DM Suicide Case: ਸਾਬਕਾ ਮੰਤਰੀ ਭੁੱਲਰ ਖਿਲਾਫ਼ 542 ਪੰਨਿਆਂ ਦਾ ਚਲਾਨ ਪੇਸ਼, ਖ਼ੁਦਕੁਸ਼ੀ ਲਈ ਉਕਸਾਉਣ, ਤਸ਼ੱਦਦ-ਜਲਾਲਤ ਦੇ ਲੱਗੇ ਇਲਜ਼ਾਮ

Updated On: 

21 May 2026 10:56 AM IST

ਚਲਾਨ 'ਚ ਖੁਦਕੁਸ਼ੀ ਲਈ ਉਕਸਾਉਣ, ਤਸ਼ਦੱਦ ਤੇ ਜ਼ਲੀਲ ਕਰਨ ਦਾ ਜ਼ਿਕਰ। ਇਸ ਤੋਂ ਇਲਾਵਾ ਚਲਾਨ 'ਚ ਗਗਨਦੀਪ ਰੰਧਾਵਾ ਦਾ ਇਲਾਜ ਕਰਨ ਵਾਲੇ ਡਾਕਟਰ ਦੀ ਰਿਪੋਰਟ ਵੀ ਸ਼ਾਮਲ। ਚਲਾਨ 'ਚ ਡਾਕਟਰ ਸਮੇਤ ਕਰੀਬ 50 ਗਵਾਹਾਂ ਦਾ ਵੀ ਜ਼ਿਕਰ। ਪੁਲਿਸ ਮੁਤਾਬਕ ਸਾਬਕਾ ਮੰਤਰੀ 'ਤੇ ਲਗਾਏ ਇਲਜ਼ਾਮ ਸਹੀ ਪਾਏ ਗਏ ਹਨ।

DM Suicide Case: ਸਾਬਕਾ ਮੰਤਰੀ ਭੁੱਲਰ ਖਿਲਾਫ਼ 542 ਪੰਨਿਆਂ ਦਾ ਚਲਾਨ ਪੇਸ਼, ਖ਼ੁਦਕੁਸ਼ੀ ਲਈ ਉਕਸਾਉਣ, ਤਸ਼ੱਦਦ-ਜਲਾਲਤ ਦੇ ਲੱਗੇ ਇਲਜ਼ਾਮ

DM Suicide Case: ਸਾਬਕਾ ਮੰਤਰੀ ਭੁੱਲਰ ਖਿਲਾਫ਼ 542 ਪੰਨਿਆਂ ਦਾ ਚਲਾਨ ਪੇਸ਼

ਪੰਜਾਬ ਸਟੇਟ ਵੇਅਰਹਾਊਸਿੰਗ ਕਾਰਪੋਰੇਸ਼ਨ ਦੇ ਡਿਸਟ੍ਰਿਕਟ ਮੈਨੇਜਰ (ਡੀਐਮ) ਗਗਨਦੀਪ ਰੰਧਾਵਾ ਖੁਦਕੁਸ਼ੀ ਮਾਮਲੇ ‘ਚ ਪੁਲਿਸ ਵੱਲੋਂ ਚਲਾਨ ਪੇਸ਼ ਕਰ ਦਿੱਤਾ ਹੈ। ਮਾਮਲੇ ‘ਚ ਗ੍ਰਿਫ਼ਤਾਰ ਸਾਬਕਾ ਮੰਤਰੀ ਲਾਲਜੀਤ ਭੁੱਲਰ ਖਿਲਾਫ਼ 59 ਦਿਨ ਦੀ ਜਾਂਚ ਤੋਂ ਬਾਅਦ 542 ਪੰਨਿਆਂ ਦਾ ਚਲਾਨ ਪੇਸ਼ ਕੀਤਾ ਹੈ।

ਚਲਾਨ ‘ਚ ਖੁਦਕੁਸ਼ੀ ਲਈ ਉਕਸਾਉਣ, ਤਸ਼ਦੱਦ ਤੇ ਜ਼ਲੀਲ ਕਰਨ ਦਾ ਜ਼ਿਕਰ। ਇਸ ਤੋਂ ਇਲਾਵਾ ਚਲਾਨ ‘ਚ ਗਗਨਦੀਪ ਰੰਧਾਵਾ ਦਾ ਇਲਾਜ ਕਰਨ ਵਾਲੇ ਡਾਕਟਰ ਦੀ ਰਿਪੋਰਟ ਵੀ ਸ਼ਾਮਲ। ਚਲਾਨ ‘ਚ ਡਾਕਟਰ ਸਮੇਤ ਕਰੀਬ 50 ਗਵਾਹਾਂ ਦਾ ਵੀ ਜ਼ਿਕਰ। ਪੁਲਿਸ ਮੁਤਾਬਕ ਸਾਬਕਾ ਮੰਤਰੀ ‘ਤੇ ਲਗਾਏ ਇਲਜ਼ਾਮ ਸਹੀ ਪਾਏ ਗਏ ਹਨ।

ਹਾਲਾਂਕਿ ਮਾਮਲੇ ‘ਚ ਭੁੱਲਰ ਦੇ ਪਿਤਾ ਸੁਖਦੇਵ ਭੁੱਲਰ, ਪੀਏ ਦਿਲਬਾਗ ਸਿੰਘ ਤੇ 3 ਅਣਪਛਾਤਿਆਂ ਦੀ ਗ੍ਰਿਫ਼ਤਾਰੀ ਨਹੀਂ ਹੋ ਪਾਈ ਹੈ। ਪੁਲਿਸ ਜਾਂਚ ਮੁਤਾਬਕ 13 ਮਾਰਚ 2026 ਨੂੰ DM ਗਗਨਦੀਪ ਰੰਧਾਵਾ ਨੂੰ ਲਾਲਜੀਤ ਭੁੱਲਰ ਨੇ ਫ਼ੋਨ ਕਰਕੇ ਆਪਣੀ ਪੱਟੀ ਸਥਿਤ ਰਿਹਾਇਸ਼ ‘ਤੇ ਸੱਦਿਆ, ਜਿੱਥੇ ਘਰ ‘ਚ ਬਣੇ ਦਫ਼ਤਰ ‘ਚ ਗਗਨਦੀਪ ਰੰਧਾਵਾ ਨਾਲ ਕੁੱਟਮਾਰ ਕੀਤੀ ਗਈ ਸੀ।

ਕੀ ਹੈ ਮਾਮਲਾ?

