ਭਾਰਤ ਭੂਸ਼ਨ ਆਸ਼ੂ ਦੀ ਪੁਲਿਸ ਨਾਲ ਝੜਪ, ਕਾਂਗਰਸੀ ਵਰਕਾਰਂ ਨੂੰ ਪ੍ਰੇਸ਼ਾਨ ਕਰਨ ਦੇ ਲਗਾਏ ਇਲਜ਼ਾਮ

rajinder-arora-ludhiana
Updated On: 

18 Jun 2025 16:58 PM

Bharat Bhushan Ashu Clashes with Police: ਆਸ਼ੂ ਨੇ ਇਲਜ਼ਾਮ ਲਾਇਆ ਕਿ ਪੁਲਿਸ ਉਨ੍ਹਾਂ ਦੇ ਵਰਕਰਾਂ ਨੂੰ ਮੌਕੇ 'ਤੇ ਹੀ ਝੂਠੀਆਂ ਸ਼ਿਕਾਇਤਾਂ ਲਿਖ ਕੇ ਅਤੇ ਉਨ੍ਹਾਂ ਦੇ ਘਰਾਂ ਤੋਂ ਜ਼ਬਰਦਸਤੀ ਗ੍ਰਿਫ਼ਤਾਰ ਕਰਕੇ ਪ੍ਰੇਸ਼ਾਨ ਕਰ ਰਹੀ ਹੈ। ਇਸ ਦੌਰਾਨ, ਕੋਚਰ ਮਾਰਕੀਟ ਪੁਲਿਸ ਚੌਕੀ ਦੇ ਇੰਚਾਰਜ ਨੇ ਇੱਕ ਲਿਖਤੀ ਸ਼ਿਕਾਇਤ ਲਿਆਂਦੀ ਜਿਸ ਨੂੰ ਆਸ਼ੂ ਨੇ ਪਾੜ ਕੇ ਸੁੱਟ ਦਿੱਤਾ।

ਭਾਰਤ ਭੂਸ਼ਨ ਆਸ਼ੂ ਦੀ ਪੁਲਿਸ ਨਾਲ ਝੜਪ, ਕਾਂਗਰਸੀ ਵਰਕਾਰਂ ਨੂੰ ਪ੍ਰੇਸ਼ਾਨ ਕਰਨ ਦੇ ਲਗਾਏ ਇਲਜ਼ਾਮ
Follow Us On

ਲੁਧਿਆਣਾ ਪੱਛਮੀ ਉਪ ਚੋਣ ਤੋਂ ਇੱਕ ਦਿਨ ਪਹਿਲਾਂ, ਥਾਣਾ ਡਿਵੀਜ਼ਨ 5 ਦੇ ਐਸਐਚਓ, ਜੋ ਜਵਾਹਰ ਨਗਰ ਕੈਂਪ ਵਿਖੇ ਇੱਕ ਕਾਂਗਰਸੀ ਵਰਕਰ ਨੂੰ ਗ੍ਰਿਫ਼ਤਾਰ ਕਰਨ ਆਏ ਸਨ, ਦੀ ਕਾਂਗਰਸੀ ਉਮੀਦਵਾਰ ਭਾਰਤ ਭੂਸ਼ਣ ਆਸ਼ੂ ਨਾਲ ਬਹਿਸ ਤੋਂ ਬਾਅਦ ਝੜਪ ਹੋ ਗਈ।ਆਸ਼ੂ ਨੇ ਇਲਜ਼ਾਮ ਲਾਇਆ ਕਿ ਪੁਲਿਸ ਉਨ੍ਹਾਂ ਦੇ ਵਰਕਰਾਂ ਨੂੰ ਮੌਕੇ ‘ਤੇ ਹੀ ਝੂਠੀਆਂ ਸ਼ਿਕਾਇਤਾਂ ਲਿਖ ਕੇ ਅਤੇ ਉਨ੍ਹਾਂ ਦੇ ਘਰਾਂ ਤੋਂ ਜ਼ਬਰਦਸਤੀ ਗ੍ਰਿਫ਼ਤਾਰ ਕਰਕੇ ਪ੍ਰੇਸ਼ਾਨ ਕਰ ਰਹੀ ਹੈ।

ਇਸ ਦੌਰਾਨ ਕੋਚਰ ਮਾਰਕੀਟ ਪੁਲਿਸ ਚੌਕੀ ਦੇ ਇੰਚਾਰਜ ਨੇ ਇੱਕ ਲਿਖਤੀ ਸ਼ਿਕਾਇਤ ਲਿਆਂਦੀ, ਜਿਸ ਨੂੰ ਆਸ਼ੂ ਨੇ ਪਾੜ ਕੇ ਸੁੱਟ ਦਿੱਤਾ। ਇਸ ਵੇਲੇ ਸੈਂਕੜੇ ਵਰਕਰ ਅਤੇ ਆਸ਼ੂ ਥਾਣੇ ਪਹੁੰਚ ਗਏ ਹਨ, ਉੱਥੇ ਅਜੇ ਵੀ ਹਫੜਾ-ਦਫੜੀ ਮਚੀ ਹੁਈ ਹੈ।

