ਪਰਾਲੀ ਦੇ ਮੁੱਦੇ ‘ਤੇ CM ਮਾਨ ਦਾ ਤੰਜ, ਜੇਕਰ ਮੋਦੀ ਯੂਕਰੇਨ ਦੀ ਜੰਗ ਨੂੰ ਰੋਕ ਸਕਦੇ ਤਾਂ ਧੂੰਆ ਕਿਉਂ ਨਹੀਂ? – Punjabi News

ਪਰਾਲੀ ਦੇ ਮੁੱਦੇ ‘ਤੇ CM ਮਾਨ ਦਾ ਤੰਜ, ਜੇਕਰ ਮੋਦੀ ਯੂਕਰੇਨ ਦੀ ਜੰਗ ਨੂੰ ਰੋਕ ਸਕਦੇ ਤਾਂ ਧੂੰਆ ਕਿਉਂ ਨਹੀਂ?

Published: 

19 Oct 2024 11:15 AM

ਪ੍ਰਧਾਨ ਮੰਤਰੀ ਮੋਦੀ 'ਤੇ ਨਿਸ਼ਾਨਾ ਸਾਧਦੇ ਹੋਏ ਉਨ੍ਹਾਂ ਕਿਹਾ ਕਿ ਜੇਕਰ ਪ੍ਰਧਾਨ ਮੰਤਰੀ ਯੂਕਰੇਨ ਯੁੱਧ ਨੂੰ ਰੋਕ ਸਕਦੇ ਹਨ, ਜਿਵੇਂ ਕਿ ਇਸ਼ਤਿਹਾਰ 'ਚ ਦਿਖਾਇਆ ਗਿਆ ਹੈ, ਤਾਂ ਕੀ ਉਹ ਇੱਥੇ ਧੂੰਏਂ ਨੂੰ ਨਹੀਂ ਰੋਕ ਸਕਦੇ? ਉਨ੍ਹਾਂ ਨੂੰ ਸਾਰੇ ਰਾਜਾਂ ਦੀ ਮੀਟਿੰਗ ਇਕੱਠੀ ਕਰਕੇ ਮੁਆਵਜ਼ਾ ਦੇਣਾ ਚਾਹੀਦਾ ਹੈ। ਸੀਐਮ ਮਾਨ ਨੇ ਅੱਗੇ ਕਿਹਾ ਕਿ ਜੇਕਰ ਉਹ ਕਿਸੇ ਵੀ ਸੂਬੇ ਦਾ ਕਿਸਾਨ ਹੈ, ਉਹ ਪਰਾਲੀ ਨਹੀਂ ਸਾੜਨਾ ਚਾਹੁੰਦਾ, ਪਰ ਇਹ ਮਜ਼ਬੂਰੀ ਹੈ, ਕੋਈ ਵਿਕਲਪ ਨਹੀਂ ਹੈ, ਉਹ ਕੀ ਕਰੇਗਾ?

ਪਰਾਲੀ ਦੇ ਮੁੱਦੇ ਤੇ CM ਮਾਨ ਦਾ ਤੰਜ, ਜੇਕਰ ਮੋਦੀ ਯੂਕਰੇਨ ਦੀ ਜੰਗ ਨੂੰ ਰੋਕ ਸਕਦੇ ਤਾਂ ਧੂੰਆ ਕਿਉਂ ਨਹੀਂ?

ਭਗਵੰਤ ਮਾਨ, ਮੁੱਖ ਮੰਤਰੀ ਪੰਜਾਬ (ਪੁਰਾਣੀ ਤਸਵੀਰ)

Follow Us On

ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਵਧਦੇ ਪ੍ਰਦੂਸ਼ਣ ਦੇ ਮੁੱਦੇ ‘ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਸਾਰੇ ਰਾਜਾਂ ਦੇ ਮੁੱਖ ਮੰਤਰੀਆਂ ਦੀ ਮੀਟਿੰਗ ਬੁਲਾਉਣ ਦੀ ਅਪੀਲ ਕੀਤੀ ਹੈ। ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਮੁੱਖ ਮੰਤਰੀ ਮਾਨ ਨੇ ਕਿਹਾ ਕਿ ਪਰਾਲੀ ਸਾੜਨ ਦੀ ਸਮੱਸਿਆ ਕਿਸੇ ਇੱਕ ਸੂਬੇ ਤੱਕ ਸੀਮਤ ਨਹੀਂ ਹੈ। ਇਹ ਪੂਰੇ ਉੱਤਰੀ ਭਾਰਤ ਦਾ ਮੁੱਦਾ ਹੈ। ਪ੍ਰਧਾਨ ਮੰਤਰੀ ਨੂੰ ਇਸ ਗੰਭੀਰ ਮੁੱਦੇ ‘ਤੇ ਮੀਟਿੰਗ ਬੁਲਾ ਕੇ ਜਲਦੀ ਹੱਲ ਕੱਢਣਾ ਚਾਹੀਦਾ ਹੈ।

