Last Ritual: ਪ੍ਰਕਾਸ਼ ਸਿੰਘ ਬਾਦਲ ਦੇ ਫੁੱਲ ਚੁੱਗਣ ਦੀ ਰਸਮ ਵੇਲ੍ਹੇ ਭਾਵੁਕ ਹੋਇਆ ਪਰਿਵਾਰ, 4 ਮਈ ਨੂੰ ਅੰਤਿਮ ਅਰਦਾਸ

Updated On: 

28 Apr 2023 13:16 PM

Prakash Singh Badal ਦੀ ਅੰਤਿਮ ਅਰਦਾਸ 4 ਮਈ ਨੂੰ ਪਿੰਡ ਬਾਦਲ ਸਥਿਤ ਉਨ੍ਹਾਂ ਦੇ ਘਰ ਵਿੱਚ ਹੋਵੇਗੀ। ਇਸ ਮੌਕੇ ਵੀ ਸਾਰੇ ਸਿਆਸੀ ਦਲਾਂ ਦੇ ਆਗੂਆਂ ਦੇ ਪਹੁੰਚਣ ਦੀ ਉਮੀਦ ਜਤਾਈ ਜੀ ਰਹੀ ਹੈ।

Follow Us On

ਪਿੰਡ ਬਾਦਲ। ਪੰਜਾਬ ਦੇ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ (Prakash Singh Badal) ਦਾ ਬੀਤੇ ਦਿਨ ਉਨ੍ਹਾਂ ਦੇ ਜੱਦੀ ਪਿੰਡ ਬਾਦਲ ਵਿੱਚ ਪੂਰੇ ਸਰਕਾਰੀ ਸਨਮਾਨਾਂ ਨਾਲ ਅੰਤਿਮ ਸਸਕਾਰ ਕੀਤਾ ਗਿਆ ਸੀ। ਜਿਸ ਤੋਂ ਬਾਅਦ ਸ਼ੁੱਕਰਵਾਰ ਨੂੰ ਪਰਿਵਾਰ ਨੇ ਬੜੇ ਹੀ ਭਾਵੁੱਕ ਪਲਾਂ ਦੌਰਾਨ ਉਨ੍ਹਾਂ ਦੇ ਫੁੱਲ ਚੁੱਗਣ ਦੀ ਰਸਮ ਪੂਰੀ ਕੀਤੀ। ਦੱਸ ਦੇਈਏ ਕਿ ਸਰਦਾਰ ਪ੍ਰਕਾਸ਼ ਸਿੰਘ ਬਾਦਲ ਦਾ ਬੀਤੇ ਮੰਗਲਵਾਰ ਨੂੰ ਮੁਹਾਲੀ ਦੇ ਨਿੱਜੀ ਹਸਪਤਾਲ ਵਿੱਚ ਦੇਹਾਂਤ ਹੋ ਗਿਆ ਸੀ। ਸਾਹ ਦੀ ਦਿੱਕਤ ਤੋਂ ਬਾਅਦ ਉਨ੍ਹਾਂ ਨੂੰ ਲੰਘੀ 21 ਅਪ੍ਰੈਲ ਨੂੰ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ ਸੀ।

ਫੁੱਲ ਚੁਗਣ ਦੀ ਰਸਮ ਵੇਲ੍ਹੇ ਪੂਰਾ ਬਾਦਲ ਪਰਿਵਾਰ ਤਾਂ ਮੌਜੂਦ ਸੀ ਹੀ, ਨਾਲ ਹੀ ਉਨ੍ਹਾਂ ਦੇ ਰਿਸ਼ਤੇਦਾਰ ਅਤੇ ਉਨ੍ਹਾਂ ਨੂੰ ਪਿਆਰ ਕਰਨ ਵਾਲੇ ਸਮਰਥਕ ਵੀ ਵੱਡੀ ਗਿਣਤੀ ਵਿੱਚ ਮੌਜੂਦ ਰਹੇ। ਪ੍ਰਕਾਸ਼ ਬਾਦਲ ਦੇ ਪੁੱਤਰ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਅਤੇ ਬਠਿੰਡਾ ਤੋਂ ਲੋਕ ਸਭਾ ਮੈਂਬਰ ਅਤੇ ਉਨ੍ਹਾਂ ਦੀ ਨੁੰਹ ਕਾਫੀ ਭਾਵੁੱਕ ਨਜਰ ਆਏ। ਸੁਖਬੀਰ ਬਾਦਲ (Sukhbir Singh Badal) ਦੇ ਚਚੇਰੇ ਭਰ੍ਹਾ ਅਤੇ ਭਾਜਪਾ ਆਗੂ ਮਨਪ੍ਰੀਤ ਬਾਦਲ (Manpreet Badal) ਉਨ੍ਹਾਂ ਨੂੰ ਹੌਂਸਲਾ ਦਿੰਦੇ ਨਜਰ ਆਏ। ਫੁੱਲ ਚੁੱਗਣ ਦੀ ਰਸਮ ਤੋਂ ਪਹਿਲਾਂ ਵਿਛੜੀ ਰੂਹ ਦੀ ਸ਼ਾਂਤੀ ਲਈ ਅਰਦਾਸ ਕੀਤੀ ਗਈ।

