ਵਿਧਾਨ ਸਭਾ ‘ਚ ਬੇਅਦਬੀ ਖਿਲਾਫ਼ ਬਿੱਲ ਪਾਸ, ਮੌਤ ਤੱਕ ਉਮਰ ਕੈਦ ਦੀ ਸਜ਼ਾ ਦਾ ਪ੍ਰਬੰਧ

Updated On: 

13 Apr 2026 14:41 PM IST

ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਕਿਹਾ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਇੱਕ ਜੀਵਤ ਗੁਰੂ ਦਾ ਦਰਜਾ ਦਿੱਤਾ ਗਿਆ ਹੈ। ਅਸੀਂ ਇਸੇ ਕਰਕੇ ਉਨ੍ਹਾਂ ਨੂੰ ਪੇਜ਼ ਜਾਂ ਵਰਕੇ ਨਹੀਂ, ਸਗੋਂ ਅੰਗ ਕਹਿੰਦੇ ਹਾਂ। ਸ੍ਰੀ ਗੁਰੂ ਸਾਹਿਬ ਦੇ ਇੱਕ- ਇੱਕ ਅੰਗ ਦੀ ਵਿਆਖਿਆ ਕਰਨ ਲੱਗ ਜਾਣ , ਚਾਹੇ ਉਹ ਸਿਆਣੇ ਤੋਂ ਸਿਆਣੇ, ਸਕਾਲਰ ਜਾਂ ਪ੍ਰੋਫੈਸਰ ਵੀ ਲਗਾ ਦੇਈਏ ਤਾਂ ਉਸ ਵਿਆਖਿਆ ਲਈ ਵੀ ਬਹੁਤ ਲੰਬਾ ਸਮਾਂ ਚਾਹੀਦਾ ਹੋਵੇਗਾ।

ਵਿਧਾਨ ਸਭਾ ਚ ਬੇਅਦਬੀ ਖਿਲਾਫ਼ ਬਿੱਲ ਪਾਸ, ਮੌਤ ਤੱਕ ਉਮਰ ਕੈਦ ਦੀ ਸਜ਼ਾ ਦਾ ਪ੍ਰਬੰਧ

ਵਿਧਾਨ ਸਭਾ 'ਚ ਬੇਅਦਬੀ ਖਿਲਾਫ਼ ਬਿੱਲ ਪਾਸ, ਬਿੱਲ 'ਚ ਮੌਤ ਤੱਕ ਉਮਰ ਕੈਦ ਦੀ ਸਜ਼ਾ ਦਾ ਪ੍ਰਬੰਧ

ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਵਿਧਾਨ ਸਭਾ ਚ ਜਾਗਤ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਸਤਿਕਾਰ (ਸੋਧ) ਬਿੱਲ 2026 ਪੇਸ਼ ਕੀਤਾ। ਇਸ ਬਿੱਲ ਨੂੰ ਸਰਬ ਸੰਮਤੀ ਨਾਲ ਵਿਧਾਨ ਸਭਾ ‘ਚ ਪਾਸ ਕੀਤਾ ਗਿਆ। ਵਿਧਾਨ ਸਭਾ ‘ਚ ਬਿੱਲ ‘ਤੇ ਚਰਚਾ ਕਰਦੇ ਹੋਏ ਸੀਐਮ ਮਾਨ ਨੇ ਕਿਹਾ ਕਿ ਇਹ ਭਾਗਾਂ ਵਾਲੀ ਤੇ ਮਾੜੀ ਕਿਸਮਤ ਵਾਲੀ ਗੱਲ ਹੈ ਕਿ ਸਾਨੂੰ ਇਹ ਬਿੱਲ ਪੇਸ਼ ਕਰਨਾ ਪੈ ਰਿਹਾ ਹੈ। ਉਨ੍ਹਾਂ ਨੇ ਕਿਹਾ ਕਿ ਭਾਗਾਂ ਵਾਲੀ ਗੱਲ ਹੈ ਕਿ ਮੈਨੂੰ ਬਿੱਲ ਪੇਸ਼ ਕਰਨ ਦਾ ਮੌਕਾ ਮਿਲਿਆ ਤੇ ਮਾੜੀ ਕਿਸਮਤ ਦੀ ਗੱਲ ਇਹ ਹੈ ਕਿ ਮੈਨੂੰ ਹੀ ਕਿਉਂ ਮਿਲਿਆ, ਪਹਿਲਾਂ ਕਿਸੇ ਨੇ ਇੰਨੇ ਚਿਰ ਤੋਂ ਅਜਿਹਾ ਕਿਉਂ ਨਹੀਂ ਕੀਤਾ?

