ਡੇਰਾ ਮੁਖੀ ਵੱਲੋਂ ਸਲਾਬਤਪੁਰਾ ਡੇਰੇ ਚ ਸਤਿਸੰਗ, ਸਿੱਖ ਜਥੇਬੰਦੀਆਂ ਨੇ ਰੋਕੀ ਡੇਰਾ ਪ੍ਰੇਮੀਆਂ ਦੀ ਬੱਸਾਂ

Published: 

29 Jan 2023 19:06 PM

ਡੇਰਾ ਸਿਰਸਾ ਮੁਖੀ ਗੁਰਮੀਤ ਰਾਮ ਰਹੀਮ ਦੇ ਵਲੋਂ ਬਠਿੰਡਾ ਦੇ ਸਲਾਬਤਪੁਰਾ ਵਿਚ ਸਥਿਤ ਡੇਰੇ ਵਿਚ ਵੀਡੀਓ ਕਾਨਫਰੰਸ ਰਾਹੀਂ ਸਤਿਸੰਗ ਕੀਤੀ ਗਈ। ਸਤਿਸੰਗ ਦੇ ਸ਼ੁਰੂ ਹੋਣ ਤੋਂ ਪਹਿਲਾਂ ਹੀ ਸਿੱਖਾਂ ਵਿਚ ਰੋਸ ਵੇਖਣ ਨੂੰ ਮਿਲ ਰਿਹਾ ਸੀ।

ਡੇਰਾ ਮੁਖੀ ਵੱਲੋਂ ਸਲਾਬਤਪੁਰਾ ਡੇਰੇ ਚ ਸਤਿਸੰਗ, ਸਿੱਖ ਜਥੇਬੰਦੀਆਂ ਨੇ ਰੋਕੀ ਡੇਰਾ ਪ੍ਰੇਮੀਆਂ ਦੀ ਬੱਸਾਂ

ਗੁਰਮੀਤ ਰਾਮ ਰਹੀਮ ਦੀ ਪੁਰਾਣੀ ਤਸਵੀਰ

Follow Us On

ਡੇਰਾ ਸੱਚਾ ਸੌਦਾ ਮੁਖੀ ਰਾਮ ਰਹੀਮ ਨੇ ਅੱਜ ਪੰਜਾਬ ਵਿੱਚ ਕਈ ਥਾਈਂ ਹੋਏ ਵਿਰੋਧ ਪ੍ਰਦਰਸ਼ਨਾਂ ਦੇ ਬਾਵਜੂਦ ਸਤਿਸੰਗ ਕੀਤਾ। ਰਾਮ ਰਹੀਮ ਬਠਿੰਡਾ ਦੇ ਸਲਾਬਤਪੁਰਾ ਸਥਿਤ ਯੂਪੀ ਦੇ ਬਰਨਾਵਾ ਆਸ਼ਰਮ ਤੋਂ ਆਨਲਾਈਨ ਸਤਿਸੰਗ ਕੀਤਾ। ਜਿਸ ਲਈ ਸਲਾਬਤਪੁਰਾ ਵਿੱਚ ਤਿਆਰੀਆਂ ਕੀਤੀਆਂ ਗਈਆਂ ਸਨ। ਸਿਰਸਾ ਤੋਂ ਬਾਅਦ ਸਲਾਬਤਪੁਰਾ ਹੀ ਡੇਰਾ ਸੱਚਾ ਸੌਦਾ ਦਾ ਦੂਜਾ ਸਭ ਤੋਂ ਵੱਡਾ ਆਸ਼ਰਮ ਹੈ। ਰਾਮ ਰਹੀਮ ਨੇ ਐਤਵਾਰ ਨੂੰ ਕਰੀਬ 5 ਸਾਲ ਬਾਅਦ ਇਸ ਆਸ਼ਰਮ ‘ਚ ਸਤਿਸੰਗ ਕੀਤਾ ਹੈ।

ਦੂਜੇ ਸਿੱਖ ਜਥੇਬੰਦੀਆਂ ਵਲੋਂ ਅੱਜ ਰਾਮ ਰਹੀਮ ਦੇ ਇਸ ਆਯੋਜਨ ਦਾ ਵਿਰੋਧ ਕੀਤਾ ਗਿਆ। ਸਿੱਖ ਜਥੇਬੰਦੀਆਂ ਅਤੇ ਬਹਿਬਲ ਕਲਾਂ ਪੱਕਾ ਮੋਰਚਾ ਵੱਲੋਂ ਸਲਾਬਤਪੁਰਾ ਵੱਲ ਜਾਣ ਵਾਲੀਆਂ ਬੱਸਾਂ ਨੂੰ ਰੋਕਿਆ ਗਿਆ। ਇੰਨਾ ਹੀ ਨਹੀਂ ਜਿਹੜੀ ਸੰਗਤ ਸਤਿਸੰਗ ਵਿੱਚ ਪੁੱਜੀ ਉਸਨੂੰ ਘਰ ਵਾਪਸ ਜਾਣ ਤੋਂ ਵੀ ਰੋਕਿਆ ਗਿਆ।

