ਨਸ਼ੇ ‘ਚ ਡੁੱਬੀ ਕੁੜੀ ਸੜਕ ‘ਤੇ ਡਿੱਗੀ, ਤਸਵੀਰਾਂ ਸੋਸ਼ਲ ਮੀਡੀਆ ‘ਤੇ ਵਾਇਰਲ

Updated On: 

27 Jun 2024 16:58 PM

ਨਸ਼ਾ ਵਿਰੋਧੀ ਕਮੇਟੀ ਦੇ ਚੇਅਰਮੈਨ ਕਮਲਜੀਤ ਸਾਜਨ ਨੇ ਦੱਸਿਆ ਕਿ ਮੈਂ ਆਪਣੀ ਦੁਕਾਨ 'ਤੇ ਬੈਠਾ ਸੀ ਕਿ ਖੇਤਾਂ 'ਚੋਂ ਲੋਕ ਸਾਡੀ ਦੁਕਾਨ 'ਤੇ ਆਏ। ਉਨ੍ਹਾਂ ਨੇ ਕਿਹਾ ਕਿ ਇਸ ਤੋਂ ਪਹਿਲਾਂ ਵੀ ਇਸ ਕੁੜੀ ਨੂੰ ਨਸ਼ੇ ਦਾ ਟੀਕਾ ਲਗਾਉਂਦੇ ਹੋਈਆਂ ਦੇਖਿਆ ਗਿਆ ਹੈ ਇਹ ਨਸ਼ੇ ਦੀ ਆਦੀ ਹੈ। ਉਨ੍ਹਾਂ ਕਿਹਾ ਕਿ ਪੁਲਿਸ ਦੀ ਏਨ੍ਹੀ ਸਖ਼ਤੀ ਹੋਣ ਤੋਂ ਬਾਅਦ ਵੀ ਨਸ਼ੀਲੇ ਪਦਾਰਥਾਂ ਦੀ ਲਪੇਟ 'ਚ ਆ ਕੇ ਜ਼ਮੀਨ 'ਤੇ ਡਿੱਗ ਪਈ ਮਿਲੀ ਹੈ।

ਨਸ਼ੇ ਚ ਡੁੱਬੀ ਕੁੜੀ ਸੜਕ ਤੇ ਡਿੱਗੀ, ਤਸਵੀਰਾਂ ਸੋਸ਼ਲ ਮੀਡੀਆ ਤੇ ਵਾਇਰਲ
Follow Us On

ਪੰਜਾਬ ਦੇ ਨੌਜਵਾਨਾਂ ਨੂੰ ਨਸ਼ੇ ਦੀ ਦਲਦਲ ਤੋਂ ਕੱਢਣ ਲਈ ਕਈ ਤਰ੍ਹਾਂ ਦੀਆਂ ਮੁਹਿੰਮਾਂ ਚਲਾਈਆਂ ਜਾਂਦੀਆਂ ਹਨ। ਪਰ ਕਦੇ ਕਦੇ ਅਜੀਹੀਆਂ ਰੂਹ ਕੰਬਾਊ ਤਸਵੀਰਾਂ ਸਾਹਮਣੇ ਆਉਂਦੀਆਂ ਹਨ ਜੋ ਇਨਸਾਨ ਨੂੰ ਪੇਸ਼ਾਨ ਕਰ ਦਿੰਦਿਆਂ ਹਨ। ਇੱਕ ਨਸ਼ੇ ਵਿੱਚ ਡੁੱਬੀ ਕੁੜੀ ਦੇ ਸੜਕ ‘ਤੇ ਡਿੱਗਣ ਦੀ ਵੀਡੀਓ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਗਈ ਸੀ। ਇਹ ਘਟਨਾ ਨਵਾਂਸ਼ਹਿਰ ਦੇ ਪਿੰਡ ਗੁਡਪਾੜ ਦੀ ਹੈ।

ਜਿੱਥੇ ਪਿਛਲੇ 3-4 ਦਿਨ ਪਹਿਲਾਂ ਨਸ਼ਾ ਵਿਰੋਧੀ ਕਮੇਟੀ ਦੇ ਮੁਖੀ ਨੂੰ ਇੱਕ ਕੁੜੀ ਦੇ ਨਸ਼ੇ ਵਿੱਚ ਬੇਹੋਸ਼ ਹੋਣ ਦੀ ਸੂਚਨਾ ਮਿਲੀ ਸੀ। ਜਿਸ ਤੋਂ ਬਾਅਦ ਉਹ ਸਾਥੀਆਂ ਨਾਲ ਮਿਲ ਕੇ ਤੁਰੰਤ ਉੱਥੇ ਪਹੁੰਚੇ। ਜਿਸ ਤੋਂ ਬਾਅਦ ਉਨ੍ਹਾਂ ਨੇ ਕੁੜੀ ਦੀ ਹਾਲਤ ਦੇਖ ਕੇ ਤੁਰੰਤ ਜ਼ਿਲਾ ਪੁਲਿਸ ਅਧਿਕਾਰੀ ਨੂੰ ਸੂਚਨਾ ਦਿੱਤੀ। ਜਿਸ ਤੋਂ ਬਾਅਦ ਤੁਰੰਤ ਐਂਬੂਲੈਂਸ ਬੁਲਾਈ ਗਈ। ਜਿਸ ਤੋਂ ਬਾਅਦ ਉਸ ਨੂੰ ਹਸਪਤਾਲ ਦਾਖਲ ਕਰਵਾਇਆ ਗਿਆ ਤਾਂ ਹੀ ਬੱਚੀ ਦੀ ਜਾਨ ਬਚ ਗਈ।

