1864 ਮੰਡੀਆਂ ‘ਚ ਖਰੀਦੀ ਜਾਵੇਗੀ ਕਣਕ, ਲੁਧਿਆਣਾ ‘ਚ ਮੀਟਿੰਗ ਦੌਰਾਨ ਬੋਲੇ ਮੰਤਰੀ ਕਟਾਰੂਚੱਕ
ਪ੍ਰੈਸ ਕਾਨਫਰਸ ਨੂੰ ਸੰਬੋਧਨ ਕਰਦਿਆਂ ਮੰਤਰੀ ਲਾਲ ਚੰਦ ਕਟਾਰੂਚੱਕ ਨੇ ਕਿਹਾ ਕਿ ਪੰਜਾਬ 'ਚ ਕਣਕ ਦੀ ਇੱਕ ਤਰੀਕ ਤੋਂ ਖਰੀਦ ਪ੍ਰਬੰਧਾਂ ਦਾ ਸਿਲਸਿਲਾ ਸ਼ੁਰੂ ਹੋਇਆ ਹੈ। ਇਸੇ ਸਿਲਸਿਲੇ ਨੂੰ ਲੈ ਕੇ ਮਾਝੇ ਤੇ ਦੁਆਬੇ 'ਚ ਮੀਟਿੰਗ ਕੀਤੀ ਹੈ। ਅੱਜ ਮਾਲਵੇ ਦੀ ਮੀਟਿੰਗ ਹੋ ਰਹੀ ਹੈ।
Lal Chand Kataruchak: ਲੁਧਿਆਣਾ ਦੇ ਸਥਾਨਕ ਬਚਤ ਭਵਨ ‘ਚ ਕੈਬਿਨੇਟ ਮੰਤਰੀ ਲਾਲ ਚੰਦ ਕਟਾਰੂਚੱਕ ਨੇ 6 ਜਿਲਿਆਂ ਦੇ ਅਧਿਕਾਰੀਆਂ ਨਾਲ ਮੰਡੀਆਂ ਦੇ ਖਰੀਦ ਪ੍ਰਬੰਧਾਂ ਨੂੰ ਲੈ ਕੇ ਮੀਟਿੰਗ ਕੀਤੀ। ਇਸ ਮੀਟਿੰਗ ‘ਚ ਉਹਨਾਂ ਸਬੰਧਕ ਅਧਿਕਾਰੀਆਂ ਨੂੰ ਨਿਰਦੇਸ਼ ਦਿੱਤੇ ਕਿ ਕਿਸਾਨਾਂ ਨੂੰ ਕਿਸੇ ਵੀ ਕਿਸਮ ਦੀ ਇੱਕ ਪਰੇਸ਼ਾਨੀ ਦਾ ਸਾਹਮਣਾ ਨਾ ਕਰਨਾ ਪਵੇ। ਕਿਸਾਨਾਂ ਦੀ ਫਸਲ ਦਾ ਇੱਕ-ਇੱਕ ਦਾਣਾ ਸਹੀ ਤਰੀਕੇ ਨਾਲ ਚੁੱਕਿਆ ਜਾਵੇ। ਉਹਨਾਂ ਕਿਹਾ ਹੈ ਕਿ ਇਸ ਅਨੁਮਾਨ ਹੈ ਕਿ 8 ਲੱਖ ਦੇ ਕਰੀਬ ਕਿਸਾਨ ਆਪਣੀ ਫਸਲ ਮੰਡੀਆਂ ਦੇ ਵਿੱਚ ਲੈ ਕੇ ਪਹੁੰਚਣਗੇ।
ਪ੍ਰੈਸ ਕਾਨਫਰਸ ਨੂੰ ਸੰਬੋਧਨ ਕਰਦਿਆਂ ਮੰਤਰੀ ਲਾਲ ਚੰਦ ਕਟਾਰੂਚੱਕ ਨੇ ਕਿਹਾ ਕਿ ਪੰਜਾਬ ‘ਚ ਕਣਕ ਦੀ ਇੱਕ ਤਰੀਕ ਤੋਂ ਖਰੀਦ ਪ੍ਰਬੰਧਾਂ ਦਾ ਸਿਲਸਿਲਾ ਸ਼ੁਰੂ ਹੋਇਆ ਹੈ। ਇਸੇ ਸਿਲਸਿਲੇ ਨੂੰ ਲੈ ਕੇ ਮਾਝੇ ਤੇ ਦੁਆਬੇ ‘ਚ ਮੀਟਿੰਗ ਕੀਤੀ ਹੈ। ਅੱਜ ਮਾਲਵੇ ਦੀ ਮੀਟਿੰਗ ਹੋ ਰਹੀ ਹੈ। ਉਹਨਾਂ ਕਿਹਾ ਕਿ ਇਸ ਵਿੱਚ ਅੱਜ 6 ਜਿਲਿਆਂ ਦੇ ਸੰਬੰਧਤ ਅਧਿਕਾਰੀਆਂ ਨਾਲ ਮੰਡੀਆਂ ‘ਚ ਕਿਸਾਨਾਂ ਦੀ ਆਉਣ ਵਾਲੀ ਕਣਕ ਦੀ ਫਸਲ ਦੇਖ ਪ੍ਰਬੰਧਾਂ ਨੂੰ ਲੈ ਕੇ ਮੀਟਿੰਗ ਕੀਤੀ ਗਈ ਹੈ।
