ਅੰਮ੍ਰਿਤਸਰ ਨਿਊਜ: ਮੁੱਖ ਮੰਤਰੀ ਭਗਵੰਤ ਮਾਨ (Bhagwant Maan) ਵੱਲੋਂ ਗੁਰਬਾਣੀ ਪ੍ਰਸਾਰਣ ਨੂੰ ਲੈ ਕੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਤਿੱਖੇ ਨਿਸ਼ਾਨੇ ਸਾਧਣ ਤੋਂ ਬਾਅਦ ਹੁਣ ਐਸਜੀਪੀਸੀ ਨੇ ਐਲਾਨ ਕੀਤਾ ਹੈ ਕਿ ਗੁਰਬਾਣੀ ਦੇ ਪ੍ਰਸਾਰਣ ਨੂੰ ਲੈ ਕੇ ਛੇਤੀ ਹੀ ਓਪਨ ਟੈਂਡਰ ਮੰਗੇ ਜਾਣਗੇ। ਦੱਸ ਦੇਈਏ ਕਿ ਮੁੱਖ ਮੰਤਰੀ ਨੇ ਮੰਗ ਕੀਤੀ ਸੀ ਕਿ ਗੁਰਬਾਣੀ ਪ੍ਰਸਾਰਣ ਦੇ ਅਧਿਕਾਰ ਇੱਕ ਚੈਨਲ ਤੱਕ ਸੀਮਤ ਰਹਿਣ ਦੀ ਬਜਾਏਸਾਰੇ ਚੈਨਲਾਂ ਨੂੰ ਮੁਫਤ ਦਿੱਤੇ ਜਾਣ ।
ਗੁਰਬਾਣੀ ਪ੍ਰਸਾਰਨ ਦੇ ਅਧਿਕਾਰ ਨੂੰ ਲੈਕੇ ਸ਼੍ਰੌਮਣੀ ਕਮੇਟੀ ਪ੍ਰਧਾਨ ਹਰਜਿੰਦਰ ਸਿੰਘ ਧਾਮੀ (Harjinder Singh Dhami) ਵੱਲੋ ਪ੍ਰੈੱਸ ਕਾਨਫਰੰਸ ਕੀਤੀ ਗਈ। ਮੁੱਖ ਮੰਤਰੀ ਮਾਨ ਦੇ ਇਲਜਾਮਾਂ ਦਾ ਜਵਾਬ ਦਿੰਦਿਆਂ ਉਨ੍ਹਾਂ ਕਿਹਾ ਕਿ ਗੁਰਬਾਣੀ ਪ੍ਰਸਾਰਣ ਨੂੰ ਲੈ ਕੇ ਕਿਸੇ ਵੀ ਤਰ੍ਹਾਂ ਦੀ ਕੋਈ ਸਿਆਸੀ ਖੇਡ ਨਹੀਂ ਚੱਲ ਰਹੀ ਹੈ। ਪਿੱਛਲੇ ਲੰਮੇ ਸਮੇਂ ਤੋਂ ਇਹ ਚਰਚਾ ਚਲ ਰਹੀ ਹੈ ਕਿ ਇਕ ਟੈਲੀਵਿਜ਼ਨ ਚੈਨਲ ਨੂੰ ਹੀ ਸਾਰੇ ਅਧਿਕਾਰ ਦਿੱਤੇ ਗਏ ਹਨ। ਉਨ੍ਹਾ ਕਿਹਾ ਕਿ ਜੁਲਾਈ 1998 ਵਿੱਚ ਇੱਕ ਹੋਰ ਪੰਜਾਬੀ ਟੀਵੀ ਨੂੰ ਇਹ ਅਧਿਕਾਰ ਦਿੱਤੇ ਗਏ ਪਰ ਉਹ ਇਸ ਤੇ ਪੂਰਾ ਨਹੀਂ ਉੱਤਰ ਸਕੇ। ਉਸ ਤੋਂ ਬਾਅਦ 1999 ਵਿੱਚ ਇੱਕ ਹੋਰ ਚੈਨਲ ਨਾਲ ਐਸਜੀਪੀਸੀ ਦਾ ਐਗਰੀਮੈਂਟ ਹੋਇਆ, ਪਰ ਉਹ ਵੀ ਇਸ ਐਗਰੀਮੈਂਟ ਨੂੰ ਪੂਰਾ ਕਰਨ ਵਿੱਚ ਅਸਫ਼ਲ ਰਹੇ।
