ED ਰੇਡ ‘ਤੇ CM ਮਾਨ ਦਾ ਬਿਆਨ, ਬੋਲੇ- ਡਰਾਉਣ ਦੀ ਕੋਸ਼ਿਸ਼, ਵੱਢਿਆ ਜਾ ਰਿਹਾ ਲੋਕਤੰਤਰ ਦਾ ਗਲਾ
CM Bhagwant Singh Mann on ED raid: ਕੈਬਨਿਟ ਮੰਤਰੀ ਦੇ ਘਰ ਈਡੀ ਰੇਡ ਤੋਂ ਬਾਅਦ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਵੱਡਾ ਬਿਆਨ ਸਾਹਮਣੇ ਆਇਆ ਹੈ। ਸੀਐਮ ਮਾਨ ਨੇ ਕਿਹਾ ਕਿ ਸਾਡੇ 90 ਫੀਸਦ ਆਗੂਆਂ ਨੂੰ ਬੀਜੇਪੀ ਨੇ ਜੇਲ੍ਹ ਵਿੱਚ ਵਿਖਾਈ। ਸੀਐਮ ਮਾਨ ਨੇ ਵੱਡਾ ਇਲਜ਼ਾਮ ਲਗਾਉਂਦਿਆਂ ਕਿਹਾ ਕੇਂਦਰ ਦੀ ਬੀਜੇਪੀ ਪਾਰਟੀ ਈਡੀ ਦਾ ਇਸਤੇਮਾਲ ਕਰ ਚੋਣਾਂ ਵਿੱਚ ਫਾਇਦੇ ਲੈ ਰਹੀ ਹੈ। ਜਿਸ ਕਰਾਨ ਈਡੀ ਦਾ ਡੰਡਾ ਸਿਰਫ਼ ਆਪੋਜ਼ੀਸ਼ਨ ਦੇ ਲੀਡਰਾਂ 'ਤੇ ਚੱਲ ਰਿਹਾ ਹੈ।
ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ
ਕੈਬਨਿਟ ਮੰਤਰੀ ਦੇ ਘਰ ਈਡੀ ਰੇਡ ਤੋਂ ਬਾਅਦ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਵੱਡਾ ਬਿਆਨ ਸਾਹਮਣੇ ਆਇਆ ਹੈ। ਉਨ੍ਹਾਂ ਨੇ ਕਿਹਾ ਕਿ ਹੈ ਕੇਂਦਰੀ ਦੀ ਬੀਜੇਪੀ ਸਰਕਾਰ ਸਾਡੇ ਆਗੂਆਂ ਨੂੰ ਈਡੀ ਅਤੇ ਨੋਟਿਸ ਭੇਜ ਕੇ ਡਰਾਉਣ ਦੀ ਕੋਸ਼ਿਸ਼ ਕਰ ਰਹੀ ਹੈ। ਇਸ ਨਾਲ ਲੋਕਤੰਤਰ ਦਾ ਗਲਾ ਵੱਢਿਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਇਹ ਡੈਮੋਕ੍ਰੇਸੀ ਨਹੀਂ ਬਲਕਿ ਡਿਕਟੇਟਰਸ਼ਿਪ ਹੈ।
ਅਹਿਮ ਪ੍ਰੈੱਸ ਕਾਨਫਰੰਸ, ਚੰਡੀਗੜ੍ਹ ਤੋਂ LIVE ——- अहम प्रेस कॉन्फ्रेंस, चंडीगढ़ से LIVE https://t.co/ux4N8dsH5i
— Bhagwant Mann (@BhagwantMann) April 17, 2026
ਉਨ੍ਹਾਂ ਕਿਹਾ ਕਿ ਬੀਜੇਪੀ ਚੋਣ ਲੋਕਾਂ ਨਾਲ ਨਹੀਂ ਈਡੀ, ਸੀਬੀਆਈ, ਈਸੀ ਜ਼ਰੀਏ ਜਿੱਤਦੀ ਹੈ। ਸੀਐਮ ਮਾਨ ਨੇ ਕਿਹਾ ਕਿ ਸਾਡੇ 90 ਫੀਸਦ ਆਗੂਆਂ ਨੂੰ ਬੀਜੇਪੀ ਨੇ ਜੇਲ੍ਹ ਵਿੱਚ ਵਿਖਾਈ। ਸੀਐਮ ਮਾਨ ਨੇ ਵੱਡਾ ਇਲਜ਼ਾਮ ਲਗਾਉਂਦਿਆਂ ਕਿਹਾ ਕੇਂਦਰ ਦੀ ਬੀਜੇਪੀ ਪਾਰਟੀ ਈਡੀ ਦਾ ਇਸਤੇਮਾਲ ਕਰ ਚੋਣਾਂ ਵਿੱਚ ਫਾਇਦੇ ਲੈ ਰਹੀ ਹੈ। ਜਿਸ ਕਰਾਨ ਈਡੀ ਦਾ ਡੰਡਾ ਸਿਰਫ਼ ਆਪੋਜ਼ੀਸ਼ਨ ਦੇ ਲੀਡਰਾਂ ‘ਤੇ ਚੱਲ ਰਿਹਾ ਹੈ।
