Pak Media Deligation: ਪਾਕਿਸਤਾਨ ਤੋਂ 13 ਲੋਕਾਂ ਦਾ ਮੀਡੀਆ ਡੇਲਿਗੇਸ਼ਨ ਅਟਾਰੀ ਵਾਘ੍ਹਾ ਸਰਹੱਦ ਰਾਹੀਂ ਪਹੁੰਚਿਆ ਭਾਰਤ
ਪਾਕਿਸਤਾਨੀ ਮੀਡੀਆ ਡੇਲੀਗੇਸ਼ਨ ਨੇ ਉਮੀਦ ਜਤਾਈ ਕਿ ਵਿਦੇਸ਼ ਮੰਤਰੀਆਂ ਦੀ ਇਹ ਮੀਟਿੰਗ ਨਾਲ ਭਵਿੱਖ ਵਿੱਚ ਹੋਣ ਵਾਲੀਆਂ ਮੀਟਿੰਗਾਂ ਦੇ ਏਜੇਂਡੇ ਤੈਅ ਕੀਤੇ ਜਾਣਗੇ।
ਅੰਮਿਤਸਰ ਨਿਊਜ: ਸ਼ੰਘਾਈ ਕਾਪੋਰੇਸ਼ਨ ਆਰਗਨਾਈਜੇਸ਼ਨ ਦੀ ਮੀਟਿੰਗ ਵਿੱਚ ਹਿੱਸਾ ਲੈਣ ਲਈ ਬੁੱਧਵਾਰ ਨੂੰ ਅਟਾਰੀ ਵਾਘਾ ਸਰਹੱਦ ਰਾਹੀਂ ਪਾਕਿਸਤਾਨ ਤੌ 13 ਲੋਕਾਂ ਦਾ ਮੀਡਿਆ ਦਾ ਡੇਲਿਗੇਸ਼ਨ ਭਾਰਤ ਪੁੱਜਾ। ਦਸ ਦੇਈਏ ਕਿ ਸ਼ੰਘਾਈ ਕਾਪੋਰੇਸ਼ਨ ਆਰਗਨਾਈਜੇਸ਼ਨ (SCO) ਦਾ ਗਠਨ 1996 ਵਿੱਚ ਹੋਇਆ ਸੀ, ਜਿਸ ਵਿੱਚ ਪੀਪਲਜ਼ ਰੀਪਬਲਿਕ ਆਫ ਚਾਈਨਾ, ਕਜ਼ਾਕਿਸਤਾਨ, ਕਿਰਗਿਜ਼ਸਤਾਨ, ਰੂਸ ਅਤੇ ਤਾਜਿਕਸਤਾਨ ਸ਼ਾਮਲ ਸਨ। 9 ਜੂਨ 2017 ਨੂੰ ਭਾਰਤ ਅਤੇ ਪਾਕਿਸਤਾਨ ਦੇ ਸ਼ਾਮਲ ਹੋਣ ਦੇ ਨਾਲ ਇਸਦੀ ਮੈਂਬਰਸ਼ਿਪ ਅੱਠ ਦੇਸ਼ਾਂ ਤੱਕ ਫੈਲ ਗਈ ਹੈ। ਕਈ ਦੇਸ਼ ਨਿਰੀਖਕਾਂ ਜਾਂ ਸੰਵਾਦ ਸਹਿਭਾਗੀਆਂ ਵਜੋਂ ਇਸ ਸੰਗਠਨ ਨਾਲ ਜੁੜੇ ਹੋਏ ਹਨ।
ਐਸਸੀਓ ਦੀ ਬੈਠਕ ਨੂੰ ਕਵਰ ਕਰਨ ਲਈ ਪਾਕਿਸਤਨ ਤੋਂ 13 ਲੋਕਾਂ ਦਾ ਮੀਡਿਆ ਦਾ ਡੇਲਿਗੇਸ਼ਨ ਅਟਾਰੀ ਵਾਘ੍ਹਾ ਸਰਹੱਦ ਰਾਹੀਂ ਬੁੱਧਵਾਰ ਨੂੰ ਭਾਰਤ ਪੁੱਜਾ ਤੇ ਫੇਰ ਇਹ ਡੇਲਿਗੇਸ਼ਨ ਅੰਮਿਤਸਰ ਦੇ ਗੁਰੂ ਰਾਮ ਦਾਸ ਅੰਤਰਰਾਸ਼ਟਰੀ ਹਵਾਈ ਅੱਡੇ ਤੋਂ ਗੋਆ ਲਈ ਰਵਾਨਾ ਹੋ ਗਿਆ। ਇਸ ਮੌਕੇ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਪਾਕਿਸਤਾਨ ਦੇ ਮੀਡਿਆ ਡੇਲਿਗੇਸ਼ਨ ਨੇ ਕਿਹਾ ਕਿ ਉਹ ਸ਼ੰਘਾਈ ਕਾਪੋਰੇਸ਼ਨ ਆਰਗਨਾਈਜੇਸ਼ਨ ਦੀ ਹੋਣ ਜਾ ਰਹੀ ਮੀਟਿੰਗ ਦੀ ਕਵਰੇਜ ਲਈ ਭਾਰਤ ਆਏ ਹਨ।
ਮੀਟਿੰਗ ਨੂੰ ਲੈ ਕੇ ਪਾਕਿਸਤਾਨ ਦੇ ਲੋਕਾਂ ਨੂੰ ਕਾਫੀ ਉਮੀਦਾਂ
ਉਨ੍ਹਾਂ ਕਿਹਾ ਕਿ ਇਸ ਮੀਟਿੰਗ ਨੂੰ ਲੈ ਕੇ ਪਾਕਿਸਤਾਨ ਦੇ ਲੋਕਾਂ ਨੂੰ ਕਾਫੀ ਉਮੀਦਾਂ ਹਨ। ਉੱਥੇ ਦੇ ਲੋਕ ਚਾਹੁੰਦੇ ਹਨ ਕਿ ਭਾਰਤ ਅਤੇ ਪਾਕਿਸਤਾਨ ਦੇ ਰਿਸ਼ਤਿਆਂ ਦੀ ਕੁੜਤਣ ਖਤਮ ਹੋਵੇ ਅਤੇ ਮੁੱੜ ਤੋਂ ਚੰਗੇ ਗੁਆਂਢਿਆਂ ਵਾਂਗ ਰਿਹਾ ਜਾਵੇ। ਉਨ੍ਹਾਂ ਦੱਸਿਆ ਕਿ ਸਾਰੇ ਪਾਕਿਸਤਾਨੀਆਂ ਨੂੰ ਭਾਰਤੀ ਅਤੇ ਭਾਰਤੀਆ ਨੂੰ ਪਾਕਿਸਤਾਨੀ ਲੋਕ ਚੰਗੇ ਲੱਗਦੇ ਹਨ। ਸਭ ਦਾ ਆਪਸੀ ਭਾਈਚਾਰਕ ਸਾਂਝ ਤੇ ਪ੍ਰੇਮ ਪਿਆਰ ਹੈ।
ਦੱਸ ਦੇਈਏ ਕਿ ਚਾਰ ਮਈ ਨੂੰ ਗੋਆ ਵਿਚ ਮੀਟਿੰਗ ਹੋ ਰਹੀ ਹੈ, ਜਿਸਦੀ ਕਵਰੇਜ ਤੋਂ ਬਾਅਦ ਇਹ ਡੇਲੀਗੇਸ਼ਨ ਪੰਜ ਤਾਰੀਕ ਨੂੰ ਵਾਪਿਸ ਪਾਕਿਸਤਾਨ ਲਈ ਰਵਾਨਾ ਹੋਵੇਗਾ। ਇੱਥੇ ਜਿਕਰਯੋਗ ਹੈ ਕਿ ਇਸ ਮੀਟਿੰਗ ਪਾਕਿਸਤਾਨ ਦੇ ਵਿਦੇਸ਼ ਮੰਤਰੀ ਬਿਲਾਵਲ ਭੁੱਟੋ ਸ਼ਾਮਲ ਹੋਣ ਜਾ ਰਹੇ ਹਨ।