MP ਚੰਨੀ ਦਾ ਲੋਕ ਸਭਾ ਸਪੀਕਰ ਨੂੰ ਪੱਤਰ, ਰਵਿਦਾਸ ਜਯੰਤੀ ‘ਤੇ ਰਾਸ਼ਟਰੀ ਛੁੱਟੀ ਦੀ ਕੀਤੀ ਮੰਗ

Updated On: 

29 Jan 2026 13:41 PM IST

ਚਰਨਜੀਤ ਸਿੰਘ ਚੰਨੀ ਨੇ ਸਪੱਸ਼ਟ ਕੀਤਾ ਹੈ ਕਿ 1 ਫਰਵਰੀ, 2026 ਨੂੰ ਸ੍ਰੀ ਗੁਰੂ ਰਵਿਦਾਸ ਜੀ ਦਾ ਪਵਿੱਤਰ ਪ੍ਰਕਾਸ਼ ਪੁਰਬ ਹੈ, ਪਰ ਇਸੇ ਦਿਨ ਕੇਂਦਰ ਸਰਕਾਰ ਵੱਲੋਂ ਬਜਟ ਪੇਸ਼ ਕੀਤਾ ਜਾਣਾ ਹੈ। ਉਨ੍ਹਾਂ ਨੇ ਕਿਹਾ ਕਿ ਬਜਟ ਪੇਸ਼ ਹੋਣ ਕਾਰਨ ਸਾਰੇ ਸੰਸਦ ਮੈਂਬਰ ਪਾਰਲੀਮੈਂਟ 'ਚ ਮੌਜੂਦ ਰਹਿਣਗੇ। ਅਜਿਹੇ 'ਚ ਇਸ ਧਾਰਮਿਕ ਦਿਵਸ 'ਤੇ ਪ੍ਰੋਗਰਾਮਾਂ 'ਚ ਸਾਂਸਦ ਸ਼ਾਮਲ ਨਹੀਂ ਹੋ ਪਾਉਣਗੇ।

MP ਚੰਨੀ ਦਾ ਲੋਕ ਸਭਾ ਸਪੀਕਰ ਨੂੰ ਪੱਤਰ, ਰਵਿਦਾਸ ਜਯੰਤੀ ਤੇ ਰਾਸ਼ਟਰੀ ਛੁੱਟੀ ਦੀ ਕੀਤੀ ਮੰਗ

MP ਚੰਨੀ ਦਾ ਲੋਕ ਸਭਾ ਸਪੀਕਰ ਨੂੰ ਪੱਤਰ

Follow Us On

ਜਲੰਧਰ ਦੇ ਮੌਜੂਦਾ ਲੋਕ ਸਭਾ ਮੈਂਬਰ ਤੇ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਕੇਂਦਰ ਸਰਕਾਰ ਨੂੰ 1 ਫਰਵਰੀ ਨੂੰ ਰਾਸ਼ਟਰੀ ਛੁੱਟੀ ਐਲਾਨਣ ਦੀ ਮੰਗ ਕੀਤੀ ਹੈ। ਉਨ੍ਹਾਂ ਨੇ ਸ੍ਰੀ ਗੁਰੂ ਰਵਿਦਾਸ ਜੀ ਦੇ ਪ੍ਰਕਾਸ਼ ਪੁਰਬ ਮੌਕੇ ਰਾਸ਼ਟਰੀ ਛੁੱਟੀ ਦੇ ਐਲਾਨ ਦੀ ਮੰਗ ਕੀਤੀ ਹੈ। ਇਸ ਸਬੰਧ ‘ਚ ਉਨ੍ਹਾਂ ਨੇ ਲੋਕ ਸਭਾ ਸਪੀਕਰ ਨੂੰ ਇੱਕ ਅਧਿਕਾਰਤ ਪੱਤਰ ਲਿੱਖ ਕੇ ਸੰਸਦ ਦੇ ਕੰਮ-ਕਾਜ ‘ਚ ਬਦਲਾਅ ਕਰਨ ਦੀ ਅਪੀਲ ਕੀਤੀ ਹੈ।

ਐਮਪੀ ਚੰਨੀ ਨੇ ਕੇਂਦਰ ਸਰਕਾਰ ਨੂੰ ਅਪੀਲ ਕੀਤੀ ਹੈ ਕਿ ਇਸ ਦਿਨ ਰਾਸ਼ਟਰੀ ਮਹੱਤਵ ਨੂੰ ਦੇਖਦੇ ਹੋਏ ਸ਼ੈਡਿਊਲ ‘ਚ ਜ਼ਰੂਰੀ ਬਦਲਾਅ ਕੀਤਾ ਜਾਵੇ। ਉਨ੍ਹਾਂ ਨੇ ਕਿਹਾ ਕਿ ਸਰਕਾਰ ਨੂੰ 1 ਫਰਵਰੀ ਨੂੰ ਛੁੱਟੀ ਦਾ ਐਲਾਨ ਕਰੇ ਤਾਂ ਜੋ ਲੋਕ ਤੇ ਜਨ ਪ੍ਰਤੀਨਿਧੀ ਸ਼ਰਧਾਪੂਰਵਕ ਇਹ ਪ੍ਰਕਾਸ਼ ਪੁਰਬ ਬਣਾ ਚੁੱਕੇ ਹਨ।