ਮਜੀਠੀਆ ‘ਤੇ ਲੱਗੇ ਇਲਜ਼ਾਮ ਸਭ ਗਲਤ ਹਨ, ਮੁਲਾਕਾਤ ਤੋਂ ਬਾਅਦ ਬੋਲੇ ਡੇਰਾ ਬਿਆਸ ਦੇ ਬਾਬਾ ਗੁਰਿੰਦਰ ਢਿੱਲੋਂ

Updated On: 

02 Feb 2026 14:44 PM IST

ਮਜੀਠੀਆ 'ਤੇ ਆਮਦਨ ਤੋਂ ਵੱਧ ਜਾਇਦਾਦ ਤੇ ਡਰੱਗਸ ਵਾਲੇ ਮਾਮਲੇ 'ਤੇ ਡੇਰਾ ਬਿਆਸਾ ਦੇ ਬਾਬੇ ਤੋਂ ਸਵਾਲ ਪੁੱਛਿਆ ਗਿਆ। ਬਾਬਾ ਗੁਰਿੰਦਰ ਢਿੱਲੋਂ ਨੇ ਕਿਹਾ ਕਿ ਇਹ ਸਭ ਗਲਤ ਹੈ। ਹਾਲਾਂਕਿ ਉਨ੍ਹਾਂ ਨੇ ਇਹ ਵੀ ਕਿਹਾ ਕਿ ਮੈਨੂੰ ਸ਼ੋਭਾ ਨਹੀਂ ਦਿੰਦਾ ਕਿ ਮੈਂ ਕਿਸੇ 'ਤੇ ਕਮੈਂਟ ਕਰਾਂ, ਪਰ ਰਿਸ਼ਤੇਦਾਰੀ ਆਪਣੀ ਜਗ੍ਹਾ 'ਤੇ ਹੈ ਤੇ ਜੋ ਸਰਕਾਰ ਕਰ ਰਹੀ ਹੈ, ਉਹ ਆਪਣੀ ਜਗ੍ਹਾ 'ਤੇ ਹੈ।

ਮਜੀਠੀਆ ਤੇ ਲੱਗੇ ਇਲਜ਼ਾਮ ਸਭ ਗਲਤ ਹਨ, ਮੁਲਾਕਾਤ ਤੋਂ ਬਾਅਦ ਬੋਲੇ ਡੇਰਾ ਬਿਆਸ ਦੇ ਬਾਬਾ ਗੁਰਿੰਦਰ ਢਿੱਲੋਂ

ਮਜੀਠੀਆ ਨਾਲ ਬਾਬਾ ਗੁਰਿੰਦਰ ਢਿੱਲੋਂ ਦੀ ਮੁਲਾਕਾਤ

Follow Us On

ਡੇਰਾ ਬਿਆਸ ਦੇ ਸਾਬਕਾ ਮੁੱਖੀ ਬਾਬਾ ਗਰਿੰਦਰ ਸਿੰਘ ਢਿੱਲੋਂ ਨੇ ਅੱਜ ਨਿਊ ਨਭਾ ਜੇਲ੍ਹ ‘ਚ ਅਕਾਲੀ ਦਲ ਦੇ ਆਗੂ ਤੇ ਸਾਬਕਾ ਮੰਤਰੀ ਬਿਕਰਮ ਸਿੰਘ ਮਜੀਠੀਆ ਨਾਲ ਮੁਲਾਕਾਤ ਕੀਤੀ। ਉਨ੍ਹਾਂ ਨੇ ਇਸ ਦੌਰਾਨ ਜੇਲ੍ਹ ਤੋਂ ਬਾਹਰ ਕੇ ਮੀਡੀਆ ਨਾਲ ਗੱਲਬਾਤ ਕੀਤੀ। ਉਨ੍ਹਾਂ ਨੇ ਕਿਹਾ ਕਿ ਮਜੀਠੀਆ ਮੇਰਾ ਦੋਸਤ ਹੈ ਤੇ ਮੈਂ ਮਿਲਦਾ ਰਹਾਂਗਾ। ਉਨ੍ਹਾਂ ਨੇ ਕਿਹਾ ਕਿ ਬਿਕਰਮ ਮਜੀਠੀਆ ਖੁਸ਼ ਹਨ।

