ਅਟਾਰੀ ਸਰਹੱਦ 'ਤੇ ਲਹਿਰਾਇਆ ਜਾਵੇਗਾ ਸਭ ਤੋਂ ਉੱਚਾ ਤਿਰੰਗਾ, ਪਾਕਿਸਤਾਨੀ ਝੰਡੇ ਤੋਂ 18 ਫੁੱਟ ਉੱਚਾ ਤਿਰੰਗੇ ਦਾ ਪੋਲ | Tallest tricolor to be hoisted at Attari border read the full story in Punjabi Punjabi news - TV9 Punjabi

ਅਟਾਰੀ ਸਰਹੱਦ ‘ਤੇ ਲਹਿਰਾਇਆ ਜਾਵੇਗਾ ਸਭ ਤੋਂ ਉੱਚਾ ਤਿਰੰਗਾ, ਪਾਕਿਸਤਾਨੀ ਝੰਡੇ ਤੋਂ 18 ਫੁੱਟ ਉੱਚਾ ਤਿਰੰਗੇ ਦਾ ਪੋਲ

Updated On: 

14 Sep 2023 14:53 PM

ਭਾਰਤ ਨੇ ਅਟਾਰੀ ਸਰਹੱਦ 'ਤੇ ਲਗਾਏ ਗਏ ਤਿਰੰਗੇ ਦੇ ਪੋਲ ਦੀ ਉਚਾਈ ਗੁਆਂਢੀ ਦੇਸ਼ ਪਾਕਿਸਤਾਨ ਨਾਲੋਂ 18 ਫੁੱਟ ਵਧਾ ਦਿੱਤੀ ਹੈ। ਜਿਸ ਤੋਂ ਬਾਅਦ ਇਸ ਝੰਡੇ ਦੀ ਉੱਚਾਈ 418 ਫੂੱਟ ਹੋ ਜਾਵੇਗੀ। ਇਹ ਫਲੈਗ ਪੋਲ NHAI ਵੱਲੋਂ 3.5 ਕਰੋੜ ਰੁਪਏ ਦੀ ਲਾਗਤ ਨਾਲ ਲਗਾਇਆ ਗਿਆ ਹੈ।

ਅਟਾਰੀ ਸਰਹੱਦ ਤੇ ਲਹਿਰਾਇਆ ਜਾਵੇਗਾ ਸਭ ਤੋਂ ਉੱਚਾ ਤਿਰੰਗਾ, ਪਾਕਿਸਤਾਨੀ ਝੰਡੇ ਤੋਂ 18 ਫੁੱਟ ਉੱਚਾ ਤਿਰੰਗੇ ਦਾ ਪੋਲ
Follow Us On

ਅੰਮ੍ਰਿਤਸਰ ਦੇ ਅਟਾਰੀ ਬਾਰਡਰ ‘ਤੇ ਹੁਣ ਹਰ ਭਾਰਤੀ ਜਲਦ ਹੀ ਮਾਣ ਨਾਲ ਕਹੇਗਾ ‘ਝੰਡਾ ਉਂਚਾ ਰਹੇ ਹਮਾਰਾ’। ਭਾਰਤ ਨੇ ਅਟਾਰੀ ਸਰਹੱਦ ‘ਤੇ ਲਗਾਏ ਗਏ ਤਿਰੰਗੇ ਦੇ ਪੋਲ ਦੀ ਉਚਾਈ ਗੁਆਂਢੀ ਦੇਸ਼ ਪਾਕਿਸਤਾਨ ਨਾਲੋਂ 18 ਫੁੱਟ ਵਧਾ ਦਿੱਤੀ ਹੈ। ਮੌਜੂਦਾ ਸਮੇਂ ‘ਚ ਭਾਰਤੀ ਤਿਰੰਗੇ ਦੇ ਖੰਭੇ ਦੀ ਉਚਾਈ 360 ਫੁੱਟ ਸੀ, ਜਦਕਿ ਪਾਕਿਸਤਾਨ ਦੇ ਝੰਡੇ ਦੇ ਖੰਭੇ ਦੀ ਉਚਾਈ 400 ਫੁੱਟ ਰੱਖੀ ਗਈ ਹੈ।

ਹੁਣ ਭਾਰਤ ਦੇ ਗੋਲਡਨ ਗੇਟ ਦੇ ਸਾਹਮਣੇ 418 ਫੁੱਟ ਉੱਚਾ ਝੰਡੇ ਦਾ ਪੋਲ ਤਿਆਰ ਹੈ ਅਤੇ ਉਦਘਾਟਨ ਦੀ ਉਡੀਕ ਕਰ ਰਿਹਾ ਹੈ। ਮਿਲੀ ਜਾਣਕਾਰੀ ਮੁਤਾਬਕ ਇਹ ਉਦਘਾਟਨ ਕੁਝ ਦਿਨਾਂ ਵਿੱਚ ਹੋਣਾ ਸੀ ਪਰ ਕੁਝ ਕਾਰਨਾਂ ਕਰਕੇ ਇਸ ਨੂੰ ਟਾਲ ਦਿੱਤਾ ਗਿਆ ਹੈ। ਪਰ ਜਲਦ ਹੀ ਇਸ 418 ਫੁੱਟ ਉੱਚੇ ਝੰਡੇ ਵਾਲੇ ਪੋਲ ‘ਤੇ ਭਾਰਤੀ ਤਿਰੰਗਾ ਲਹਿਰਾਉਂਦਾ ਨਜ਼ਰ ਆਵੇਗਾ।

