ਅੰਮ੍ਰਿਤਸਰ ਦੇ ਹੋਟਲ 'ਤੇ ਪੁਲਿਸ ਦਾ ਛਾਪਾ: ਦੇਹ ਵਪਾਰ 'ਚ ਸ਼ਾਮਲ ਲੜਕੇ-ਲੜਕੀਆਂ ਫੜੇ, ਗਾਹਕ ਲਿਆਉਂਦਾ ਸੀ ਰਿਕਸ਼ਾ ਚਾਲਕ | Amritsar Police Raid in hotel Boys and girls caught know details in Punjabi Punjabi news - TV9 Punjabi

ਅੰਮ੍ਰਿਤਸਰ ਦੇ ਹੋਟਲ ‘ਤੇ ਪੁਲਿਸ ਦਾ ਛਾਪਾ: ਦੇਹ ਵਪਾਰ ‘ਚ ਸ਼ਾਮਲ ਲੜਕੇ-ਲੜਕੀਆਂ ਫੜੇ, ਗਾਹਕ ਲਿਆਉਂਦਾ ਸੀ ਰਿਕਸ਼ਾ ਚਾਲਕ

Updated On: 

12 Sep 2024 11:12 AM

ਅੰਮ੍ਰਿਤਸਰ ਦੇ ਪੰਜਾਬ ਹੋਟਲ ਦੇ ਬਾਹਰ ਕੁੜੀਆਂ ਗਾਹਕਾਂ ਦੀ ਉਡੀਕ ਕਰਦੀਆਂ ਰਹਿੰਦੀਆਂ ਸਨ ਅਤੇ ਉਥੇ ਦੇਹ ਵਪਾਰ ਦਾ ਧੰਦਾ ਚੱਲ ਰਿਹਾ ਹੈ। ਜਿਸ ਤੋਂ ਬਾਅਦ ਪੁਲਿਸ ਵੱਲੋਂ ਛਾਪੇਮਾਰੀ ਕੀਤੀ ਗਈ ਅਤੇ ਤਿੰਨ ਕੁੜੀਆਂ-ਮੰਡੇ ਨੂੰ ਮੌਕੇ 'ਤੇ ਕਾਬੂ ਕਰ ਲਿਆ ਗਿਆ।

ਅੰਮ੍ਰਿਤਸਰ ਦੇ ਹੋਟਲ ਤੇ ਪੁਲਿਸ ਦਾ ਛਾਪਾ: ਦੇਹ ਵਪਾਰ ਚ ਸ਼ਾਮਲ ਲੜਕੇ-ਲੜਕੀਆਂ ਫੜੇ, ਗਾਹਕ ਲਿਆਉਂਦਾ ਸੀ ਰਿਕਸ਼ਾ ਚਾਲਕ

ਅੰਮ੍ਰਿਤਸਰ ਦੇ ਹੋਟਲ 'ਤੇ ਪੁਲਿਸ ਦਾ ਛਾਪਾ

Follow Us On

ਅੰਮ੍ਰਿਤਸਰ ਪੁਲਿਸ ਨੇ ਦੇਰ ਰਾਤ ਦੇਹ ਵਪਾਰ ਦਾ ਧੰਦਾ ਕਰਨ ਵਾਲੇ ਤਿੰਨ ਲੜਕੇ-ਲੜਕੀਆਂ ਨੂੰ ਗ੍ਰਿਫ਼ਤਾਰ ਕੀਤਾ ਹੈ। ਕੁੜੀਆਂ ਹੋਟਲ ਦੇ ਬਾਹਰ ਖੜ੍ਹ ਕੇ ਗਾਹਕਾਂ ਦੀ ਉਡੀਕ ਕਰਦੀਆਂ ਸਨ। ਪੁਲਿਸ ਨੇ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਅੰਮ੍ਰਿਤਸਰ ਦੇ ਥਾਣਾ ਬੀ ਡਿਵੀਜ਼ਨ ਦੀ ਪੁਲਿਸ ਨੂੰ ਸੂਚਨਾ ਮਿਲੀ ਸੀ ਕਿ ਅੰਮ੍ਰਿਤਸਰ ਦੇ ਚਮਰੰਗ ਰੋਡ, ਜਹਾਜਗੜ੍ਹ ਵਿਖੇ ਕੁਝ ਨੌਜਵਾਨ ਕੁੜੀਆਂ-ਮੁੰਡੇ ਵੀ ਘੁੰਮ ਰਹੇ ਹਨ। ਜਿਸ ਤੋਂ ਬਾਅਦ ਮੌਕੇ ‘ਤੇ ਕਾਰਵਾਈ ਕਰਕੇ ਉਨ੍ਹਾਂ ਨੂੰ ਕਾਬੂ ਕਰ ਲਿਆ ਗਿਆ।