ਪ੍ਰਧਾਨ ਮੰਤਰੀ ਮੋਦੀ ‘ਤੇ ਨਿਸ਼ਾਨਾ ਸਾਧਦੇ ਹੋਏ ਉਨ੍ਹਾਂ ਕਿਹਾ ਕਿ ਜੇਕਰ ਪ੍ਰਧਾਨ ਮੰਤਰੀ ਯੂਕਰੇਨ ਯੁੱਧ ਨੂੰ ਰੋਕ ਸਕਦੇ ਹਨ, ਜਿਵੇਂ ਕਿ ਇਸ਼ਤਿਹਾਰ ‘ਚ ਦਿਖਾਇਆ ਗਿਆ ਹੈ, ਤਾਂ ਕੀ ਉਹ ਇੱਥੇ ਧੂੰਏਂ ਨੂੰ ਨਹੀਂ ਰੋਕ ਸਕਦੇ? ਉਨ੍ਹਾਂ ਨੂੰ ਸਾਰੇ ਰਾਜਾਂ ਦੀ ਮੀਟਿੰਗ ਇਕੱਠੀ ਕਰਕੇ ਮੁਆਵਜ਼ਾ ਦੇਣਾ ਚਾਹੀਦਾ ਹੈ। ਸੀਐਮ ਮਾਨ ਨੇ ਅੱਗੇ ਕਿਹਾ ਕਿ ਜੇਕਰ ਉਹ ਕਿਸੇ ਵੀ ਸੂਬੇ ਦਾ ਕਿਸਾਨ ਹੈ, ਉਹ ਪਰਾਲੀ ਨਹੀਂ ਸਾੜਨਾ ਚਾਹੁੰਦਾ, ਪਰ ਇਹ ਮਜ਼ਬੂਰੀ ਹੈ, ਕੋਈ ਵਿਕਲਪ ਨਹੀਂ ਹੈ, ਉਹ ਕੀ ਕਰੇਗਾ?

ਜੇਕਰ ਮੂਲ ਸਮੱਸਿਆ ਵੱਲ ਝਾਤੀ ਮਾਰੀਏ ਤਾਂ ਪਤਾ ਲੱਗੇਗਾ ਕਿ ਕਿਸਾਨ ਝੋਨਾ ਲਾਉਣਾ ਹੀ ਨਹੀਂ ਚਾਹੁੰਦੇ ਪਰ ਬਦਲਵੀਂ ਫ਼ਸਲ ਦਾ ਸਮਰਥਨ ਮੁੱਲ ਨਹੀਂ ਮਿਲਦਾ, ਅਜਿਹੇ ‘ਚ ਕਿਸਾਨਾਂ ਨੂੰ ਕੀ ਕਰਨਾ ਚਾਹੀਦਾ ਹੈ? ਉਨ੍ਹਾਂ ਕਿਹਾ ਕਿ ਝੋਨੇ ਦੀ ਪੈਦਾਵਾਰ ਦੇ ਸਮੇਂ ਜਦੋਂ ਦੇਸ਼ ਵਿੱਚ ਅਨਾਜ ਦੇ ਭੰਡਾਰ ਭਰ ਜਾਂਦੇ ਹਨ ਤਾਂ ਇਨ੍ਹਾਂ ਕਿਸਾਨਾਂ ਦੀ ਤਾਰੀਫ਼ ਬਹੁਤ ਕੀਤੀ ਜਾਂਦੀ ਹੈ ਪਰ ਜਦੋਂ ਪਰਾਲੀ ਸਾੜਨ ਦੀ ਗੱਲ ਆਉਂਦੀ ਹੈ ਤਾਂ ਸਾਰਾ ਦੋਸ਼ ਕਿਸਾਨਾਂ ਸਿਰ ਮੜ੍ਹ ਦਿੱਤਾ ਜਾਂਦਾ ਹੈ। ਉਨ੍ਹਾਂ ‘ਤੇ ਜੁਰਮਾਨਾ ਲਗਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।

ਦਿੱਲੀ ਦੇ ਵੱਧ ਰਹੇ ਪ੍ਰਦੂਸ਼ਣ ‘ਤੇ ਸੀਐਮ ਮਾਨ ਨੇ ਕਿਹਾ ਕਿ ਮੈਨੂੰ ਨਹੀਂ ਪਤਾ ਕਿ ਪੰਜਾਬ ‘ਚ ਪਰਾਲੀ ਸਾੜਨ ਦਾ ਧੂੰਆਂ ਦਿੱਲੀ ਤੱਕ ਪਹੁੰਚਦਾ ਹੈ ਜਾਂ ਨਹੀਂ। ਸਾਨੂੰ ਤੁਰੰਤ ਕਾਰਵਾਈ ਕਰਨ ਅਤੇ ਇਸ ਨੂੰ ਰੋਕਣ ਦੀ ਲੋੜ ਹੈ।

ਸੀਐਮ ਮਾਨ ਨੇ ਕਿਹਾ ਕਿ ਕੇਂਦਰ ਸਰਕਾਰ ਲਗਾਤਾਰ ਸੂਬਾ ਸਰਕਾਰ ਨੂੰ ਕਿਸਾਨਾਂ ਨੂੰ ਉਤਸ਼ਾਹਿਤ ਕਰਨ ਲਈ ਕਹਿ ਰਹੀ ਹੈ ਪਰ ਹੱਲਾਸ਼ੇਰੀ ਕੰਮ ਨਹੀਂ ਆ ਰਹੀ, ਸਾਨੂੰ ਢੁਕਵੇਂ ਕਦਮ ਚੁੱਕਣ ਦੀ ਲੋੜ ਹੈ। ਪੰਜਾਬ ਸਰਕਾਰ ਨੇ ਕਿਸਾਨਾਂ ਨੂੰ 1.25 ਲੱਖ ਮਸ਼ੀਨਾਂ ਦਿੱਤੀਆਂ ਹਨ।

Exit mobile version