ਸੱਟੇਬਾਜ਼ ਦੀ ਪਾਰਟੀ ‘ਚ ਮਹਿੰਗਾ ਪਿਆ ਨੱਚਣਾ , ਜਸ਼ਨ ‘ਚ ਸ਼ਾਮਿਲ ਪੁਲਿਸ ਅਧਿਕਾਰੀਆਂ ਦੇ ਤਬਾਦਲੇ

Updated On: 

25 Aug 2023 19:40 PM

Action on Police Officers: ਸੱਟੇਬਾਜ਼ ਦੇ ਮੁਲਜ਼ਮ ਦੀ ਪਾਰਟੀ ਵਿੱਚ ਸਾਰੇ ਪੁਲਿਸ ਅਧਿਕਾਰੀ ਖੂਬ ਮਸਤੀ ਕਰਦੇ ਨਜ਼ਰ ਆ ਰਹੇ ਹਨ। ਉਹ ਉਸ ਨਾਲ ਰੱਲ ਕੇ ਨੱਚ ਅਤੇ ਗਾ ਵੀ ਰਹੇ ਹਨ। ਇਹ ਵੀਡੀਓ ਸੋਸ਼ਲ ਮੀਡੀਆ ਤੇ ਖੂਬ ਵਾਇਰਲ ਹੋ ਰਹੀ ਹੈ।

Follow Us On

ਅੰਮ੍ਰਿਤਸਰ ‘ਚ ਸੱਟੇਬਾਜ਼ ਦੇ ਇੱਕ ਮੁਲਜ਼ਮ ਨਾਲ ਸੀਨੀਅਰ ਪੁਲਿਸ ਅਧਿਕਾਰੀਆਂ ਦਾ ਨੱਚਣ ਦਾ ਵੀਡੀਓ ਸਾਹਮਣੇ ਆਉਣ ਤੋਂ ਬਾਅਦ ਕਈ ਪੁਲਿਸ ਅਧਿਕਾਰੀਆਂ ਨੂੰ ਲਾਈਨ ਹਾਜ਼ਰ ਕੀਤਾ ਗਿਆ ਹੈ। ਦੱਸਿਆ ਜਾ ਰਿਹਾ ਹੈ ਕਿ ਇਹ ਵੀਡੀਓ ਕੁੱਝ ਦਿਨ ਪਹਿਲਾਂ ਦਾ ਹੈ। ਫਿਲਹਾਲ ਪੁਲਿਸ ਵਿਭਾਗ ਨੇ ਵੱਡਾ ਐਕਸ਼ਨ ਲੈਂਦੇ ਹੋਏ ਸਾਰੇ ਪੁਲਿਸ ਅਧਿਕਾਰੀਆਂ ਦਾ ਤਬਾਦਲਾ ਕਰ ਦਿੱਤਾ ਹੈ।

ਦਰਅਸਲ, ਸੋਸ਼ਲ ਮੀਡੀਆ ਤੇ ਇੱਕ ਵੀਡੀਓ ਵਾਇਰਲ ਹੋ ਰਹੀ ਹੈ, ਜਿਸ ਵਿੱਚ ਦੋ ਡੀਐਸਪੀ ਰੈਂਕ ਦੇ ਅਧਿਕਾਰੀ ਸੰਜੀਵ ਕੁਮਾਰ ਅਤੇ ਪ੍ਰਵੇਸ਼ ਚੋਪੜਾ ਨਜ਼ਰ ਆ ਰਹੇ ਹਨ। ਇਹ ਦੋਵੇਂ ਡੀਐਸਪੀ ਅੰਮ੍ਰਿਤਸਰ ਦਿਹਾਤੀ ਵਿੱਚ ਤਾਇਨਾਤ ਹਨ। ਨਾਲ ਹੀ ਇਸ ਵੀਡੀਓ ਵਿੱਚ ਚਾਰ ਐਸਐਚਓ ਰੈਂਕ ਦੇ ਅਧਿਕਾਰੀ ਧਰਮਿੰਦਰ ਕਲਿਆਣ, ਗੁਰਵਿੰਦਰ ਸਿੰਘ, ਨੀਰਜ ਕੁਮਾਰ ਅਤੇ ਗਗਨਦੀਪ ਸਿੰਘ ਵੀ ਨਜ਼ਰ ਆ ਰਹੇ ਹਨ।

ਇਸ ਵੀਡੀਓ ਵਿੱਚ ਡੀਐਸਪੀ ਸੰਜੀਵ ਕੁਮਾਰ ਗੀਤ ਗਾ ਰਹੇ ਹਨ ਅਤੇ ਪ੍ਰਵੇਸ਼ ਚੋਪੜਾ ਉਨ੍ਹਾਂ ਦੇ ਨਾਲ ਖੜ੍ਹੇ ਹਨ। ਜਦੋਂਕਿ ਸੱਟੇਬਾਜ਼ੀ ਦੇ ਮਾਮਲੇ ਵਿੱਚ ਮੁਲਜ਼ਮ ਉਨ੍ਹਾਂ ਕੋਲੋਂ ਲੰਘਦੇ ਹਨ। ਦੂਜੀ ਵੀਡੀਓ ‘ਚ ਐੱਸਐੱਚਓ ਗੁਰਵਿੰਦਰ ਸਿੰਘ ਗੀਤ ਗਾਉਂਦੇ ਨਜ਼ਰ ਆ ਰਹੇ ਹਨ। ਇਸ ਦੌਰਾਨ ਦੋਸ਼ੀ ਉਨ੍ਹਾਂ ਦੇ ਸਾਹਮਣੇ ਖੜ੍ਹਾ ਹੋ ਕੇ ਗੀਤ ‘ਤੇ ਤਾੜੀਆਂ ਵਜਾ ਰਿਹਾ ਹੈ।