ਬੀਜੇਪੀ ਈਡੀ ਭੇਜ ਕੇ ਡਰਾ ਰਹੀ- ਮੁੱਖ ਮੰਤਰੀ ਮਾਨ
ਮੁੱਖ ਮੰਤਰੀ ਮਾਨ ਨੇ ਕਿਹਾ ਕਿ ਸੰਜੀਵ ਅਰੋੜ ਸਾਡੇ ਬਿਜਲੀ ਮੰਤਰੀ ਹਨ ਅਤੇ ਸਥਾਨਕ ਵਿਭਾਗ ਦੀ ਜ਼ਿੰਮੇਵਾਰੀ ਸੰਭਾਲਦੇ ਹਨ। ਉਨ੍ਹਾਂ ਕਿ ਸੰਜੀਵ ਅਰੋੜ ਨੇ ਬੀਜੇਪੀ ਨੂੰ ਜ਼ਿਮਨੀ ਚੋਣਾਂ ਵਿੱਚ ਬੁਰੀ ਤਰ੍ਹਾਂ ਦੇ ਨਾਲ ਲੁਧਿਆਣਾ ਤੋਂ ਹਰਾਇਆ ਸੀ। ਬੀਜੇਪੀ ਨੇ ਅੱਜ ਉਨ੍ਹਾਂ ਨੂੰ ਵੀ ਦਾਗੀ ਕਰ ਦਿੱਤਾ। ਇਸ ਦਾ ਮਤਲਬ ਹੈ ਕਿ ਬੀਜੇਪੀ ਵੱਲੋਂ ਪੰਜਾਬ ਵਿਧਾਨ ਸਭਾ ਲਈ 2027 ਦੀ ਚੋਣ ਦੀ ਤਿਆਰੀ। ਉਨ੍ਹਾਂ ਕਿਹਾ ਕਿ ਬੀਜੇਪੀ ਨੂੰ ਚੋਣਂ ਲੜਨ ਲਈ 117 ਉਮੀਦਵਾਰ ਹੀ ਨਹੀਂ ਮਿਲ ਰਹੇ। ਇਸ ਲਈ ਬੀਜੇਪੀ ਈਡੀ ਭੇਜ ਕੇ ਡਰਾ ਰਹੀ ਹੈ।
ਇਹ ਵੀ ਪੜ੍ਹੋ
ਕੇਜਰੀਵਾਲ ਨੇ ਕੇਂਦਰ ਨੂੰ ਘੇਰਿਆ
ਈਡੀ ਦੀ ਰੇਡ ਤੋਂ ਬਾਅਦ ਆਮ ਆਦਮੀ ਪਾਰਟੀ ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਨੇ ਸੋਸ਼ਲ ਮੀਡੀਆ ਰਾਹੀਂ ਪੋਸਟ ਸਾਂਝੀ ਕੀਤੀ। ਜਿਸ ਵਿੱਚ ਉਨ੍ਹਾਂ ਨੇ ਕਿਹਾ ਕਿ ਇਹ ਤਿੰਨ ਦਿਨਾਂ ਵਿੱਚ ਆਮ ਆਦਮੀ ਪਾਰਟੀ ਦੇ ਆਗਆਂ ‘ਤੇ ਈਡੀ ਦਾ ਦੂਜਾ ਛਾਪਾ ਹੈ। ਕੀ ਪ੍ਰਧਾਨ ਮੰਤਰੀ ਇਹ ਦੱਸਣਗੇ ਕਿ ‘ਆਪ’ ਨੇਤਾਵਾਂ ‘ਤੇ ਹੁਣ ਤੱਕ ਕੀਤੇ ਗਏ ਅਣਗਿਣਤ ਛਾਪਿਆਂ ਵਿੱਚ ਕਿੰਨਾ ਕਾਲਾ ਧਨ ਬਰਾਮਦ ਹੋਇਆ ਹੈ? ਕੀ ਇੱਕ ਵੀ ਰੁਪਿਆ ਬਰਾਮਦ ਹੋਇਆ? ਉਨ੍ਹਾਂ ਕਿ ਪੂਰ ਦੇਸ਼ ਦੇਖ ਰਿਹਾ ਹੈ ਕਿ ਤੁਸੀਂ ਸੱਤਾ ਲਈ ਕਿੰਨੀ ਸਸਤੀ ਰਾਜਨੀਤੀ ਕਰ ਰਹੇ ਹੋ।
आम आदमी पार्टी के नेता के यहाँ तीन दिन में ये दूसरी ED की रेड है। क्या प्रधान मंत्री जी बतायेंगे कि अभी तक आप नेताओं के यहाँ जो इतनी सारी अनगिनत रेड की हैं, उनमे कितना काला पैसा मिला? एक रुपया भी मिला? पूरा देश देख रहा है कि आप केवल सत्ता के लिए कितनी ओछी राजनीति कर रहे हैं। https://t.co/qUcfn9Bq53
— Arvind Kejriwal (@ArvindKejriwal) April 17, 2026