3.5 ਕਰੋੜ ਰੁਪਏ ਕੀਤੇ ਖਰਚ

ਇਹ ਫਲੈਗ ਪੋਲ ਨੈਸ਼ਨਲ ਹਾਈਵੇਅ ਅਥਾਰਟੀ ਆਫ਼ ਇੰਡੀਆ (NHAI) ਵੱਲੋਂ 3.5 ਕਰੋੜ ਰੁਪਏ ਵਿੱਚ ਲਗਾਇਆ ਗਿਆ ਹੈ। ਇਹ ਫਲੈਗ ਪੋਲ ਗੋਲਡਨ ਗੇਟ ਦੇ ਬਿਲਕੁਲ ਸਾਹਮਣੇ 360 ਫੁੱਟ ਉੱਚੇ ਪੁਰਾਣੇ ਝੰਡੇ ਵਾਲੇ ਪੋਲ ਤੋਂ 100 ਮੀਟਰ ਦੀ ਦੂਰੀ ‘ਤੇ ਲਗਾਇਆ ਗਿਆ ਹੈ। ਜ਼ਮੀਨ ਤੋਂ 4 ਫੁੱਟ ਉੱਚਾ ਆਧਾਰ ਬਣਾਇਆ ਗਿਆ ਹੈ, ਜਿਸ ‘ਤੇ ਇਹ ਝੰਡੇ ਦਾ ਪੋਲ ਲਗਾਇਆ ਗਿਆ ਹੈ।

ਭਾਰਤ ਨੂੰ ਦੇਖ ਕੇ ਪਾਕਿਸਤਾਨ ਨੇ ਲਗਾਇਆ ਸੀ ਪੋਲ

ਭਾਰਤ ਨੇ 2017 ‘ਚ 360 ਫੁੱਟ ਉੱਚਾ ਝੰਡੇ ਦਾ ਪੋਲ ਲਗਾਇਆ ਸੀ। ਜਿਸ ਤੋਂ ਬਾਅਦ ਉਸੇ ਸਾਲ ਪਾਕਿਸਤਾਨ ਨੇ ਆਪਣੀ ਸਰਹੱਦ ‘ਤੇ 400 ਫੁੱਟ ਉੱਚਾ ਝੰਡੇ ਦਾ ਪੋਲ ਲਗਾਇਆ ਸੀ। ਜਿਸ ਤੋਂ ਬਾਅਦ ਦੋਵਾਂ ਦੇਸ਼ਾਂ ਵਿਚਾਲੇ ਕਾਫੀ ਵਿਵਾਦ ਹੋਇਆ ਸੀ।

ਦੱਸਿਆ ਜਾਂਦਾ ਹੈ ਕਿ ਪਾਕਿਸਤਾਨੀ ਝੰਡੇ ਦੇ ਪੋਲ ‘ਤੇ ਕੈਮਰੇ ਲਗਾਏ ਗਏ ਹਨ, ਜਿਨ੍ਹਾਂ ‘ਤੇ ਪਾਕਿਸਤਾਨ ਭਾਰਤੀ ਸਰਹੱਦ ਦੇ ਅੰਦਰ ਕਈ ਕਿਲੋਮੀਟਰ ਤੱਕ ਨਜ਼ਰ ਰੱਖ ਸਕਦਾ ਹੈ। ਮੌਜੂਦਾ ਸਮੇਂ ‘ਚ NHAI ਨੇ ਨਵੇਂ ਝੰਡੇ ਦੇ ਪੋਲ ਦੇ ਉਦਘਾਟਨ ਲਈ ਲਗਭਗ ਪੰਜ ਰਾਸ਼ਟਰੀ ਝੰਡੇ ਰੱਖੇ ਹਨ। ਜਿਸ ਦੀ ਲੰਬਾਈ ਅਤੇ ਚੌੜਾਈ 120×80 ਫੁੱਟ ਹੈ। ਇਥੇ ਦੱਸ ਦਈਏ ਕਿ ਹਰ ਤਿਰੰਗੇ ਦਾ ਭਾਰ 90 ਕਿਲੋ ਹੈ।

ਅਟਾਰੀ ਤੇ ਹੋਵੇਗਾ ਦੇਸ਼ ਦਾ ਸਭ ਤੋਂ ਉੱਚਾ ਝੰਡਾ

ਹੁਣ ਤੱਕ ਕਰਨਾਟਕ ਦੇ ਬੇਲਗਾਮ ਵਿੱਚ ਦੇਸ਼ ਦਾ ਸਭ ਤੋਂ ਉੱਚਾ ਝੰਡਾ ਲਹਿਰਾਇਆ ਜਾ ਰਿਹਾ ਹੈ। ਜਿਸ ਦੀ ਉਚਾਈ 110 ਮੀਟਰ ਯਾਨੀ ਕਿ 360.8 ਫੁੱਟ ਹੈ, ਜੋ ਕਿ ਅਟਾਰੀ ਸਰਹੱਦ ‘ਤੇ ਹੁਣ ਤੱਕ ਲਹਿਰਾਏ ਗਏ ਤਿਰੰਗੇ ਤੋਂ ਮਹਿਜ਼ 0.8 ਫੁੱਟ ਜ਼ਿਆਦਾ ਹੈ। ਪਰ ਨਵੇਂ ਝੰਡੇ ਦੇ ਪੋਲ ਦੇ ਉਦਘਾਟਨ ਤੋਂ ਬਾਅਦ ਅਟਾਰੀ ਸਰਹੱਦ ‘ਤੇ ਸਭ ਤੋਂ ਉੱਚਾ ਤਿਰੰਗਾ ਲਹਿਰਾਇਆ ਜਾਵੇਗਾ।

Exit mobile version