ਧਾਮੀ ਨੇ ਸੀਐੱਮ ਮਾਨ ਦੇ ਦੋਸ਼ਾਂ ਤੋਂ ਕੀਤਾ ਇਨਕਾਰ
ਧਾਮੀ ਨੇ ਕਿਹਾ ਸੰਤਬਰ, 2000 ਵਿੱਚ ਇੱਕ ਹੋਰ ਚੈਨਲ ਨਾਲ 50 ਲੱਖ ਰੁਪਏ ਸਾਲਾਨਾ ਵਿੱਚ 6 ਸਾਲ ਦਾ ਲਾਈਵ ਪ੍ਰਸਾਰਣ ਦਾ ਐਗਰੀਮੈਂਟ ਹੋਇਆ ਸੀ, ਪਰ ਉਨ੍ਹਾ ਨੇ ਵੀ ਅੱਧ ਵਿਚਾਲੇ ਆਪਣੀ ਅਸਮਰਥਤਾ ਜਾਹਿਰ ਕਰ ਦਿੱਤੀ। ਜਿਸ ਤੋਂ ਬਾਅਦ 2007 ਵਿੱਚ ਸਾਡਾ ਪੀਟੀਸੀ ਚੈਨਲ ਨਾਲ ਸਾਡਾ 11 ਸਾਲ ਲਈ ਐਗਰੀਮੈਂਟ ਹੋਈਆ ਸੀ, ਜਿਸ ਤੋਂ ਬਾਅਦ 2012 ਵਿੱਚ ਮੁੜ ਤੋਂ 11 ਸਾਲ ਦਾ ਨਵਾਂ ਐਗਰੀਮੈਂਟ ਹੋਇਆ ਸੀ, ਜਿਹੜਾ ਹੁਣ ਇਸੇ ਸਾਲ ਜੁਲਾਈ ਵਿੱਚ ਪੂਰਾ ਹੋਣ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਹੁਣ ਇਸ ਐਗਰੀਮੈਂਟ ਦੇ ਪੂਰਾ ਹੋਣ ਤੋਂ ਬਾਅਦ ਗੁਰਬਾਣੀ ਪ੍ਰਸਾਰਣ ਲਈ ਓਪਨ ਟੈਂਡਰ ਮੰਗੇ ਜਾਣਗੇ।
ਧਾਮੀ ਨੇ ਕਿਹਾ ਕਿ ਇਸ ਮੁੱਦੇ ਤੇ ਵਿਦੇਸ਼ਾਂ ਵਿੱਚ ਬੈਠੀ ਸੰਗਤ ਕੋਲੋਂ ਵੀ ਉਨ੍ਹਾਂ ਦੇ ਵਿਚਾਰ ਮੰਗੇ ਗਏ ਹਨ। ਉਨ੍ਹਾਂ ਕਿਹਾ ਕਿ ਐਸਜੀਪੀਸੀ ਧਾਰਮਿਕ ਕਮੇਟੀ ਹੈ ਅਤੇ ਅਸੀਂ ਗੁਰੂ ਦੀ ਰਜਾ ਵਿੱਚ ਰਹਿਣ ਵਾਲੇ ਲੋਕ ਹਾਂ। ਉਨ੍ਹਾਂ ਕਿਹਾ ਕਿ ਮਨ ਦੀ ਭਾਵਨਾ ਠੀਕ ਹੋਵੇ ਤਾਂ ਸਾਰੇ ਕੰਮ ਸਹੀ ਹੁੰਦੇ ਹਨ।
ਧਾਮੀ ਦੇ ਸਰਕਾਰ ਦੇ ਵੱਡੇ ਹਮਲੇ
ਮਾਨ ਸਰਕਾਰ ਤੇ ਤਿੱਖਾ ਪਲਟਵਾਰ ਕਰਦਿਆਂ ਉਨ੍ਹਾਂ ਕਿਹਾ ਕਿ ਸੂਬੇ ਵਿੱਚ ਸਰਕਾਰ ਕਾਨੂੰਨ ਵਿਵਸਥਾ ਕਾਇਮ ਕਰਨ ਚ ਨਾਕਾਮਯਾਬ ਰਹੀ ਹੈ। ਉਨ੍ਹਾਂ ਕਿਹਾ ਕਿ ਉਨ੍ਹਾਂ ਨੇ ਕਿਹਾ ਕਿ ਅਸੀਂ ਅਕਾਲੀ ਦਲ ਦੇ ਪੱਕੇ ਸਿਪਾਹੀ ਹਾਂ ਅਤੇ ਹਮੇਸ਼ਾ ਰਹਾਂਗੇ। ਉਨ੍ਹਾਂ ਨੇ ਸੂਬਾ ਸਰਕਾਰ ਤੇ ਸਵਾਲ ਚੁੱਕਦਿਆਂ ਕਿਹਾ ਕਿ ਕੀ ਹੁਣ ਸਾਨੂੰ ਸਰਕਾਰ ਸਿਧਾਂਤ ਸਮਝਾਵੇਗੀ। ਸਾਡਾ ਆਪਣਾ ਸਿਧਾਂਤ ਹੈ ਅਤੇ ਅਸੀਂ ਕਦੇ ਵੀ ਆਪਣੇ ਸਿਧਾਂਤ ਤੋਂ ਡਿਗਦੇ ਨਹੀਂ ਹਾਂ।
