ਵਾਲਮਿਕੀ ਤੀਰਥ 'ਤੇ ਅਰਵਿੰਦ ਕੇਜਰੀਵਾਲ ਨੇ ਟੇਕਿਆ ਮੱਥਾ, CM ਮਾਨ ਵੀ ਰਹੇ ਮੌਜ਼ੂਦ | Arvind kejriwal valmiki tirth visit before move to Delhi from Amritsar know full detail in punjabi Punjabi news - TV9 Punjabi

ਵਾਲਮਿਕੀ ਤੀਰਥ ‘ਤੇ ਅਰਵਿੰਦ ਕੇਜਰੀਵਾਲ ਨੇ ਟੇਕਿਆ ਮੱਥਾ, CM ਮਾਨ ਵੀ ਰਹੇ ਮੌਜ਼ੂਦ

Updated On: 

17 May 2024 14:27 PM

Arvind Kejriwal: ਪਿੱਛਲੇ ਦਿਨ ਕੇਜਰੀਵਾਲ ਅੰਮ੍ਰਿਤਸਰ ਪਹੁੰਚੇ ਸਨ ਅਤੇ ਸੀਐਮ ਮਾਨ ਵੀ ਉਨ੍ਹਾਂ ਦੇ ਨਾਲ ਹੀ ਰਹੇ ਸਨ। ਇਸ ਦੌਰਾਨ ਅਰਵਿੰਦ ਕੇਜਰੀਵਾਲ ਨੇ ਜ਼ਿਆਦਾਤਰ ਉਮੀਦਵਾਰਾਂ ਨੂੰ ਸ਼ਾਮ ਨੂੰ ਅੰਮ੍ਰਿਤਸਰ ਬੁਲਾਇਆ ਗਿਆ। ਇਸ ਦੌਰਾਨ ਉਨ੍ਹਾਂ ਮੌਜੂਦਾ ਪੰਜਾਬ 'ਚ ਮੌਜ਼ੂਦਾ ਹਾਲਾਤਾਂ ਬਾਰੇ ਮੀਟਿੰਗ ਕੀਤੀ ਸੀ।

ਵਾਲਮਿਕੀ ਤੀਰਥ ਤੇ ਅਰਵਿੰਦ ਕੇਜਰੀਵਾਲ ਨੇ ਟੇਕਿਆ ਮੱਥਾ, CM ਮਾਨ ਵੀ ਰਹੇ ਮੌਜ਼ੂਦ

ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਅਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੀ ਪੁਰਾਣੀ ਤਸਵੀਰ

Follow Us On

Arvind Kejriwal: ਸੁਪਰੀਮ ਕੋਰਟ ਤੋਂ ਬੇਲ ਮਿਲਣ ਤੋਂ ਬਾਅਦ ਜੇਲ੍ਹ ਚੋਂ ਰਿਹਾਅ ਹੋਏ ਅਰਵਿੰਦ ਕੇਜਰੀਵਾਲ ਵੀਰਵਾਰ ਤੋਂ ਪੰਜਾਬ ਦੇ ਦੋ ਦਿਨਾਂ ਦੌਰੇ ‘ਤੇ ਆਏ ਸਨ। ਇਸ ਦੌਰਾਨ ਉਨ੍ਹਾਂ ਅੰਮ੍ਰਿਤਸਰ ‘ਚ ਵਾਲਮਿਕੀ ਤੀਰਥ ਦੇ ਦਰਸ਼ਨ ਲਈ ਗਏ। ਇਸ ਮੌਕੇ ਉਨ੍ਹਾਂ ਨਾਲ ਮੁੱਖ ਮੰਤਰੀ ਭਗਵੰਤ ਮਾਨ ਮੌਜ਼ੂਦ ਰਹੇਉਹ ਹੁਸ਼ਿਆਰਪੁਰ ਅਤੇ ਕਰਤਾਰਪੁਰ ‘ਚ ਰੋਡ ਸ਼ੋਅ ਕਰਨ ਲਈ ਰਵਾਨਾ ਹੋਣਗੇ।

ਪਿੱਛਲੇ ਦਿਨ ਕੇਜਰੀਵਾਲ ਅੰਮ੍ਰਿਤਸਰ ਪਹੁੰਚੇ ਸਨ ਅਤੇ ਸੀਐਮ ਮਾਨ ਵੀ ਉਨ੍ਹਾਂ ਦੇ ਨਾਲ ਹੀ ਰਹੇ ਸਨ। ਇਸ ਦੌਰਾਨ ਅਰਵਿੰਦ ਕੇਜਰੀਵਾਲ ਨੇ ਜ਼ਿਆਦਾਤਰ ਉਮੀਦਵਾਰਾਂ ਨੂੰ ਸ਼ਾਮ ਨੂੰ ਅੰਮ੍ਰਿਤਸਰ ਬੁਲਾਇਆ ਗਿਆ। ਇਸ ਦੌਰਾਨ ਉਨ੍ਹਾਂ ਮੌਜੂਦਾ ਪੰਜਾਬ ‘ਚ ਮੌਜ਼ੂਦਾ ਹਾਲਾਤਾਂ ਬਾਰੇ ਮੀਟਿੰਗ ਕੀਤੀ ਸੀ। ਇਸ ਮੀਟਿੰਗ ‘ਚ ਲੋਕ ਸਭਾ ਚੋਣ ਲਈ ਕਿਹੜੀ ਰਣਨੀਤੀ ਅਪਣਾਈ ਜਾਵੇ ਇਸ ਬਾਰੇ ਵੀ ਚਰਚਾ ਕੀਤੀ ਗਈ ਸੀ।

