ਬਦੀ ‘ਤੇ ਨੇਕੀ ਦੀ ਜਿੱਤ ਦਾ ਤਿਉਹਾਰ, CM ਮਾਨ ਨੇ ਅੰਮ੍ਰਿਤਸਰ ਵਿੱਚ ਕੀਤਾ ਰਾਵਨ ਦਹਨ

Updated On: 

12 Oct 2024 22:08 PM

ਅੰਮ੍ਰਿਤਸਰ ਦੇ ਸ਼੍ਰੀ ਦੁਰਗਿਆਣਾ ਤੀਰਥ ਮੈਦਾਨ ਵਿਖੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਰਾਵਣ ਦਹਨ ਕੀਤਾ। ਇਸ ਦੌਰਾਨ ਸ਼ਹਿਰ ਦੇ ਡੀਸੀ ਸਾਕਸ਼ੀ ਸਾਹਨੀ ਅਤੇ ਪੁਲਿਸ ਕਮਿਸ਼ਨਰ ਗੁਰਪ੍ਰੀਤ ਸਿੰਘ ਭੁੱਲਰ ਸਣੇ ਆਮ ਆਦਮੀ ਪਾਰਟੀ ਦੇ ਕਈ ਆਗੂ ਮੌਜੂਦ ਸਨ।

ਬਦੀ ਤੇ ਨੇਕੀ ਦੀ ਜਿੱਤ ਦਾ ਤਿਉਹਾਰ, CM ਮਾਨ ਨੇ ਅੰਮ੍ਰਿਤਸਰ ਵਿੱਚ ਕੀਤਾ ਰਾਵਨ ਦਹਨ

CM ਮਾਨ ਨੇ ਅੰਮ੍ਰਿਤਸਰ ਵਿੱਚ ਕੀਤਾ ਰਾਵਨ ਦਹਨ

Follow Us On

ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਅੰਮ੍ਰਿਤਸਰ ਦੇ ਸ਼੍ਰੀ ਦੁਰਗਿਆਣਾ ਤੀਰਥ ਮੈਦਾਨ ਵਿਖੇ ਰਾਵਣ ਦਹਨ ਕੀਤਾ। ਇਸ ਦੌਰਾਨ ਡੀਸੀ ਸਾਕਸ਼ੀ ਸਾਹਨੀ ਅਤੇ ਪੁਲਿਸ ਕਮਿਸ਼ਨਰ ਗੁਰਪ੍ਰੀਤ ਸਿੰਘ ਭੁੱਲਰ, ਕੁਲਦੀਪ ਸਿੰਘ ਧਾਲੀਵਾਲ ਸਣੇ ਆਮ ਆਦਮੀ ਪਾਰਟੀ ਦੇ ਕਈ ਆਗੂ ਵੀ ਮੌਜੂਦ ਸਨ। ਦੱਸ ਦਈਏ ਕਿ ਸ੍ਰੀ ਦੁਰਗਿਆਣਾ ਤੀਰਥ ਵਿਖੇ ਹਰ ਸਾਲ 100 ਫੁੱਟ ਦੀ ਉਚਾਈ ‘ਤੇ ਰਾਵਣ, ਕੁੰਭਕਰਨ ਅਤੇ ਮੇਘਨਾਥ ਦੇ ਪੁਤਲੇ ਸਾੜ ਕੇ ਦੁਸਹਿਰਾ ਮਨਾਇਆ ਜਾਂਦਾ ਹੈ।\

ਅੰਮ੍ਰਿਤਸਰ ‘ਚ ਸੀ.ਐਮ ਭਗਵੰਤ ਮਾਨ ਦੇ ਸਮਾਗਮ ‘ਚ ਜਿਵੇਂ ਹੀ ਰਾਵਣ ਦਹਨ ਹੋਇਆ ਤਾਂ ਹਫੜਾ-ਦਫੜੀ ਮਚ ਗਈ ਅਤੇ ਭਗਦੜ ਵਰਗੀ ਸਥਿਤੀ ਬਣ ਗਈ। ਜਿਵੇਂ ਹੀ ਰਾਵਣ ਦਹਨ ਹੋਇਆ, ਲੋਕ ਪਿੱਛੇ ਹਟਣ ਲੱਗੇ ਅਤੇ ਬੈਰੀਕੇਡਿੰਗ ਤੋੜ ਦਿੱਤੀ। ਦੱਸ ਦਈਏ ਕਿ ਇਸ ਭਗਦੜ ਵਿੱਚ ਦੋ ਲੋਕ ਜ਼ਖਮੀ ਹੋ ਗਏ।

ਦੱਸ ਦਈਏ ਕਿ ਭਾਰੀ ਭੀੜ ਕਾਰਨ ਬਹੁਤ ਸਾਰੇ ਲੋਕ ਰਾਵਣ ਦਹਨ ਦੇਖਣ ਲਈ ਮੈਦਾਨ ਦੇ ਅੰਦਰ ਵੀ ਨਹੀਂ ਜਾ ਸਕੇ। ਜਿਸ ਕਾਰਨ ਲੋਕਾਂ ਵਿੱਚ ਭਾਰੀ ਰੋਸ ਪਾਇਆ ਜਾ ਰਿਹਾ ਸੀ। ਇਸ ਦੌਰਾਨ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਕਿਹਾ ਕਿ ਉਹ ਇੱਕ ਦਰਸ਼ਕ ਬਣ ਕੇ ਆਏ ਹਨ ਅਤੇ ਲੋਕਾਂ ਨੂੰ ਆਪਣਾ ਹੰਕਾਰਨ ਛੱਡ ਕੇ ਤਰੱਕੀ ਦੇ ਰਾਹ ‘ਤੇ ਅੱਗੇ ਵਧਣਾ ਚਾਹਿਦਾ ਹੈ।

