ਅਵਾਰਾ ਪਸ਼ੂਆਂ ਦੀ ਸਮੱਸਿਆ ਤੋਂ ਪ੍ਰੇਸ਼ਾਨ BKU ਕਾਦੀਆਂ ਦੇ ਕਿਸਾਨਾਂ ਵਲੋਂ ਸਰਕਾਰ ਖਿਲਾਫ਼ ਨਿਵੇਕਲਾ ਰੋਸ ਪ੍ਰਦਰਸ਼ਨ

Published: 

27 Jan 2023 17:24 PM

ਪਿੰਡਾਂ ਤੋਂ ਵੱਡੀ ਗਿਣਤੀ ਵਿੱਚ ਟਰੈਕਟਰ ਟਰਾਲੀਆਂ ਵਿੱਚ ਆਵਰਾ ਪਸੂਆਂ ਨੂੰ ਭਰ ਕੇ ਡਿਪਟੀ ਕਮਿਸ਼ਨਰ ਫਰੀਦਕੋਟ ਦੇ ਦਫਤਰ ਵੱਲ ਨੂੰ ਕੂਚ ਕੀਤਾ ਗਿਆ।

ਅਵਾਰਾ ਪਸ਼ੂਆਂ ਦੀ ਸਮੱਸਿਆ ਤੋਂ ਪ੍ਰੇਸ਼ਾਨ BKU ਕਾਦੀਆਂ ਦੇ ਕਿਸਾਨਾਂ ਵਲੋਂ ਸਰਕਾਰ ਖਿਲਾਫ਼ ਨਿਵੇਕਲਾ ਰੋਸ ਪ੍ਰਦਰਸ਼ਨ
Follow Us On

ਪਿੰਡਾਂ ਵਿਚ ਅਵਾਰਾ ਪਸੂਆਂ ਦੀ ਸਮੱਸਿਆ ਤੋਂ ਪ੍ਰੇਸ਼ਾਨ ਕਿਸਾਨਾਂ ਵੱਲੋਂ ਅੱਜ ਸਰਕਾਰ ਖਿਲਾਫ਼ ਨਿਵੇਕਲੇ ਢੰਗ ਨਾਲ ਰੋਸ਼ ਪ੍ਰਦਰਸਨ ਕੀਤਾ ਗਿਆ। ਕਿਸਾਨਾਂ ਵੱਲੋਂ ਆਪਣੇ ਪਿੰਡਾਂ ਤੋਂ ਵੱਡੀ ਗਿਣਤੀ ਵਿੱਚ ਟਰੈਕਟਰ ਟਰਾਲੀਆਂ ਵਿੱਚ ਆਵਰਾ ਪਸੂਆਂ ਨੂੰ ਭਰ ਕੇ ਡਿਪਟੀ ਕਮਿਸ਼ਨਰ ਫਰੀਦਕੋਟ ਦੇ ਦਫਤਰ ਵੱਲ ਨੂੰ ਕੂਚ ਕੀਤਾ ਗਿਆ। ਜਿਸ ਨੂੰ ਰਾਸਤੇ ਵਿਚ ਪੁਲਿਸ ਪ੍ਰਸ਼ਾਸਨ ਵੱਲੋਂ ਰੋਕ ਕੇ ਉਹਨਾਂ ਨਾਲ ਗੱਲਬਾਤ ਕੀਤੀ ਗਈ ਅਤੇ ਮੌਕੇ ‘ਤੇ ਪਹੁੰਚੇ ਨਾਇਬ ਤਹਿਸੀਲਦਾਰ ਵੱਲੋਂ ਕਿਸਾਨਾਂ ਤੋਂ ਉਹਨਾਂ ਦੀਆ ਮੰਗਾਂ ਸੰਬਧੀ ਮੰਗ ਪੱਤਰ ਲੈ ਕੇ ਸਮੱਸਿਆ ਦੇ ਜਲਦ ਹੱਲ ਦਾ ਭਰੋਸਾ ਦਿੱਤਾ ਗਿਆ।

