ਚੰਨੀ ਦਾ ਹੋਵੇਗਾ ਮਸਲਾ ਹੱਲ? ਬਘੇਲ ਨਾਲ ਮੀਟਿੰਗ ਤੋਂ ਪਹਿਲਾਂ ਬੋਲੇ- ਤੇਲ ਦੇਖਾਂਗੇ, ਤੇਲ ਦੀ ਧਾਰ ਦੇਖਾਂਗੇ

Updated On: 

11 Jul 2026 13:06 PM IST

ਚੰਨੀ ਧੜਾ ਰਾਜਾ ਵੜਿੰਗ ਨੂੰ ਪੰਜਾਬ ਪ੍ਰਧਾਨ ਅਹੁਦੇ 'ਤੇ ਬਰਕਰਾਰ ਰੱਖਣ ਦੇ ਫੈਸਲੇ ਤੋਂ ਨਾਖੁਸ਼ ਹੈ। ਅਜਿਹੇ 'ਚ ਬਘੇਲ ਨਾਰਾਜ਼ ਆਗੂਆਂ ਨਾਲ ਹੀ ਮੀਟਿੰਗ ਕਰਨਗੇ ਤਾਂ ਜੋ ਉਨ੍ਹਾਂ ਦੀ ਗੱਲ ਖੁਲ੍ਹੇ ਮਾਹੌਲ 'ਚ ਸੁਣੀ ਜਾ ਸਕੇ। ਇਸ ਦੌਰਾਨ ਰਾਣਾ ਗੁਰਜੀਤ ਦੀ ਰਿਹਾਇਸ਼ 'ਤੇ ਕਈ ਸੀਨੀਅਰ ਕਾਂਗਰਸੀ ਪਹੁੰਚ ਚੁੱਕੇ ਹਨ, ਹਾਲਾਂਕਿ ਕਿਸੇ ਨੇ ਵੀ ਕੁਝ ਵੀ ਖੁਲ੍ਹ ਕੇ ਬੋਲਣ ਤੋਂ ਇਨਕਾਰ ਕਰ ਦਿੱਤਾ। ਉਨ੍ਹਾਂ ਦਾ ਕਹਿਣਾ ਹੈ ਮੀਟਿੰਗ ਤੋਂ ਬਾਅਦ ਸਭ ਜਾਣਕਾਰੀ ਦਿੱਤੀ ਜਾਵੇਗੀ।

ਚੰਨੀ ਦਾ ਹੋਵੇਗਾ ਮਸਲਾ ਹੱਲ? ਬਘੇਲ ਨਾਲ ਮੀਟਿੰਗ ਤੋਂ ਪਹਿਲਾਂ ਬੋਲੇ- ਤੇਲ ਦੇਖਾਂਗੇ, ਤੇਲ ਦੀ ਧਾਰ ਦੇਖਾਂਗੇ

ਪੰਜਾਬ ਕਾਂਗਰਸ ਇੰਚਾਰਜ ਭੂਪੇਸ਼ ਬਘੇਲ ਤੇ ਚੰਨੀ ਧੜੇ ਵਿਚਕਾਰ ਅੱਜ ਅਹਿਮ ਮੀਟਿੰਗ ਹੋਣ ਜਾ ਰਹੀ ਹੈ। ਵਿਧਾਇਕ ਰਾਣਾ ਗੁਰਜੀਤ ਦੀ ਚੰਡੀਗੜ੍ਹ ਰਿਹਾਇਸ਼ ‘ਤੇ ਭੂਪੇਸ਼ ਬਘੇਲ ਪਹੁੰਚਣਗੇ, ਜਿੱਥੇ ਚੰਨੀ ਗਰੁੱਪ ਦੇ ਆਗੂ ਉਨ੍ਹਾਂ ਅੱਗੇ ਪੱਖ ਰੱਖਣਗੇ। ਇਸ ਮੀਟਿੰਗ ‘ਚ ਸਾਂਸਦ- ਚਰਨਜੀਤ ਸਿੰਘ ਚੰਨੀ, ਸੁਖਜਿੰਦਰ ਰੰਧਾਵਾ, ਵਿਧਾਇਕ- ਪਰਗਟ ਸਿੰਘ, ਰਾਣਾ ਗੁਰਜਿਤ, ਬਰਿੰਦਰਮੀਤ ਸਿੰਘ ਪਾਹੜਾ, ਪੰਜਾਬ ਦੇ ਸਾਬਕਾ ਉਪ ਮੁੱਖ ਮੰਤਰੀ ਓਪੀ ਸੋਨੀ, ਪੰਜਾਬ ਵਿਧਾਨ ਸਭਾ ਦੇ ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਸਮੇਤ ਹੋਰ ਸੀਨੀਅਰ ਕਾਂਗਰਸੀ ਸ਼ਾਮਲ ਹੋਣਗੇ। ਇਸ ਮੀਟਿੰਗ ‘ਚ ਕਰੀਬ 50 ਕਾਂਗਰਸੀ ਆਗੂਆਂ ਹੋਣਗੇ। ਹਾਲਾਂਕਿ, ਇਸ ਮੀਟਿੰਗ ‘ਚ ਪੰਜਾਬ ਕਾਂਗਰਸ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਮੌਜੂਦ ਨਹੀਂ ਰਹਿਣਗੇ।

ਚੰਨੀ ਧੜਾ ਰਾਜਾ ਵੜਿੰਗ ਨੂੰ ਪੰਜਾਬ ਕਾਂਗਰਸ ਪ੍ਰਧਾਨ ਅਹੁਦੇ ‘ਤੇ ਬਰਕਰਾਰ ਰੱਖਣ ਦੇ ਫੈਸਲੇ ਤੋਂ ਨਾਖੁਸ਼ ਹੈ। ਅਜਿਹੇ ‘ਚ ਬਘੇਲ ਨਾਰਾਜ਼ ਆਗੂਆਂ ਨਾਲ ਮੀਟਿੰਗ ਕਰਨਗੇ ਤਾਂ ਜੋ ਉਨ੍ਹਾਂ ਦੀ ਗੱਲ ਸੁਣੀ ਜਾ ਸਕੇ।

