ਅੰਮ੍ਰਿਤਸਰ ਨਿਊਜ : ਵਾਰਿਸ ਪੰਜਾਬ ਦੇ ਜਥੇਬੰਦੀ ਦੇ ਮੁਖੀ ਅੰਮ੍ਰਿਤਪਾਲ ਸਿੰਘ (Amritpal Singh) ਦੀ ਬ੍ਰਿਟਿਸ਼ ਨਾਗਰਿਕ ਪਤਨੀ ਕਿਰਨਦੀਪ ਕੌਰ (Kirandeep Kaur) ਨੂੰ ਪੁਲਿਸ ਵੱਲੋਂ ਵਾਪਸ ਭੇਜ ਦਿੱਤਾ ਗਿਆ। ਕਿਰਨਦੀਪ ਕੌਰ ਵੀਰਵਾਰ ਨੂੰ ਇੰਗਲੈਂਡ ਜਾਣ ਲਈ ਅੰਮਿ੍ਤਸਰ ਦੇ ਸ੍ਰੀ ਗੁਰੂ ਰਾਮਦਾਸ ਜੀ ਕੌਮਾਂਤਰੀ ਹਵਾਈ ਅੱਡੇ, ਰਾਜਾਸਾਂਸੀ ਪਹੁੰਚੀ ਸੀ, ਪਰ ਉਸ ਨੂੰ ਇਮੀਗ੍ਰੇਸ਼ਨ ਅਧਿਕਾਰੀਆਂ ਵੱਲੋਂ ਰੋਕ ਦਿੱਤਾ ਗਿਆ ਸੀ। ਬਾਅਦ ਵਿੱਚ ਮਹਿਲਾ ਪੁਲਿਸ ਨੂੰ ਬੁਲਾਇਆ ਗਿਆ। ਪੁਲਿਸ ਨੇ ਕਿਰਨਦੀਪ ਕੌਰ ਤੋਂ ਤਕਰੀਬਨ 2.30 ਘੰਟੇ ਪੁੱਛਗਿੱਛ ਕੀਤੀ ਅਤੇ ਬਾਅਦ ਵਿੱਚ ਉਸਨੂੰ ਉਸਦੇ ਸਹੁਰੇ ਘਰ ਵਾਪਸ ਜੱਲੁਪੁਰ ਖੇੜਾ ਭੇਜ ਦਿੱਤਾ ਗਿਆ।
ਕਿਰਨਦੀਪ ਕੌਰ ਦੇ ਨਾਲ ਉਸਦੀ ਜਠਾਣੀ ਅਤੇ ਚਾਚਾ ਸਹੁਰਾ ਵੀ ਨਾਲ ਸਨ। ਚਾਚਾ ਸਹੁਰਾ ਨੇ ਦੋਸ਼ ਲਾਇਆ ਕਿ ਜੇਕਰ ਉਨ੍ਹਾਂ ਦੀ ਨੂੰਹ ਨੂੰ ਵਿਦੇਸ਼ ਜਾਣ ਦੀ ਮਨਾਹੀ ਸੀ ਤਾਂ ਸਾਨੂੰ ਅਗਾਊ ਸੂਚਿਤ ਕਿਉਂ ਨਹੀ ਕੀਤਾ ਗਿਆ। ਉਨ੍ਹਾਂ ਕਿਹਾ ਕਿ ਜੇਕਰ ਕਿਰਨਦੀਪ ਕੌਰ ‘ਤੇ ਕੋਈ ਜੁਰਮ ਸਾਬਤ ਨਹੀ ਹੋਇਆ ਹੈ, ਤਾਂ ਉਸਦੇ ਵਿਦੇਸ਼ ਜਾਣ ‘ਤੇ ਪਾਬੰਦੀ ਕਿੁੳਂ ਲਗਾਈ ਜਾ ਰਹੀ ਹੈ। ਉਨ੍ਹਾਂ ਇਲਜਾਮ ਲਗਾਇਆ ਕਿ ਇ੍ਰਮੀਗੇਸ਼ਨ ਵਿਭਾਗ ਦੇ ਨਾਲ ਨਾਲ ਪੰਜਾਬ ਪੁਲਿਸ ਨੇ ਵੀ ਉਨ੍ਹਾਂ ਨੂੰ ਮਾਨਸਿਕ ਤੌਰ ਤੇ ਪਰੇਸ਼ਾਨ ਕੀਤਾ ਹੈ।
ਇਸੇ ਸਾਲ ਹੋਇਆ ਸੀ ਅਮ੍ਰਿਤਪਾਲ ਅਤੇ ਕਿਰਨਦੀਪ ਦਾ ਵਿਆਹ
ਦੱਸ ਦੇਈਏ ਕਿ ਫਰਾਰ ਚੱਲ ਰਹੇ ਅਮ੍ਰਿਤਪਾਲ ਸਿੰਘ ਨੇ ਇੰਗਲੈਂਡ ਦੀ ਰਹਿਣ ਵਾਲੀ ਕਿਰਨਦੀਪ ਕੌਰ ਨਾਲ ਇਸੇ ਸਾਲ 10 ਫਰਵਰੀ ਨੂੰ ਸਾਦੇ ਢੰਗ ਨਾਲ ਵਿਆਹ ਕੀਤਾ ਸੀ। ਜਲੰਧਰ ਦੇ ਪਿੰਡ ਕੁਲਾਰਾਂ ਦੀ ਰਹਿਣ ਵਾਲੀ ਕਿਰਨਦੀਪ ਕੌਰ ਦਾ ਪਰਿਵਾਰ ਬਹੁਤ ਸਮਾਂ ਪਹਿਲਾਂ ਇੰਗਲੈਂਡ ਚਲਾ ਗਿਆ ਸੀ, ਜਿਸ ਕਰਕੇ ਕਿਰਨਦੀਪ ਕੌਰ ਨੂੰ ਇੰਗਲੈਂਡ ਦੀ ਨਾਗਰਿਕਤਾ ਹਾਸਿਲ ਹੈ।
ਕਿਰਨਦੀਪ ਕੌਰ ਦੀ ਕੁੰਡਲੀ
ਖਾਲਿਸਤਾਨੀ ਜੱਥੇਬੰਦੀ ਬੱਬਰ ਖਾਲਸਾ ਦੀ ਐਕਟਿਵ ਮੈਂਬਰ ਕਿਰਨਦੀਪ ਕੌਰ ‘ਤੇ ਇਲਜਾਮ ਨੇ ਕਿ ਉਹ ਉਸ ਲਈ ਫੰਡ ਜੁਟਾਉਂਦੀ ਹੈ। ਇਸ ਗੈਰ ਕਾਨੂੰਨੀ ਕੰਮ ਲਈ ਉਸ ਨੂੰ ਅਤੇ ਪੰਜ ਹੋਰ ਲੋਕਾਂ ਨੂੰ ਸਾਲ 2020 ਵਿੱਚ ਗ੍ਰਿਫਤਾਰ ਵੀ ਕੀਤਾ ਗਿਆ ਸੀ।
ਹੋਰ ਪੰਜਾਬੀ ਖਬਰਾਂ ਲਈ TV9 ਪੰਜਾਬੀ ਦੀ ਵੈਬਸਾਈਟ ਤੇ ਜਾਓ