ਪ੍ਰਕਾਸ਼ ਸਿੰਘ ਬਾਦਲ ਨੂੰ ਅੰਤਿਮ ਵਿਦਾਈ ਦੇਣ ਤੋਂ ਪਹਿਲਾਂ ਟੁੱਟਿਆ ਪਰਿਵਾਰ ਦਾ ਹੌਂਸਲਾ, ਪਿੰਡ ਬਾਦਲ ਵਿੱਚ ਮਾਹੌਲ ਬੇਹੱਦ ਗਮਗੀਨ

Updated On: 

27 Apr 2023 12:05 PM

ਪ੍ਰਕਾਸ਼ ਸਿੰਘ ਬਾਦਲ ਨੂੰ ਸ਼ਰਧਾਂਜਲੀ ਦੇਣ ਲਈ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ, ਬੀਜੇਪੀ ਦੇ ਕੌਮੀ ਪ੍ਰਧਾਨ ਜੇਪੀ ਨੱਢਾ, ਰਾਜਸਥਾਨ ਦੇ ਮੁੱਖ ਮੰਤਰੀ ਅਸ਼ੋਕ ਗਹਿਲੋਤ, ਅਮੁਰ ਅਬਦੁੱਲਾ, ਕੇਂਦਰੀ ਮੰਤਰੀ ਸੋਮ ਪ੍ਰਕਾਸ਼, ਕੇਂਦਰੀ ਮੰਤਰੀ ਹਰਦੀਪ ਸਿੰਘ ਪੂਰੀ ਸਣੇ ਕਈ ਵੱਡੇ ਸਿਆਸੀ ਆਗੂ ਪਿੰਡ ਬਾਦਲ ਪਹੁੰਚ ਰਹੇ ਹਨ।

ਪ੍ਰਕਾਸ਼ ਸਿੰਘ ਬਾਦਲ ਨੂੰ ਅੰਤਿਮ ਵਿਦਾਈ ਦੇਣ ਤੋਂ ਪਹਿਲਾਂ ਟੁੱਟਿਆ ਪਰਿਵਾਰ ਦਾ ਹੌਂਸਲਾ, ਪਿੰਡ ਬਾਦਲ ਵਿੱਚ ਮਾਹੌਲ ਬੇਹੱਦ ਗਮਗੀਨ
Follow Us On

ਪਿੰਡ ਬਾਦਲ: ਅਕਾਲੀ ਦੱਲ ਦੇ ਸਰਵੇ ਸਰਵਾ ਪ੍ਰਕਾਸ਼ ਸਿੰਘ ਬਾਦਲ ਨੂੰ ਹੁਣ ਤੋਂ ਥੋੜੀ ਦੇਰ ਬਾਅਦ ਅੰਤਿਮ ਵਿਦਾਈ ਦਿੱਤੀ ਜਾਣੀ ਹੈ। ਇਸ ਤੋਂ ਪਹਿਲਾਂ ਉਨ੍ਹਾਂ ਦੀ ਮ੍ਰਿਤਕ ਦੇਹ ਆਖਰੀ ਦਰਸ਼ਨਾਂ ਲਈ ਰੱਖੀ ਗਈ ਹੈ। ਇਸ ਵੇਲ੍ਹੇ ਪੂਰਾ ਬਾਦਲ ਪਰਿਵਾਰ ਗਮ ਵਿੱਚ ਡੁੱਬਿਆ ਹੋਇਆ ਹੈ। ਪਰਿਵਾਰ ਦੀਆਂ ਭਾਵੁੱਕ ਤਸਵੀਰਾਂ ਵੇਖ ਕੇ ਉੱਥੇ ਮੌਜੂਦ ਲੋਕਾਂ ਦੀਆਂ ਅੱਖਾਂ ਵੀ ਭਿੱਜੀਆਂ ਹੋਈਆਂ ਹਨ।