ਮੁੱਖ ਮੰਤਰੀ ਨੇ ਐਸਜੀਪੀਸੀ ‘ਤੇ ਚੁੱਕੇ ਸਵਾਲ
ਇੱਥੇ ਦੱਸ ਦੇਈਏ ਕਿ ਮੁੱਖ ਮੰਤਰੀ (Chief Minister) ਨੇ ਗੁਰਬਾਣੀ ਪ੍ਰਸਾਰਣ ਦੇ ਅਧਿਕਾਰ ਸਿਰਫ ਇਕ ਚੈਨਲ ਤੱਕ ਸੀਮਿਤ ਰੱਖੇ ਜਾਣ ਨੂੰ ਲੈ ਕੇ ਐਸੀਜੀਸੀ ਤੇ ਸ਼੍ਰੋਮਣੀ ਅਕਾਲੀ ਦੱਲ ਤੇ ਤਿੱਖੇ ਹਮਲੇ ਬੋਲੇ ਸਨ। ਉਨ੍ਹਾਂ ਕਿਹਾ ਸੀ ਕਿ ਗੁਰਬਾਣੀ ਦੇ ਸੰਦੇਸ਼ ਨੂੰ ਦੁਨੀਆਂ ਦੇ ਕੋਨੇ-ਕੋਨੇ ਤੱਕ ਪਹੁੰਚਾਉਣਾ ਸਮੇਂ ਦੀ ਮੁੱਖ ਲੋੜ ਹੈ। ਇਸ ਲਈ ਗੁਰਬਾਣੀ ਦੀ ਪਹੁੰਚ ਨੂੰ ਇੱਕ ਮਾਧਿਅਮ ਤੱਕ ਸੀਮਤ ਕਰਨ ਦੀ ਬਜਾਏ ਹਰ ਚੈਨਲ ਨੂੰ ਮੁਫਤ ਪ੍ਰਸਾਰਣ ਦੀ ਇਜਾਜ਼ਤ ਦਿੱਤੀ ਜਾਵੇ। ਇਸ ਉਪਰਾਲੇ ਨਾਲ ਦੇਸ਼-ਵਿਦੇਸ਼ ਦੀਆਂ ਸੰਗਤਾਂ ਨੂੰ ਘਰਾਂ ਵਿਚ ਬੈਠ ਕੇ ਗੁਰਬਾਣੀ ਕੀਰਤਨ ਦਾ ਆਨੰਦ ਮਾਨਣ ਦਾ ਮੌਕਾ ਮਿਲੇਗਾ ਅਤੇ ਉਹ ਟੀਵੀ ਰਾਹੀਂ ਸ੍ਰੀ ਹਰਿਮੰਦਰ ਸਾਹਿਬ ਦੇ ਦਰਸ਼ਨ ਕਰ ਸਕਣਗੀਆਂ।
ਸੀਐੱਮ ਮਾਨ ਨੇ ਭਰੋਸਾ ਦਿੱਤਾ ਸਿ ਕਿ ਪੰਜਾਬ ਸਰਕਾਰ ਹਰਿਮੰਦਰ ਸਾਹਿਬ ਵਿਖੇ ਗੁਰਬਾਣੀ ਕੀਰਤਨ ਦੇ ਪ੍ਰਸਾਰਣ ਲਈ ਆਧੁਨਿਕ ਕੈਮਰਿਆਂ ਅਤੇ ਲੋੜੀਂਦੇ ਪ੍ਰਸਾਰਣ ਉਪਕਰਣਾਂ ਸਮੇਤ ਨਵੀਨਤਮ ਬੁਨਿਆਦੀ ਢਾਂਚਾ ਅਤੇ ਤਕਨਾਲੋਜੀ ਮੁਹੱਈਆ ਕਰਵਾਉਣ ਦਾ ਸਾਰਾ ਖਰਚਾ ਵੀ ਚੁੱਕਣ ਲਈ ਤਿਆਰ ਹੈ।
ਹੋਰ ਪੰਜਾਬੀ ਖਬਰਾਂ ਲਈ TV9 ਪੰਜਾਬੀ ਦੀ ਵੈਬਸਾਈਟ ਤੇ ਜਾਓ