ਮਹਾਰਾਜਾ ਰਣਜੀਤ ਸਿੰਘ ਪੰਜਾਬ ਟੈਕਨੀਕਲ ਯੂਨੀਵਰਸਿਟੀ ਵਿਖੇ "ਵਿਗਿਆਨ ਮੇਲਾ Punjabi news - TV9 Punjabi

ਮਹਾਰਾਜਾ ਰਣਜੀਤ ਸਿੰਘ ਪੰਜਾਬ ਟੈਕਨੀਕਲ ਯੂਨੀਵਰਸਿਟੀ ਵਿਖੇ “ਵਿਗਿਆਨ ਮੇਲਾ, ਹਜਾਰਾਂ ਵਿਦਿਆਰਥੀਆਂ ਨੇ ਕੀਤੀ ਸ਼ਿਰਕਤ

Published: 

04 Feb 2023 12:39 PM

ਪੰਜਾਬ ਟੈਕਨੀਕਲ ਯੂਨੀਵਰਸਿਟੀ ਵਿਖੇ "ਵਿਗਿਆਨ ਮੇਲਾ-2023 (ਤੀਜਾ ਐਕਸਪੋ)" ਦਾ ਅੱਜ ਮੁੱਖ ਕੈਂਪਸ ਵਿਖੇ ਸ਼ਾਨਦਾਰ ਆਯੋਜਨ ਕੀਤਾ ਗਿਆ। ਏਅਰੋ ਸ਼ੋਅ, ਲਾਈਵ ਮਾਡਲ ਅਤੇ ਵੱਖ-ਵੱਖ ਪ੍ਰਦਰਸ਼ਨੀਆਂ ਹਜ਼ਾਰਾਂ ਉਤਸੁਕ ਵਿਦਿਆਰਥੀਆਂ ਲਈ ਖਿੱਚ ਦਾ ਕੇਂਦਰ ਬਣੀਆਂ ਰਹੀਆਂ।

ਮਹਾਰਾਜਾ ਰਣਜੀਤ ਸਿੰਘ ਪੰਜਾਬ ਟੈਕਨੀਕਲ ਯੂਨੀਵਰਸਿਟੀ ਵਿਖੇ ਵਿਗਿਆਨ ਮੇਲਾ, ਹਜਾਰਾਂ ਵਿਦਿਆਰਥੀਆਂ ਨੇ ਕੀਤੀ ਸ਼ਿਰਕਤ
Follow Us On

ਬਠਿੰਡਾ। ਮਹਾਰਾਜਾ ਰਣਜੀਤ ਸਿੰਘ ਪੰਜਾਬ ਟੈਕਨੀਕਲ ਯੂਨੀਵਰਸਿਟੀ ਵਿਖੇ “ਵਿਗਿਆਨ ਮੇਲਾ-2023 (ਤੀਜਾ ਐਕਸਪੋ)” ਦਾ ਅੱਜ ਮੁੱਖ ਕੈਂਪਸ ਵਿਖੇ ਸ਼ਾਨਦਾਰ ਆਯੋਜਨ ਕੀਤਾ ਗਿਆ। ਏਅਰੋ ਸ਼ੋਅ, ਲਾਈਵ ਮਾਡਲ ਅਤੇ ਵੱਖ-ਵੱਖ ਪ੍ਰਦਰਸ਼ਨੀਆਂ ਹਜ਼ਾਰਾਂ ਉਤਸੁਕ ਵਿਦਿਆਰਥੀਆਂ ਲਈ ਖਿੱਚ ਦਾ ਕੇਂਦਰ ਬਣੀਆਂ ਰਹੀਆਂ। ਵਿਗਿਆਨ ਮੇਲੇ ਦਾ ਉਦੇਸ਼ ਵਿਦਿਆਰਥੀਆਂ ਵਿੱਚ ਵਿਗਿਆਨਕ ਸੁਭਾਅ ਵਿਕਸਿਤ ਕਰਨਾ, ਨਵੀਨਤਮ ਤਕਨਾਲੋਜੀ ਬਾਰੇ ਜਾਗਰੂਕਤਾ ਪੈਦਾ ਕਰਨ ਅਤੇ ਵਿਗਿਆਨ ਦੀ ਮਹੱਤਤਾ ਨੂੰ ਰੇਖਾਂਕਿਤ ਕਰਨਾ ਸੀ।

ਹਜ਼ਾਰਾਂ ਵਿਦਿਆਰਥੀਆਂ ਨੇ ਕੀਤੀ ਸ਼ਿਰਕਤ

ਵੱਖ-ਵੱਖ ਸਕੂਲਾਂ, ਕਾਲਜਾਂ ਅਤੇ ਮਾਨਤਾ ਪ੍ਰਾਪਤ ਸੰਸਥਾਵਾਂ ਦੇ ਹਜ਼ਾਰਾਂ ਵਿਦਿਆਰਥੀਆਂ ਨੇ ਇਸ ਵਿਲੱਖਣ ਪ੍ਰੋਗਰਾਮ ਵਿਚ ਸ਼ਿਰਕਤ ਕੀਤੀ ਅਤੇ ਮਾਹਿਰਾਂ ਨਾਲ ਸਾਇੰਸ ਅਤੇ ਟੈਕਨਾਲੋਜੀ ਬਾਰੇ ਗਿਆਨ ਹਾਸਿਲ ਕੀਤਾ। ਯੂਨੀਵਰਸਿਟੀ ਦੇ ਵਾਈਸ ਚਾਂਸਲਰ, ਪ੍ਰੋ. ਬੂਟਾ ਸਿੰਘ ਸਿੱਧੂ ਨੇ ਉਭਰਦੇ ਵਿਗਿਆਨੀਆਂ ਦੀ ਪ੍ਰਸ਼ੰਸਾ ਕਰਨ ਅਤੇ ਵਿਦਿਆਰਥੀਆਂ ਨੂੰ ਨਵੀਨਤਮ ਤਕਨਾਲੋਜੀਆਂ ਤੋਂ ਜਾਣੂ ਕਰਵਾਉਣ ਦੇ ਉਦੇਸ਼ ਨਾਲ ਪ੍ਰੋਗਰਾਮ ਦਾ ਉਦਘਾਟਨ ਕੀਤਾ। ਯਾਦਵਿੰਦਰ ਸਿੰਘ ਖੋਖਰ ਵੱਲੋਂ ਆਯੋਜਿਤ ਐਰੋ ਸ਼ੋਅ ਅਤੇ ਮਾਡਲ ਪ੍ਰਦਰਸ਼ਨੀਆਂ ਉਤਸੁਕ ਵਿਦਿਆਰਥੀਆਂ ਵਿੱਚ ਮੁੱਖ ਖਿੱਚ ਦਾ ਕੇਂਦਰ ਸਨ। ਯੂਨੀਵਰਸਿਟੀ ਦੀਆਂ ਵਿਸ਼ਾਲ ਇਮਾਰਤਾਂ ਵਿੱਚ, ਏਰੋ ਅਤੇ ਰੋਬੋਟਿਕਸ ਸ਼ੋਅ, ਗੋ ਕਾਰਟ, ਕਾਰ ਰੈਲੀ – ਪ੍ਰੋਜੈਕਟ, ਸਾਇੰਸ ਲਾਈਵ ਪ੍ਰਯੋਗ, ਕਿਤਾਬਾਂ ਦੀ ਪ੍ਰਦਰਸ਼ਨੀ, ਨੈਸ਼ਨਲ ਡਿਜ਼ਾਸਟਰ ਰਿਸਪਾਂਸ ਫੋਰਸ (ਐਨਡੀਆਰਐਫ) ਟੀਮ ਦੁਆਰਾ ਵੱਖ-ਵੱਖ ਗਤੀਵਿਧੀਆਂ, ਵੱਖ-ਵੱਖ ਮੁਕਾਬਲੇ: ਪੋਸਟਰ ਮੇਕਿੰਗ ਅਤੇ ਘੋਸ਼ਣਾ, ਸਕੀਮਾਂ ਅਤੇ ਸਕਾਲਰਸ਼ਿ , ਕਰੀਅਰ ਕਾਉਂਸਲਿੰਗ, ਮੋਟੀਵੇਸ਼ਨਲ ਲੈਕਚਰ, ਫਾਰਮ ਮਸ਼ੀਨਰੀ ਅਤੇ ਆਰਗੈਨਿਕ ਫਾਰਮਰ ਮੰਡੀ, ਆਟੋ ਐਕਸਪੋ, 15+ ਡਿਪਾਰਟਮੈਂਟ ਪਵੇਲੀਅਨ ਅਤੇ ਫੂਡ ਕੋਰਟ ਸਾਇੰਸ ਅਤੇ ਟੈਕਨਾਲੋਜੀ ਦੇ ਪ੍ਰਦਰਸ਼ਨ ਵਿਦਿਆਰਥੀਆਂ ਲਈ ਮੁੱਖ ਆਕਰਸ਼ਣ ਰਹੇ।