ਪ੍ਰਕਾਸ਼ ਸਿੰਘ ਬਾਦਲ ਦੀ ਮ੍ਰਿਤਕ ਦੇਹ ਦੇ ਕੋਲ ਖੜੇ ਉਨ੍ਹਾਂ ਦੇ ਪੁੱਤਰ ਅਤੇ ਪੋਤੇ-ਪੋਤੀਆਂ ਰੋਂਦੇ ਹੋਏ ਨਜਰ ਆ ਰਹੇ ਹਨ ਤਾਂ ਉੱਧਰ ਬਠਿੰਡਾ ਤੋਂ ਲੋਕ ਸਭਾ ਮੈਂਬਰ ਅਤੇ ਪ੍ਰਕਾਸ਼ ਸਿੰਘ ਬਾਦਲ ਦੀ ਨੁੰਹ ਹਰਸਿਮਰਤ ਕੌਰ ਬਾਦਲ ਵੀ ਆਪਣੇ ਆਪ ਤੇ ਕਾਬੂ ਨਹੀਂ ਰੱਖ ਪਾ ਰਹੇ ਹਨ। ਉਨ੍ਹਾਂ ਨੂੰ ਹੌਂਸਲਾ ਦੇ ਰਹੇ ਉਨ੍ਹਾਂ ਦੇ ਪਤੀ ਸੁਖਬੀਰ ਸਿੰਘ ਬਾਦਲ ਖੁਦ ਵੀ ਕਾਫੀ ਟੁੱਟੇ ਹੋਏ ਨਜਰ ਆ ਰਹੇ ਹਨ।

ਇਸ ਤੋਂ ਪਹਿਲਾਂ ਸੁਖਬੀਰ ਸਿੰਘ ਬਾਦਲ ਅਤੇ ਮਨਪ੍ਰੀਤ ਸਿੰਘ ਬਾਦਲ ਦੀ ਇੱਕ ਬਹੁਤ ਹੀ ਭਾਵੁੱਕ ਤਸਵੀਰ ਸਾਹਮਣੇ ਆਈ ਸੀ। ਇਸ ਤਸਵੀਰ ਵਿੱਚ ਦੋਵੇਂ ਭਰ੍ਹਾਂ ਆਪਣੀ ਸਿਆਸੀ ਮਤਭੇਦ ਭੁਲਾ ਕੇ ਇੱਕ ਦੂਜੇ ਦੇ ਗਲ੍ਹ ਲੱਗ ਕੇ ਘਰ ਦੇ ਬਜੁਰੱਗ ਦੇ ਜਾਣ ਦਾ ਦੁੱਖ ਸਾਂਝਾ ਕਰ ਰਹੇ ਸਨ। ਇਸ ਤਸਵੀਰ ਨੂੰ ਵੇਖ ਕੇ ਪੰਜਾਬ ਦੇ ਲੋਕ ਵੀ ਕਾਫੀ ਭਾਵੁੱਕ ਹੋ ਰਹੇ ਹਨ।

ਜਿਕਰਯੋਗ ਹੈ ਕਿ ਪ੍ਰਕਾਸ਼ ਸਿੰਘ ਬਾਦਲ ਨੂੰ ਅੰਤਿਮ ਵਿਦਾਈ ਦੇਣ ਲਈ ਦੇਸ਼ ਅਤੇ ਸੂਬੇ ਦੇ ਕਈ ਸੀਨੀਅਰ ਆਗੂ ਪਹੁੰਚ ਰਹੇ ਹਨ। ਖਬਰ ਲਿੱਖੇ ਜਾਣ ਤੱਕ ਐਨਸੀਪੀ ਦੇ ਸਰਪ੍ਰਸਤ ਸ਼ਰਦ ਪਵਾਰ ਪਿੰਡ ਬਾਦਲ ਪਹੁੰਚ ਚੁੱਕੇ ਸਨ। ਮੁੱਖ ਮੰਤਰੀ ਭਗਵੰਤ ਮਾਨ ਵੀ ਕੁਝ ਹੀ ਦੇਰ ਬਾਅਦ ਇੱਥੇ ਪਹੁੰਚਣ ਵਾਲੇ ਹਨ।

ਹੋਰ ਪੰਜਾਬੀ ਖਬਰਾਂ ਲਈ TV9 ਪੰਜਾਬੀ ਦੀ ਵੈਬਸਾਈਟ ‘ਤੇ ਜਾਓ