ਗੋਲੀਆਂ ਦੀ ਆਵਾਜ਼ ਨਾਲ ਮੁੜ ਦਹਿਲੀ ਗੁਰੂ ਨਗਰੀ, ਕੁਲਚੇ ਦੀ ਦੁਕਾਨ ਚਲਾਉਣ ਵਾਲੇ ਨੂੰ ਅਣਪਛਾਤੇ ਬਾਈਕ ਸਵਾਰਾਂ ਨੇ ਬਣਾਇਆ ਨਿਸ਼ਾਨਾ
ਪਿਛਲੇ ਹਫਤੇ ਹੀ ਕੁਝ ਕਾਰ ਸਵਾਰਾਂ ਨੇ ਇੱਕ ਗੱਡੀ ਤੇ ਗੋਲੀਆਂ ਚਲਾ ਦਿੱਤੀਆਂ ਸਨ, ਜਿਸ ਵਿੱਚ ਗੱਡੀ ਨੂੰ ਚੀਰਦੀ ਹੋਈ ਗੋਲੀ ਇੱਕ ਸ਼ਖਸ ਦੀ ਵੱਖੀ ਵਿੱਚ ਜਾ ਲੱਗੀ ਸੀ, ਜਿਸਦਾ ਹਾਲੇ ਤੱਕ ਇਲਾਜ ਚੱਲ ਰਿਹਾ ਹੈ।
ਗੁਰੂ ਨਗਰੀ ਅੰਮ੍ਰਿਤਸਰ ਇੱਕ ਵਾਰ ਮੁੜ ਤੋਂ ਗੋਲੀਆਂ ਦੀ ਆਵਾਜ਼ ਨਾਲ ਦਹਿਲ ਗਈ। ਇਥੋਂ ਦੇ ਵਿਜੇ ਨਗਰ ਇਲਾਕ਼ੇ ਵਿਚ ਦਿਨ ਦਿਹਾੜੇ ਗੋਲੀਆਂ ਚਲਾਈਆਂ ਗਈਆਂ। ਜਿਸ ਤੇ ਗੋਲੀਆਂ ਵਰ੍ਹਾਈਆਂ ਗਈਆਂ ਹਨ, ਉਹ ਵਿਜੇ ਨਗਰ ਵਿੱਚ ਨਿਊਟਰੀ ਕੁਲਚਾ ਪੁਆਇੰਟ ਦੇ ਨਾਂ ਦੀ ਦੁਕਾਨ ਚਲਾਉਂਦਾ ਹੈ। ਪੀੜਿਤ ਦੁਕਾਨਦਾਰ ਨੇ ਦੱਸਿਆ ਕਿ ਗੋਲੀਆਂ ਚਲਾਉਣ ਵਾਲੇ ਤਿੰਨ ਅਣਪਛਾਤੇ ਨੌਜਵਾਨ ਸਨ। ਉਨ੍ਹਾਂ ਨੇ ਪਹਿਲਾਂ ਸਪਲੈਂਡਰ ਮੋਟਰਸਾਈਕਲ ਤਿੰਨ ਤੋਂ ਚਾਰ ਚੱਕਰ ਲਗਾਏ। ਇਨ੍ਹਾਂ ਸਾਰਿਆਂ ਨੇ ਆਪਣੇ ਮੂੰਹ ਬਨੇ ਹੋਏ ਸਨ।
ਦੁਕਾਨਦਾਰ ਨੇ ਦੱਸਿਆ ਕਿ ਮੁਲਜ਼ਮਾਂ ਨੇ ਉਸ ਕੋਲੋਂ ਮਿਲਨ ਪੈਲੇਸ ਦਾ ਪਤਾ ਪੁੱਛਿਆ ਤੇ ਆਪਣੀ ਡਬੀ ਵਿਚੋਂ ਪਿਸਤੋਲ ਕੱਢੀ ਤੇ 8-10 ਦੇ ਕਰੀਬ ਗੋਲੀਆ ਚਲਾ ਦਿੱਤੀਆਂ। ਜਿਨ੍ਹਾਂ ਚੋਂ ਇੱਕ ਗੋਲੀ ਉਸਦੀ ਲੱਤ ਤੇ ਅਤੇ ਦੂਜੀ ਪਿੱਠ ਤੇ ਲੱਗੀ। ਪੀੜਤ ਨੇ ਦੱਸਿਆ ਕੁੱਝ ਮਹੀਨੇ ਪਹਿਲਾਂ ਵੀ ਉਸਦੀ ਗੱਡੀ ਨੂੰ ਵੀ ਅੱਗ ਲਗਾਈ ਗਈ ਸੀ ਜਿਸਦੀ ਸੂਚਨਾ ਉਸਨੇ ਉਸ ਸਮੇਂ ਪੁਲਿਸ ਅਧਿਕਾਰੀਆਂ ਨੂੰ ਦਿੱਤੀ ਸੀ, ਪਰ ਪੁਲੀਸ ਵੱਲੋਂ ਕੋਈ ਕਾਰਵਾਈ ਨਹੀਂ ਕੀਤੀ ਗਈ।
