Principal In DEO Office: ਅੰਮ੍ਰਿਤਸਰ ਜ਼ਿਲ੍ਹੇ ਦੇ ਸਿੱਖਿਆ ਅਫਸਰ ਦੇ ਦਫਤਰ ‘ਚ ਪ੍ਰਿੰਸੀਪਲ ਦਾ ਹਾਈ ਵੋਲਟੇਜ ਡਰਾਮਾ

Published: 

21 Apr 2023 18:21 PM IST

Principal Allegations: ਪ੍ਰਿੰਸੀਪਲ ਨੇ ਕਿਹਾ ਕਿ ਸਕੂਲ ਦੇ ਕਲਰਕ ਦੀ ਸ਼ਿਕਾਇਤ ਕਰਨ ਲਈ ਉਹ ਆਪਣੇ ਉੱਚ ਅਧਿਕਾਰੀਆਂ ਕੋਲ ਗਈ, ਪਰ ਉਸ ਕਲਰਕ ਉੱਪਰ ਕੋਈ ਕਾਰਵਾਈ ਨਹੀਂ ਕੀਤੀ ਗਈ ਉਲਟਾ ਉਨ੍ਹਾਂ ਉੱਤੇ ਗਲਤ ਇਲਜਾਮ ਲਗਾ ਦਿੱਤੇ ਗਏ।

Follow Us On
ਅੰਮ੍ਰਿਤਸਰ ਨਿਊਜ: ਇਥੋਂ ਦੇ ਜਿਲ੍ਹਾ ਸਿੱਖਿਆ ਅਫ਼ਸਰ ਦੇ ਦਫ਼ਤਰ ਵਿੱਚ ਅੱਜ ਗੁਮਾਨਪੁਰਾ ਸਕੂਲ ਦੀ ਪ੍ਰਿੰਸੀਪਲ ਪਰਮਜੀਤ ਕੌਰ (Principal Paramjeet Kaur) ਵੱਲੋ ਮੀਡੀਆ ਅੱਗੇ ਰੋ ਰੋ ਕੇ ਆਪਣਾ ਦੁਖੜਾ ਸੁਣਾਇਆ ਗਿਆ। ਪ੍ਰਿੰਸੀਪਲ ਨੇ ਕਿਹਾ ਕਿ ਉਨ੍ਹਾਂ ਦੇ ਸਕੂਲ ਵਿਚ ਲੱਖਾਂ ਰੁਪਏ ਦੀ ਧਾਂਦਲੀ ਦਾ ਮਾਮਲਾ ਸਾਹਮਣੇ ਆਇਆ ਹੈ। ਪ੍ਰਿੰਸੀਪਲ ਪਰਮਜੀਤ ਕੌਰ ਨੇ ਇਲਜਾਮ ਲਗਾਇਆ ਕਿ ਸਕੂਲ ਦੇ ਕਲਰਕ ਅਮਨਦੀਪ ਵੱਲੋ ਸਰਕਾਰ ਨੂੰ ਲੱਖਾਂ ਰੁਪਏ ਦਾ ਚੂਨਾ ਲਗਾਇਆ ਜਾ ਰਿਹਾ ਹੈ ਜਿਸ ਦੀ ਧਾਂਦਲੀ ਉਜਾਗਰ ਕਰਦੇ ਹੋਏ ਉਨ੍ਹਾਂ ਨੇ ਇਸਦੀ ਸ਼ਿਕਾਇਤ ਕੀਤੀ ਤਾਂ ਉਲਟਾ ਉਨ੍ਹਾਂ ਤੇ ਹੀ ਸਵਾਲ ਚੁੱਕ ਦਿੱਤੇ ਗਏ।

