ਅੰਮ੍ਰਿਤਪਾਲ ਦੇ ਭਰਾ ਦਾ ਡਰੱਗ ਲੈਂਦੇ ਦਾ ਵੀਡੀਓ!, ਬਿਕਰਮ ਮਜੀਠਿਆ ਨੇ X ‘ਤੇ ਪੋਸਟ ਕਰ ਕੀਤਾ ਦਾਅਵਾ

Updated On: 

29 Apr 2025 00:08 AM IST

ਮਜੀਠੀਆ ਨੇ ਇੱਕ ਵੀਡੀਓ ਜਾਰੀ ਕਰਕੇ ਦਾਅਵਾ ਕੀਤਾ ਕਿ ਇਸ ਵਿੱਚ ਅੰਮ੍ਰਿਤਪਾਲ ਦਾ ਵੱਡਾ ਭਰਾ ਨਸ਼ੇ ਦਾ ਸੇਵਨ ਕਰ ਰਿਹਾ ਹੈ। ਇਸ ਤੋਂ ਬਾਅਦ ਸੁਖਪ੍ਰੀਤ ਸਿੰਘ ਹਰੀਨੌ ਦੀ ਇੱਕ ਆਡੀਓ ਕਲਿੱਪ ਵੀ ਜਾਰੀ ਕੀਤੀ ਗਈ, ਜਿਸ ਵਿੱਚ ਉਹ ਅੰਮ੍ਰਿਤਪਾਲ ਸਿੰਘ ਬਾਰੇ ਗੱਲ ਕਰਦੇ ਦਿਖਾਈ ਦੇ ਰਹੇ ਹਨ।

ਅੰਮ੍ਰਿਤਪਾਲ ਦੇ ਭਰਾ ਦਾ ਡਰੱਗ ਲੈਂਦੇ ਦਾ ਵੀਡੀਓ!, ਬਿਕਰਮ ਮਜੀਠਿਆ ਨੇ X ਤੇ ਪੋਸਟ ਕਰ ਕੀਤਾ ਦਾਅਵਾ

NDPS ਮਾਮਲਾ: ਅੱਜ ਮੋਹਾਲੀ ਵਿੱਚ ਮਜੀਠੀਆ ਦੀ ਪੇਸ਼ੀ, SIT ਨੇ ਮੰਗਿਆ ਸਰਚ ਵਾਰੰਟ

Bikram Singh Majithia: ਬਿਕਰਮ ਮਜੀਠੀਆ ਨੇ ਕਿਹਾ ਕਿ ਅੰਮ੍ਰਿਤਪਾਲ ਸਿੰਘ ਦੇ ਪਿਤਾ ਨੇ ਕਿਹਾ ਸੀ ਕਿ ਹਾਲ ਹੀ ਵਿੱਚ ਵਾਇਰਲ ਹੋਈ ਇੱਕ ਆਡੀਓ ਕਲਿੱਪ ਏਆਈ (ਆਰਟੀਫੀਸ਼ੀਅਲ ਇੰਟੈਲੀਜੈਂਸ) ਦੁਆਰਾ ਬਣਾਈ ਗਈ ਸੀ। ਮਜੀਠੀਆ ਨੇ ਸਵਾਲ ਉਠਾਇਆ ਕਿ ਜੇਕਰ ਅਜਿਹਾ ਹੈ ਤਾਂ ਪੁਲਿਸ ਨੂੰ ਇਸ ਆਡੀਓ ਦੀ ਫੋਰੈਂਸਿਕ ਜਾਂਚ ਕਰਵਾਉਣੀ ਚਾਹੀਦੀ ਸੀ।