ਪਿੰਡ ਵਾਸੀਆਂ ਦਾ ਸਰਕਾਰ ਖ਼ਿਲਾਫ਼ ਰੋਸ ਪ੍ਰਦਰਸ਼ਨ

ਇਸ ਮੌਕੇ ਗੱਲਬਾਤ ਕਰਦਿਆਂ ਬੀਕੇਯੂ ਕਾਦੀਆਂ ਦੇ ਸੀਨੀਅਰ ਮੀਤ ਪ੍ਰਧਾਨ ਗੁਰਮੀਤ ਸਿੰਘ ਗੋਲੇਵਾਲਾ ਨੇ ਦੱਸਿਆ ਕਿ ਪੰਜਾਬ ਭਰ ਵਿਚ ਕਿਸਾਨ ਅਵਾਰਾ ਪਸੂਆਂ ਅਤੇ ਆਵਾਰਾ ਕੁੱਤਿਆਂ ਦੀ ਸਮੱਸਿਆ ਨਾਲ ਜੂਝ ਰਹੇ ਹਨ। ਉਹਨਾਂ ਦੱਸਿਆ ਕਿ ਅਵਾਰਾ ਜਾਨਵਰਾਂ ਵੱਲੋਂ ਕਿਸਾਨਾਂ ਦੀਆਂ ਫਸਲਾ ਦਾ ਉਜਾੜਾ ਵੱਡੇ ਪੱਧਰ ਤੇ ਕੀਤਾ ਜਾ ਰਿਹਾ ਹੈ। ਜਿਸ ਕਾਰਨ ਕਿਸਾਨਾਂ ਨੂੰ ਭਾਰੀ ਆਰਥਿਕ ਨੁਕਸਾਨ ਝੱਲਣਾਂ ਪੈ ਰਿਹਾ ਹੈ।

ਅਵਾਰਾ ਪਸ਼ੂਆਂ ਕਾਰਨ ਹੋ ਰਹੇ ਸੜਕ ਹਾਦਸੇ

ਇਹੀ ਨਹੀਂ ਅਵਾਰਾ ਪਸ਼ੂਆਂ ਕਾਰਨ ਕਈ ਵਾਰ ਕਿਸਾਨਾਂ ਵਿਚ ਆਪਸੀ ਟਕਰਾਅ ਵੀ ਹੋ ਜਾਂਦਾ ਹੈ। ਉਨ੍ਹਾਂ ਕਿਹਾ ਕਿ ਆਵਾਰਾ ਪਸ਼ੂਆਂ ਕਾਰਨ ਹਮੇਸ਼ਾ ਸੜਕ ਹਾਦਸੇ ਵਾਪਰ ਰਹੇ ਹਨ। ਕਈ ਲੋਕ ਇਸ ਦਾ ਸ਼ਿਕਾਰ ਹੋ ਰਹੇ ਹਨ। ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਵੱਲੋਂ ਅਵਾਰਾ ਪਸ਼ੂਆਂ ਦੀ ਭਲਾਈ ਲਈ ਲੋਕਾਂ ਤੋਂ ਕਰੋੜਾ ਰੁਪਏ ਸਲਾਨਾਂ ਗਊ ਸੈੱਸ ਵੀ ਵਸੂਲਿਆ ਜਾ ਰਿਹਾ ਹੈ। ਪਰ ਉਹ ਕਿੱਥੇ ਖ਼ਰਚ ਕਿਤਾ ਜਾ ਰਿਹਾ ਹੈ ਇਸ ਦਾ ਕੋਈ ਪਤਾ ਨਹੀਂ ਕਿਉਕਿ ਗਊਆਂ ਤਾਂ ਅਵਾਰਾ ਘੁੰਮ ਰਹੀਆਂ ਹਨਅਤੇ ਲੋਕਾਂ ਦ ਜਾਨੀਮਾਲੀ ਨੁਕਸਾਨ ਕਰ ਰਹੀਆਂ ਹਨ।

ਪ੍ਰਸ਼ਾਸਨ ਨੂੰ ਸੌਂਪਿਆ ਮੰਗ ਪੱਤਰ

ਉਹਨਾਂ ਦੱਸਿਆ ਕਿ ਅੱਜ ਉਹ ਆਪਣੇ ਪਿੰਡਾਂ ਵਿਚੋਂ ਗਊਆਂ ਲੈ ਕੇ ਡਿਪਟੀ ਕਮਿਸ਼ਨਰ ਦਫਤਰ ਫਰੀਦਕੋਟ ਛੱਡਣ ਆਏ ਸਨ। ਤਾਂ ਜੋ ਪ੍ਰਸ਼ਾਸਨਿਕ ਅਧਿਕਾਰੀਆਂ ਨੂੰ ਵੀ ਇਸ ਸਮੱਸਿਆ ਬਾਰੇ ਪਤਾ ਲੱਗ ਸਕੇ। ਪਰ ਇਥੇ ਜਿਲ੍ਹਾ ਪ੍ਰਸ਼ਾਸਨ ਵਲੋਂ ਉਹਨਾਂ ਦੀਆ ਮੰਗਾਂ ਸੰਬੰਧੀ ਮੰਗ ਪੱਤਰ ਲੈ ਕੇ ਮੰਗਾ ਜਲਦ ਮੰਨੇ ਜਾਣ ਦਾ ਭਰੋਸਾ ਦਿੱਤਾ ਗਿਆ ਹੈ। ਅਵਾਰਾ ਪਸ਼ੂਆ ਨੂੰ ਜਿਲ੍ਹਾ ਪ੍ਰਸ਼ਸਨ ਵੱਲੋਂ ਨੇੜਲੇ ਗਊਸ਼ਾਲਾ ਵਿਚ ਛੱਡਿਆ ਜਾ ਰਿਹਾ।

