ਮੁਫਤ ਗੁਰਬਾਣੀ ਪ੍ਰਸਾਰਣ ਦੇ ਮੁੱਦੇ ਤੇ ਪੰਜਾਬ ਦੀ ਸਿਆਸਤ ਇਨ੍ਹੀਂ ਦਿਨੀ ਭਖੀ ਹੋਈ ਹੈ। ਪੰਜਾਬ ਸਰਕਾਰ ਅਤੇ ਸ਼੍ਰੋਮਣੀ ਕਮੇਟੀ ਵਿਚਾਲੇ ਵਾਰ-ਪਲਟਵਾਰ ਦਾ ਸਿਲਸਿਲਾ ਜਾਰੀ ਹੈ। ਐਸਜੀਪੀਸੀ ਦਾ ਕਹਿਣਾ ਹੈ ਕਿ ਉਹ ਗੁਰਬਾਣੀ ਦਾ ਪ੍ਰਸਾਰ ਵਪਾਰਕ ਤੌਰ ਤੇ ਨਹੀਂ ਕਰਦੇ ਅਤੇ ਨਾ ਹੀ ਪੀਟੀਸੀ ਨੇ ਉਨ੍ਹਾਂ ਨੂੰ ਇਸ ਲਈ ਪੈਸੇ ਦਿੱਤੇ ਹਨ। ਇਸੇ ਦਾ ਜਵਾਬ ਦੇਣ ਲਈ ਬੁੱਧਵਾਰ ਨੂੰ ਆਮ ਆਦਮੀ ਪਾਰਟੀ (ਆਪ) ਵਿਧਾਇਕ ਮਾਲਵਿੰਦਰ ਸਿੰਘ ਕੰਗ ਨੇ ਪ੍ਰੈਸ ਕਾਨਫਰੰਸ ਕੀਤੀ।
ਕੰਗ ਨੇ ਇਸ ਦੌਰਾਨ ਆਪਣੇ ਮੋਬਾਈਲ ਤੋਂ ਸਬੂਤ ਵੀ ਪੇਸ਼ ਵੀ ਕੀਤਾ। ਜਿਸ ਵਿੱਚ ਪੀਟੀਸੀ ਚੈਨਲ ਦਾ ਇੱਕ ਵਿਗਿਆਪਨ ਸੁਣਾਈ ਦੇ ਰਿਹਾ ਹੈ। ਵਿਗਿਆਪਨ ਚ ਪੀਟੀਸੀ ਐਪ ਖਰੀਦਣ ਲਈ 99 ਰੁਪਏ ਵਿੱਚ ਪੂਰਾ ਪੈਕ ਖਰੀਦਣ ਦੀ ਗੱਲ ਕਹੀ ਜਾ ਰਹੀ ਹੈ। ਕੰਗ ਨੇ ਕਿਹਾ ਕਿ ਇਹ ਗੁਰਬਾਣੀ ਪ੍ਰਸਾਰਣ ਦਾ ਵਪਾਰੀਕਰਣ ਨਹੀਂ ਹੈ ਤਾਂ ਹੋਰ ਕੀ ਹੈ। ਉਨ੍ਹਾਂ ਨੇ ਵੱਖ-ਵੱਖ ਦੇਸ਼ਾਂ ਵਿਚ ਜਾਰੀ ਕੀਤੇ ਗਏ ਪੈਕਜਾਂ ਦਾ ਰੇਟ ਵੀ ਪੜ੍ਹ ਕੇ ਸੁਣਾਇਆ।
AAP ਦੇ SGPC “ਤੇ ਇਲਜ਼ਾਮ
ਕੰਗ ਨੇ ਐਸਜੀਪੀਸੀ ਤੇ ਇਲਜ਼ਾਮ ਲਗਾਇਆ ਕਿ ਕਮੇਟੀ ਨੇ ਇੱਕ ਪਰਿਵਾਰ ਨੂੰ ਫਾਇਦਾ ਪਹੁੰਚਾਉਣ ਲਈ ਹਰ ਉਹ ਕੰਮ ਕੀਤਾ, ਜਿਸ ਤੋਂ ਉਹ ਹੁਣ ਇਨਕਾਰੀ ਹਨ। ਉਨ੍ਹਾਂ ਨੇ ਗੁਰੂ ਸਾਹਿਬ ਦੀ ਪੱਵਿਤਰ ਬਾਣੀ ਦਾ ਵਪਾਰੀਕਰਨ ਕੀਤਾ। ਉਨ੍ਹਾਂ ਨੇ ਕਿਹਾ ਕਿ ਸਿਰਫ ਦੇਸ਼ ਵਿੱਚ ਹੀ ਨਹੀਂ, ਸਗੋਂ ਵਿਦੇਸ਼ਾਂ ਵਿੱਚ ਵੀ ਗੁਰਬਾਣੀ ਪ੍ਰਸਾਰਣ ਲਈ ਮੋਟੀ ਫੀਸ ਵਸੂਲੀ ਜਾਂਦੀ ਹੈ। ਉਨ੍ਹਾਂ ਨੇ ਅਮਰੀਕਾ ਅਤੇ ਕੈਨੇਡਾ ਦੀ ਮਿਸਾਲ ਪੇਸ਼ ਕਰਦਿਆਂ ਕਿਹਾ ਕਿ ਇੱਥੇ ਗੁਰਬਾਣੀ ਸੁਣਨ ਲਈ ਤਕਰੀਬਨ 50 ਡਾਲਰ ਵਸੂਲੇ ਜਾਂਦੇ ਹਨ। ਉਸਤੋਂ ਬਾਅਦ ਵੀ ਐਸਜੀਪੀਸੀ ਇਸਦੇ ਵਪਾਰੀਕਰਨ ਦੀ ਗੱਲ ਤੋਂ ਪੁਰੀ ਤਰ੍ਹਾਂ ਨਾਲ ਮੁਕਰ ਰਹੀ ਹੈ।
ਕੰਗ ਨੇ ਦਿੱਤੇ ਗਵਰਨਰ ਦੇ ਇਲਜ਼ਾਮੀ ਦੇ ਜਵਾਬ
ਗੁਰਬਾਣੀ ਪ੍ਰਸਾਰਣ ਵਿਵਾਦ ਦੇ ਮੁੱਦੇ ਤੋਂ ਇਲਾਵਾ ਉਨ੍ਹਾਂ ਨੇ ਰਾਜਪਾਲ ਵੱਲੋਂ ਸਰਕਾਰ ਤੇ ਲਗਾਏ ਗਏ ਇਲਜ਼ਾਮਾਂ ਦਾ ਵੀ ਇੱਕ- ਇੱਕ ਕਰਕੇ ਜਵਾਬ ਦਿੱਤਾ। ਉਨ੍ਹਾਂ ਕਿਹਾ ਕਿ ਗਵਰਨਰ ਸਾਹਿਬ ਕਹਿੰਦੇ ਨੇ ਕਿ ਉਨ੍ਹਾਂ ਨੇ ਕੋਈ ਗਲਤੀ ਨਹੀਂ ਕੀਤੀ। ਪਰ ਉਹ ਵਾਰ-ਵਾਰ ਅਜਿਹੇ ਕਦਮ ਚੁੱਕਦੇ ਹਨ, ਜਿਸ ਕਰਕੇ ਵਾਰ-ਵਾਰ ਪੰਜਾਬ ਸਰਕਾਰ ਨੂੰ ਸੁਪਰੀਮ ਕੋਰਟ ਜਾਣਾ ਪੈਂਦਾ ਹੈ।
ਕੰਗ ਨੇ ਕਿਹਾ ਕਿ ਕੋਈ ਵੀ ਗਵਰਨਰ ਇਸ ਤਰ੍ਹਾਂ ਪ੍ਰੈਸ ਕਾਨਫਰੰਸ ਨਹੀਂ ਕਰਦਾ। ਪਰ ਇਨ੍ਹਾਂ ਨੇ ਮੀਡੀਆ ਨੂੰ ਇੱਕਠਾ ਕਰਕੇ ਖੁਦ ਨੂੰ ਸਹੀ ਸਾਬਤ ਕਰਨ ਦੀ ਕੋਸ਼ਿਸ਼ ਕੀਤੀ ਹੈ। ਸੰਵਿਧਾਨਿਕ ਅਹੁਦੇ ਤੇ ਬੈਠਾ ਇੱਕ ਵਿਅਕਤੀ ਇਸ ਤਰ੍ਹਾਂ ਦੀਆਂ ਗੱਲਾਂ ਕਰੇ ਤਾਂ ਇਹ ਉਨ੍ਹਾਂ ਨੂੰ ਸ਼ੋਭਾ ਨਹੀਂ ਦਿੰਦਾ। ਉਨ੍ਹਾਂ ਕਿਹਾ ਕਿ ਉਹ ਚੁਣੀ ਹੋਈ ਸਰਕਾਰ ਦੇ ਕੰਮਾਂ ਵਿੱਚ ਵਾਰ-ਵਾਰ ਅੜਿਕਾ ਲਗਾ ਰਹੇ ਹਨ।
ਪੰਜਾਬ ਦੀਆਂ ਤਾਜ਼ਾ ਪੰਜਾਬੀ ਖਬਰਾਂ ਪੜਣ ਲਈ ਤੁਸੀਂ TV9 ਪੰਜਾਬੀ ਦੀ ਵੈਵਸਾਈਟ ਤੇ ਜਾਓ ਅਤੇ ਲੁਧਿਆਣਾ ਅਤੇ ਚੰਡੀਗੜ੍ਹ ਦੀਆਂ ਖਬਰਾਂ,ਲੇਟੇਸਟ ਵੇੱਬ ਸਟੋਰੀ,NRI ਨਿਊਜ਼,ਮਨੋਰੰਜਨ ਦੀ ਖਬਰ,ਵਿਦੇਸ਼ ਦੀ ਬ੍ਰੇਕਿੰਗ ਨਿਊਜ਼,ਪਾਕਿਸਤਾਨ ਦਾ ਹਰ ਅਪਡੇਟ,ਧਰਮ ਅਤੇ ਗੁਰਬਾਣੀ ਦੀਆਂ ਖਬਰਾਂ ਜਾਣੋ