ਪ੍ਰਿੰਸੀਪਲ ਨੇ ਰੋ-ਰੋ ਕੇ ਸੁਣਾਈ ਫਰਿਆਦ

ਪ੍ਰਿੰਸੀਪਲ ਨੇ ਕਿਹਾ ਕਿ ਉਨ੍ਹਾਂ ਨੂੰ ਹੀ ਗਲਤ ਠਹਿਰਾਇਆ ਜਾ ਰਿਹਾ ਹੈ। ਉਨ੍ਹਾਂ ਕਿਹਾ ਉਨ੍ਹਾਂ ਵੱਲੋਂ ਪ੍ਰਿੰਸੀਪਲ ਦਾ ਅਹੁਦਾ ਸੰਭਾਲਣ ਦੇ ਪਿਛਲੇ ਚਾਰ ਮਹੀਨੇ ਦੀ ਧਾਂਦਲੀ ਸਾਹਮਣੇ ਆਈ ਹੈ। ਉਨ੍ਹਾਂ ਨੇ ਮੁੱਖਮੰਤਰੀ ਭਗਵੰਤ ਮਾਨ, ਸਿੱਖਿਆ ਮੰਤਰੀ ਅਤੇ ਸਿੱਖਿਆ ਵਿਭਾਗ ਦੇ ਅਧਿਕਾਰੀਆਂ ਨੂੰ ਵੀ ਪਤਰ ਲਿੱਖੇ, ਪਰ ਕੋਈ ਕਾਰਵਾਈ ਨਹੀਂ ਕੀਤੀ ਗਈ ਗਈ, ਜਿਸ ਤੋਂ ਬਾਅਦ ਉਹ ਮੀਡੀਆ ਨੂੰ ਨਾਲ ਲੈਕੇ ਜਿਲ੍ਹਾਂ ਸਿੱਖਿਆ ਦਫਤਰ ਪਹੁੰਚੇ ਹਨ। ਪ੍ਰਿੰਸੀਪਲ ਪਰਮਜੀਤ ਕੌਰ ਨੇ ਮੀਡੀਆ ਦੇ ਸਾਹਮਣੇ ਸਿੱਖਿਆ ਅਫਸਰ ਨੂੰ ਆਪਣੀ ਫ਼ਰਿਆਦ ਸੁਣਾਈ। ਪ੍ਰਿਸੀਪਲ ਨੇ ਦੱਸਿਆ ਕਿ ਕਲਰਕ ਦੀ ਤਨਖਾਹ 62 ਹਜ਼ਾਰ ਰੁਪਏ ਹੈ ਜਦਕਿ ਉਹ ਕਈ ਮਹੀਨਿਆਂ ਤੋਂ 1 ਲੱਖ 62 ਹਜ਼ਾਰ ਰੁਪਏ ਲੈ ਰਿਹਾ ਹੈ, ਜੋ ਕਿ ਵੱਡੀ ਧਾਂਦਲੀ ਹੈ ਤੇ ਪੰਜਾਬ ਸਰਕਾਰ ਨੂੰ ਚੂਨਾ ਹੈ।

ਸਿੱਖਿਆ ਅਫਸਰ ਨੇ ਕਾਰਵਾਈ ਦਾ ਦਿੱਤਾ ਭਰੋਸਾ

ਉਥੇ ਹੀ ਡੀਓ ਅਫਸਰ ਜੁਗਰਾਜ ਸਿੰਘ ਨੇ ਮੀਡੀਆ ਨੂੰ ਦੱਸਿਆ ਕਿ ਉਹ ਪਹਿਲਾਂ ਹੀ ਇਸ ਮਾਮਲੇ ਨੂੰ ਉੱਚ ਅਧਿਕਾਰੀਆਂ ਦੇ ਧਿਆਨ ਵਿੱਚ ਲਿਆ ਚੁੱਕੇ ਹਨ। ਹੁਣ ਉਸ ਕਲਰਕ ਖਿਲਾਫ ਵੱਡੇ ਪੱਧਰ ‘ਤੇ ਕਾਰਵਾਈ ਕਰਨ ਦੀ ਤਿਆਰੀ ਕੀਤੀ ਜਾ ਰਹੀ ਹੈ। ਹੋਰ ਪੰਜਾਬੀ ਖਬਰਾਂ ਲਈ TV9 ਪੰਜਾਬੀ ਦੀ ਵੈਬਸਾਈਟ ਤੇ ਜਾਓ YouTube video player