ਨਾਲ ਹੀ, ਮਜੀਠੀਆ ਨੇ ਇੱਕ ਵੀਡੀਓ ਜਾਰੀ ਕਰਕੇ ਦਾਅਵਾ ਕੀਤਾ ਕਿ ਇਸ ਵਿੱਚ ਅੰਮ੍ਰਿਤਪਾਲ ਦਾ ਵੱਡਾ ਭਰਾ ਨਸ਼ੇ ਦਾ ਸੇਵਨ ਕਰ ਰਿਹਾ ਹੈ। ਇਸ ਤੋਂ ਬਾਅਦ ਸੁਖਪ੍ਰੀਤ ਸਿੰਘ ਹਰੀਨੌ ਦੀ ਇੱਕ ਆਡੀਓ ਕਲਿੱਪ ਵੀ ਜਾਰੀ ਕੀਤੀ ਗਈ, ਜਿਸ ਵਿੱਚ ਉਹ ਅੰਮ੍ਰਿਤਪਾਲ ਸਿੰਘ ਬਾਰੇ ਗੱਲ ਕਰਦੇ ਦਿਖਾਈ ਦੇ ਰਹੇ ਹਨ। ਇਸ ਤੋਂ ਬਾਅਦ ਇੱਕ ਵੀਡੀਓ ਵੀ ਦਿਖਾਈ ਗਈ ਜਿਸ ਵਿੱਚ ਅੰਮ੍ਰਿਤਪਾਲ ਸਿੰਘ ਦੇ ਪਿਤਾ ਆਪਣੇ ਵੱਡੇ ਪੁੱਤਰ ਹਰਪ੍ਰੀਤ ਦੀ ਗ੍ਰਿਫ਼ਤਾਰੀ ਤੋਂ ਬਾਅਦ ਪੁਲਿਸ ‘ਤੇ ਉਨ੍ਹਾਂ ਦੇ ਪੁੱਤਰ ਨੂੰ ਝੂਠੇ ਇਲਜ਼ਾਮ ‘ਚ ਫਸਾਉਣ ਦਾ ਇਲਜ਼ਾਮ ਲਗਾ ਰਹੇ ਹਨ।

ਪਿਛਲੇ ਸਾਲ ਜੁਲਾਈ ਚ ਹੋਈ ਸੀ ਗ੍ਰਿਫ਼ਤਾਰੀ

ਜੁਲਾਈ 2024 ਵਿੱਚ, ਪੰਜਾਬ ਪੁਲਿਸ ਨੇ ਅੰਮ੍ਰਿਤਪਾਲ ਦੇ ਭਰਾ ਹਰਪ੍ਰੀਤ ਸਿੰਘ ਨੂੰ ਆਈਸ (ਨਸ਼ੀਲੇ ਪਦਾਰਥਾਂ) ਸਮੇਤ ਗ੍ਰਿਫਤਾਰ ਕੀਤਾ ਸੀ। ਅੰਮ੍ਰਿਤਪਾਲ ਪੰਜਾਬ ਵਿੱਚ ਨਸ਼ਾ ਵਿਰੋਧੀ ਮੁਹਿੰਮ ਚਲਾ ਕੇ ਸੁਰਖੀਆਂ ਵਿੱਚ ਆਇਆ ਸੀ ਜਦੋਂ ਹਰਪ੍ਰੀਤ ਸਿੰਘ ਉਰਫ਼ ਹੈਪੀ ਦੇ ਸਾਥੀ ਲਵਪ੍ਰੀਤ ਸਿੰਘ ਨੂੰ ਪੁਲਿਸ ਨੇ ਹਿਰਾਸਤ ਵਿੱਚ ਲੈ ਲਿਆ ਸੀ।

