Amritsar Firing: ਅੰਮ੍ਰਿਤਸਰ ‘ਚ ਮੁੜ ਚੱਲੀਆਂ ਦਿਨ-ਦਿਹਾੜੇ ਗੋਲੀਆਂ, ਬੈਂਕ ਦੇ ਬਾਹਰ ਬਾਈਕ ਸਵਾਰਾਂ ਨੇ ਦੋ ਨੌਜਵਾਨਾਂ ਨੂੰ ਕੀਤਾ ਜਖ਼ਮੀ

Published: 

12 Jul 2023 16:37 PM

Again Firing in Amritsar: ਬੀਤੇ ਇੱਕ ਮਹੀਨੇ ਵਿੱਚ ਗੁਰੂ ਨਗਰੀ ਅੰਮ੍ਰਿਤਸਰ ਵਿੱਚ 4-5 ਵਾਰ ਗੋਲੀਬਾਰੀ ਦੀਆਂ ਘਟਨਾਵਾਂ ਵਾਪਰ ਚੁੱਕੀਆਂ ਹਨ। ਵਾਰ-ਵਾਰ ਸਰੇਆਮ ਫਾਇਰਿੰਗ ਸ਼ਹਿਰ ਦੀ ਕਾਨੂੰਨ-ਵਿਵਸਥਾ 'ਤੇ ਵੱਡੇ ਸਵਾਲ ਖੜੇ ਕਰ ਰਹੀ ਹੈ।

Amritsar Firing: ਅੰਮ੍ਰਿਤਸਰ ਚ ਮੁੜ ਚੱਲੀਆਂ ਦਿਨ-ਦਿਹਾੜੇ ਗੋਲੀਆਂ, ਬੈਂਕ ਦੇ ਬਾਹਰ ਬਾਈਕ ਸਵਾਰਾਂ ਨੇ ਦੋ ਨੌਜਵਾਨਾਂ ਨੂੰ ਕੀਤਾ ਜਖ਼ਮੀ
Follow Us On

ਅੰਮ੍ਰਿਤਸਰ ‘ਚ ਇੱਕ ਵਾਰ ਮੁੜ ਤੋਂ ਸਰੇਆਮ ਗੋਲੀਬਾਰੀ (Firing) ਦੀ ਘਟਨਾ ਸਾਹਮਣੇ ਆਈ ਹੈ। ਇਥੋਂ ਦੇ ਇੱਕ ਬੈਂਕ ਦੇ ਬਾਹਰ ਕੁਝ ਅਣਪਛਾਤੇ ਲੋਕਾਂ ਵੱਲੋਂ ਇਸ ਵਾਰਦਾਤ ਨੁੰ ਅੰਜਾਮ ਦਿੱਤਾ ਗਿਆ ਹੈ। ਇਸ ਫਾਇਰਿੰਗ ‘ਚ ਦੋ ਨੌਜਵਾਨ ਜ਼ਖਮੀ ਹੋ ਗਏ ਹਨ, ਜਿਨ੍ਹਾਂ ਨੂੰ ਹਸਪਤਾਲ ‘ਚ ਭਰਤੀ ਕਰਵਾਇਆ ਗਿਆ ਹੈ। ਪੁਲਿਸ ਨੇ ਮੌਕੇ ਤੋਂ ਲੋਕਾਂ ਦੇ ਬਿਆਨ ਲੈ ਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਦੂਜੇ ਪਾਸੇ ਪੁਲਿਸ ਜ਼ਖਮੀਆਂ ਦੇ ਬਿਆਨ ਦਰਜ ਕਰਕੇ ਅਗਲੇਰੀ ਕਾਰਵਾਈ ਚ ਜੁੱਟ ਗਈ ਹੈ

ਇਹ ਘਟਨਾ ਅੰਮ੍ਰਿਤਸਰ ਦੇ ਵਿਅਸਤ ਇਲਾਕੇ ਮਜੀਠ ਮੰਡੀ ਵਿੱਚ ਜੰਮੂ-ਕਸ਼ਮੀਰ ਬੈਂਕ ਦੇ ਬਾਹਰ ਵਾਪਰੀ। ਬੈਂਕ ਦੇ ਸੁਰੱਖਿਆ ਕਰਮਚਾਰੀਆਂ ਨੇ ਦੱਸਿਆ ਕਿ ਦੁਪਹਿਰ ਸਮੇਂ ਬੈਂਕ ਦੇ ਅੰਦਰ ਹਰ ਕੋਈ ਆਪਣੇ ਕੰਮ ਵਿੱਚ ਰੁੱਝਿਆ ਹੋਇਆ ਸੀ। ਉਦੋਂ ਅਚਾਨਕ ਬੈਂਕ ਦੇ ਬਾਹਰ ਫਾਇਰਿੰਗ ਦੀ ਆਵਾਜ਼ ਸੁਣਾਈ ਦਿੱਤੀ। ਸਟਾਫ਼ ਤੁਰੰਤ ਬਾਹਰ ਭੱਜਿਆ ਅਤੇ ਦੇਖਿਆ ਕਿ ਦੋ ਨੌਜਵਾਨਾਂ ਦੇ ਸਿਰਾਂ ਵਿੱਚੋਂ ਖੂਨ ਵਹਿ ਰਿਹਾ ਸੀ ਅਤੇ ਮੁੱਧੇ ਮੂੰਹ ਪਏ ਸਨ।