ਕੁੜੀ ਨੂੰ ਪਹਿਲਾਂ ਵੀ ਟੀਕਾ ਲਗਾਉਂਦੇ ਹੋਈਆਂ ਦੇਖਿਆ

ਨਸ਼ਾ ਵਿਰੋਧੀ ਕਮੇਟੀ ਦੇ ਚੇਅਰਮੈਨ ਕਮਲਜੀਤ ਸਾਜਨ ਨੇ ਦੱਸਿਆ ਕਿ ਮੈਂ ਆਪਣੀ ਦੁਕਾਨ ‘ਤੇ ਬੈਠਾ ਸੀ ਕਿ ਖੇਤਾਂ ‘ਚੋਂ ਲੋਕ ਸਾਡੀ ਦੁਕਾਨ ‘ਤੇ ਆਏ। ਉਨ੍ਹਾਂ ਨੇ ਕਿਹਾ ਕਿ ਇਸ ਤੋਂ ਪਹਿਲਾਂ ਵੀ ਇਸ ਕੁੜੀ ਨੂੰ ਨਸ਼ੇ ਦਾ ਟੀਕਾ ਲਗਾਉਂਦੇ ਹੋਈਆਂ ਦੇਖਿਆ ਗਿਆ ਹੈ ਇਹ ਨਸ਼ੇ ਦੀ ਆਦੀ ਹੈ। ਉਨ੍ਹਾਂ ਕਿਹਾ ਕਿ ਪੁਲਿਸ ਦੀ ਏਨ੍ਹੀ ਸਖ਼ਤੀ ਹੋਣ ਤੋਂ ਬਾਅਦ ਵੀ ਨਸ਼ੀਲੇ ਪਦਾਰਥਾਂ ਦੀ ਲਪੇਟ ‘ਚ ਆ ਕੇ ਜ਼ਮੀਨ ‘ਤੇ ਡਿੱਗ ਪਈ ਮਿਲੀ ਹੈ।

ਨਸ਼ੇ ਵਿੱਚ ਡੁੱਬੀ ਕੁੜੀ ਨੂੰ ਹਸਪਤਾਲ ਦਾਖਲ ਕਰਵਾਇਆ

ਪੁਲਿਸ ਨੇ ਅਧਿਕਾਰੀਆਂ ਨੂੰ ਜਾਣਕਾਰੀ ਦੇਣ ਤੋਂ ਬਾਅਦ ਐਂਬੁਲੈਂਸ ਨੂੰ ਬੁਲਿਆ ਗਿਆ ਅਤੇ ਨਸ਼ੇ ਵਿੱਚ ਡੁੱਬੀ ਇਸ ਕੁੜੀ ਨੂੰ ਹਸਪਤਾਲ ਦਾਖਲ ਕਰਵਾਇਆ ਗਿਆ। ਪੁਲਿਸ ਨੇ ਕਿਹਾ ਕਿ ਸਖ਼ਤੀ ਤੋਂ ਬਾਅਦ ਵੀ ਨਸ਼ਾ ਤਸਕਰ ਆਪਣੇ ਸਾਥੀਆਂ ਦੀ ਮਦਦ ਨਾਲ ਨਸ਼ਾ ਸਪਲਾਈ ਕਰਦੇ ਹਨ। ਉਨ੍ਹਾਂ ਨੇ ਇਹ ਵੀ ਦੱਸਿਆ ਕਿ ਜਦੋਂ ਪੁਲਿਸ ਵੱਲੋਂ ਛਾਪੇਮਾਰੀ ਕੀਤੀ ਜਾਂਦੀ ਹੈ ਤਾਂ ਇਨ੍ਹਾਂ ਨਸ਼ਾ ਤਸਕਰਾਂ ਦੇ ਘਰ ਦੇ ਬਾਹਰ ਤਾਲਾ ਲੱਗਿਆ ਹੁੰਦਾ ਹੈ।

ਇਹ ਵੀ ਪੜ੍ਹੋ: ਰਿਸ਼ਵਤਖੋਰਾਂ ਤੇ ਸਖਤ ਵਿਜਲੈਂਸ, ਮਾਨਸਾ ਚ ਇੱਕ ਲੱਖ ਦੀ ਰਿਸ਼ਵਤ ਸਮੇਤ JE ਕਾਬੂ

ਪੁਲਿਸ ਨੇ ਨਸ਼ਾ ਤਸਕਰਾਂ ਨੂੰ ਖਤਮ ਕਰਨ ਦਾ ਭਰੋਸਾ ਕੀਤਾ

ਨਸ਼ਾ ਵਿਰੋਧੀ ਕਮੇਟੀ ਦੇ ਚੇਅਰਮੈਨ ਕਮਲਜੀਤ ਸਾਜਨ ਨੇ ਕਿਹਾ ਕਿ ਉਨ੍ਹਾਂ ਨੇ ਐਸਐਸਪੀ ਨਵਾਂਸ਼ਹਿਰ ਨਾਲ ਮੁਲਾਕਾਤ ਕੀਤੀ ਅਤੇ ਉਨ੍ਹਾਂ ਨੇ ਨਸ਼ਾ ਤਸਕਰਾਂ ਨੂੰ ਖ਼ਤਮ ਕਰਨ ਦਾ ਪੂਰਾ ਭਰੋਸਾ ਦਿੱਤਾ ਹੈ। ਉਨ੍ਹਾਂ ਇਹ ਵੀ ਕਿਹਾ ਕਿ ਐਸਐਸਪੀ ਮਹਿਤਾਬ ਸਿੰਘ ਵਧੀਆ ਕੰਮ ਕਰ ਰਹੇ ਹਨ।