ਪੁਲਿਸ ਨੇ ਜਾਣਕਾਰੀ ਦਿੱਤੀ ਸੀ ਕਿ ਦੋਵੇਂ ਮੁਲਜ਼ਮ ਲੁਧਿਆਣਾ ਦੇ ਹੈਬੋਵਾਲ ਦੇ ਰਹਿਣ ਵਾਲੇ ਸੰਦੀਪ ਤੋਂ 10,000 ਰੁਪਏ ਦੀ ਆਈਸ ਡਰੱਗ ਲੈ ਕੇ ਆਏ ਸਨ। ਪੁਲਿਸ ਨੇ ਸੰਦੀਪ ਨੂੰ ਵੀ ਗ੍ਰਿਫ਼ਤਾਰ ਕਰ ਲਿਆ ਅਤੇ ਡਾਕਟਰੀ ਜਾਂਚ ਤੋਂ ਪੁਸ਼ਟੀ ਹੋਈ ਕਿ ਦੋਵਾਂ ਨੇ ਨਸ਼ੀਲੇ ਪਦਾਰਥ ਲਏ ਸਨ। ਇਸ ਤੋਂ ਬਾਅਦ ਉਸਦੇ ਭਰਾ ਨੂੰ ਜ਼ਮਾਨਤ ਮਿਲ ਗਈ ਅਤੇ ਉਹ ਜੇਲ੍ਹ ਤੋਂ ਬਾਹਰ ਹੈ।

Follow Us
Related Stories
ਮਹਿਲਾ ਕਮਿਸ਼ਨ ਸਾਹਮਣੇ ਪੇਸ਼ ਹੋਏ ਸੁਖਪਾਲ ਖਹਿਰਾ ਦੇ ਬੇਟੇ ਮਹਿਤਾਬ, ਜਵਾਬ ਲਈ ਇੱਕ ਹਫ਼ਤੇ ਦਾ ਮੰਗਿਆ ਸਮਾਂ
ਅਮਿਤ ਸ਼ਾਹ ਦੀ ਮੋਗਾ ਰੈਲੀ ਤੋਂ ਪਹਿਲਾਂ ਮਾਹੌਲ ਗਰਮ, ਕੀ ਭਾਰਤ-ਅਮਰੀਕਾ ਵਪਾਰ ਸਮਝੌਤਾ ਬਣੇਗਾ ਭਾਜਪਾ ਲਈ ਮੁਸੀਬਤ?
ਗੋਲਡਨ ਟੈਂਪਲ ਪਹੁੰਚੇ ਸੀਐਮ ਮਾਨ ਅਤੇ ਕੇਜਰੀਵਾਲ, ਪਰਮਾਤਮਾ ਦਾ ਕੀਤਾ ਸ਼ੁਕਰਾਨਾ, ਸਥਾਨਕ ਆਗੂਆਂ ਨਾਲ ਮੁਲਾਕਾਤ ਦਾ ਪ੍ਰੋਗਰਾਮ
Infosys Ltd ਦੇ ਕੈਂਪਸ ਵਿਸਥਾਰ ਦੀ ਗਰਾਊਂਡ ਬ੍ਰੇਕਿੰਗ ਸੈਰਮਨੀ, CM ਬੋਲੇ- ਗਲੋਬਲ ਕੰਪਨੀਆਂ ਨੂੰ ਪੰਜਾਬ ਲਿਆਉਣਾ ਸਾਡਾ ਮਕਸਦ
ਅੰਮ੍ਰਿਤਸਰ ‘ਚ ਬੱਚਿਆਂ ਨਾਲ ਬੰਟੇ ਖੇਡਦੇ ਨਜ਼ਰ ਆਏ ਨਵਜੋਤ ਸਿੱਧੂ, ਸਿਆਸੀ ਰੌਲੇ-ਰੱਪੇ ਤੋਂ ਦੂਰ ਦਿੱਖਿਆ ਬਚਪਨ ਵਾਲਾ ਰੂਪ
ਪੰਜਾਬ ਵਿੱਚ ਗੈਸ ਸਿਲੰਡਰ ਦੀ ਬੁਕਿੰਗ ਬੰਦ, ਸਰਵਰ ਕਰੈਸ਼, ਲੱਗੀਆਂ ਲੰਬੀਆ ਕਤਾਰਾਂ, ਸੀਐਮ ਬੋਲੇ – ਜਮ੍ਹਾਂਖੋਰੀ ਤੇ ਹੋਵੇਗੀ ਸਖ਼ਤ ਕਾਰਵਾਈ