ਆਸ਼ੂ ਨੇ ਇਲਜ਼ਾਮ ਲਾਇਆ ਕਿ ਪੁਲਿਸ ਉਨ੍ਹਾਂ ਦੇ ਵਰਕਰਾਂ ਨੂੰ ਮੌਕੇ ‘ਤੇ ਹੀ ਝੂਠੀਆਂ ਸ਼ਿਕਾਇਤਾਂ ਲਿਖ ਕੇ ਅਤੇ ਉਨ੍ਹਾਂ ਦੇ ਘਰਾਂ ਤੋਂ ਜ਼ਬਰਦਸਤੀ ਗ੍ਰਿਫ਼ਤਾਰ ਕਰਕੇ ਪ੍ਰੇਸ਼ਾਨ ਕਰ ਰਹੀ ਹੈ। ਇਸ ਦੌਰਾਨ, ਕੋਚਰ ਮਾਰਕੀਟ ਪੁਲਿਸ ਚੌਕੀ ਦੇ ਇੰਚਾਰਜ ਨੇ ਇੱਕ ਲਿਖਤੀ ਸ਼ਿਕਾਇਤ ਲਿਆਂਦੀ ਜਿਸ ਨੂੰ ਆਸ਼ੂ ਨੇ ਪਾੜ ਕੇ ਸੁੱਟ ਦਿੱਤਾ। ਇਸ ਵੇਲੇ ਸੈਂਕੜੇ ਵਰਕਰ ਅਤੇ ਆਸ਼ੂ ਥਾਣੇ ਪਹੁੰਚ ਗਏ ਹਨ, ਉੱਥੇ ਅਜੇ ਵੀ ਹਫੜਾ-ਦਫੜੀ ਜਾਰੀ ਹੈ।

ਪਹਿਲਾਂ ਵੀ ਹੋਈ ਸੀ ਹੰਗਾਮਾ

ਜਵਾਹਰ ਨਗਰ ਕੈਂਪ ਵਿੱਚ ਕੱਲ੍ਹ ਰਾਤ 10 ਵਜੇ ਹੰਗਾਮਾ ਹੋਇਆ ਸੀ। ਕਾਂਗਰਸੀ ਵਰਕਰਾਂ ਦੇ ਅਨੁਸਾਰ ਉਨ੍ਹਾਂ ਨੂੰ ਸੂਚਨਾ ਮਿਲੀ ਕਿ ਕੁਝ ਇਲਾਕਿਆਂ ਵਿੱਚ ਲੋਕਾਂ ਨੂੰ ਰਾਸ਼ਨ ਤੇ ਸੂਟ ਵੰਡੇ ਜਾ ਰਹੇ ਹਨ। ਸੂਚਨਾ ਮਿਲਦੇ ਹੀ ਕਾਂਗਰਸੀ ਉਮੀਦਵਾਰ ਭਾਰਤ ਭੂਸ਼ਣ ਆਸ਼ੂ ਦੀ ਪਤਨੀ ਮਮਤਾ ਆਸ਼ੂ ਮੌਕੇ ‘ਤੇ ਪਹੁੰਚ ਗਏ। ਮਮਤਾ ਆਸ਼ੂ ਨੇ ਰਾਸ਼ਨ ਵੰਡਦੇ ਸਮੇਂ ਇੱਕ ਔਰਤ ਅਤੇ ਉਸ ਦੇ ਸਾਥੀ ਨੂੰ ਰੰਗੇ ਹੱਥੀਂ ਫੜ ਲਿਆ। ਮਮਤਾ ਨੇ ਕਿਹਾ ਕਿ ਜਦੋਂ ਉਸ ਨੇ ਭੱਜਦੇ ਹੋਏ ਔਰਤ ਨੂੰ ਪੁੱਛਿਆ ਕਿ ਤੁਸੀਂ ਇਸਨੂੰ ਕਿਉਂ ਵੰਡ ਰਹੇ ਹੋ, ਤਾਂ ਉਸਨੇ ਕਿਹਾ ਕਿ ਕਾਂਗਰਸ ਤੇ ਭਾਜਪਾ ਵਾਲੇ ਵੀ ਇਸ ਨੂੰ ਵੰਡਦੇ ਹਨ ਇਸ ਲਈ ਅਸੀਂ ਵੀ ਵੰਡ ਰਹੇ ਹਾਂ।