ਮੁਕਤਸਰ ਸਾਹਿਬ ‘ਚ ਥਾਰ ‘ਤੇ ਮੋਟਰਸਾਈਕਲ ਵਿਚਾਲੇ ਟੱਕਰ, ਨੌਜਵਾਨ ਗੰਭੀਰ ਜ਼ਖਮੀ

jaswinder-babbar
Updated On: 

17 May 2025 22:01 PM

ਰਾਤ ਲਗਭਗ 9:30 ਵਜੇ ਆਪਣੀ ਡਿਊਟੀ ਮੁਕੰਮਲ ਕਰਕੇ ਗੋਨਿਆਣਾ ਰੋਡ ਘਰ ਵਾਪਸੀ ਕਰ ਰਿਹਾ ਸੀ। ਉਹ ਬਠਿੰਡਾ ਰੋਡ 'ਤੇ ਇਕ ਗਲੀ ਦੇ ਕੋਲੋਂ ਗੁਜ਼ਰ ਰਿਹਾ ਸੀ ਤਾਂ ਸਾਹਮਣੇ ਤੋਂ ਆ ਰਹੀ ਇੱਕ ਥਾਰ ਗੱਡੀ ਨੇ ਉਸ ਦੀ ਮੋਟਰਸਾਈਕਲ ਨੂੰ ਭਿਆਨਕ ਟੱਕਰ ਮਾਰ ਦਿੱਤੀ। ਟੱਕਰ ਇੰਨੀ ਜ਼ੋਰਦਾਰ ਸੀ ਕਿ ਸੋਨੂ ਸੜਕ 'ਤੇ ਡਿੱਗ ਗਿਆ ਤੇ ਗੰਭੀਰ ਜ਼ਖ਼ਮੀ ਹੋ ਗਿਆ।

ਮੁਕਤਸਰ ਸਾਹਿਬ ਚ ਥਾਰ ਤੇ ਮੋਟਰਸਾਈਕਲ ਵਿਚਾਲੇ ਟੱਕਰ, ਨੌਜਵਾਨ ਗੰਭੀਰ ਜ਼ਖਮੀ
Follow Us On

Muktsar Sahib Accident: ਸਿਵਲ ਹਸਪਤਾਲ ਤੋਂ ਡਿਊਟੀ ਮੁਕੰਮਲ ਕਰਕੇ ਘਰ ਵਾਪਸ ਆ ਰਿਹਾ ਨੌਜਵਾਨ ਰਾਤ ਦੇ ਹਨੇਰੇ ਵਿੱਚ ਹਾਦਸੇ ਦਾ ਸ਼ਿਕਾਰ ਹੋ ਗਿਆ। ਬਠਿੰਡਾ ਰੋਡ ‘ਤੇ ਇਕ ਥਾਰ ਗੱਡੀ ਨੇ ਮੋਟਰਸਾਈਕਲ ਸਵਾਰ ਨੂੰ ਟੱਕਰ ਮਾਰ ਦਿੱਤੀ। ਇਸ ਨੌਜਵਾਨ ਨੂੰ ਗੰਭੀਰ ਰੂਪ ਨਾਲ ਜ਼ਖਮੀ ਹੋਣ ਕਾਰਨ ਹਸਪਤਾਲ ਦਾਖਲ ਕਰਵਾਇਆ ਗਿਆ। ਇਹ ਨੌਜਵਾਨ ਪਰਿਵਾਰ ਲਈ ਇਕੱਲਾ ਆਸਰਾ ਹੀ ਸੀ। ਹੁਣ ਇਸ ਦਿਲ-ਦਹਿਲਾ ਦੇਣ ਵਾਲੇ ਹਾਦਸੇ ਦੀਆਂ ਸੀਸੀਟੀਵੀ ਤਸਵੀਰਾਂ ਵੀ ਸਾਹਮਣੇ ਆਇਆ ਹਨ।

ਮਾਮਲਾ ਮੁਕਤਸਰ ਸ਼ਹਿਰ ਦੇ ਬਠਿੰਡਾ ਰੋਡ ਦੀ ਇੱਕ ਗਲੀ ਤੋਂ ਸਾਹਮਣੇ ਆਇਆ ਹੈ ਜਿੱਥੇ ਸੋਨੂ ਨਾਮ ਦਾ ਨੌਜਵਾਨ, ਜੋ ਕਿ ਸਿਵਲ ਹਸਪਤਾਲ ਵਿੱਚ ਵਾਟਰ ਵਕਸ ਸਪਲਾਈ ਸਬੰਧੀ ਪਲੰਬਰ ਦੀ ਨੌਕਰੀ ਕਰਦਾ ਸੀ। ਰਾਤ ਲਗਭਗ 9:30 ਵਜੇ ਆਪਣੀ ਡਿਊਟੀ ਮੁਕੰਮਲ ਕਰਕੇ ਗੋਨਿਆਣਾ ਰੋਡ ਘਰ ਵਾਪਸੀ ਕਰ ਰਿਹਾ ਸੀ। ਉਹ ਬਠਿੰਡਾ ਰੋਡ ‘ਤੇ ਇਕ ਗਲੀ ਦੇ ਕੋਲੋਂ ਗੁਜ਼ਰ ਰਿਹਾ ਸੀ ਤਾਂ ਸਾਹਮਣੇ ਤੋਂ ਆ ਰਹੀ ਇੱਕ ਥਾਰ ਗੱਡੀ ਨੇ ਉਸ ਦੀ ਮੋਟਰਸਾਈਕਲ ਨੂੰ ਭਿਆਨਕ ਟੱਕਰ ਮਾਰ ਦਿੱਤੀ। ਟੱਕਰ ਇੰਨੀ ਜ਼ੋਰਦਾਰ ਸੀ ਕਿ ਸੋਨੂ ਸੜਕ ‘ਤੇ ਡਿੱਗ ਗਿਆ ਤੇ ਗੰਭੀਰ ਜ਼ਖ਼ਮੀ ਹੋ ਗਿਆ।

ਉਸ ਨੂੰ ਤੁਰੰਤ ਮੁਕਤਸਰ ਦੇ ਸਿਵਲ ਹਸਪਤਾਲ ‘ਚ ਦਾਖਲ ਕਰਵਾਇਆ ਗਿਆ, ਪਰ ਹਾਲਤ ਗੰਭੀਰ ਹੋਣ ਕਰਕੇ ਬਾਅਦ ਵਿੱਚ ਬਠਿੰਡਾ ਦੇ ਏਮਜ ਹਸਪਤਾਲ ਰੈਫਰ ਕਰਨਾ ਪਿਆ।