ਸੱਭਿਆਚਾਰਕ ਗਤੀਵਿਧੀਆਂ ਦਾ ਪ੍ਰਬੰਧ

ਖੁੱਲ੍ਹੇ ਮੰਚ ‘ਤੇ ਵਿਦਿਆਰਥੀਆਂ ਵੱਲੋਂ ਵੱਖ-ਵੱਖ ਸੱਭਿਆਚਾਰਕ ਗਤੀਵਿਧੀਆਂ ਨੇ ਵੀ ਦਰਸ਼ਕਾਂ ਦਾ ਖੂਬ ਮਨੋਰੰਜਨ ਕੀਤਾ। ਆਪਣੇ ਅਧਿਆਪਕਾਂ ਅਤੇ ਮਾਪਿਆਂ ਦੇ ਨਾਲ, ਵੱਡੀ ਗਿਣਤੀ ਵਿੱਚ ਉਤਸ਼ਾਹੀ ਵਿਦਿਆਰਥੀ ਸਮੂਹਾਂ ਵਿੱਚ ਬੱਸਾਂ, ਜੀਪਾਂ ਅਤੇ ਆਵਾਜਾਈ ਦੇ ਹੋਰ ਸਾਧਨਾਂ ਰਾਹੀਂ ਵਿਗਿਆਨਕ ਰਚਨਾਵਾਂ ਅਤੇ ਕਾਢਾਂ ਦੀ ਜਾਣਕਾਰੀ ਹਾਸਿਲ ਕਰਨ ਲਈ ਯੂਨੀਵਰਸਿਟੀ ਕੈਂਪਸ ਵਿੱਚ ਆਏ। ਬਠਿੰਡਾ ਦੇ ਪਿੰਡ ਚੁੱਘਾ ਖੁਰਦ ਦੇ ਸਰਕਾਰੀ ਹਾਈ ਸਕੂਲ ਦੀ ਮੁੱਖ ਅਧਿਆਪਕਾ ਗੁਰਪ੍ਰੀਤ ਕੌਰ ਨੇ ਕਿਹਾ ਕਿ ਸਾਡੇ ਸਕੂਲ ਦੇ ਕਾਫ਼ੀ ਵਿਦਿਆਰਥੀਆਂ ਨੂੰ ਸਾਡੇ ਅਧਿਆਪਕਾਂ ਦੁਆਰਾ ਇੱਥੇ ਲਿਆਂਦਾ ਗਿਆ ਹੈ। ਅਸੀਂ ਵਿਗਿਆਨ ਮੇਲੇ ਦਾ ਦੌਰਾ ਕਰਨ ਦਾ ਮੌਕਾ ਬਣਾਇਆ ਕਿਉਂਕਿ ਸਾਡੇ ਵਿਦਿਆਰਥੀ ਵਿਗਿਆਨ ਵਿੱਚ ਵਿਸ਼ੇਸ਼ ਦਿਲਚਸਪੀ ਰੱਖਦੇ ਹਨ ਅਤੇ ਸਾਡੇ ਲਈ ਇਹ ਇੱਕ ਸ਼ਾਨਦਾਰ ਤਜਰਬਾ ਹੈ। ਵਿਦਿਆਰਥੀਆਂ ਲਈ ਇਹ ਯਾਦਗਾਰੀ ਸਮਾਗਮ ਸੀ ਕਿਉਂਕਿ ਉਨ੍ਹਾਂ ਵਿੱਚੋਂ ਬਹੁਤ ਸਾਰੇ ਵਿਦਿਆਰਥੀਆਂ ਨੂੰ ਯੂਨੀਵਰਸਿਟੀ ਦੇ ਵਿਸ਼ਾਲ ਅਤੇ ਹਰੇ ਭਰੇ ਕੈਂਪਸ ਅਤੇ ਸ਼ਾਹੀ ਇਮਾਰਤਸਾਜ਼ੀ ਨਾਲ ਸੈਲਫੀ ਅਤੇ ਗਰੁੱਪ ਫੋਟੋਆਂ ਲੈਂਦੇ ਦੇਖਿਆ ਗਿਆ।

