ਸੰਘ ਪ੍ਰਚਾਰਕ ਨੂੰ ਗਾਲ੍ਹਾਂ ਕੱਢਣ ਦਾ ਮਾਮਲਾ – ਸ਼ਿਕਾਇਤ ਲੈ ਕੇ ਐਸਐਸਪੀ ਦਫ਼ਤਰ ਪਹੁੰਚਿਆ ਅੱਗਰਵਾਲ ਸਮਾਜ

Updated On: 

03 Feb 2023 11:15 AM

ਸੰਘ ਪ੍ਰਚਾਰਕ ਨੂੰ ਵਿਦੇਸ਼ੀ ਨੰਬਰ ਤੋਂ ਕੱਢੀਆਂ ਗਾਲਾਂ ਸ਼ਿਕਾਇਤ ਦੇਣ ਦੇ ਬਾਵਜੂਦ ਪੁਲਿਸ ਨੇ ਨਹੀਂ ਕੀਤੀ ਕੋਈ ਕਾਰਵਾਈ ਅੱਗਰਵਾਲ ਸਮਾਜ ਦੀ ਗਿਣਤੀ ਵਿੱਚ ਇਕੱਠਾ ਹੋ ਕੇ ਪਹੁੰਚਿਆ ਐਸਐਸਪੀ ਦਫ਼ਤਰ ਦੋਸ਼ੀਆਂ ਦੀ ਪਹਿਚਾਣ ਕਰਕੇ ਕਾਰਵਾਈ ਦੀ ਕੀਤੀ ਮੰਗ

ਸੰਘ ਪ੍ਰਚਾਰਕ ਨੂੰ ਗਾਲ੍ਹਾਂ ਕੱਢਣ ਦਾ ਮਾਮਲਾ - ਸ਼ਿਕਾਇਤ ਲੈ ਕੇ ਐਸਐਸਪੀ ਦਫ਼ਤਰ ਪਹੁੰਚਿਆ ਅੱਗਰਵਾਲ ਸਮਾਜ
Follow Us On

ਬਠਿੰਡਾ। ਸੰਘ ਪ੍ਰਚਾਰਕ ਨੂੰ ਵਿਦੇਸ਼ੀ ਨੰਬਰ ਤੋਂ ਕੱਢੀਆਂ ਗਾਲਾਂ ਸ਼ਿਕਾਇਤ ਦੇਣ ਦੇ ਬਾਵਜੂਦ ਪੁਲਿਸ ਨੇ ਨਹੀਂ ਕੀਤੀ ਕੋਈ ਕਾਰਵਾਈ ਅੱਗਰਵਾਲ ਸਮਾਜ ਦੀ ਗਿਣਤੀ ਵਿੱਚ ਇਕੱਠਾ ਹੋ ਕੇ ਪਹੁੰਚਿਆ। ਸ਼ਿਕਾਇਤ ਕਰਤਾਵਾਂ ਨੇ ਐਸਐਸਪੀ ਦਫ਼ਤਰ ਨੂੰ ਦੋਸ਼ੀਆਂ ਖਿਲਾਫ ਕਾਰਵਾਈ ਦੀ ਮੰਗ ਕੀਤੀ।
ਬਣਦੀ ਕਾਰਵਾਈ ਕਰਨ ਦੀ ਮੰਗ