ਕਮਲ ਬੋਰੀ ਤੇ ਸੱਟੇਬਾਜ਼ੀ ਦੇ ਇਲਜ਼ਾਮ

ਵੀਡੀਓ ‘ਚ ਨਜ਼ਰ ਆ ਰਿਹਾ ਮੁਲਜ਼ਮ ਕਮਲ ਬੋਰੀ ਹੈ, ਜਿਸ ‘ਤੇ ਸੱਟੇਬਾਜ਼ੀ ਦੇ ਇਲਜ਼ਾਮ ਹਨ। ਖਾਸ ਗੱਲ ਇਹ ਹੈ ਕਿ ਆਮ ਆਦਮੀ ਪਾਰਟੀ ਦੇ ਵਿਧਾਇਕ ਕੁੰਵਰ ਵਿਜੇ ਪ੍ਰਤਾਪ ਸਿੰਘ ਨੇ ਪੰਜਾਬ ਪੁਲਿਸ ‘ਚ ਰਹਿੰਦਿਆਂ ਕਮਲ ਬੋਰੀ ਖਿਲਾਫ ਕਈ ਮਾਮਲੇ ਦਰਜ ਕਰਵਾਏ ਸਨ। ਜਿਸ ਤੋਂ ਬਾਅਦ ਕਮਲ ਬੋਰੀ ਨੂੰ ਕਈ ਮਹੀਨੇ ਜੇਲ੍ਹ ਵਿੱਚ ਰਹਿਣਾ ਪਿਆ। ਹੁਣ ਉਹ ਸਾਰੇ ਮਾਮਲਿਆਂ ‘ਚ ਜ਼ਮਾਨਤ ‘ਤੇ ਹੈ।

ਪੁਲਿਸ ਨੇ ਕੀਤੀ ਖੁਫੀਆ ਕਾਰਵਾਈ

ਇਸ ਵੀਡੀਓ ਦੇ ਵਾਇਰਲ ਹੋਣ ਤੋਂ ਬਾਅਦ ਅੰਮ੍ਰਿਤਸਰ ਪੁਲਿਸ ਨੇ ਮੀਡੀਆ ਨੂੰ ਕੋਈ ਪ੍ਰਤੀਕਿਰਿਆ ਦੇਣ ਤੋਂ ਇਨਕਾਰ ਕਰ ਦਿੱਤਾ। ਦੂਜੇ ਪਾਸੇ ਪੰਜਾਬ ਪੁਲਿਸ ਨੇ ਕਾਰਵਾਈ ਕਰਦੇ ਹੋਏ ਸਾਰੇ ਪੁਲਿਸ ਅਧਿਕਾਰੀਆਂ ਦਾ ਤਬਾਦਲਾ ਕਰ ਦਿੱਤਾ ਹੈ।

ਵਾਲਮੀਕਿ ਭਾਈਚਾਰੇ ਨੇ ਨਕਾਰੇ ਇਲਜ਼ਾਮ

ਉੱਧਰ ਇਸ ਮਾਮਲੇ ਵਿੱਚ ਵਾਲਮੀਕਿ ਭਾਈਚਾਰੇ ਦੇ ਆਗੂਆਂ ਵਲੋਂ ਇਕ ਪ੍ਰੈਸ ਕਾਨਫਰੰਸ ਕੀਤੀ ਗਈ ਜਿਸ ਵਿਚ ਪਾਰਟੀ ਕਰਨ ਵਾਲੇ ਆਗੂਆਂ ਨੇ ਸਾਰੇ ਇਲਜ਼ਾਮਾਂ ਨੂੰ ਨਕਾਰਦਿਆਂ ਕਿਹਾ ਕਿ ਇਹ ਉਹਨਾਂ ਦੀ ਇਕ ਨਿੱਜੀ ਪਾਰਟੀ ਸੀ। ਉਨ੍ਹਾਂ ਕਿਹਾ ਕਿ ਜਿਸ ਕਮਲ ਬੋਰੀ ਨੂੰ ਗੈਂਗਸਟਰ ਕਿਹਾ ਜਾ ਰਿਹਾ ਹੈ, ਉਹ ਇਕ ਸਮਾਜ ਸੇਵੀ ਹੈ ਅਤੇ ਹੁਣ ਕਮਲ ਬੋਰੀ ਇਸ ਤੇ ਅੱਗੇ ਦਾ ਐਕਸ਼ਨ ਲਵੇਗਾ।

ਉਹਨਾਂ ਕਿਹਾ ਕਿ ਇਕ ਪਾਰਟੀ ਸੀ ਉਸ ਚ ਕਿਸੇ ਤਰਾਂ ਦਾ ਕੁਝ ਗਲਤ ਨਹੀਂ ਹੋਇਆ ਉਸ ਵਿਚ ਗਾਣੇ ਗਾਏ ਜਾ ਰਹੇ ਹਨ ਇਸ ਪਾਰਟੀ ਨੂੰ ਗੈਂਗਸਟਰ ਨਾਲ ਜੋੜਿਆ ਜਾ ਰਿਹਾ ਹੈ ਜੋ ਬਹੁਤ ਹੀ ਗਲਤ ਹੈ। ਉਨ੍ਹਾਂ ਕਿਹਾ ਕਿ ਇਹ ਪਾਰਟੀ ਵਾਲਮੀਕਿ ਐਕਸ਼ਨ ਕਮੇਟੀ ਵਲੋਂ ਕੀਤੀ ਗਈ ਸੀ ਜਿਸ ਵਿਚ ਕਮਲ ਗੋਰੀ ਨੂੰ ਬੁਲਾਇਆ ਗਿਆ ਸੀ