ਡੇਰਾ ਸਿਰਸਾ ਮੁਖੀ ਗੁਰਮੀਤ ਰਾਮ ਰਹੀਮ ਦੇ ਵਲੋਂ ਬਠਿੰਡਾ ਦੇ ਸਲਾਬਤਪੁਰਾ ਵਿਚ ਸਥਿਤ ਡੇਰੇ ਵਿਚ ਵੀਡੀਓ ਕਾਨਫਰੰਸ ਰਾਹੀਂ ਸਤਿਸੰਗ ਕੀਤੀ ਗਈ। ਸਤਿਸੰਗ ਦੇ ਸ਼ੁਰੂ ਹੋਣ ਤੋਂ ਪਹਿਲਾਂ ਹੀ ਸਿੱਖਾਂ ਵਿਚ ਰੋਸ ਵੇਖਣ ਨੂੰ ਮਿਲ ਰਿਹਾ ਸੀ। ਰਾਮ ਰਹੀਮ ਦੇ ਸਮਾਗਮ ਦੇ ਵਿਰੋਧ ਵਿਚ ਸਿੱਖ ਜਥੇਬੰਦੀਆਂ ਦੇ ਵਲੋਂ ਪਿੰਡ ਸਲਾਬਤਪੁਰਾ ਡੇਰੇ ਨੂੰ ਜਾਣ ਵਾਲੀ ਸੜਕ ਨੂੰ ਜਾਮ ਕੀਤਾ ਗਿਆ। ਦੂਜੇ ਪਾਸੇ ਫ਼ਰੀਦਕੋਟ ਵਿਖੇ ਬੇਅਦਬੀ ਇਨਸਾਫ਼ ਮੋਰਚਾ ਦੇ ਵਲੋਂ ਰਾਮ ਰਹੀਮ ਦੇ ਸਗਾਗਮ ਵਿਚ ਸ਼ਾਮਲ ਹੋਣ ਲਈ ਜਾ ਰਹੀਆਂ ਬੱਸਾਂ ਨੂੰ ਵਾਪਸ ਮੋੜ ਦਿੱਤਾ ਗਿਆ ਹੈ।

ਡੇਰਾ ਮੁਖੀ ਦੇ ਪ੍ਰੋਗਰਾਮ ਨੂੰ ਲੈਕੇ ਬਠਿੰਡਾ ਸਮੇਤ ਪੰਜਾਬ ਦੇ ਕਈ ਜਿਲ੍ਹਿਆਂ ਵਿੱਚ ਦਿਨਭਰ ਤਣਾਅ ਵਾਲਾ ਮਾਹੌਲ ਬਣਿਆ ਰਿਹਾ। ਪੁਲਿਸ ਵਲੋਂ ਥਾਂ-ਥਾਂ ਤੇ ਨਾਕਾਬੰਦੀ ਕਰਕੇ ਡੇਰਾ ਪ੍ਰੇਮੀਆਂ ਨੂੰ ਸਤਿਸੰਗ ਵਿੱਚ ਜਾਣ ਤੋਂ ਰੋਕਣ ਵਾਲਿਆਂ ਨੂੰ ਸਮਝਾਉਣ ਦੀ ਕੋਸ਼ਿਸ ਕੀਤੀ ਗਈ। ਡੇਰੇ ਦੇ ਬਾਹਰ ਬੀਤੇ ਦੋ ਦਿਨਾਂ ਤੋਂ ਹੀ 400 ਤੋਂ ਵੱਧ ਪੁਲਿਸ ਮੁਲਾਜ਼ਮ ਤਾਇਨਾਤ ਕੀਤੇ ਗਏ ਸਨ। ਜਿਸ ਦੀ ਅਗਵਾਈ 2 ਐਸਪੀ ਪੱਧਰ ਦੇ ਅਧਿਕਾਰੀਆਂ ਨੇ ਕੀਤੀ।

ਬੀਤੀ 25 ਜਨਵਰੀ ਨੂੰ ਸ਼ਾਹ ਸਤਨਾਮ ਦੇ ਜਨਮ ਦਿਨ ‘ਤੇ ਸਿਰਸਾ ‘ਚ ਹੋਏ ਇਕੱਠ ਦੌਰਾਨ ਹੋਰਨਾਂ ਸੂਬਿਆਂ ਤੋਂ ਆਏ ਪੈਰੋਕਾਰਾਂ ਨੇ ਉਨ੍ਹਾਂ ‘ਤੇ ਰੋਕ ਲਗਾਉਣ ਦੇ ਦੋਸ਼ ਲਾਏ ਸਨ। ਇਸ ‘ਤੇ ਜਦੋਂ ਰਾਮ ਰਹੀਮ ਨੇ ਆਪਣੇ ਡੇਰਾ ਪ੍ਰਬੰਧਕਾਂ ਤੋਂ ਜਵਾਬ ਮੰਗਿਆ ਤਾਂ ਉਨ੍ਹਾਂ ਕਿਹਾ ਸੀ ਕਿ ਜਗ੍ਹਾਂ ਦੀ ਘਾਟ ਕਾਰਨ ਦੂਜੇ ਰਾਜਾਂ ਦੇ ਪੈਰੋਕਾਰਾਂ ਨੂੰ ਡੇਰੇ ‘ਚ ਆਉਣ ਤੋਂ ਰੋਕਿਆ ਗਿਆ ਸੀ। ਇਸ ਤੋਂ ਬਾਅਦ ਰਾਮ ਰਹੀਮ ਨੇ ਹੋਰ ਡੇਰਿਆਂ ਵਿੱਚ ਵੀ ਆਨਲਾਈਨ ਸਤਿਸੰਗ ਦਾ ਐਲਾਨ ਕਰ ਦਿੱਤਾ।