ਕੱਲ੍ਹ ਸਰਕਾਰੀ ਸਨਮਾਨਾਂ ਨਾਲ ਹੋਇਆ ਸੀ ਸਸਕਾਰ

ਦੱਸ ਦੇਈਏ ਕਿ ਪਿੰਡ ਬਾਦਲ ਵਿੱਚ ਬਾਦਲਾਂ ਦੀ ਹਵੇਲੀ ਨੇੜੇ ਬਣੇ ਕਿੰਨੂਆਂ ਦੇ ਬਾਗ ਵਿੱਚ ਪ੍ਰਕਾਸ਼ ਸਿੰਘ ਬਾਦਲ ਦਾ ਸਸਕਾਰ ਕੀਤਾ ਗਿਆ ਸੀ। ਉਨ੍ਹਾਂ ਨੂੰ ਇਸ ਬਾਗ ਨਾਲ ਬਹੁਤ ਲਗਾਅ ਸੀ। ਉਹ ਸਮਾਂ ਕੱਢ ਕੇ ਅਕਸਰ ਇਸਨੂੰ ਵੇਖਣ ਚਲੇ ਜਾਂਦੇ ਸੀ। ਸਸਕਾਰ ਤੋਂ ਇੱਕ ਦਿਨ ਪਹਿਲਾਂ ਹੀ ਇੱਥੇ ਰਾਤੋ-ਰਾਤ ਇੱਕ ਵੱਡਾ ਚਬੂਤਰਾ ਬਣਾਇਆ ਗਿਆ ਸੀ। ਹੁਣ ਇਸੇ ਥਾਂ ਤੇ ਉਨ੍ਹਾਂ ਦਾ ਸਮਾਰਕ ਬਣਾਏ ਜਾਣ ਦੀ ਵੀ ਖਬਰ ਹੈ।

ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਸਿਆਸਤ ਦੀ ਦੁਨੀਆ ਵਿਚ ਬਾਬਾ ਬੋਹੜ ਵਜੋਂ ਮੰਨੇ ਜਾਂਦੇ ਸਨ, ਜਿਨ੍ਹਾਂ ਨੇ ਖੇਤੀਬਾੜੀ ਪੇਸ਼ੇ ਦੇ ਨਾਲ ਨਾਲ ਸਿਆਸਤ ਦੀ ਦੁਨੀਆ ਵਿੱਚ ਕਦਮ ਰੱਖਿਆ। ਸ਼ੁਰੂਆਤ ਉਨ੍ਹਾਂ ਨੇ ਸਰਪੰਚ ਦੀ ਚੋਣ ਜਿੱਤ ਕੇ ਕੀਤੀ ਅਤੇ ਫੇਰ ਸਭ ਤੋਂ ਛੋਟੀ ਉਮਰ ਦੇ ਪਹਿਲੇ ਮੁੱਖ ਮੰਤਰੀ ਬਣੇ। ਇਸ ਤੋਂ ਉਨ੍ਹਾਂ ਨੇ ਮੁੜ ਕੇ ਪਿੱਛੇ ਨਹੀਂ ਦੇਖਿਆ। ਉਹ ਪੰਜ ਵਾਰ ਪੰਜਾਬ ਦੇ ਮੁੱਖ ਮੰਤਰੀ ਬਣਕੇ ਰਿਕਾਰਡ ਕਾਇਮ ਕੀਤਾ।

ਹੋਰ ਪੰਜਾਬੀ ਖਬਰਾਂ ਲਈ TV9 ਪੰਜਾਬੀ ਦੀ ਵੈਬਸਾਈਟ ‘ਤੇ ਜਾਓ