ਅੰਮ੍ਰਿਤਸਰ ਦਾ ਦੁਸਹਿਰਾ ਗਰਾਊਂਡ ਸ੍ਰੀ ਦੁਰਗਿਆਣਾ ਮੰਦਿਰ ਦੇ ਬਿਲਕੁਲ ਨੇੜੇ ਸਥਿਤ ਹੈ, ਜਿਸ ਕਾਰਨ ਇੱਥੇ ਕਾਫੀ ਭੀੜ ਰਹਿੰਦੀ ਹੈ। ਸ਼ਾਰਦੀਆ ਨਵਰਾਤਰੀ ਕਾਰਨ ਇੱਥੇ ਲੰਗੂਰ ਮੇਲੇ ਅਤੇ ਹਨੂੰਮਾਨ ਸੈਨਾ ਦੀ ਭੀੜ ਲੱਗੀ ਰਹਿੰਦੀ ਹੈ। ਸੀ.ਐਮ.ਭਗਵੰਤ ਮਾਨ ਦੇ ਕਾਰਨ ਦੁਸਹਿਰਾ ਗਰਾਊਂਡ ਵਿੱਚ ਬੈਰੀਕੇਡ ਕੀਤਾ ਗਿਆ ਸੀ ਅਤੇ ਲੋਕਾਂ ਦੇ ਬੈਠਣ ਲਈ ਜਗ੍ਹਾ ਘੱਟ ਸੀ ਜਿਸ ਕਾਰਨ ਥੋੜੀ ਸਥਿਤੀ ਵਿਗੜੀ ਦੇ ਹਾਲਤਾ ਬਣ ਗਏ ਪਰ ਸਮੇਂ ਸਿਰ ਸਭ ਕੁਝ ਸੰਭਾਲ ਲਿਆ ਗਿਆ ਅਤੇ ਸਮਾਗਮ ਨੂੰ ਨੇਪਰੇ ਚਾੜਿਆ ਗਿਆ।

ਦੱਸਿਆ ਜਾਂਦਾ ਹੈ ਕਿ ਜਿਵੇਂ ਹੀ ਸੀਐਮ ਮਾਨ ਨੇ ਰਾਵਣ ਦੇ ਪੁਤਲੇ ਨੂੰ ਰਿਮੋਟ ਦੀ ਨਾਲ ਅੱਗ ਲਗਾਈ ਤਾਂ ਲੋਕ ਅਚਾਨਕ ਪਿੱਛੇ ਹਟਣ ਲੱਗੇ। ਇਸ ਦੌਰਾਨ ਭੀੜ ਦੇ ਦਬਾਅ ਕਾਰਨ ਬੈਰੀਕੇਡਿੰਗ ਟੁੱਟ ਗਈ ਅਤੇ ਲੋਕ ਅਚਾਨਕ ਭੱਜਣ ਲੱਗੇ।

ਸ਼ਹਿਰ ‘ਚ 6 ਥਾਵਾਂ ‘ਤੇ ਦੁਸਹਿਰੇ ਦਾ ਤਿਉਹਾਰ

ਦੁਸਹਿਰੇ ਦੇ ਤਿਉਹਾਰ ਮੌਕੇ ਸ਼ਨੀਵਾਰ ਨੂੰ ਸ਼ਹਿਰ ‘ਚ 6 ਥਾਵਾਂ ‘ਤੇ ਰਾਵਣ ਦੇ ਪੁਤਲੇ ਫੂਕੇ ਜਾ ਰਹੇ ਹਨ। ਹਾਲਾਂਕਿ ਰਾਵਣ ਦਹਿਣ ਲਈ ਸਿਰਫ਼ 5 ਦੁਸਹਿਰਾ ਕਮੇਟੀਆਂ ਨੇ ਪੁਲਿਸ ਤੋਂ ਇਜਾਜ਼ਤ ਲਈ ਹੈ। ਜਦਕਿ ਦੁਰਗਿਆਣਾ ਕਮੇਟੀ ਵੱਲੋਂ ਦੁਸਹਿਰਾ ਗਰਾਊਂਡ ਵਿੱਚ ਰਾਵਣ ਦਾ ਪੁਤਲਾ ਫੂਕਿਆ ਗਿਆ, ਜਿਸ ਦੀ ਆਰਮੀ ਤੋਂ ਮਨਜ਼ੂਰੀ ਲਈ ਗਈ ਹੈ। ਥਾਂ-ਥਾਂ ਰਾਵਣ, ਮੇਘਨਾਦ ਅਤੇ ਕੁੰਭਕਰਨ ਦੇ ਪੁਤਲੇ ਸਾੜੇ ਗਏ।