Hungama: ਗੋਲਡਨ ਟੈਂਪਲ ਦੇ ਵਿਰਾਸਤੀ ਮਾਰਗ ‘ਤੇ ਫੋਟੋਗ੍ਰਾਫਰਾਂ ਦੀ ਗੁੰਡਾਗਰਦੀ, ਸਿੱਖ ਨੌਜਵਾਨ ਦੀ ਬਾਂਹ ਤੋੜੀ, ਪੁਲਿਸ ਕਰੇਗੀ ਕਾਰਵਾਈ

Updated On: 

20 Jun 2023 11:49 AM

ਪੀੜਤ ਨੇ ਦੱਸਿਆ ਕਿ ਹਮਲੇ ਵਿੱਚ ਉਸ ਦੀ ਇੱਕ ਬਾਂਹ ਦੀ ਹੱਡੀ ਟੁੱਟ ਗਈ ਹੈ। ਮੁਲਜ਼ਮ ਨੇ ਗੰਡਾਸੇ ਨਾਲ ਉਸ ਦੀ ਬਾਂਹ ਤੇ ਹਮਲਾ ਕਰ ਦਿੱਤਾ। ਉੱਧਰ ਪੁਲਿਸ ਨੇ ਮੁਲਜ਼ਮਾਂ ਖਿਲਾਫ ਸਖਤ ਕਾਰਵਾਈ ਕਰਨ ਦੀ ਗੱਲ ਆਖੀ ਹੈ।

Hungama: ਗੋਲਡਨ ਟੈਂਪਲ ਦੇ ਵਿਰਾਸਤੀ ਮਾਰਗ ਤੇ ਫੋਟੋਗ੍ਰਾਫਰਾਂ ਦੀ ਗੁੰਡਾਗਰਦੀ, ਸਿੱਖ ਨੌਜਵਾਨ ਦੀ ਬਾਂਹ ਤੋੜੀ, ਪੁਲਿਸ ਕਰੇਗੀ ਕਾਰਵਾਈ
Follow Us On

ਅੰਮ੍ਰਿਤਸਰ। ਪੰਜਾਬ ਦੇ ਅੰਮ੍ਰਿਤਸਰ ‘ਚ ਹਰਿਮੰਦਰ ਸਾਹਿਬ (Harmandir Sahib) ਨੇੜੇ ਫੋਟੋਗ੍ਰਾਫਰਾਂ ਨੇ ਇਕ ਵਾਰ ਫਿਰ ਗੁੰਡਾਗਰਦੀ ਕੀਤੀ। ਪਿਛਲੇ ਮਹੀਨੇ ਨਾਬਾਲਗ ਬੱਚਿਆਂ ‘ਤੇ ਹਮਲਾ ਕਰਕੇ ਉਨ੍ਹਾਂ ਦਾ ਖੂਨ ਵਹਿਣ ਵਾਲੇ ਦੋਸ਼ੀਆਂ ਨੇ ਪਰਚਾ ਦਰਜ ਕਰਵਾਉਣ ਦੇ ਸ਼ੱਕ ‘ਚ ਇਕ ਸਿੱਖ ਨੌਜਵਾਨ ‘ਤੇ ਹਥਿਆਰਾਂ ਨਾਲ ਹਮਲਾ ਕਰ ਦਿੱਤਾ ਸੀ। ਹਮਲਾਵਰਾਂ ਨੇ ਪੀੜਤ ਦੀ ਬਾਂਹ ‘ਤੇ ਤਲਵਾਰਾਂ ਨਾਲ ਹਮਲਾ ਕੀਤਾ ਅਤੇ ਉਸ ਦੀ ਇਕ ਬਾਂਹ ਵੀ ਤੋੜ ਦਿੱਤੀ।

ਪੀੜਤ ਨੇ ਦੱਸਿਆ ਕਿ ਹਮਲੇ ਵਿੱਚ ਉਸ ਦੀ ਇੱਕ ਬਾਂਹ ਦੀ ਹੱਡੀ ਟੁੱਟ ਗਈ ਹੈ। ਮੁਲਜ਼ਮ ਨੇ ਗੰਡਾਸੇ ਨਾਲ ਉਸ ਦੀ ਬਾਂਹ ਤੇ ਹਮਲਾ ਕਰ ਦਿੱਤਾ। ਜਿਸ ਕਾਰਨ ਉਸ ਦੀ ਬਾਂਹ ਵੀ ਕੱਟੀ ਗਈ ਹੈ ਅਤੇ ਨਾੜ ਵੀ ਕੱਟੀ ਗਈ ਹੈ। ਜਦੋਂ ਕਿ ਸਿਰ ਦੀ ਸੱਟ ਤੋਂ ਬਾਅਦ ਐਮ.ਆਰ.ਆਈ. ਸਿਰ ਵਿੱਚ ਗਤਲਾ ਵੀ ਆ ਗਿਆ ਹੈ।