ਵਿਦਿਆਰਥੀਆਂ ਨੇ ਦੱਸਿਆ ਸ਼ਾਨਦਾਰ ਤਜਰਬਾ

ਸ਼੍ਰੀ ਮੁਕਤਸਰ ਸਾਹਿਬ ਦੇ ਇੱਕ ਸਕੂਲ ਦੇ ਵਿਦਿਆਰਥੀਆਂ ਦੇ ਇੱਕ ਸਮੂਹ ਨੇ ਗਰੁੱਪ ਫੋਟੋ ਕਰਵਾਉਂਦੇ ਹੋਏ ਕਿਹਾ, “ਇੱਥੇ ਆਉਣਾ ਅਤੇ ਪ੍ਰਦਰਸ਼ਕਾਂ ਨਾਲ ਗੱਲਬਾਤ ਕਰਨਾ ਇੱਕ ਸ਼ਾਨਦਾਰ ਅਨੁਭਵ ਹੈ। ਅਸੀਂ ਵਿਗਿਆਨ ਦੇ ਅਜੂਬਿਆਂ ਨੂੰ ਦੇਖਣਾ ਚਾਹੁੰਦੇ ਹਾਂ। ਇਸ ਲਈ ਅਸੀਂ ਇੱਥੇ ਹਾਂ। ਅਸੀਂ ਇੱਥੇ ਲਿਆਉਣ ਲਈ ਆਪਣੇ ਅਧਿਆਪਕਾਂ ਦਾ ਧੰਨਵਾਦ ਕਰਦੇ ਹਾਂ,”। ਸਮਾਗਮ ਦੇ ਚੀਫ਼ ਕੋਆਰਡੀਨੇਟਰ ਅਤੇ ਐਡਮਿਸ਼ਨ ਸੈੱਲ ਦੇ ਚੇਅਰਮੈਨ ਡਾ: ਕਰਨਵੀਰ ਸਿੰਘ ਨੇ ਦੱਸਿਆ ਕਿ ਇਸ ਸਮਾਗਮ ਵਿੱਚ ਬਠਿੰਡਾ, ਮਾਨਸਾ, ਸ੍ਰੀ ਮੁਕਤਸਰ ਸਾਹਿਬ, ਫ਼ਰੀਦਕੋਟ, ਫ਼ਾਜ਼ਿਲਕਾ ਅਤੇ ਆਸ-ਪਾਸ ਦੇ ਵੱਖ-ਵੱਖ ਸੀਨੀਅਰ ਸੈਕੰਡਰੀ ਸਕੂਲਾਂ ਦੇ ਵਿਦਿਆਰਥੀ, ਕੰਸਟੀਚਿਉਐਂਟ ਅਤੇ ਐਫ਼ੀਲਿਏਟਡ ਕਾਲਜਾਂ ਦੇ ਵਿਦਿਆਰਥੀਆਂ ਸਮੇਤ ਲਗਭਗ 10,000 ਵਿਅਕਤੀਆਂ ਨੇ ਸਾਇੰਸ ਮੇਲੇ ਦਾ ਦੌਰਾ ਕੀਤਾ।