“ਪਤਾ ਨਹੀਂ ਕਿਹੜੇ ਪੱਥਰ ਦਿਲ ਲੋਕ ਜੋ ਕਰਦੇ ਬੇਅਦਬੀ”

ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਕਿਹਾ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਇੱਕ ਜੀਵਤ ਗੁਰੂ ਦਾ ਦਰਜਾ ਦਿੱਤਾ ਗਿਆ ਹੈ। ਅਸੀਂ ਇਸੇ ਕਰਕੇ ਉਨ੍ਹਾਂ ਨੂੰ ਪੇਜ਼ ਜਾਂ ਵਰਕੇ ਨਹੀਂ, ਸਗੋਂ ਅੰਗ ਕਹਿੰਦੇ ਹਾਂ। ਸ੍ਰੀ ਗੁਰੂ ਸਾਹਿਬ ਦੇ ਇੱਕ- ਇੱਕ ਅੰਗ ਦੀ ਵਿਆਖਿਆ ਕਰਨ ਲੱਗ ਜਾਣ , ਚਾਹੇ ਉਹ ਸਿਆਣੇ ਤੋਂ ਸਿਆਣੇ, ਸਕਾਲਰ ਜਾਂ ਪ੍ਰੋਫੈਸਰ ਵੀ ਲਗਾ ਦੇਈਏ ਤਾਂ ਉਸ ਵਿਆਖਿਆ ਲਈ ਵੀ ਬਹੁਤ ਲੰਬਾ ਸਮਾਂ ਚਾਹੀਦਾ ਹੋਵੇਗਾ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸ਼ਰਧਾ ਨੂੰ ਸ਼ਬਦਾਂ ‘ਚ ਬਿਆਨ ਨਹੀਂ ਕੀਤਾ ਜਾ ਸਕਦਾ। ਪਰ, ਪਤਾ ਨਹੀਂ ਕਿਹੜੇ ਪੱਥਰ ਦਿਲ ਲੋਕ ਹੁੰਦੇ ਹੋਣਗੇ, ਜਿੰਨਾਂ ਦਾ ਦਿਮਾਗ ਕਿਤੇ ਹੋਰ ਹੁੰਦਾ ਜਾਂ ਕਿਸੇ ਦੀ ਬੁੱਧੀ ਭ੍ਰਿਸ਼ਟ ਹੁੰਦੀ ਹੈ ਜੋ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਕਰਦੇ ਹਨ।

ਸੀਐਮ ਮਾਨ ਨੇ ਕਿਹਾ ਕਿ ਬੇਅਦਬੀ ਕਰਨ ਵਾਲੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਅੰਗਾਂ ਨੂੰ ਰੋਲਦੇ ਹਨ ਤੇ ਉਨ੍ਹਾਂ ਅੰਗਾਂ ‘ਚ ਹੀ ਲਿਖਿਆ ਹੁੰਦਾ ਹੈ- ਨਾਨਕ ਨਾਮ, ਚੜ੍ਹਦੀ ਕਲਾ, ਤੇਰੇ ਭਾਣੇ ਸਰਬੱਤ ਦਾ ਭਲਾ। ਪੂਰੀ ਦੁਨੀਆਂ ਦੀ ਭਲਾਈ ਮੰਗਣ ਵਾਲਾ ਸਾਡਾ ਕੋਲ ਖਜ਼ਾਨਾ ਪਿਆ ਹੈ।

ਵਿਰੋਧੀਆਂ ‘ਤੇ ਵਰ੍ਹੇ ਸੀਐਮ ਮਾਨ

ਵਿਰੋਧੀਆਂ ‘ਤੇ ਨਿਸ਼ਾਨਾ ਸਾਧਦੇ ਹੋਏ ਸੀਐਮ ਮਾਨ ਨੇ ਕਿਹਾ ਕਿ ਧਰਮਾਂ ਦੇ ਨਾਮ ‘ਤੇ ਲੋਕਾਂ ਨੇ ਰੋਟੀਆਂ ਬਹੁਤ ਸੇਕ ਲਈਆਂ ਹੋਣਗੀਆਂ। ਗੁਟਕਾ ਸਾਹਿਬ ਜੀ ਨੂੰ ਹੱਥ ‘ਚ ਫੜ ਕੇ ਸਹੁੰ ਵੀ ਖਾਦੀ ਗਈ, ਪਰ ਬਾਅਦ ‘ਚ ਇਹ ਮੁਕਰ ਜਾਂਦੇ ਹਨ। ਅਕਾਲ ਤਖ਼ਤ ਸਾਹਿਬ ‘ਤੇ ਜਾ ਕੇ ਸਾਰਾ ਕੁੱਝ ਮੰਨ ਗਏ, ਪਰ ਬਾਅਦ ‘ਚ ਇਹ ਮੁਕਰ ਗਏ। ਅਸੀਂ ਇਹ ਕਰਕੇ (ਬਿੱਲ ਲਿਆ ਕੇ) ਕੋਈ ਅਹਿਸਾਨ ਨਹੀਂ ਕੀਤਾ, ਪਰ ਮੈਂ ਆਪਣੇ ਆਪ ਨੂੰ ਭਾਗਾਂ ਵਾਲਾ ਸਮਝਦਾ ਹਾਂ ਕਿ ਮੈਨੂੰ ਇਹ ਕੰਮ ਕਰਨ ਦਾ ਮੌਕਾ ਮਿਲਿਆ ਤੇ ਮਾੜੀ ਕਿਸਮਤ ਇਸ ਲਈ ਸਮਝਦਾ ਕਿ ਇੰਨਾ ਚਿਰ ਇਹ ਹੋਇਆ ਕਿਉਂ ਨਹੀਂ, ਮੈਨੂੰ ਹੀ ਕਿਉਂ ਮੌਕਾ ਮਿਲਿਆ।

