ਨਗਰ ਕੌਂਸਲ ਜੈਤੋ ਵਿਖੇ ਪ੍ਰਾਪਰਟੀ ਦੇ ਰਿਕਾਰਡ ‘ਚ ਹੇਰਾਫੇਰੀ ਨੂੰ ਲੈ ਕੇ ਕਲਰਕ ਗ੍ਰਿਫ਼ਤਾਰ

Published: 

25 Jan 2023 10:25 AM

ਨਗਰ ਕੌਂਸਲ ਜੈਤੋ ਵਿਖੇ ਪ੍ਰਾਪਰਟੀ ਦੇ ਰਿਕਾਰਡ ਵਿਚ ਹੇਰਾਫੇਰੀ ਅਤੇ ਜਾਅਲੀ ਬਿੱਲ ਇੰਟਰੀਆਂ ਮਾਮਲੇ ਸਬੰਧੀ ਸਾਲ 2021 ਵਿਚ ਵਿਜੀਲੈਂਸ ਵਿਭਾਗ ਵਲੋਂ ਦਰਜ ਇਕ ਮਾਮਲੇ ਵਿਚ ਸ਼ਮੂਲੀਅਤ ਦੇ ਚਲਦੇ ਕੀਤਾ ਗ੍ਰਿਫਤਾਰ।

ਨਗਰ ਕੌਂਸਲ ਜੈਤੋ ਵਿਖੇ ਪ੍ਰਾਪਰਟੀ ਦੇ ਰਿਕਾਰਡ ਚ ਹੇਰਾਫੇਰੀ ਨੂੰ ਲੈ ਕੇ ਕਲਰਕ ਗ੍ਰਿਫ਼ਤਾਰ
Follow Us On

ਪੰਜਾਬ ਵਿਜੀਲੈਂਸ ਬਿਉਰੋ ਨੇ ਨਗਰ ਕੌਂਸਲ ਜੈਤੋ ਜਿਲ੍ਹਾ ਫਰੀਦਕੋਟ ਵਿਖੇ ਤਾਇਨਾਤ ਕਲਰਕ ਪ੍ਰੇਮ ਚੰਦ ਨੂੰ ਪ੍ਰਾਪਰਟੀ ਟੈਕਸ ਸ਼ਾਖਾ ਦਾ ਅਹਿਮ ਰਿਕਾਰਡ ਖੁਰਦ-ਬੁਰਦ ਕਰਨ ਦੇ ਦੋਸ਼ ਹੇਠ ਇਕ ਮੁਕੱਦਮੇਂ ਵਿੱਚ ਦੋਸ਼ੀ ਨਾਮਜ਼ਦ ਕਰਕੇ ਗ੍ਰਿਫਤਾਰ ਕੀਤਾ ਹੈ।

