ਅੱਜ ਹੋਵੇਗਾ ਜ਼ਿਲ੍ਹਾ ਪ੍ਰੀਸ਼ਦ ਤੇ ਪੰਚਾਇਤ ਸੰਮਤੀਆਂ ਦੀਆਂ ਚੋਣਾਂ ਦਾ ਐਲਾਨ, EC ਕਰੇਗਾ ਪ੍ਰੈੱਸ ਕਾਨਫਰੰਸ

Published: 

28 Nov 2025 10:17 AM IST

ਪੰਜਾਬ 'ਚ ਕੁੱਲ 23 ਜ਼ਿਲ੍ਹਾ ਪ੍ਰੀਸ਼ਦ ਤੇ 154 ਪੰਚਾਇਤ ਸੰਮਤੀਆਂ ਦੀ ਚੋਣ ਹੋਣੀ ਹੈ। ਗ੍ਰਾਮੀਣ ਵਿਕਾਸ ਤੇ ਪੰਚਾਇਤ ਵਿਭਾਗ ਨੇ ਇਨ੍ਹਾਂ ਚੋਣਾਂ ਨੂੰ ਲੈ ਕੇ ਹਰ ਤਰ੍ਹਾਂ ਦੀਆਂ ਕਾਨੂੰਨੀ ਪ੍ਰਕਿਰਿਆਵਾਂ ਪੂਰੀਆਂ ਕਰ ਲਈਆਂ ਹਨ। ਵੋਟਰ ਸੂਚੀਆਂ 'ਚ ਸੋਧ ਤੋਂ ਲੈ ਕੇ ਹੋਰ ਸਾਰੀ ਪ੍ਰਕਿਰਿਆ ਪੂਰੀ ਹੋ ਚੁੱਕੀ ਹੈ। ਪੰਜਾਬ 'ਚ ਇਸ ਵਾਰ ਜ਼ਿਲ੍ਹਾ ਪ੍ਰੀਸ਼ਦ ਤੇ ਪੰਚਾਇਤ ਸੰਮਤੀਆਂ ਦੀ ਚੋਣ ਕਾਫ਼ੀ ਦੇਰੀ ਤੋਂ ਹੋ ਰਹੀ ਹੈ।

ਅੱਜ ਹੋਵੇਗਾ ਜ਼ਿਲ੍ਹਾ ਪ੍ਰੀਸ਼ਦ ਤੇ ਪੰਚਾਇਤ ਸੰਮਤੀਆਂ ਦੀਆਂ ਚੋਣਾਂ ਦਾ ਐਲਾਨ, EC ਕਰੇਗਾ ਪ੍ਰੈੱਸ ਕਾਨਫਰੰਸ

ਅੱਜ ਹੋਵੇਗਾ ਜ਼ਿਲ੍ਹਾ ਪ੍ਰੀਸ਼ਦ ਤੇ ਪੰਚਾਇਤ ਸੰਮਤੀਆਂ ਦੀਆਂ ਚੋਣਾਂ ਦਾ ਐਲਾਨ, EC ਕਰੇਗਾ ਪ੍ਰੈੱਸ ਕਾਨਫਰੰਸ

Follow Us On

ਪੰਜਾਬ ‘ਚ ਜ਼ਿਲ੍ਹਾ ਪ੍ਰੀਸ਼ਦ ਤੇ ਪੰਚਾਇਤ ਸੰਮਤੀਆਂ ਦੇ ਚੋਣਾਂ ਦਾ ਅੱਜ ਐਲਾਨ ਹੋਵੇਗਾ। ਸਟੇਟ ਚੋਣ ਕਮਿਸ਼ਨ ਵੱਲੋਂ ਅੱਜ ਦੁਪਹਿਰ 3:30 ਵਜੇ ਪ੍ਰੈੱਸ ਕਾਨਫਰੰਸ ਬੁਲਾਈ ਗਈ ਹੈ। ਐਲਾਨ ਦੇ ਨਾਲ ਹੀ ਕੱਲ੍ਹ ਤੋਂ ਪੂਰੇ ਸੂਬੇ ‘ਚ ਚੋਣ ਜ਼ਾਬਤਾ ਲਾਗੂ ਹੋ ਜਾਵੇਗਾ। ਮੰਨਿਆ ਜਾ ਰਿਹਾ ਹੈ ਕਿ 14 ਦਸੰਬਰ ਤੱਕ ਚੋਣਾਂ ਹੋ ਸਕਦੀਆਂ ਹਨ। ਸਾਰੇ ਜ਼ਿਲ੍ਹਿਆਂ ‘ਚ ਵਾਰਡਾਂ ਨੂੰ ਰਿਜ਼ਰਵ ਕਰਨ ਦੀ ਪ੍ਰਕਿਰਿਆ ਪੂਰੀ ਹੋ ਚੁੱਕੀ ਹੈ।