ਅੰਮ੍ਰਿਤਸਰ ਰੋਡ ਸ਼ੋਅ ‘ਚ ਵਿਰੋਧੀਆਂ ‘ਤੇ ਨਿਸ਼ਾਨਾ

ਅਰਵਿੰਦ ਕੇਜਰੀਵਾਲ ਆਪਣੇ ਦੋ ਦਿਨਾਂ ਦੌਰੇ ਦੌਰਾਨ ਸਿਰਫ਼ ਅੰਮ੍ਰਿਤਸਰ ਵਿੱਚ ਹੀ ਠਹਿਰੇ ਹੋਏ ਹਨ। ਉਹ ਵੀਰਵਾਰ ਦੁਪਹਿਰ 2 ਵਜੇ ਦੇ ਕਰੀਬ ਅੰਮ੍ਰਿਤਸਰ ਪਹੁੰਚੇ। ਇਸ ਤੋਂ ਬਾਅਦ ਉਹ ਸਿੱਧੇ ਹੋਟਲ ਗਏ ਅਤੇ ਉਥੋਂ ਮੱਥਾ ਟੇਕਣ ਲਈ ਹਰਿਮੰਦਰ ਸਾਹਿਬ ਪਹੁੰਚੇ। ਅੰਮ੍ਰਿਤਸਰ ਦੇ ਸ਼੍ਰੀ ਦੁਰਗਿਆਣ ਤੀਰਥ ਦੇ ਵੀ ਦਰਸ਼ਨ ਕੀਤੇ। ਸ਼ਾਮ ਕਰੀਬ 6 ਵਜੇ ਰੋਡ ਸ਼ੋਅ ਵੀ ਕੱਢਿਆ ਗਿਆ। ਇਹ ਰੋਡ ਸ਼ੋਅ ਵਾਲ ਸਿਟੀ ਦੇ ਅੰਦਰ ਕੱਢਿਆ ਗਿਆ। ਜਿੱਥੇ ਉਹ ਲਾਹੌਰੀ ਗੇਟ ਤੋਂ ਰਵਾਨਾ ਹੋ ਕੇ ਸ਼ਕਤੀ ਨਗਰ ਪਹੁੰਚੇ।

ਇਹ ਵੀ ਪੜ੍ਹੋ: ਪੰਜਾਬ ਚ ਅੱਜ ਵੀ ਗਰਮੀ ਦਾ ਕਹਿਰ, ਜ਼ਿਆਦਾਤਰ ਸ਼ਹਿਰਾਂ ਦਾ ਤਾਪਮਾਨ ਪਹੁੰਚੇ ਸਕਦਾ 44 ਡਿਗਰੀ

ਇਸ ਦੌਰਾਨ ਕੇਜਰੀਵਾਲ ਨੇ ਕੇਂਦਰ ‘ਤੇ ਨਿਸ਼ਾਨਾ ਸਾਧਿਆ। ਉਨ੍ਹਾਂ ਦੋਸ਼ ਲਾਇਆ ਕਿ ਭਾਜਪਾ ਨੇ ਉਨ੍ਹਾਂ ਨੂੰ ਬਿਨਾਂ ਕਿਸੇ ਕਾਰਨ ਜੇਲ੍ਹ ਵਿੱਚ ਡੱਕ ਦਿੱਤਾ ਹੈ। ਦੋਸ਼ ਹੈ ਕਿ ਉਸ ਦਾ ਸ਼ੂਗਰ ਲੈਵਲ ਵਧਾਇਆ ਗਿਆ ਤਾਂ ਜੋ ਉਸ ਦੀ ਸਿਹਤ ਵਿਗੜ ਸਕੇ। ਉਨ੍ਹਾਂ ਪੰਜਾਬ ਦੇ ਵੋਟਰਾਂ ਨੂੰ ਅਪੀਲ ਕੀਤੀ ਕਿ ਉਹ ਪਹਿਲੀ ਜੂਨ ਨੂੰ ਆਮ ਆਦਮੀ ਪਾਰਟੀ ਨੂੰ ਵੋਟ ਪਾਉਣ, ਨਹੀਂ ਤਾਂ ਭਾਜਪਾ ਉਨ੍ਹਾਂ ਨੂੰ ਮੁੜ ਜੇਲ੍ਹ ਵਿੱਚ ਸੁੱਟ ਦੇਵੇਗੀ।

Exit mobile version