ਕੈਬਨਿਟ ਮੰਤਰੀ ਨੇ ਕਿਹਾ ਕਿ ਇਸ ਮੀਟਿੰਗ ਵਿੱਚ ਡਾਇਰੈਕਟਰ ਤੇ ਸੰਬੰਧਿਤ ਅਧਿਕਾਰੀ ਹਨ। ਉਹਨਾਂ ਕਿਹਾ ਕਿ ਬੇਸ਼ੱਕ ਹਾਲੇ ਕਿਸਾਨ ਆਪਣੀਆਂ ਫਸਲਾਂ ਨੂੰ ਮੰਡੀਆਂ ਵਿੱਚ ਨਹੀਂ ਲੈ ਕੇ ਆ ਰਹੇ, ਪਰ ਇਸ ਤੋਂ ਪਹਿਲਾਂ ਪ੍ਰਬੰਧਾਂ ਨੂੰ ਲੈ ਕੇ ਇਹ ਮੀਟਿੰਗ ਲਈ ਗਈ ਹੈ। ਇਸ ਵਿੱਚ ਅਧਿਕਾਰੀਆਂ ਨੂੰ ਸਖ਼ਤ ਨਿਰਦੇਸ਼ ਦਿੱਤੇ ਗਏ ਹਨ।
ਕਿਸਾਨਾਂ ਨੂੰ ਕੋਈ ਵੀ ਖੱਜਲ ਖੁਾਰੀ ਨਾ ਹੋਵੇ ਇਸ ਲਈ 1864 ਮੰਡੀਆਂ ਨੇ ਜਿੱਥੇ ਕਣਕ ਖਰੀਦੀ ਜਾਵੇਗੀ। ਉਨ੍ਹਾਂ ਕਿਹਾ ਕਿ ਇਸ ਤੋਂ ਇਲਾਵਾ 600 ਆਰਜੀ ਮੰਡੀਆਂ ਬਣਾਈਆਂ ਗਈਆਂ ਹਨ। ਜੇਕਰ ਕਿਤੇ ਜਰੂਰਤ ਪਵੇ ਤਾਂ ਉਸ ਨੂੰ ਇਸਤੇਮਾਲ ਕੀਤਾ ਜਾ ਸਕੇ। ਉਹਨਾਂ ਕਿਹਾ ਕਿ ਪਹਿਲੀ ਖਰੀਦ ਰਾਜਪੁਰੇ ਤੋਂ ਸ਼ੁਰੂ ਹੋਈ ਹੈ।
ਇਸ ਦੇ ਨਾਲ ਹੀ ਉਨ੍ਹਾਂ ਐਲਾਨ ਕੀਤਾ ਹੈ ਕਿ ਕਿਸਾਨ ਨੂੰ 24 ਘੰਟਿਆਂ ਅੰਦਰ ਪੇਮੈਂਟ ਵੀ ਉਸ ਦੇ ਖਾਤੇ ‘ਚ ਪਾਈ ਗਈ ਹੈ। ਉਹਨਾਂ ਕਿਹਾ ਕਿ ਇਸੇ ਤਰੀਕੇ ਨਾਲ ਬਾਕੀ ਕਿਸਾਨਾਂ ਨੂੰ ਵੀ ਜਲਦ ਹੀ ਪੇਮੈਂਟ ਦੇ ਨਿਰਦੇਸ਼ ਦਿੱਤੇ ਗਏ ਹਨ। ਉਹਨਾਂ ਕਿਹਾ ਕਿ ਉਮੀਦ ਹੈ ਕਿ 124 ਲੱਖ ਮੈਟਰਿਕ ਟਨ ਕਣਕ ਮੰਡੀਆਂ ਦੇ ਵਿੱਚ ਆਵੇਗੀ। ਇਸ ਤੋਂ ਇਲਾਵਾ ਉਹਨਾਂ ਕਿਹਾ ਕਿ ਮੰਡੀਆਂ ਵਿੱਚ ਪੀਣ ਵਾਲਾ ਪਾਣੀ ਤੇ ਬਾਥਰੂਮ ਦੀ ਸੁਵਿਧਾ ਨੂੰ ਲੈ ਕੇ ਵੀ ਖਾਸ ਧਿਆਨ ਰੱਖਿਆ ਗਿਆ।