ਕੈਨੇਡਾ-ਭਾਰਤ ਤਨਾਅ ਦਾ ਵਿਦਿਆਰਥੀਆਂ ਤੇ ਕੀ ਹੋਵੇਗਾ ਅਸਰ, ਕੀ ਕਹਿ ਰਹੇ ਹਨ ਮਾਹਰ – Punjabi News

ਕੈਨੇਡਾ-ਭਾਰਤ ਤਨਾਅ ਦਾ ਵਿਦਿਆਰਥੀਆਂ ਤੇ ਕੀ ਹੋਵੇਗਾ ਅਸਰ, ਕੀ ਕਹਿ ਰਹੇ ਹਨ ਮਾਹਰ

Updated On: 

19 Oct 2024 13:45 PM

Canada-India: ਜਲੰਧਰ ਦੇ ਇਮੀਗ੍ਰੇਸ਼ਨ ਮਾਹਿਰ ਅਰਵਿੰਦਰ ਸਿੰਘ ਅਤੇ ਲੁਧਿਆਣਾ ਦੇ ਇਮੀਗ੍ਰੇਸ਼ਨ ਮਾਹਿਰ ਨੀਤੂ ਸਿੰਘ ਦਾ ਕਹਿਣਾ ਹੈ ਕਿ ਇਹ ਗਿਰਾਵਟ ਕੈਨੇਡਾ ਦੇ ਡਿਪਲੋਮੈਟ ਕਾਰਨ ਹੀ ਆਈ ਹੈ। ਰਹਿਣ-ਸਹਿਣ ਦੀ ਲਾਗਤ ਵਿੱਚ ਵਾਧਾ, ਰਿਹਾਇਸ਼ੀ ਸੰਕਟ ਅਤੇ ਨੌਕਰੀ ਵਿੱਚ ਮੰਦੀ ਵੀ ਇਸ ਲਈ ਜ਼ਿੰਮੇਵਾਰ ਹਨ।

ਕੈਨੇਡਾ-ਭਾਰਤ ਤਨਾਅ ਦਾ ਵਿਦਿਆਰਥੀਆਂ ਤੇ ਕੀ ਹੋਵੇਗਾ ਅਸਰ, ਕੀ ਕਹਿ ਰਹੇ ਹਨ ਮਾਹਰ
Follow Us On

Canada-India: ਕੈਨੇਡਾ ਅਤੇ ਭਾਰਤ ਵਿਚਾਲੇ ਚੱਲ ਰਹੇ ਤਣਾਅ ਕਾਰਨ ਕੈਨੇਡਾ ਜਾਣ ਵਾਲੇ ਵਿਦਿਆਰਥੀਆਂ ਦੀ ਗਿਣਤੀ ਵਿੱਚ ਕਮੀ ਆਈ ਹੈ। ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਜੇਕਰ ਰਿਸ਼ਤੇ ਨਾ ਸੁਧਰੇ ਤਾਂ ਇਸ ਦਾ ਸਿੱਧਾ ਅਸਰ ਪੰਜਾਬ ਤੋਂ ਵਿਦੇਸ਼ ਜਾਣ ਵਾਲੇ ਨੌਜਵਾਨਾਂ ‘ਤੇ ਪਵੇਗਾ। ਸਿੱਖਿਆ ਸਲਾਹਕਾਰਾਂ ਅਨੁਸਾਰ ਅਗਲੇ ਸਾਲ ਕੈਨੇਡਾ ਵਿੱਚ ਉੱਚ ਸਿੱਖਿਆ ਹਾਸਲ ਕਰਨ ਦੇ ਚਾਹਵਾਨ ਵਿਦਿਆਰਥੀਆਂ ਦੀ ਦਿਲਚਸਪੀ ਵਿੱਚ 50-60 ਫੀਸਦੀ ਕਮੀ ਆਈ ਹੈ।

ਜਲੰਧਰ ਦੇ ਇਮੀਗ੍ਰੇਸ਼ਨ ਮਾਹਿਰ ਅਰਵਿੰਦਰ ਸਿੰਘ ਅਤੇ ਲੁਧਿਆਣਾ ਦੇ ਇਮੀਗ੍ਰੇਸ਼ਨ ਮਾਹਿਰ ਨੀਤੂ ਸਿੰਘ ਦਾ ਕਹਿਣਾ ਹੈ ਕਿ ਇਹ ਗਿਰਾਵਟ ਕੈਨੇਡਾ ਦੇ ਡਿਪਲੋਮੈਟ ਕਾਰਨ ਹੀ ਆਈ ਹੈ। ਰਹਿਣ-ਸਹਿਣ ਦੀ ਲਾਗਤ ਵਿੱਚ ਵਾਧਾ, ਰਿਹਾਇਸ਼ੀ ਸੰਕਟ ਅਤੇ ਨੌਕਰੀ ਵਿੱਚ ਮੰਦੀ ਵੀ ਇਸ ਲਈ ਜ਼ਿੰਮੇਵਾਰ ਹਨ। ਸਤੰਬਰ 2023 ਵਿੱਚ, ਕੈਨੇਡੀਅਨ ਸਰਕਾਰ ਦੁਆਰਾ 2024 ਲਈ ਵਿਦਿਆਰਥੀ ਪਰਮਿਟ ਅਰਜ਼ੀਆਂ ਵਿੱਚ 35 ਪ੍ਰਤੀਸ਼ਤ ਦੀ ਕਟੌਤੀ ਕਰਨ ਤੋਂ ਬਾਅਦ, ਵਿਦੇਸ਼ ਜਾਣ ਵਾਲੇ ਵਿਦਿਆਰਥੀਆਂ ਦੀ ਗਿਣਤੀ ਵਿੱਚ ਕਮੀ ਆਉਣੀ ਸ਼ੁਰੂ ਹੋ ਗਈ।

