CM Maan: ਰਾਜਪੁਰਾ ਤਹਿਸੀਲ ਪਹੁੰਚੇ CM ਭਗਵੰਤ ਮਾਨ, ਲੋਕਾਂ ਦੀਆਂ ਸੁਣੀਆਂ ਸਮੱਸਿਆਵਾਂ

Updated On: 

05 Aug 2024 19:38 PM

CM Bhagwant Mann ਨੇ ਕਿਹਾ ਕਿ ਮੈਨੂੰ ਕੁਝ ਪਤਾ ਨਹੀਂ, ਮੈਂ ਇਸ ਤਰ੍ਹਾਂ ਅਚਾਨਕ ਕਿਸੇ ਵੀ ਹਸਪਤਾਲ ਜਾਂ ਦਫ਼ਤਰ ਵਿੱਚ ਅਚਾਨਕ ਪਹੁੰਚ ਜਾਵਾਂਗਾ। ਜੇਕਰ ਕਿਤੇ ਵੀ ਕੋਈ ਕਮੀ ਪਾਈ ਗਈ ਤਾਂ ਉਸ ਵਿਰੁੱਧ ਸਖ਼ਤ ਕਾਰਵਾਈ ਕੀਤੀ ਜਾਵੇਗੀ। ਉਨ੍ਹਾਂ ਸਮੂਹ ਸਰਕਾਰੀ ਹਸਪਤਾਲਾਂ ਅਤੇ ਵਿਭਾਗਾਂ ਦੇ ਸਟਾਫ਼ ਨੂੰ ਆਪਣਾ ਕੰਮ ਇਮਾਨਦਾਰੀ ਨਾਲ ਕਰਨ ਲਈ ਕਿਹਾ। ਉਨ੍ਹਾਂ ਕਿਹਾ ਕਿ ਹੁਣ ਉਹ ਕਿਸੇ ਵੀ ਸਮੇਂ ਅਚਾਨਕ ਕਿਸੇ ਵੀ ਥਾਂ ਦੀ ਚੈਕਿੰਗ ਕਰਨਗੇ।

CM Maan: ਰਾਜਪੁਰਾ ਤਹਿਸੀਲ ਪਹੁੰਚੇ CM ਭਗਵੰਤ ਮਾਨ, ਲੋਕਾਂ ਦੀਆਂ ਸੁਣੀਆਂ ਸਮੱਸਿਆਵਾਂ

ਰਾਜਪੁਰਾ ਤਹਿਸੀਲ ਪਹੁੰਚੇ CM ਭਗਵੰਤ ਮਾਨ

Follow Us On

ਮੁੱਖ ਮੰਤਰੀ ਭਗਵੰਤ ਸਿੰਘ ਮਾਨ ਅਚਾਨਕ ਪਟਿਆਲਾ ਜ਼ਿਲ੍ਹੇ ਦੀ ਰਾਜਪੁਰਾ ਤਹਿਸੀਲ ਪਹੁੰਚ ਗਏ। ਉਨ੍ਹਾਂ ਦੇ ਆਉਣ ਦੀ ਖਬਰ ਸੁਣਦਿਆਂ ਹੀ ਉੱਥੇ ਹਫੜਾ-ਦਫੜੀ ਮੱਚ ਗਈ। ਇਸ ਦੌਰਾਨ ਉਨ੍ਹਾਂ ਤਹਿਸੀਲ ਵਿੱਚ ਕੰਮ ਕਰਵਾਉਣ ਆਏ ਲੋਕਾਂ ਨਾਲ ਵੀ ਗੱਲਬਾਤ ਕੀਤੀ ਅਤੇ ਉੱਥੋਂ ਦਾ ਕੰਮਕਾਜ ਦਾ ਜਾਇਜ਼ਾ ਵੀ ਲਿਆ। ਉਹ ਕਰੀਬ ਇਕ ਘੰਟਾ ਉਥੇ ਰੁਕੇ। ਉਨ੍ਹਾਂ ਦਫ਼ਤਰੀ ਸਟਾਫ਼ ਤੇ ਅਧਿਕਾਰੀਆਂ ਨਾਲ ਮੀਟਿੰਗ ਵੀ ਕੀਤੀ। ਮੁੱਖ ਮੰਤਰੀ ਨੇ ਕਿਹਾ ਕਿ ਉਨ੍ਹਾਂ ਨੂੰ ਖੁਸ਼ੀ ਹੈ ਕਿ ਤਹਿਸੀਲ ਵਿੱਚ ਕੰਮ ਹੋ ਰਿਹਾ ਹੈ। ਲੋਕਾਂ ਦੇ ਫੀਡਬੈਕ ਦੌਰਾਨ ਵੀ ਉਨ੍ਹਾਂ ਦੱਸਿਆ ਕਿ ਪਹਿਲਾਂ ਨਾਲੋਂ ਸੁਧਾਰ ਹੋਇਆ ਹੈ।