ਬਾਬਾ ਗੁਰਿੰਦਰ ਢਿੱਲੋਂ ਤੋਂ ਜਦੋਂ ਪੁੱਛਿਆ ਗਿਆ ਕਿ ਉਹ ਮਜੀਠੀਆ ਨੂੰ ਕਿਉਂ ਮਿਲਣ ਆਏ ਸਨ ਤਾਂ ਜਵਾਬ ਦਿੰਦੇ ਹੋਏ ਉਨ੍ਹਾਂ ਨੇ ਕਿਹਾ ਕਿ ਉਹ ਮੇਰਾ ਦੋਸਤ ਹੈ, ਮੈਂ ਮਿਲਦਾ ਰਹਾਂਗਾ। ਉਨ੍ਹਾਂ ਨੇ ਕਿਹਾ ਕਿ ਉਹ (ਮਜੀਠੀਆ) ਖੁਸ਼ ਹਨ। ਉਨ੍ਹਾਂ ਨੂੰ ਪੁੱਛਿਆ ਗਿਆ ਕਿ ਤੁਹਾਡੀ ਮਜੀਠੀਆ ਨਾਲ ਕੀ ਗੱਲ ਹੋਈ ਤਾਂ ਇਸ ਦਾ ਜਵਾਬ ਦਿੰਦੇ ਹੋਏ ਉਨ੍ਹਾਂ ਨੇ ਕਿਹਾ ਕਿ ਜਿਵੇਂ ਅਸੀਂ ਆਪਣੇ ਯਾਰਾਂ-ਦੋਸਤਾਂ ਨਾਲ ਗੱਲਾ ਕਰਦੇ ਹਾਂ। ਬਾਬਾ ਗੁਰਿੰਦਰ ਨੂੰ ਜਦੋਂ ਪੁੱਛਿਆ ਗਿਆ ਕਿ ਤੁਹਾਡੀ ਉਨ੍ਹਾਂ ਨਾਲ ਹੋ ਕੀ ਗੱਲ ਹੋਈ ਤਾਂ ਇਸ ਦਾ ਜਵਾਬ ‘ਚ ਉਨ੍ਹਾਂ ਨੇ ਕਿਹਾ ਕਿ ਜਿਹੜੀਆਂ ਅੰਦਰਲੀਆਂ ਗੱਲਾਂ ਹੁੰਦੀਆਂ ਹਨ, ਉਹ ਸਾਰੀਆਂ ਨਹੀਂ ਕੀਤੀਆਂ ਜਾਂਦੀਆਂ।

ਮਜੀਠੀਆ ‘ਤੇ ਆਮਦਨ ਤੋਂ ਵੱਧ ਜਾਇਦਾਦ ਤੇ ਡਰੱਗਸ ਵਾਲੇ ਮਾਮਲੇ ‘ਤੇ ਡੇਰਾ ਬਿਆਸਾ ਦੇ ਬਾਬੇ ਤੋਂ ਸਵਾਲ ਪੁੱਛਿਆ ਗਿਆ। ਬਾਬਾ ਗੁਰਿੰਦਰ ਢਿੱਲੋਂ ਨੇ ਕਿਹਾ ਕਿ ਇਹ ਸਭ ਗਲਤ ਹੈ। ਹਾਲਾਂਕਿ ਉਨ੍ਹਾਂ ਨੇ ਇਹ ਵੀ ਕਿਹਾ ਕਿ ਮੈਨੂੰ ਸ਼ੋਭਾ ਨਹੀਂ ਦਿੰਦਾ ਕਿ ਮੈਂ ਕਿਸੇ ‘ਤੇ ਕਮੈਂਟ ਕਰਾਂ, ਪਰ ਰਿਸ਼ਤੇਦਾਰੀ ਆਪਣੀ ਜਗ੍ਹਾ ‘ਤੇ ਹੈ ਤੇ ਜੋ ਸਰਕਾਰ ਕਰ ਰਹੀ ਹੈ, ਉਹ ਆਪਣੀ ਜਗ੍ਹਾ ‘ਤੇ ਹੈ।