ਮਾਹਿਰਾਂ ਨੇ ਸਾਂਝੇ ਕੀਤੇ ਅਨੁਭਵ

ਇਸ ਤੋਂ ਪਹਿਲਾਂ ਆਡੀਟੋਰੀਅਮ ਵਿੱਚ ਹੋਏ ਉਦਘਾਟਨੀ ਸਮਾਰੋਹ ਵਿੱਚ ਇੱਕ ਪ੍ਰੇਰਨਾਦਾਇਕ ਭਾਸ਼ਣ ਵਿੱਚ ਪ੍ਰੋ: ਸੁਰਿੰਦਰ ਬੀਰ ਸਿੰਘ, ਪ੍ਰਿੰਸੀਪਲ (ਸੇਵਾਮੁਕਤ), ਗੁਰੂ ਨਾਨਕ ਦੇਵ ਇੰਜਨੀਅਰਿੰਗ ਕਾਲਜ, ਲੁਧਿਆਣਾ ਨੇ ਕਿਹਾ ਕਿ ਵਿਗਿਆਨ ਅਤੇ ਤਕਨਾਲੋਜੀ ਕਿਸੇ ਵੀ ਦੇਸ਼ ਦੀ ਤਰੱਕੀ ਦਾ ਆਧਾਰ ਹਨ; ਇਹ ਜ਼ਰੂਰੀ ਨਹੀਂ ਹੈ ਕਿ ਵਿਗਿਆਨ ਕਿਸੇ ਵਿਸ਼ੇਸ਼ ਵਿਗਿਆਨਕ ਭਾਈਚਾਰੇ ਦੀ ਜ਼ਿੰਮੇਵਾਰੀ ਹੋਵੇ, ਹਰ ਆਮ ਆਦਮੀ ਵੀ ਇਨੋਵੇਸ਼ਨ ਵਿੱਚ ਦਿਲਚਸਪੀ ਪੈਦਾ ਕਰ ਸਕਦਾ ਹੈ ਅਤੇ ਰਾਸ਼ਟਰ ਦੇ ਵਿਕਾਸ ਵਿੱਚ ਯੋਗਦਾਨ ਪਾਉਣ ਲਈ ਆਪਣੇ ਆਪ ਨੂੰ ਵਿਗਿਆਨ ਅਤੇ ਤਕਨਾਲੋਜੀ ਨਾਲ ਜੋੜ ਸਕਦਾ ਹੈ। ਉਨ੍ਹਾਂ ਵਿਗਿਆਨ ਦੇ ਪ੍ਰਸਾਰ ਲਈ ਅਜਿਹੇ ਮੇਲਿਆਂ ਦੀ ਭੂਮਿਕਾ ਤੇ ਜ਼ੋਰ ਦਿੱਤਾ। ਨਾਮਵਰ ਲੈਕਚਰਾਰ ਡਾ. ਜਸਵਿੰਦਰ ਸਿੰਘ, ਸੀਨੀਅਰ ਸੈਕੰਡਰੀ ਸਕੂਲ, ਪਟਿਆਲਾ ਨੇ ਵਿਗਿਆਨ ਦੇ ਫਲਸਫੇ ਅਤੇ ਕੁਦਰਤ ਅਤੇ ਜੀਵਨ ਨੂੰ ਸਮਝਣ ਲਈ ਇਸ ਦੀ ਮਹੱਤਤਾ ਬਾਰੇ ਚਰਚਾ ਕੀਤੀ। ਮਾਹਿਰਾਂ ਨੇ ਕਰੀਅਰ ਕਾਉਂਸਲਿੰਗ ‘ਤੇ ਪ੍ਰਭਾਵਸ਼ਾਲੀ ਲੈਕਚਰ ਵੀ ਦਿੱਤੇ। ਯੂਨੀਵਰਸਿਟੀ ਦੇ ਰਜਿਸਟਰਾਰ ਡਾ: ਗੁਰਿੰਦਰਪਾਲ ਸਿੰਘ ਬਰਾੜ ਨੇ ਧੰਨਵਾਦ ਦਾ ਮਤਾ ਪੇਸ਼ ਕੀਤਾ। ਸਮਾਗਮ ਨੂੰ ਸਫਲ ਬਣਾਉਣ ਲਈ ਡਾ: ਕਰਨਵੀਰ ਸਿੰਘ ਦੀ ਅਗਵਾਈ ਵਾਲੀ ਟੀਮ ਨੇ ਬਹੁਤ ਮਿਹਨਤ ਕੀਤੀ। ਇਸ ਮੌਕੇ ਯੂਨੀਵਰਸਿਟੀ ਦੇ ਡੀਨ, ਡਾਇਰੈਕਟਰ ਅਤੇ ਸੀਨੀਅਰ ਫੈਕਲਟੀ ਹਾਜ਼ਰ ਸਨ।

Exit mobile version