ਦੱਸ ਦੇਈਏ ਕਿ ਗਗਨਦੀਪ ਸਿੰਘ ਰੰਧਾਵਾ ਨੇ ਕੋਈ ਜ਼ਹਿਰੀਲਾ ਪਦਾਰਥ ਖਾ ਕੇ ਖੁਦਕੁਸ਼ੀ ਕਰ ਲਈ ਸੀ। ਖੁਦਕੁਸ਼ੀ ਕਰਨ ਤੋਂ ਪਹਿਲਾਂ, ਉਨ੍ਹਾਂ ਨੇ ਇੱਕ ਵੀਡੀਓ ਰਿਕਾਰਡ ਕੀਤੀ ਤੇ ਇਸ ਨੂੰ ਇੰਟਰਨੈੱਟ ‘ਤੇ ਸਾਂਝਾ ਕੀਤਾ, ਜਿਸ ‘ਚ ਉਨ੍ਹਾਂ ਨੇ ਗੰਭੀਰ ਇਲਜ਼ਾਮ ਲਗਾਏ। ਵੀਡੀਓ ਵਿੱਚ, ਗਗਨਦੀਪ ਸਿੰਘ ਰੰਧਾਵਾ ਨੇ ਕਿਹਾ ਕਿ ਉਨ੍ਹਾਂ ਨੇ ਜ਼ਹਿਰ ਖਾ ਲਿਆ ਹੈ।

ਜਾਣਕਾਰੀ ਮੁਤਾਬਕ, ਵਿਭਾਗ ਨੂੰ ਇੱਕ ਗੋਦਾਮ ਲਈ ਜਗ੍ਹਾ ਅਲਾਟ ਕਰਨ ਦਾ ਪ੍ਰਸਤਾਵ ਪ੍ਰਾਪਤ ਹੋਇਆ ਸੀ। ਇਲਜ਼ਾਮ ਹੈ ਕਿ ਗੋਦਾਮ ਦੀ ਅਲਾਟਮੈਂਟ ਕਰਨ ਲਈ ਮੰਤਰੀ ਲਾਲਜੀਤ ਸਿੰਘ ਭੁੱਲਰ ਨੇ ਜ਼ਿਲ੍ਹਾ ਮੈਨੇਜਰ ‘ਤੇ ਦਬਾਅ ਪਾਇਆ। ਇਹ ਵੀ ਇਲਜ਼ਾਮ ਲੱਗਾ ਕਿ ਭੁੱਲਰ ਆਪਣੇ ਪਿਤਾ ਦੇ ਨਾਮ ਟੈਂਡਰ ਅਲਾਟ ਕਰਵਾਉਣਾ ਚਾਹੁੰਦੇ ਸਨ।

ਸੂਤਰਾਂ ਮੁਤਾਬਕ, ਪ੍ਰਸਤਾਵਿਤ ਸਥਾਨ ਦੇ ਨਿਰੀਖਣ ਦੌਰਾਨ, ਇੱਕ ਵਿਭਾਗੀ ਟੀਮ ਨੇ ਪਾਇਆ ਕਿ ਹਾਈ-ਵੋਲਟੇਜ ਬਿਜਲੀ ਦੀਆਂ ਲਾਈਨਾਂ ਸਿੱਧੇ ਪ੍ਰਸਤਾਵਿਤ ਸਥਾਨ ਦੇ ਉੱਪਰੋਂ ਲੰਘਦੀਆਂ ਸਨ, ਜਿਸ ਨਾਲ ਇਹ ਸੁਰੱਖਿਆ ਦ੍ਰਿਸ਼ਟੀਕੋਣ ਤੋਂ ਅਣਉਚਿਤ ਹੋ ਗਿਆ ਸੀ। ਇਨ੍ਹਾਂ ਆਧਾਰਾਂ ‘ਤੇ, ਵਿਭਾਗ ਨੇ ਪ੍ਰਸਤਾਵ ਨੂੰ ਰੱਦ ਕਰ ਦਿੱਤਾ ਸੀ। ਇਲਜ਼ਾਮ ਲਗਾਇਆ ਗਿਆ ਕਿ ਅੰਮ੍ਰਿਤਸਰ ਦੇ ਦੌਰੇ ਦੌਰਾਨ, ਮੰਤਰੀ ਲਾਲਜੀਤ ਸਿੰਘ ਭੁੱਲਰ ਨੇ ਇਸ ਮਾਮਲੇ ਨੂੰ ਲੈ ਕੇ ਜ਼ਿਲ੍ਹਾ ਮੈਨੇਜਰ ‘ਤੇ ਦਬਾਅ ਪਾਇਆ। ਇਸ ਤੋਂ ਦੁਖੀ ਹੋ ਕੇ, ਗਗਨਦੀਪ ਸਿੰਘ ਰੰਧਾਵਾ ਨੇ ਖੁਦਕੁਸ਼ੀ ਕਰਨ ਦਾ ਸਖ਼ਤ ਕਦਮ ਚੁੱਕਿਆ।

Follow Us