ਸੀਐਮ ਮਾਨ ਨੇ ਕਿਹਾ ਕਿ ਇਹ ਨਾ ਸੋਚੋ ਕਿ ਮੈਂ ਇੱਥੇ ਛਾਪਾ ਮਾਰਨ ਆਇਆ ਹਾਂ। ਛਾਪੇਮਾਰੀ ਤਾਂ ਵਿਰੋਧੀ ਪਾਰਟੀਆਂ ‘ਤੇ ਹੁੰਦੀ ਹੈ। ਅਸੀਂ ਸੱਤਾ ‘ਚ ਹਾਂ, ਅਸੀਂ ਤਾਂ ਇਹ ਦੇਖਾਂਗੇ ਕਿ ਕੰਮ ਕਿਵੇਂ ਬਿਹਤਰ ਹੋ ਸਕਦਾ ਹੈ। ਅੱਜ ਮੈਂ ਤਹਿਸੀਲ ਦਾ ਕੰਮ ਦੇਖਣ ਜ਼ਰੂਰ ਆਇਆ ਹਾਂ। ਕੁਝ ਰਜਿਸਟਰੀਆਂ ਹੋ ਚੁੱਕੀਆਂ ਹਨ ਅਤੇ ਬਾਕੀ ਰਹਿੰਦੀਆਂ ਹਨ, ਜੋ ਕੀਤੀਆਂ ਜਾ ਰਹੀਆਂ ਹਨ। ਉਨ੍ਹਾਂ ਕਿਹਾ ਕਿ ਦਫ਼ਤਰ ਵਿੱਚ ਅੱਜ ਵੀ ਕੰਮ ਪੁਰਾਣੇ ਤਰੀਕੇ ਨਾਲ ਚੱਲ ਰਿਹਾ ਹੈ। ਸਰਕਾਰ ਨਵਾਂ ਫੈਸਲਾ ਲੈ ਕੇ ਅੱਧੇ ਘੰਟੇ ਵਿੱਚ ਰਜਿਸਟ੍ਰੇਸ਼ਨ ਕਰਵਾਉਣ ਦਾ ਪ੍ਰਬੰਧ ਕਰੇਗੀ। ਸੀਐਮ ਨੇ ਕਿਹਾ ਕਿ ਉਨ੍ਹਾਂ ਨੂੰ ਬਿਨਾਂ ਦੱਸੇ ਅਚਾਨਕ ਤਹਿਸੀਲ ਵਿੱਚ ਆਉਣਾ ਪਿਆ। ਕਿਉਂਕਿ ਜੇਕਰ ਉਨ੍ਹਾਂ ਨੂੰ ਮੇਰੇ ਇੱਥੇ ਆਉਣ ਬਾਰੇ ਪਤਾ ਲੱਗ ਜਾਂਦਾ ਤਾਂ ਇਹ ਲੋਕ ਪਹਿਲਾਂ ਹੀ ਅਲਰਟ ਹੋ ਜਾਂਦੇ।

ਬਹੁਤ ਛੇਤੀ ਹੱਲ ਹੋਵੇਗੀ NOC ਦੀ ਸਮੱਸਿਆ

ਐਨਓਸੀ ਬਾਰੇ ਸੀਐਮ ਨੇ ਕਿਹਾ ਕਿ ਇਹ ਪਿਛਲੀਆਂ ਸਰਕਾਰਾਂ ਵੱਲੋਂ ਬੀਜੇ ਗਏ ਕੰਡੇ ਹਨ। ਆਉਣ ਵਾਲੇ ਸਮੇਂ ਵਿੱਚ ਐਨਓਸੀ ਦੀ ਸਮੱਸਿਆ ਵੀ ਹੱਲ ਹੋ ਜਾਵੇਗੀ। ਭ੍ਰਿਸ਼ਟਾਚਾਰ ‘ਚ ਕਮੀ ਦੇ ਸਵਾਲ ‘ਤੇ ਉਨ੍ਹਾਂ ਕਿਹਾ ਕਿ ਉਨ੍ਹਾਂ ਦਾ ਮੰਨਣਾ ਹੈ ਕਿ ਭ੍ਰਿਸ਼ਟਾਚਾਰ ਘਟਿਆ ਹੈ, ਪਰ ਖਤਮ ਨਹੀਂ ਹੋਇਆ, ਪਰ 75 ਸਾਲਾਂ ਤੋਂ ਚੱਲ ਰਹੇ ਭ੍ਰਿਸ਼ਟਾਚਾਰ ਨੂੰ ਖਤਮ ਕਰਨ ਲਈ ਸਮਾਂ ਲੱਗੇਗਾ। ਉਨ੍ਹਾਂ ਕਿਹਾ ਕਿ ਸਾਰੇ ਅਫਸਰਾਂ ਵਿੱਚ ਕੁਝ ਤਾਂ ਮਾੜੇ ਹਨ। ਪਰ ਉਹ ਵੀ ਫੜੇ ਜਾਣਗੇ। ਵਿਜੀਲੈਂਸ ਹਰ ਰੋਜ਼ ਭ੍ਰਿਸ਼ਟ ਅਫਸਰਾਂ ਨੂੰ ਫੜ ਰਹੀ ਹੈ। ਅਫਸਰਾਂ ਵਿੱਚ ਡਰ ਹੈ ਕਿ ਜੇਕਰ ਰਿਸ਼ਵਤ ਲਈ ਗਈ ਤਾਂ ਲੋਕਾਂ ਨੇ ਮੁੱਖ ਮੰਤਰੀ ਨੂੰ ਫੋਨ ਕਰਕੇ ਦੱਸ ਦੇਣਾ ਹੈ।