ਅੰਮ੍ਰਿਤਸਰ ਦੇ ਪੰਜਾਬ ਹੋਟਲ ਦੇ ਬਾਹਰ ਕੁੜੀਆਂ ਗਾਹਕਾਂ ਦੀ ਉਡੀਕ ਕਰਦੀਆਂ ਰਹਿੰਦੀਆਂ ਸਨ ਅਤੇ ਉਥੇ ਦੇਹ ਵਪਾਰ ਦਾ ਧੰਦਾ ਚੱਲ ਰਿਹਾ ਹੈ। ਜਿਸ ਤੋਂ ਬਾਅਦ ਪੁਲਿਸ ਵੱਲੋਂ ਛਾਪੇਮਾਰੀ ਕੀਤੀ ਗਈ ਅਤੇ ਤਿੰਨ ਕੁੜੀਆਂ-ਮੰਡੇ ਨੂੰ ਮੌਕੇ ‘ਤੇ ਕਾਬੂ ਕਰ ਲਿਆ ਗਿਆ।

ਹੋਟਲ ਮਾਲਕ ਤੋਂ ਪੁੱਛਗਿੱਛ ਕੀਤੀ

ਇਨ੍ਹਾਂ ਨੌਜਵਾਨਾਂ ਅਤੇ ਔਰਤਾਂ ਤੋਂ ਪੁੱਛਗਿੱਛ ਕਰਨ ਦੇ ਨਾਲ-ਨਾਲ ਹੋਟਲ ਮਾਲਕ ਤੋਂ ਵੀ ਪੁੱਛਗਿੱਛ ਕੀਤੀ ਜਾ ਰਹੀ ਹੈ। ਇਹ ਵੀ ਜਾਂਚ ਕੀਤੀ ਗਈ ਕਿ ਉਨ੍ਹਾਂ ਮੁੰਡੇ-ਕੁੜੀਆਂ ਤੋਂ ਆਧਾਰ ਕਾਰਡ ਲਏ ਹਨ ਜਾਂ ਨਹੀਂ। ਪੁਲਿਸ ਵੱਲੋਂ ਹੋਟਲ ਦੇ ਹੋਰ ਦਸਤਾਵੇਜ਼ ਵੀ ਚੈੱਕ ਕੀਤੇ ਗਏ ਹਨ। ਫਿਲਹਾਲ ਦੋਸ਼ੀਆਂ ਨੂੰ ਹਿਰਾਸਤ ‘ਚ ਲੈ ਲਿਆ ਗਿਆ ਹੈ।

ਜਦੋਂ ਪੁਲਿਸ ਨੇ ਨੌਜਵਾਨਾਂ ਤੋਂ ਪੁੱਛਗਿੱਛ ਕੀਤੀ ਤਾਂ ਸਾਹਮਣੇ ਆਇਆ ਕਿ ਈ-ਰਿਕਸ਼ਾ ਚਾਲਕ ਗ੍ਰਾਹਕ ਲਿਆਉਂਦਾ ਸੀ ਅਤੇ ਫਿਰ ਇੱਥੇ ਆ ਕੇ ਹੋਟਲ ਚਲਾ ਜਾਂਦਾ ਸੀ। ਪੁਲਿਸ ਨੇ ਮੁਲਜ਼ਮਾਂ ਖ਼ਿਲਾਫ਼ ਕੇਸ ਦਰਜ ਕਰਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਪੁਲਿਸ ਵੱਲੋਂ ਚੇਤਾਵਨੀ ਵੀ ਦਿੱਤੀ ਗਈ ਹੈ ਕਿ ਅਜਿਹਾ ਕੰਮ ਦੁਬਾਰਾ ਨਾ ਕੀਤਾ ਜਾਵੇ ਨਹੀਂ ਤਾਂ ਸਖ਼ਤ ਕਾਰਵਾਈ ਕੀਤੀ ਜਾਵੇਗੀ।

ਇਹ ਵੀ ਪੜ੍ਹੋ: ਅੰਮ੍ਰਿਤਸਰ ਵਿੱਚ ਵਿਦੇਸ਼ੀ ਕੁੜੀਆਂ ਨੇ ਹੋਟਲ ਚੋ ਮਾਰੀ ਛਾਲ, ਚੱਲ ਰਿਹਾ ਸੀ ਸਪਾ ਸੈਂਟਰ

Exit mobile version