ਬੱਚਿਆਂ ਦੀ ਸੁਰੱਖਿਆ ਨੂੰ ਲੈ ਕੇ ਚਿੰਤਤ ਮਾਪੇ

ਪ੍ਰਾਪਤ ਜਾਣਕਾਰੀ ਅਨੁਸਾਰ 2025 ਸੈਸ਼ਨ ਵਿੱਚ ਗ੍ਰੈਜੂਏਸ਼ਨ ਲਈ ਅਰਜ਼ੀਆਂ ਆਮ ਨਾਲੋਂ ਸਿਰਫ਼ ਇੱਕ ਚੌਥਾਈ ਰਹਿ ਗਈਆਂ ਹਨ। ਬਹੁਤ ਸਾਰੇ ਵਿਦਿਆਰਥੀ ਅਤੇ ਉਹਨਾਂ ਦੇ ਮਾਪੇ ਹੁਣ ਕੈਨੇਡੀਅਨ ਸੰਸਥਾਵਾਂ ਵਿੱਚ ਅਰਜ਼ੀ ਦੇਣ ਬਾਰੇ ਮੁੜ ਵਿਚਾਰ ਕਰ ਰਹੇ ਹਨ, ਖਾਸ ਕਰਕੇ ਵੀਜ਼ਾ ਅਤੇ ਸੁਰੱਖਿਆ ਸੰਬੰਧੀ ਚਿੰਤਾਵਾਂ ਕਾਰਨ। ਇਸ ਦੇ ਨਾਲ ਹੀ, ਵਿਦਿਅਕ ਕਾਉਂਸਲਿੰਗ ਸੇਵਾਵਾਂ ਦੇ ਅਨੁਸਾਰ, 2025 ਸੈਸ਼ਨ ਲਈ ਅਪਲਾਈ ਕਰਨ ਵਾਲੇ ਵਿਦਿਆਰਥੀਆਂ ਦੀ ਗਿਣਤੀ ਵਿੱਚ 50-60% ਦੀ ਕਮੀ ਆਈ ਹੈ।

ਮਾਹਿਰਾਂ ਦਾ ਕਹਿਣਾ ਹੈ ਕਿ ਇਹ ਗਿਰਾਵਟ ਸਿਰਫ਼ ਕੂਟਨੀਤਕ ਤਣਾਅ ਕਾਰਨ ਨਹੀਂ ਹੈ, ਸਗੋਂ ਕੈਨੇਡਾ ਵਿੱਚ ਰਹਿਣ-ਸਹਿਣ ਦੀਆਂ ਵਧਦੀਆਂ ਕੀਮਤਾਂ, ਰਿਹਾਇਸ਼ੀ ਸੰਕਟ ਅਤੇ ਰੁਜ਼ਗਾਰ ਦੇ ਸੀਮਤ ਮੌਕਿਆਂ ਨੇ ਵੀ ਵਿਦਿਆਰਥੀਆਂ ਦੀ ਖਿੱਚ ਨੂੰ ਘਟਾਇਆ ਹੈ। 2021 ਤੋਂ 2023 ਦਰਮਿਆਨ ਕੈਨੇਡਾ ਭਾਰਤੀ ਵਿਦਿਆਰਥੀਆਂ ਲਈ ਸਭ ਤੋਂ ਪ੍ਰਸਿੱਧ ਸਥਾਨ ਸੀ, ਪਰ ਸਤੰਬਰ 2023 ਵਿੱਚ ਸ਼ੁਰੂ ਹੋਏ ਕੂਟਨੀਤਕ ਤਣਾਅ ਨੇ ਸਥਿਤੀ ਨੂੰ ਬਦਲ ਦਿੱਤਾ।

ਕੈਨੇਡਾ ਵਿੱਚ ਭਾਰਤੀਆਂ ਦੇ ਦਾਖਲੇ ਵਿੱਚ ਕਮੀ

ਕੈਨੇਡਾ ਵਿੱਚ ਭਾਰਤੀ ਵਿਦਿਆਰਥੀਆਂ ਦੀ ਗਿਣਤੀ ਵਿੱਚ ਲਗਾਤਾਰ ਗਿਰਾਵਟ ਦੇਖਣ ਨੂੰ ਮਿਲ ਰਹੀ ਹੈ। ਇਹ ਗਿਰਾਵਟ ਰਿਹਾਇਸ਼ੀ ਸੰਕਟ, ਵੀਜ਼ਾ ਪ੍ਰੋਸੈਸਿੰਗ ਵਿੱਚ ਦੇਰੀ ਅਤੇ ਵੀਜ਼ਾ ਨੀਤੀਆਂ ਵਿੱਚ ਤਬਦੀਲੀਆਂ ਵਰਗੀਆਂ ਸਮੱਸਿਆਵਾਂ ਕਾਰਨ ਵਧ ਰਹੀ ਹੈ।

Exit mobile version