ਬੀਕੇਯੂ ਕਾਦੀਆ ਦੀ ਸਰਕਾਰ ਨੂੰ ਚਿਤਾਵਨੀ

ਉਹਨਾ ਕਿਹਾ ਕਿ ਅੱਜ ਤਾਂ ਉਹਨਾਂ ਨੇ ਆਪਣਾ ਫੈਸ਼ਲਾ ਵਾਪਸ ਲੈ ਲਿਆ ਪਰ ਜੇਕਰ ਸਰਕਾਰ ਨੇ ਜਲਦ ਅਵਾਰਾ ਗਊਆਂ ਅਤੇ ਕੁਤਿਆਂ ਦਾ ਕੋਈ ਸਹੀ ਅਤੇ ਸਾਰਥਿਕ ਹੱਲ ਨਾ ਕੀਤਾ ਤਾਂ ਬੀਕੇਯੂ ਕਾਦੀਆਂ ਵੱਲੋਂ ਪੰਜਾਬ ਭਰ ਤੋਂ ਅਵਾਰਾ ਪਸੂਆਂ ਅਤੇ ਕੁੱਤਿਆਂ ਨੂੰ ਫੜ੍ਹ ਕੇ ਚੰਡੀਗੜ੍ਹ ਵਿਖੇ ਛੱਡਿਆ ਜਾਵੇਗਾ ਜਿਸ ਦੀ ਸਾਰੀ ਜਿੰਮੇਵਾਰੀ ਸਰਕਾਰ ਦੀ ਹੋਵੇਗੀ।

Related Stories
ਪੰਜਾਬ ‘ਚ ਪਰਾਲੀ ਸਾੜਨ ਦਾ ਸਿਲਸਿਲਾ ਰੁਕਿਆ ਨਹੀਂ, 2060 ਨਵੇਂ ਮਾਮਲੇ, ਕਈ ਸ਼ਹਿਰਾਂ ਦੀ ਹਵਾ ਹੋਈ ਬੇਹੱਦ ਖਰਾਬ
ਪੰਜਾਬ ‘ਚ ਇਸ ਵਾਰ ਪਰਾਲੀ ਸਾੜਨ ਦਾ ਟੁੱਟਿਆ ਰਿਕਾਰਡ, ਇੱਕ ਦਿਨ ‘ਚ 3 ਹਜ਼ਾਰ ਤੋਂ ਵੱਧ ਮਾਮਲੇ ਆਏ ਸਾਹਮਣੇ
ਇਸ ਸਖਸ਼ ਨੇ ਸਮਾਰਟਨੈੱਸ ਨੂੰ ਵੀ ਪਿੱਛੇ ਛੱਡ ਦਿੱਤਾ, ਖੇਤੀ ਦਾ ਅਜਿਹਾ ਅਨੋਖਾ ਤਰੀਕਾ ਸ਼ਾਇਦ ਤੁਸੀਂ ਨਹੀਂ ਦੇਖਿਆ ਹੋਵੇਗਾ, ਵੀਡੀਓ ਵਾਇਰਲ
ਪੰਜਾਬ ‘ਚ ਝੋਨੇ ਦੀ ਕਟਾਈ ਦੌਰਾਨ ਪਰਾਲੀ ਸਾੜਨ ਲੱਗੇ ਕਿਸਾਨ, 16 ਦਿਨਾਂ ‘ਚ 342 ਮਾਮਲੇ, ਪਿਛਲੇ ਸਾਲ ਨਾਲੋਂ ਡੇਢ ਗੁਣਾ ਵੱਧ
ਹੁਣ ਪਰਾਲੀ ਦੇ ਪ੍ਰਦੂਸ਼ਣ ਤੋਂ ਮਿਲੇਗਾ ਛੁਟਕਾਰਾ, ਇੱਟਾਂ ਦੇ ਭੱਠਿਆਂ ਨਾਲ ਹੋਵੇਗਾ ਹੱਲ, ਪੰਜਾਬ ਸਰਕਾਰ ਕੱਢਿਆ ਜਬਰਦਸਤ ਤੋੜ
ਬੀਐੱਸਐੱਫ ਦੀ ਪੋਸਟ ਸਣੇ 10 ਪਿੰਡਾਂ ਨੂੰ ਖਤਰਾ, ਰਾਵੀ ਦਰਿਆ ‘ਚ ਵਧੇ ਪਾਣੀ ਕਾਰਨ ਗੁਰਦਾਸਪੁਰ ਦੇ ਪਿੰਡ ਠਾਕੁਰਪੁਰ ਧੁੱਸੀ ਬੰਨ੍ਹ ਵਿੱਚ ਪਿਆ ਪਾੜ, ਕਈ ਏਕੜ ਫਸਲ ਬਰਬਾਦ