ਮੌਤ ਤੱਕ ਉਮਰ ਕੈਦ ਦੀ ਸਜ਼ਾ

ਮੁੱਖ ਮੰਤਰੀ ਭਗਵੰਤ ਨੇ ਬਿੱਲ ਪੇਸ਼ ਕਰਨ ਦੇ ਮੁੱਖ ਮੰਤਵ ਬਾਰੇ ਚਰਚਾ ਕਰਦੇ ਹੋਏ ਕਿਹਾ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪ੍ਰਿਟਿੰਗ, ਸਟੋਰੇਜ਼, ਡਿਸਟ੍ਰੀਬਿਊਸ਼ਨ ਤੇ ਸਪਲਾਈ ਸਬੰਧੀ ਪੂਰਾ ਰਿਕਾਰਡ ਰੱਖਿਆ ਜਾਵੇਗਾ। ਉਨ੍ਹਾਂ ਨੇ ਕਿਹਾ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਬੇਅਦਬੀ ਮਾਮਲਿਆਂ ‘ਚ 80-90 ਫ਼ੀਸਦੀ ਲੋਕਾਂ ਨੂੰ ਮਾਨਸਿਕ ਰੋਗੀ ਕਹਿ ਦਿੱਤਾ ਜਾਂਦਾ ਹੈ। ਕੀ ਇਨ੍ਹਾਂ ਮਾਨਸਿਕ ਰੋਗੀਆਂ ਜਾਂ ਹਿੱਲੇ ਹੋਏ ਦਿਮਾਗ ਵਾਲੇ ਲੋਕਾਂ ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਹੀ ਨਜ਼ਰ ਆਉਂਦਾ ਹੈ? ਕੇਸ ਨੂੰ ਕਮਜ਼ੋਰ ਕਰਨ ਲਈ ਪਹਿਲਾਂ ਮਾਨਸਿਕ ਰੋਗੀ ਦੀ ਪਰਿਭਾਸ਼ਾ ਹੀ ਬਿੱਲ ‘ਚ ਨਹੀਂ ਪਾਈ ਗਈ ਸੀ। ਹੁਣ ਪਰਿਭਾਸ਼ਾ ਪਾਈ ਗਈ ਹੈ ਕਿ ਜੇਕਰ ਕੋਈ ਮਾਨਸਿਕ ਰੋਗੀ ਹੈ ਤਾਂ ਉਸ ਦਾ ਟੈਸਟ ਕੀਤਾ ਜਾਵੇਗਾ। ਜੇਕਰ ਕੋਈ ਮਾਨਸਿਕ ਰੋਗੀ ਹੁੰਦਾ ਵੀ ਹੈ ਤਾਂ ਉਨ੍ਹਾਂ ਦੇ ਕਸਟੋਡੀਅਨ, ਗਾਰਡੀਅਨ ਜਾਂ ਮਾਪਿਆਂ ‘ਤੇ ਪਰਚਾ ਹੋਵੇਗਾ ਕਿ, ਉਸ ਨੂੰ ਸਮਾਜ ‘ਚ ਛੱਡਿਆ ਕਿਉਂ ਗਿਆ?

ਸੀਐਮ ਮਾਨ ਨੇ ਕਿਹਾ ਕਿ ਬੇਅਦਬੀ ‘ਚ ਦਿੱਤੀ ਜਾਣ ਵਾਲੀ ਸਜ਼ਾ ‘ਚ ਅਪਰਾਧ ਨੂੰ ਗੈਰ-ਜ਼ਮਾਨਤੀ ਮੰਨਿਆ ਜਾਵੇਗਾ ਤੇ ਮਾਮਲੇ ‘ਚ ਸਮਝੌਤਾ ਨਹੀਂ ਕੀਤਾ ਜਾਵੇਗਾ। ਬੇਅਦਬੀ ਮਾਮਲੇ ‘ਚ ਜ਼ੁਰਮਾਨੇ ‘ਚ ਵਾਧਾ ਕੀਤਾ ਗਿਆ ਹੈ ਜੋ ਕਿ ਹੁਣ 20 ਲੱਖ ਤੱਕ ਕੀਤਾ ਗਿਆ ਹੈ ਤੇ ਸਜ਼ਾ ਉਮਰ ਕੈਦ ਤੱਕ ਰੱਖੀ ਗਈ ਹੈ। ਇਹ ਸਜ਼ਾ ਹੈ ਮੌਤ ਤੱਕ ਉਮਰ ਕੈਦ ਦੀ ਸਜ਼ਾ ਹੋਵੇਗੀ। ਇਸ ਦੇ ਨਾਲ ਹੀ ਮਾਮਲੇ ‘ਚ ਜਲਦੀ ਤੋਂ ਜਲਦੀ ਜਾਂਚ ਦਾ ਪ੍ਰਬੰਧ ਕੀਤਾ ਗਿਆ ਹੈ।

Follow Us