਲ੍ਹ ਤੋਂ ਮੁੜ ਖੁੱਲ੍ਹਣਗੇ। ਨਿਯਮਤ ਕਲਾਸਾਂ ਅਤੇ ਪ੍ਰੀਖਿਆਵਾਂ ਅਕਾਦਮਿਕ ਸਮਾਂ-ਸਾਰਣੀ ਅਨੁਸਾਰ ਚੱਲਣਗੀਆਂ।

ਅੰਮ੍ਰਿਤਸਰ-ਫਿਰੋਜ਼ਪੁਰ-ਪਠਾਨਕੋਟ ‘ਚ ਰਹਿਣਗੇ ਸਕੂਲ ਬੰਦ

ਡਿਪਟੀ ਕਮਿਸ਼ਨਰ ਅੰਮ੍ਰਿਤਸਰ ਅਤੇ ਫਿਰੋਜ਼ਪੁਰ ਨੇ ਸੂਚਨਾ ਜਾਰੀ ਕੀਤੀ ਹੈ ਕਿ ਸੋਮਵਾਰ ਨੂੰ ਸਕੂਲ ਪੂਰਣ ਤੌਰ ਤੇ ਬੰਦ ਰਹਿਣਗੇ। ਇਸ ਦੌਰਾਨ ਅਧਿਆਪਕ ਆਪਣੇ ਘਰਾਂ ਤੋਂ ਵਿਦਿਅਰਥੀਆਂ ਦੀਆਂ ਆਨਲਾਈਨ ਕਲਾਸਾਂ ਲਗਾ ਸਕਦੇ ਹਨ। ਹੁਕਮਾਂ ‘ਚ ਲਿਖਿਆ ਹੈ ਕਿ ਅਧਿਆਪਕ ਨੂੰ ਸਕੂਲ ਨਾਂ ਬੁਲਾਇਆ ਜਾਵੇ, ਸਕੂਲਾਂ ਨੂੰ ਪੂਰਣ ਤੌਰ ਤੇ ਬੰਦ ਰੱਖਿਆ ਜਾਵੇ। ਇਸ ਤੋਂ ਇਲਾਵਾ ਪਠਾਣਕੋਟ ਵਿੱਚ ਕੱਲ੍ਹ ਲਈ ਸਕੂਲ ਬੰਦ ਰਹਿਣਗੇ।