ਚਸ਼ਮਦੀਦਾਂ ਨੇ ਦਿੱਤੀ ਘਟਨਾ ਦੀ ਜਾਣਕਾਰੀ

ਚਸ਼ਮਦੀਦਾਂ ਨੇ ਦੱਸਿਆ ਕਿ ਦੋ ਨਕਾਬਪੋਸ਼ ਨੌਜਵਾਨ ਜ਼ਖਮੀਆਂ ਦਾ ਪਿੱਛਾ ਕਰ ਰਹੇ ਸਨ। ਉਨ੍ਹਾਂ ਨੇ ਪਹਿਲਾਂ ਗੋਲੀ ਚਲਾਈ ਅਤੇ ਫੇਰ ਜਖਮੀਆਂ ਦੇ ਸਿਰਾਂ ਤੇ ਪਿਸਤੌਲ ਦਾ ਬੱਟ ਮਾਰ ਰਹੇ ਸਨ। ਇਸ ਤੋਂ ਬਾਅਦ ਨਕਾਬਪੋਸ਼ ਬਾਈਕ ‘ਤੇ ਉੱਥੋਂ ਫਰਾਰ ਹੋ ਗਏ। ਜ਼ਖਮੀ ਵੀ ਆਪਣੇ-ਆਪ ਹੀ ਉੱਠੇ ਅਤੇ ਹਸਪਤਾਲ ਦਾਖਲ ਹੋ ਗਏ।

ਜਾਂਚ ਲਈ ਪਹੁੰਚੀ ਪੁਲਿਸ ਟੀਮ

ਘਟਨਾ ਤੋਂ ਬਾਅਦ ਏਡੀਸੀਪੀ ਸਿਟੀ-1 ਮਹਿਤਾਬ ਸਿੰਘ ਮਜੀਠ ਮੰਡੀ ਪੁੱਜੇ ਅਤੇ ਸਥਿਤੀ ਦਾ ਜਾਇਜ਼ਾ ਲਿਆ। ਉਨ੍ਹਾਂ ਦੱਸਿਆ ਕਿ ਇਹ ਕਹਿਣਾ ਜਲਦਬਾਜ਼ੀ ਹੋਵੇਗੀ ਕਿ ਇਹ ਘਟਨਾ ਲੁੱਟ ਦੀ ਹੈ ਜਾਂ ਦੁਸ਼ਮਣੀ। ਬੈਂਕ ਮੁਲਾਜ਼ਮਾਂ ਦੇ ਬਿਆਨ ਲਏ ਗਏ ਹਨ। ਜ਼ਖਮੀ ਫਿਲਹਾਲ ਹਸਪਤਾਲ ‘ਚ ਭਰਤੀ ਹਨ। ਜਿਵੇਂ ਹੀ ਉਹ ਬਿਆਨ ਦੇਣ ਦੀ ਸਥਿਤੀ ਵਿੱਚ ਹੋਣਗੇ, ਉਨ੍ਹਾਂ ਦੇ ਬਿਆਨ ਦਰਜ ਕਰਕੇ ਮਾਮਲਾ ਦਰਜ ਕੀਤਾ ਜਾਵੇਗਾ।

ਪੰਜਾਬ ਦੀਆਂ ਤਾਜ਼ਾ ਪੰਜਾਬੀ ਖਬਰਾਂ ਪੜਣ ਲਈ ਤੁਸੀਂ TV9 ਪੰਜਾਬੀ ਦੀ ਵੈਵਸਾਈਟ ਤੇ ਜਾਓ ਅਤੇ ਲੁਧਿਆਣਾ ਅਤੇ ਚੰਡੀਗੜ੍ਹ ਦੀਆਂ ਖਬਰਾਂ,ਲੇਟੇਸਟ ਵੇੱਬ ਸਟੋਰੀ,NRI ਨਿਊਜ਼,ਮਨੋਰੰਜਨ ਦੀ ਖਬਰ,ਵਿਦੇਸ਼ ਦੀ ਬ੍ਰੇਕਿੰਗ ਨਿਊਜ਼,ਪਾਕਿਸਤਾਨ ਦਾ ਹਰ ਅਪਡੇਟ,ਧਰਮ ਅਤੇ ਗੁਰਬਾਣੀ ਦੀਆਂ ਖਬਰਾਂ ਜਾਣੋ