ਅੱਜ ਹੋਵੇਗਾ ਮਸਲਾ ਹੱਲ: ਰਾਣਾ ਗੁਰਜੀਤ

ਰਾਣਾ ਗੁਰਜੀਤ ਜਿੰਨਾ ਦੇ ਘਰ ਇਹ ਮੀਟਿੰਗ ਸੱਦੀ ਜਾ ਰਹੀ ਹੈ। ਉਨ੍ਹਾਂ ਨੇ ਕਿਹਾ ਕਿ ਇਸ ਮੀਟਿੰਗ ‘ਚ ਮੌਜੂਦਾ ਸਾਂਸਦ-ਵਿਧਾਇਕ, ਸਾਬਕਾ ਵਿਧਾਇਕ-ਸਾਂਸਦ, ਚੋਣ ਲੜ ਚੁੱਕੇ ਆਗੂ ਤੇ ਹੋਰ ਕਾਂਗਰਸੀ ਆਗੂ ਪਹੁੰਚਣਗੇ। ਉਨ੍ਹਾਂ ਨੇ ਕਿਹਾ ਕਿ ਬਘੇਲ ਸਾਡੀ ਗੱਲ ਸੁਣਨ ਲਈ ਆ ਰਹੇ ਹਨ। ਰਾਣਾ ਗੁਰਜੀਤ ਨੇ ਕਿਹਾ ਕਿ ਅੱਜ ਮਸਲਾ ਹੱਲ ਹੋ ਜਾਵੇਗਾ।

ਤੇਲ ਦੇਖਾਂਗੇ, ਤੇਲ ਦੀ ਧਾਰ ਦੇਖਾਂਗੇ: ਚੰਨੀ

ਮੀਟਿੰਗ ‘ਚ ਸ਼ਾਮਲ ਹੋਣ ਲਈ ਪਹੁੰਚੇ ਸਾਬਕਾ ਮੁੱਖ ਮੰਤਰੀ ਤੇ ਮੌਜੂਦਾ ਸਾਂਸਦ ਚਰਨਜੀਤ ਸਿੰਘ ਚੰਨੀ ਨੇ ਕਿਹਾ ਕਿ ਮੀਟਿੰਗ ਤੋਂ ਬਾਅਦ ਸਭ ਕੁਝ ਦੱਸਿਆ ਜਾਵੇਗਾ, ਉਨ੍ਹਾਂ ਨੇ ਕਿਹਾ ਕਿ ਮੀਟਿੰਗ ਤੋਂ ਪਹਿਲਾਂ ਉਹ ਕੁਝ ਨਹੀਂ ਦੱਸ ਸਕਦੇ। ਉਨ੍ਹਾਂ ਨੇ ਕਿਹਾ ਸਭ ਨੂੰ ਪਤਾ ਹੈ ਕਿ ਸਾਡਾ ਸਟੈਂਡ ਕੀ ਹੈ। ਚੰਨੀ ਨੇ ਕਿਹਾ ਕਿ ਅੰਦਰ ਬੈਠ ਕੇ ਗੱਲਬਾਤ ਕਰਾਂਗੇ ਤੇ ਫਿਰ ਤੇਲ ਦੇਖਾਂਗੇ ਤੇ ਤੇਲ ਦੀ ਧਾਰ ਦੇਖਾਂਗੇ।

ਵੜਿੰਗ ‘ਤੇ ਕੀ ਬੋਲੇ ਰੰਧਾਵਾ?

ਸਾਬਕਾ ਉਪ ਮੁੱਖ ਮੰਤਰੀ ਤੇ ਮੌਜੂਦਾ ਸਾਂਸਦ ਸੁਖਜਿੰਦਰ ਸਿੰਘ ਰੰਧਾਵਾ ਤੋਂ ਰਾਜਾ ਵੜਿੰਗ ਦੇ ਮੀਟਿੰਗ ‘ਚ ਸ਼ਾਮਲ ਨਾ ਹੋਣ ਬਾਰੇ ਸਵਾਲ ਪੁੱਛਿਆ ਗਿਆ ਹੈ। ਉਨ੍ਹਾਂ ਨੇ ਜਵਾਬ ਦਿੱਤਾ ਕਿ ਇਹ ਰਾਜਾ ਵੜਿੰਗ ਸਪੱਸ਼ਟ ਦੱਸ ਸਕਦੇ ਹਨ ਕਿ ਉਨ੍ਹਾਂ ਨੂੰ ਕਿਉਂ ਨਹੀਂ ਬੁਲਾਇਆ ਗਿਆ ਜਾਂ ਫਿਰ ਉਹ ਮੀਟਿੰਗ ‘ਚ ਕਿਉਂ ਨਹੀਂ ਸ਼ਾਮਲ ਹੋ ਰਹੇ ਹਨ। ਉਨ੍ਹਾਂ ਨੇ ਪੰਜਾਬ ਕਾਂਗਰਸ ਬਾਰੇ ਕਿਹਾ ਕਿ ਅਸੀਂ ਪਹਿਲਾਂ ਵੀ ਅਲੱਗ-ਅਲੱਗ ਨਹੀਂ ਸੀ। ਕੋਈ ਹੱਲ ਨਿਕਲਣ ਦੇ ਸਵਾਲ ਤੇ ਉਨ੍ਹਾਂ ਨੇ ਹਾਮੀ ਭਰੀ।

Follow Us