ਨਗਰ ਕੌਂਸਲ ਦੇ 4 ਮੁਲਾਜ਼ਮ ਪਹਿਲਾਂ ਹੀ ਗ੍ਰਿਫ਼ਤਾਰ

ਇਹ ਜਾਣਕਾਰੀ ਦਿੰਦੇ ਹੋਏ DSP ਵਿਜੀਲੈਂਸ ਜਸਵਿੰਦਰ ਸਿੰਘ ਨੇ ਦੱਸਿਆ ਕਿ ਇਸ ਮਾਮਲੇ ਸਬੰਧੀ ਦਵਿੰਦਰ ਕੁਮਾਰ ਕਲਰਕ ਅਤੇ ਹੋਰ ਅਧਿਕਾਰੀ/ਕਰਮਚਾਰੀ ਨਗਰ ਕੌਂਸਲ ਜੈਤੋ, ਜਿਲ੍ਹਾ ਫਰੀਦੋਕਟ ਖਿਲਾਫ਼ ਦਰਜ ਵਿਜੀਲੈਂਸ ਇੰਨਕੁਆਰੀ ਦੀ ਪੜਤਾਲ ਤੋਂ ਪਾਇਆ ਗਿਆ ਹੈ। ਦਫਤਰ ਨਗਰ ਕੌਂਸਲ ਜੈਤੋ ਵਿਖੇ ਸਾਲ 2010 ਤੋਂ ਸਾਲ 2016 ਤੱਕ ਪ੍ਰਾਪਰਟੀ ਸ਼ਾਖਾ ਵਿੱਚ ਦਵਿੰਦਰ ਕੁਮਾਰ ਕਲਰਕ ਅਤੇ ਰਾਮ ਚੰਦ ਕਲਰਕ ਅਤੇ ਸਾਲ 2017 ਦੌਰਾਨ ਪ੍ਰਾਪਰਟੀ ਸ਼ਾਖਾ ਵਿੱਚ ਰਮੇਸ਼ ਕੁਮਾਰ ਕਲਰਕ, ਗੁਰਿੰਦਰਪਾਲ ਸਿੰਘ ਕਲਰਕ ਅਤੇ ਪ੍ਰੇਮ ਚੰਦ ਕਲਰਕ ਵੱਲੋਂ ਆਪਣੀ ਤਾਇਨਾਤੀ ਦੌਰਾਨ ਆਪਸੀ ਮਿਲੀਭੁਗਤ ਨਾਲ ਪ੍ਰਾਪਰਟੀ ਟੈਕਸ ਸ਼ਾਖਾ ਦਾ ਅਹਿਮ ਰਿਕਾਰਡ ਖੁਰਦ-ਬੁਰਦ ਕੀਤਾ ਹੈ।

ਜਿਸ ਕਰਕੇ ਉਕਤ ਦਵਿੰਦਰ ਕੁਮਾਰ ਕਲਰਕ, ਰਾਮ ਚੰਦ ਕਲਰਕ, ਰਮੇਸ਼ ਕੁਮਾਰ ਕਲਰਕ, ਗੁਰਿੰਦਰਪਾਲ ਸਿੰਘ ਕਲਰਕ ਅਤੇ ਪ੍ਰੇਮ ਚੰਦ ਕਲਰਕ ਖਿਲਾਫ ਇਹ ਮੁਕੱਦਮਾ ਦਰਜ ਹੋਇਆ ਸੀ, ਜਿਸ ਦੀ ਤਫਤੀਸ਼ ਦੋਰਾਨ ਪ੍ਰੇਮ ਚੰਦ ਨੂੰ ਵੀ ਪ੍ਰਾਪਰਟੀ ਟੈਕਸ ਸ਼ਾਖਾ ਦਾ ਅਹਿਮ ਰਿਕਾਰਡ ਖੁਰਦ-ਬੁਰਦ ਕਰਨ ਦੇ ਦੋਸ਼ ਹੇਠ ਇਸ ਮੁਕੱਦਮੇ ਵਿੱਚ ਦੋਸ਼ੀ ਨਾਮਜ਼ਦ ਕਰਨ ਪਿੱਛੋਂ ਗ੍ਰਿਫਤਾਰ ਕੀਤਾ ਹੈ।

ਰਿਮਾਂਡ ਦੌਰਾਨ ਹੋਏ ਅਹਿਮ ਖੁਲਾਸੇ

ਉਹਨਾਂ ਦੱਸਿਆ ਕਿ ਫੜ੍ਹੇ ਗਏ ਕਥਿਤ ਦੋਸ਼ੀ ਨੂੰ ਫਰੀਦਕੋਟ ਅਦਾਲਤ ਵਿਚ ਪੇਸ਼ ਕੀਤਾ ਗਿਆ ਸੀ। ਉਹਨਾਂ ਦੱਸਿਆ ਕਿ ਮਾਨਯੋਗ ਅਦਾਲਤ ਵਲੋਂ ਦੋਸ਼ੀ ਨੂੰ 3 ਦਿਨ ਦੇ ਪੁਲਿਸ ਰਿਮਾਂਡ ਤੇ ਭੇਜਿਆ ਗਿਆ। ਉਹਨਾਂ ਕਿਹਾ ਕਿ ਇਸ ਕੇਸ ਵਿਚ ਫੜ੍ਹੇ ਗਏ ਕਲਰਕ ਪ੍ਰੇਮ ਚੰਦ ਤੋਂ ਰਿਮਾਂਡ ਦੌਰਾਨ ਪੁੱਛਗਿੱਛ ਵਿਚ ਅਹਿਮ ਖੁਲਾਸੇ ਹੋਣ ਦੀ ਉਮੀਦ ਹੈ।