ਪੰਜਾਬ ਦੇ 8 ਜ਼ਿਲ੍ਹਿਆਂ ‘ਚ ਹੜ੍ਹ, CM ਭਗਵੰਤ ਮਾਨ ਨੇ ਕਿਹਾ- ਤੇਲੰਗਾਨਾ ਵਾਂਗ ਬਣਾਵਾਂਗੇ ਚੈੱਕ ਡੈਮ

Published: 

18 Aug 2023 00:00 AM

ਮੁੱਖ ਮੰਤਰੀ ਭਗਵੰਤ ਸਿੰਘ ਮਾਨ ਹੜ੍ਹ ਪ੍ਰਭਾਵਿਤ ਖੇਤਰਾਂ ਦੇ ਦੌਰੇ ਦੌਰਾਨ ਕਿਹਾ ਕਿ ਤੇਲੰਗਾਨਾ ਦੀ ਤਰਜ਼ 'ਤੇ ਪੰਜਾਬ 'ਚ ਹੁਣ ਚੈਕ ਡੈਮ ਬਣਾਏ ਜਾਣਗੇ। ਉਨ੍ਹਾਂ ਕਿਹਾ ਕਿ ਜੋ ਪਾਣੀ ਪਾਕਿਸਤਾਨ ਨੂੰ ਜਾਂਦਾ ਹੈ ਉਸ ਨੂੰ ਸਟੋਰ ਕੀਤਾ ਜਾਵੇਗਾ।

ਪੰਜਾਬ ਦੇ 8 ਜ਼ਿਲ੍ਹਿਆਂ ਚ ਹੜ੍ਹ, CM ਭਗਵੰਤ ਮਾਨ ਨੇ ਕਿਹਾ- ਤੇਲੰਗਾਨਾ ਵਾਂਗ ਬਣਾਵਾਂਗੇ ਚੈੱਕ ਡੈਮ
Follow Us On

ਪੰਜਾਬ ਨਿਊਜ਼। ਸੂਬੇ ਦੇ 8 ਜ਼ਿਲ੍ਹੇ ਵਿਸ ਵੇਲੇ ਹੜ੍ਹਾਂ ਦੀ ਮਾਰ ਝੇਲ ਰਹੇ ਹਨ। ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਹੜ੍ਹ ਪ੍ਰਭਾਵਿਤ ਇਲਾਕੇ ਦਾ ਜਾਇਜ਼ਾ ਲੈਣ ਦੁਪਹਿਰ ਵੇਲੇ ਹੁਸ਼ਿਆਰਪੁਰ ਪੁੱਜੇ। ਸੀਐਮ ਮਾਨ ਨੇ ਕਿਹਾ ਕਿ ਤੇਲੰਗਾਨਾ ਦੀ ਤਰਜ਼ ‘ਤੇ ਪੰਜਾਬ ‘ਚ ਹੁਣ ਚੈਕ ਡੈਮ ਬਣਾਏ ਜਾਣਗੇ।

ਉਨ੍ਹਾਂ ਕਿਹਾ ਕਿ ਜੋ ਪਾਣੀ ਪਾਕਿਸਤਾਨ ਨੂੰ ਜਾਂਦਾ ਹੈ ਉਸ ਨੂੰ ਸਟੋਰ ਕੀਤਾ ਜਾਵੇਗਾ। ਇਹ ਕਰਨ ਦੇ ਨਾਲ ਧਰਤੀ ਹੇਠਲੇ ਪਾਣੀ ਦਾ ਪੱਧਰ ਜੋ ਘਟ ਹੋਇਆ ਹੈ ਉਹ ਵੀ ਵਧੇਗਾ। ਉਨ੍ਹਾਂ ਕਿਹਾ ਕਿ ਜੇਕਰ ਹੋਰ ਲੋੜ ਪਈ ਤਾਂ ਪਾਣੀ ਨੂੰ ਖੇਤਾਂ ਤੱਕ ਪੰਪਾਂ ਦੀ ਮਦਦ ਨਾਲ ਪਹੁੰਚਾਇਆ ਜਾਵੇਗਾ।