ਅਗਰਵਾਲ ਸਮਾਜ ਨੇ ਮੁਲਜਮਾ ਦੀ ਪਛਾਣ ਕਰਕੇ ਕਾਰਵਾਈ ਦੀ ਕੀਤੀ ਮੰਗ ਪਿਛਲੇ ਦਿਨੀਂ ਬਠਿੰਡਾ ਦੇ ਕਾਰੋਬਾਰੀ ਅਤੇ ਸੰਘ ਪ੍ਰਚਾਰਕ ਭਰਤ ਜਿੰਦਲ ਨੂੰ ਵਿਦੇਸ਼ੀ ਨੰਬਰ ਤੇ ਕਾਲ ਕਰਕੇ ਕਢੀਆਂ ਗਈਆਂ ਗਾਲਾਂ ਦੇ ਮਾਮਲੇ ਵਿੱਚ ਅੱਜ ਵੱਡੀ ਗਿਣਤੀ ਵਿਚ ਇਕੱਠੇ ਹੋਏ ਅਗਰਵਾਲ ਭਾਈਚਾਰੇ ਦੇ ਲੋਕਾਂ ਵੱਲੋਂ ਐਸਐਸਪੀ ਦਫ਼ਤਰ ਪਹੁੰਚ ਕੇ ਸਖਤ ਕਾਰਵਾਈ ਦੀ ਮੰਗ ਕੀਤੀ ਗਈ ਸੰਘ ਪ੍ਰਚਾਰਕ ਭਰਤ ਜਿੰਦਲ ਨੇ ਦੱਸਿਆ ਕਿ ਉਹ ਪਿਛਲੇ ਲੰਮੇ ਸਮੇਂ ਤੋਂ ਸੰਘ ਲਈ ਪ੍ਰਚਾਰ ਕਰ ਰਹੇ ਹਨ ਅਤੇ ਕਰੀਬ ਇੱਕ ਹਫਤਾ ਪਹਿਲਾਂ ਉਨ੍ਹਾਂ ਨੂੰ ਵਦੇਸ਼ੀ ਨੰਬਰ ਤੇ ਕਾਲ ਕਰਕੇ ਅਸ਼ਲੀਲ ਗਾਲਾਂ ਕੱਢੀਆਂ ਗਈਆਂ ਸਨ ਜਿਸ ਸਬੰਧੀ ਉਨ੍ਹਾਂ ਵੱਲੋਂ ਬਕਾਇਦਾ ਇਕ ਵੀਡੀਓ ਰਿਕਾਰਡਿੰਗ ਦੇ ਨਾਲ-ਨਾਲ ਸ਼ਿਕਾਇਤ ਐਸਐਸਪੀ ਬਠਿੰਡਾ ਨੂੰ ਦਿੱਤੀ ਗਈ ਸੀ ਪਰ ਇਸ ਸਬੰਧੀ ਪੁਲਿਸ ਵਿਭਾਗ ਵੱਲੋਂ ਕੋਈ ਵੀ ਕਾਰਵਾਈ ਨਹੀਂ ਕੀਤੀ ਗਈ।