ਪੰਜਾਬ ‘ਚ ਕੁੱਲ 23 ਜ਼ਿਲ੍ਹਾ ਪ੍ਰੀਸ਼ਦ ਤੇ 154 ਪੰਚਾਇਤ ਸੰਮਤੀਆਂ ਦੀ ਚੋਣ ਹੋਣੀ ਹੈ। ਗ੍ਰਾਮੀਣ ਵਿਕਾਸ ਤੇ ਪੰਚਾਇਤ ਵਿਭਾਗ ਨੇ ਇਨ੍ਹਾਂ ਚੋਣਾਂ ਨੂੰ ਲੈ ਕੇ ਹਰ ਤਰ੍ਹਾਂ ਦੀਆਂ ਕਾਨੂੰਨੀ ਪ੍ਰਕਿਰਿਆਵਾਂ ਪੂਰੀਆਂ ਕਰ ਲਈਆਂ ਹਨ। ਵੋਟਰ ਸੂਚੀਆਂ ‘ਚ ਸੋਧ ਤੋਂ ਲੈ ਕੇ ਹੋਰ ਸਾਰੀ ਪ੍ਰਕਿਰਿਆ ਪੂਰੀ ਹੋ ਚੁੱਕੀ ਹੈ। ਪੰਜਾਬ ‘ਚ ਇਸ ਵਾਰ ਜ਼ਿਲ੍ਹਾ ਪ੍ਰੀਸ਼ਦ ਤੇ ਪੰਚਾਇਤ ਸੰਮਤੀਆਂ ਦੀ ਚੋਣ ਕਾਫ਼ੀ ਦੇਰੀ ਤੋਂ ਹੋ ਰਹੀ ਹੈ।

ਬਲਾਕਾਂ ਦੇ ਪੁਨਰਗਠਨ ਤੇ ਹੜ੍ਹ ਕਾਰਨ ਦੇਰੀ

ਇਹ ਚੋਣ ਜਨਵਰੀ 2025 ਦੀ ਵੋਟਰ ਸੂਚੀ ਦੇ ਆਧਾਰ ‘ਤੇ ਕਰਵਾਏ ਜਾਣਗੇ। ਗ੍ਰਾਮੀਣ ਵਿਕਾਸ ਤੇ ਪੰਚਾਇਤ ਵਿਭਾਗ ਨੇ ਹਾਈਕੋਰਟ ‘ਚ ਹਲਫ਼ਨਾਮਾ ਦੇ ਕੇ ਦੱਸਿਆ ਸੀ ਕਿ ਇਹ ਚੋਣਾਂ 5 ਦਸੰਬਰ ਤੱਕ ਕਰਵਾਈਆਂ ਜਾਣਗੀਆਂ। ਇਹ ਚੋਣਾਂ ਬਲਾਕਾਂ ਦੇ ਪੁਨਰਗਠਨ ਤੇ ਉਸ ਦੇ ਬਾਅਦ ‘ਚ ਪੰਜਾਬ ‘ਚ ਆਏ ਹੜ੍ਹ ਕਰਨ ਮੁਲਤਵੀ ਕਰਨੀਆਂ ਪਈਆਂ ਸਨ।

ਪੰਜਾਬ ‘ਚ ਸਾਲ 2028 ‘ਚ ਜ਼ਿਲ੍ਹਾ ਪ੍ਰੀਸ਼ਦ ਤੇ ਪੰਚਾਇਤ ਸੰਮਤੀਆਂ ਦੀਆਂ ਚੋਣਾਂ ਹੋਈਆਂ ਸਨ। ਲੰਬੇ ਸਮੇਂ ਤੋਂ ਚੋਣਾਂ ਪੈਂਡਿੰਗ ਸਨ। ਹੁਣ ਇਸ ਚੋਣਾਂ ਨੂੰ 2027 ਵਿਧਾਨ ਸਭਾ ਦਾ ਸੈਮੀਫਾਈਨਲ ਮੰਨਿਆ ਜਾ ਰਿਹਾ ਹੈ। ਆਮਤੌਰ ‘ਤੇ ਸੱਤਾ ਧਿਰ ਦੇ ਪੱਖ ‘ਚ ਚੋਣ ਰਹਿੰਦ ਹਨ। ਵਿਧਾਨ ਸਭਾ ਚੋਣਾਂ ਨੂੰ ਲਗਭਗ 13 ਮਹੀਨੇ ਰਹਿੰਦੇ ਹਨ। ਅਜਿਹੇ ‘ਚ ਇਨ੍ਹਾਂ ਚੋਣਾਂ ਨੂੰ ਕਾਫ਼ੀ ਅਹਿਮ ਮੰਨਿਆ ਜਾ ਰਿਹਾ ਹੈ।