ਕਿਹੜੇ 2 ਟੀਚੀਆਂ ਬਾਰੇ ਬੋਲੇ ਮੁੱਖ ਮੰਤਰੀ ਮਾਨ

ਪੰਜਾਬ ‘ਚ ਬਿਜਲੀ ਸਮਝੌਤਿਆਂ ‘ਤੇ ਬੋਲਦਿਆਂ ਮੁੱਖ ਮੰਤਰੀ ਭਗਵੰਤ ਮਾਨ ਨੇ ਸੂਬੇ ‘ਚ ਹੜ੍ਹਾਂ ਦੀ ਸਥਿਤੀ ‘ਤੇ ਚਿੰਤਾ ਪ੍ਰਗਟਾਈ ਹੈ। ਮੁੱਖ ਮੰਤਰੀ ਮਾਨ ਨੇ ਕਿਹਾ- ਹੜ੍ਹਾਂ ਅਤੇ ਕੁਦਰਤੀ ਆਫ਼ਤਾਂ ਤੋਂ ਸਿੱਖਣ ਦੀ ਲੋੜ ਹੈ। ਅਸੀਂ ਜਲ ਮਾਰਗਾਂ ‘ਤੇ ਉਸਾਰੀਆਂ ਕੀਤੀਆਂ। ਕਈ ਉੱਚੇ-ਉੱਚੇ ਬੈਰੀਅਰ ਲਾਏ ਗਏ ਅਤੇ ਸੜਕਾਂ ਚੌੜੀਆਂ ਕਰਨ ਦੇ ਨਾਂ ਤੇ ਪਾਣੀ ਦਾ ਰਸਤਾ ਛੋਟਾ ਕਰ ਦਿੱਤਾ ਗਿਆ।

ਸੀਐਮ ਮਾਨ ਨੇ ਕਿਹਾ ਕਿ ਹਿਮਾਚਲ ‘ਚ ਮੀਂਹ ਦਾ ਅਸਰ ਪੰਜਾਬ ‘ਚ ਦੇਖਣ ਨੂੰ ਮਿਲ ਰਿਹਾ ਹੈ। ਇਸ ਸਮੇਂ ਭਾਖੜਾ ਦੀ ਸਮਰੱਥਾ 1680 ਫੁੱਟ ਹੈ। ਪਰ ਇਸ ਦਾ ਚਾਰ ਫੁੱਟ ਹੇਠਾਂ ਪਾਣੀ ਦਾ ਪੱਧਰ 1676 ਫੁੱਟ ਹੈ।

ਇਨ੍ਹਾਂ ਹੜ੍ਹਾ ਦੀ ਮਾਰ ਨੂੰ ਵੇਖਦਿਆਂ ਫ਼ਿਰੋਜ਼ਪੁਰ ਡਵੀਜ਼ਨ ਨੇ 15 ਟ੍ਰੇਨਾਂ ਰੱਦ ਕੀਤੀਆਂ ਹਨ ਅਤੇ 4 ਟ੍ਰੇਨਾਂ ਦੇ ਰੂਟ ਡਾਈਵਰਟ ਕੀਤੇ ਹਨ।
ਉਥੀ ਹੀ ਗੁਰਦਾਸਪੁਰ ਦੇ ਡੀਸੀ ਹਿਮਾਂਸ਼ੂ ਅਗਰਵਾਲ ਨੇ ਹੜ੍ਹ ਪ੍ਰਭਾਵਿਤ ਖੇਤਰਾਂ ਦੇ ਪ੍ਰਾਈਵੇਟ ਅਤੇ ਸਰਕਾਰੀ ਸਕੂਲਾਂ ਵਿੱਚ ਛੂੱਟੀ ਦਾ ਐਲਾਨ ਕੀਤਾ ਹੈ ਅਤੇ ਇਹ ਐਲਾਨ ਅਗਲੇ ਹੁਕਮਾਂ ਤੱਕ ਜਾਰੀ ਰਹੇਗਾ।

ਪੰਜਾਬ ਦੀਆਂ ਤਾਜ਼ਾ ਪੰਜਾਬੀ ਖਬਰਾਂ ਪੜਣ ਲਈ ਤੁਸੀਂ TV9 ਪੰਜਾਬੀ ਦੀ ਵੈਵਸਾਈਟ ਤੇ ਜਾਓ ਅਤੇ ਲੁਧਿਆਣਾ ਅਤੇ ਚੰਡੀਗੜ੍ਹ ਦੀਆਂ ਖਬਰਾਂ, ਲੇਟੇਸਟ ਵੇੱਬ ਸਟੋਰੀ, NRI ਨਿਊਜ਼, ਮਨੋਰੰਜਨ ਦੀ ਖਬਰ, ਵਿਦੇਸ਼ ਦੀ ਬ੍ਰੇਕਿੰਗ ਨਿਊਜ਼, ਪਾਕਿਸਤਾਨ ਦਾ ਹਰ ਅਪਡੇਟ, ਧਰਮ ਅਤੇ ਗੁਰਬਾਣੀ ਦੀਆਂ ਖਬਰਾਂ ਜਾਣੋ

Exit mobile version