ਦੋ ਮਹੀਨੇ ਤੋਂ ਰੱਖੀ ਸੀ ਰੰਜਿਸ਼

ਬਲਜੀਤ ਸਿੰਘ ਨੇ ਦੱਸਿਆ ਕਿ 14 ਮਈ ਨੂੰ ਮਹਾਰਾਜਾ ਰਣਜੀਤ ਸਿੰਘ (Maharaja Ranjit Singh) ਚੌਕ ਨੇੜੇ ਕੁੱਝ ਫੋਟੋਗ੍ਰਾਫਰਾਂ ਨੇ ਫਤਿਹਗੜ੍ਹ ਚੂੜੀਆਂ ਰੋਡ ਤੋਂ ਆਏ ਬੱਚਿਆਂ ‘ਤੇ ਹਮਲਾ ਕਰ ਦਿੱਤਾ ਸੀ। ਪੁਲਿਸ ਨੇ ਫੋਟੋਗ੍ਰਾਫ਼ਰਾਂ ਖ਼ਿਲਾਫ਼ ਕਾਰਵਾਈ ਕਰਦਿਆਂ ਕੇਸ ਦਰਜ ਕਰ ਲਿਆ ਹੈ। ਉਦੋਂ ਤੋਂ ਹੀ ਇਹ ਫੋਟੋਗ੍ਰਾਫਰ ਉਸ ਨਾਲ ਨਰਾਜ਼ਗੀ ਰੱਖ ਰਹੇ ਸਨ। ਉਸ ਨੂੰ ਲੱਗਾ ਕਿ ਉਸ ਵਿਰੁੱਧ ਪਰਚਾ ਬਲਜੀਤ ਸਿੰਘ ਦੇ ਕਹਿਣ ਤੇ ਹੋਇਆ ਹੈ।

ਬਿਆਨਾਂ ਦੇ ਬਾਅਦ ਪੁਲਿਸ ਕਰੇਗੀ ਕਾਰਵਾਈ

ਪੁਲਿਸ ਅਫਸਰ (Police officer) ਨੇ ਦੱਸਿਆ ਕਿ ਬਲਜੀਤ ਸਿੰਘ ਤੇ ਹਮਲਾ ਹੋਇਆ ਹੈ ਅਤੇ ਡੋਕੇਟ ਕੱਟਕੇ ਉਸਨੂੰ ਹਸਪਤਾਲ ਭੇਜ ਦਿੱਤਾ ਗਿਆ ਹੈ। ਪੁਲਿਸ ਟੀਮ ਉਸ ਦੇ ਬਿਆਨ ਦਰਜ ਕਰਨ ਗਈ ਪਰ ਡਾਕਟਰਾਂ ਨੇ ਉਸ ਨੂੰ ਅਨਫਿੱਟ ਐਲਾਨ ਦਿੱਤਾ। ਅੱਜ ਉਸ ਦੇ ਬਿਆਨ ਲੈ ਕੇ ਮੁਲਜ਼ਮਾਂ ਖ਼ਿਲਾਫ਼ ਕਾਰਵਾਈ ਕੀਤੀ ਜਾਵੇਗੀ।

ਪੰਜਾਬ ਦੀਆਂ ਤਾਜ਼ਾ ਪੰਜਾਬੀ ਖਬਰਾਂ ਪੜਣ ਲਈ ਤੁਸੀਂ TV9 ਪੰਜਾਬੀ ਦੀ ਵੈਵਸਾਈਟ ਤੇ ਜਾਓ ਅਤੇ ਲੁਧਿਆਣਾ ਅਤੇਚੰਡੀਗੜ੍ਹ ਦੀਆਂ ਖਬਰਾਂ,ਲੇਟੇਸਟ ਵੇੱਬ ਸਟੋਰੀ,NRI ਨਿਊਜ਼,ਮਨੋਰੰਜਨ ਦੀ ਖਬਰ,ਵਿਦੇਸ਼ ਦੀ ਬ੍ਰੇਕਿੰਗ ਨਿਊਜ਼,ਪਾਕਿਸਤਾਨ ਦਾ ਹਰ ਅਪਡੇਟ,ਧਰਮ ਅਤੇ ਗੁਰਬਾਣੀ ਦੀਆਂ ਖਬਰਾਂ ਜਾਣੋ