ਪੁਲਿਸ ਤੇ ਕਾਰਵਾਈ ਨਾ ਕਰਨ ਦੇ ਲਗਾਏ ਇਲਜਾਮ

ਸਮਾਜ ਦੇ ਲੋਕਾਂ ਦਾ ਕਹਿਣਾ ਹੈ ਕਿ ਇਕ ਦੋ ਵਾਰ ਥਾਣਾ ਕੋਤਵਾਲੀ ਵਿਖੇ ਬੁਲਾ ਕੇ ਖਾਨਾਪੂਰਤੀ ਕਰਨ ਦੀ ਕੋਸ਼ਿਸ਼ ਕੀਤੀ ਗਈ ਇਸ ਸਬੰਧੀ ਅੱਜ ਵੱਡੀ ਗਿਣਤੀ ਵਿੱਚ ਉਹ ਅਗਰਵਾਲ ਭਾਈਚਾਰੇ ਦੇ ਲੋਕਾਂ ਨੂੰ ਨਾਲ ਲੈ ਕੇ ਐਸ ਐਸ ਪੀ ਨੂੰ ਮੁੜ ਇਸ ਮਾਮਲੇ ਤੇ ਸਖਤ ਕਾਰਵਾਈ ਦੀ ਮੰਗ ਕਰਨ ਲਈ ਮੈਮੋਰੰਡਮ ਦੇਣ ਪਹੁੰਚੇ ਹਨ ਉਨ੍ਹਾਂ ਕਿਹਾ ਕਿ ਜੇਕਰ ਪੁਲਿਸ ਵੱਲੋਂ ਬਣਦੀ ਕਾਰਵਾਈ ਨਾ ਕੀਤੀ ਗਈ ਅਤੇ ਉਨ੍ਹਾਂ ਦੀ ਸੁਰੱਖਿਆ ਦੇ ਮੱਦੇਨਜ਼ਰ ਕੋਈ ਪ੍ਰਬੰਧ ਨਾ ਕੀਤੇ ਗਏ ਤਾਂ ਆਉਂਦੇ ਦਿਨਾਂ ਵਿਚ ਉਹ ਹੋਰ ਤਿੱਖਾ ਸੰਘਰਸ਼ ਕਰਨਗੇ। ਭਰਤ ਜਿੰਦਲ ਸੰਘ ਪ੍ਰਚਾਰਕ ਭਾਜਪਾ ਦੇ ਖਾਸੇ ਵਿੱਚ ਬਠਿੰਡਾ ਤੋਂ ਵਿਧਾਨ ਸਭਾ ਚੋਣ ਲੜਨ ਵਾਲੇ ਰਾਏ ਨੰਬਰਦਾਰ ਦਾ ਕਹਿਣਾ ਹੈ ਕਿ ਆਏ ਦਿਨ ਵਪਾਰੀਆਂ ਨੂੰ ਵਿਦੇਸ਼ੀ ਨੰਬਰਾਂ ਤੋਂ ਕਾਲ ਕਰਕੇ ਡਰਾਇਆ ਧਮਕਾਇਆ ਜਾ ਰਿਹਾ ਹੈ ਪਰ ਸਰਕਾਰ ਪਤਾ ਨਹੀਂ ਕਿਉਂ ਇਹਨਾਂ ਖਿਲਾਫ਼ ਕੋਈ ਕਾਰਵਾਈ ਨਹੀਂ ਕਰ ਰਹੀ ਨਾ ਹੀ ਉਹ ਪ੍ਰਸ਼ਾਸਨ ਨੂੰ ਇਸ ਸਬੰਧੀ ਕੋਈ ਕਾਰਵਾਈ ਕਰਨ ਲਈ ਹਦਾਇਤਾਂ ਜਾਰੀ ਕਰਦੀ ਹੈ।

ਵਪਾਰੀਆਂ ਨੂੰ ਸੁਰੱਖਿਅਤ ਮਾਹੌਲ ਦੇਣ ਦੀ ਮੰਗ

ਸਮਾਜ ਦੇ ਲੋਕਾਂ ਨੇ ਅੱਗੇ ਕਿਹਾ ਕਿ ਪੰਜਾਬ ਵਿਚ ਕਾਨੂੰਨ ਵਿਵਸਥਾ ਦੇ ਮਾੜੇ ਹਾਲਾਤ ਹਨ ਸਰਕਾਰ ਨੂੰ ਚਾਹੀਦਾ ਹੈ ਕਿ ਵਪਾਰੀਆਂ ਨੂੰ ਸੁਰੱਖਿਅਤ ਮਾਹੌਲ ਦੇਵੇ ਤਾ ਜੋ ਆਪਣਾ ਕਾਰੋਬਾਰ ਕਰ ਸਕਣ ਰਾਜ ਨੰਬਰਦਾਰ ਭਾਜਪਾ ਹੁਣ ਦੇਖਣਾ ਹੋਵੇਗ ਬਠਿੰਡਾ ਪੁਲਿਸ ਕਦੋਂ ਤੱਕ ਆਪਣੀ ਕਾਰਵਾਈ ਕਰਦੀ ਹੈ ਪੁਲਿਸ ਦੇ ਲਈ ਇਹ ਪੂਰਾ ਮਾਮਲਾ ਗਲੇ ਦੀ ਹੱਡੀ ਬਣਿਆ ਹੋਇਆ ਹੈ ਬਠਿੰਡਾ ਦੇ ਐਸ ਐਸ ਪੀ ਨੇ ਇਸ ਪੂਰੇ ਮਾਮਲੇ ਵਿਚ ਮੀਡੀਆ ਤੋਂ ਦੂਰੀ ਬਣਾਈ ਰੱਖੀ ਹੈ। ਹਾਲਾਂਕਿ, ਉਨ੍ਹਾਂ ਨੇ ਭਰੋਸਾ ਦਿੱਤਾ ਕਿ ਬਹੁਤ ਜਲਦ ਇਨ੍ਹਾਂ ਲੋਕਾਂ ਨੂੰ ਫੜ ਲਿਆ ਜਾਵੇਗਾ।