ਪੁਲਿਸ ਦੀ ਕਾਰਵਾਈ ‘ਤੇ ਸਵਾਲ
ਪੀੜਿਤ ਨੇ ਅੱਗੇ ਦੱਸਿਆ ਕਿ ਉਸ ਨੂੰ ਫ਼ੋਨ ਤੇ ਧਮਕੀਆਂ ਵੀ ਮਿਲੀਆਂ, ਜਿਸਦੇ ਬਾਰੇ ਉਸਨੇ ਪੁਲਿਸ ਕੋਲ ਸ਼ਿਕਾਇਤ ਦਰਜ ਕਰਵਾਈ ਸੀ। ਪਰ ਇਸ ਮਾਮਲੇ ਤੇ ਵੀ ਪੁਲਿਸ ਵੱਲੋਂ ਕੋਈ ਕਾਰਵਾਈ ਨਹੀਂ ਕੀਤੀ ਗਈ। ਜਿਸ ਤੋਂ ਬਾਅਦ ਅੱਜ ਉਸ ਉੱਤੇ ਗੋਲੀਆਂ ਚਲਾਈਆਂ ਦਿੱਤੀਆਂ ਗਈਆਂ। ਉਸਨੇ ਹਮਲਾਵਰਾਂ ਨੂੰ ਪਛਾਣਨ ਤੋਂ ਇਨਕਾਰ ਕਰ ਦਿੱਤਾ। ਉਸਨੇ ਕਿਹਾ ਕਿ ਇਸ ਵਾਰ ਤਾਂ ਉਸਦੀ ਜਾਨ ਤਾਂ ਬੱਚ ਗਈ ਪਰ ਇਸ ਗੱਲ ਦੀ ਕੀ ਗਾਰੰਟੀ ਹੈ ਕਿ ਮੁੜ ਤੋਂ ਉਸ ਉੱਤੇ ਹਮਲਾ ਨਹੀਂ ਹੋਵੇਗਾ। ਉਸਨੇ ਵਾਰ-ਵਾਰ ਪੁਲਿਸ ਦੀ ਢਿੱਲ-ਮੱਠ ਵਾਲੀ ਕਾਰਵਾਈ ਤੇ ਸਵਾਲ ਚੁੱਕੇ।
ਇਹ ਵੀ ਪੜ੍ਹੋ
ਉੱਧਰ, ਪੁਲਿਸ ਅਧਿਕਾਰੀ ਦਾ ਕਹਿਣਾ ਹੈ ਰਿਸ਼ਬ ਸੇਠ ਨਾਂ ਦੇ ਨੌਜਵਾਨ ਤੇ ਗੋਲੀਆ ਚਲਾਈਆ ਗਇਆ ਹਨ। ਉਨ੍ਹਾਂਨੂੰ ਸੱਤ ਦੇ ਕਰੀਬ ਗੋਲੀਆ ਦੇ ਖੋਲ ਮਿਲੇ ਹਨ। ਪੁਲਿਸ ਨੂੰ ਸ਼ੁਰੂਆਤਾ ਜਾਂਚ ਵਿੱਚ ਇਹ ਮਾਮਲਾ ਨਿੱਜੀ ਰੰਜਿੰਸ਼ ਦਾ ਲੱਗ ਰਿਹਾ ਹੈ। ਫਿਲਹਾਲ, ਪੁਰੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਜਾਂਚ ਪੂਰੀ ਹੋਣ ਤੋਂ ਬਾਅਦ ਹੀ ਕਿਸੇ ਨਤੀਜੇ ਤੇ ਪਹੁੰਚਿਆ ਜਾਵੇਗਾ।
ਪੰਜਾਬ ਦੀਆਂ ਤਾਜ਼ਾ ਪੰਜਾਬੀ ਖਬਰਾਂ ਪੜਣ ਲਈ ਤੁਸੀਂ TV9 ਪੰਜਾਬੀ ਦੀ ਵੈਵਸਾਈਟ ਤੇ ਜਾਓ ਅਤੇ ਲੁਧਿਆਣਾ ਅਤੇ ਚੰਡੀਗੜ੍ਹ ਦੀਆਂ ਖਬਰਾਂ,ਲੇਟੇਸਟ ਵੇੱਬ ਸਟੋਰੀ,NRI ਨਿਊਜ਼,ਮਨੋਰੰਜਨ ਦੀ ਖਬਰ,ਵਿਦੇਸ਼ ਦੀ ਬ੍ਰੇਕਿੰਗ ਨਿਊਜ਼,ਪਾਕਿਸਤਾਨ ਦਾ ਹਰ ਅਪਡੇਟ,ਧਰਮ ਅਤੇ ਗੁਰਬਾਣੀ ਦੀਆਂ ਖਬਰਾਂਜਾਣੋ