ਅੰਮ੍ਰਿਤਸਰ ‘ਚ ਪਿਓ ਵੱਲੋਂ ਧੀ ਤੇ ਉਸਦੇ ਪ੍ਰੇਮੀ ਦਾ ਕਤਲ, ਵਾਰਦਾਤ ਨੂੰ ਅੰਜ਼ਾਮ ਦੇ ਖੁੱਦ ਕੀਤਾ ਸਰੇਂਡਰ

lalit-sharma
Updated On: 

04 Jun 2025 11:26 AM

ਮਾਮਲੇ ਦੀ ਜਾਣਕਾਰੀ ਦਿੰਦੇ ਹੋਏ ਡੀਐਸਪੀ ਰਾਜਸਾਂਸੀ, ਇੰਦਰਜੀਤ ਸਿੰਘ ਨੇ ਦੱਸਿਆ ਕਿ ਜੋਬਨਦੀਪ ਸਿੰਘ ਪਿੰਡ ਬੋਪਰਾਏ ਬਾਜ ਸਿੰਘ ਨੇੜੇ ਟ੍ਰੈਕਟਰ ਨਾਲ ਮਿੱਟੀ ਦੀ ਭਰਤੀ ਪਾਉਣ ਦਾ ਕੰਮ ਕਰਦਾ ਸੀ। ਇਸ ਦੌਰਾਨ ਜੋਬਨਪ੍ਰੀਤ ਸਿੰਘ ਦੇ ਮੁਲਜ਼ਮ ਗੁਰਦਿਆਲ ਸਿੰਘ ਦੀ ਧੀ ਨਾਲ ਸਬੰਧ ਬਣ ਗਏ। ਦੱਸਿਆ ਜਾ ਰਿਹਾ ਹੈ ਕਿ ਲੜਕੀ ਪਰਿਵਾਰ ਵਾਲਿਆਂ ਨੂੰ 1 ਜੂਨ ਨੂੰ ਹੀ ਦੋਹਾਂ ਦੇ ਪ੍ਰੇਮ ਸਬੰਧਾਂ ਦਾ ਪਤਾ ਚੱਲਿਆ ਸੀ।

ਅੰਮ੍ਰਿਤਸਰ ਚ ਪਿਓ ਵੱਲੋਂ ਧੀ ਤੇ ਉਸਦੇ ਪ੍ਰੇਮੀ ਦਾ ਕਤਲ, ਵਾਰਦਾਤ ਨੂੰ ਅੰਜ਼ਾਮ ਦੇ ਖੁੱਦ ਕੀਤਾ ਸਰੇਂਡਰ

ਅੰਮ੍ਰਿਤਸਰ 'ਚ ਪਿਓ ਵੱਲੋਂ ਥੀ ਤੇ ਉਸਦੇ ਪ੍ਰੇਮੀ ਦਾ ਕਤਲ, ਵਾਰਦਾਤ ਨੂੰ ਅੰਜ਼ਾਮ ਦੇ ਖੁੱਦ ਕੀਤਾ ਸਰੇਂਡਰ

Follow Us On

ਅੰਮ੍ਰਿਤਸਰ ਦੇ ਪਿੰਡ ਬੋਪਾਰਾਏ ਬਾਜ ਸਿੰਘ ‘ਚ ਪਿਓ ਵੱਲੋ ਆਪਣੀ ਧੀ ਤੇ ਉਸਦੇ ਪ੍ਰੇਮੀ ਦੇ ਕਤਲ ਦਾ ਮਾਮਲਾ ਸਾਹਮਣੇ ਆਇਆ ਹੈ। ਮੁਲਜ਼ਮ ਗੁਰਦਿਆਲ ਸਿੰਘ ਨੂੰ ਜਦੋਂ ਆਪਣੀ ਧੀ ਦੇ ਪ੍ਰੇਮ ਸਬੰਧਾਂ ਦਾ ਪਤਾ ਲੱਗਾ ਤਾਂ ਉਸ ਨੇ ਇਹ ਖੌਫ਼ਨਾਕ ਕਦਮ ਚੁੱਕਿਆ। ਮੁਲਜ਼ਮ ਗੁਰਦਿਆਲ ਸਿੰਘ ਨੇ ਤੇਜ਼ਧਾਰ ਹਥਿਆਰਾਂ ਨਾਲ ਡਬਲ ਮਰਡਰ ਨੂੰ ਅੰਜ਼ਾਮ ਦਿੱਤਾ ਤੇ ਇਸ ਤੋਂ ਬਾਅਦ ਖੁਦ ਹੀ ਥਾਣੇ ਜਾ ਕੇ ਸਰੇਂਡਰ ਕਰ ਦਿੱਤਾ।

ਮ੍ਰਿਤਕਾਂ ਦੀ ਪਹਿਚਾਣ ਜੋਬਨਦੀਪ ਸਿੰਘ ਪੁੱਤਰ ਲਖਵਿੰਦਰ ਸਿੰਘ ਨਿਵਾਸੀ ਕਾਕੜ ਤਰੀਨ ਤੇ ਸੁਖਪ੍ਰੀਤ ਕੌਰ (ਮੁਲਜ਼ਮ ਦੀ ਧੀ) ਵਜੋਂ ਹੋਈ ਹੈ। ਲੜਕੇ ਜੋਬਨਪ੍ਰੀਤ ਦੀ ਉਮਰ 24 ਤੋਂ 25 ਸਾਲ ਦੱਸੀ ਜਾ ਰਹੀ ਹੈ, ਜਦਕਿ ਲੜਕੀ ਸੁਖਪ੍ਰੀਤ ਦੀ ਉਮਰ 22 ਤੋਂ 23 ਸਾਲ ਹੈ।

ਕੀ ਹੈ ਪੂਰਾ ਮਾਮਲਾ

ਮਾਮਲੇ ਦੀ ਜਾਣਕਾਰੀ ਦਿੰਦੇ ਹੋਏ ਡੀਐਸਪੀ ਰਾਜਸਾਂਸੀ, ਇੰਦਰਜੀਤ ਸਿੰਘ ਨੇ ਦੱਸਿਆ ਕਿ ਜੋਬਨਦੀਪ ਸਿੰਘ ਪਿੰਡ ਬੋਪਰਾਏ ਬਾਜ ਸਿੰਘ ਨੇੜੇ ਟ੍ਰੈਕਟਰ ਨਾਲ ਮਿੱਟੀ ਦੀ ਭਰਤੀ ਪਾਉਣ ਦਾ ਕੰਮ ਕਰਦਾ ਸੀ। ਇਸ ਦੌਰਾਨ ਜੋਬਨਪ੍ਰੀਤ ਸਿੰਘ ਦੇ ਮੁਲਜ਼ਮ ਗੁਰਦਿਆਲ ਸਿੰਘ ਦੀ ਧੀ ਨਾਲ ਸਬੰਧ ਬਣ ਗਏ। ਦੱਸਿਆ ਜਾ ਰਿਹਾ ਹੈ ਕਿ ਲੜਕੀ ਪਰਿਵਾਰ ਵਾਲਿਆਂ ਨੂੰ 1 ਜੂਨ ਨੂੰ ਹੀ ਦੋਹਾਂ ਦੇ ਪ੍ਰੇਮ ਸਬੰਧਾਂ ਦਾ ਪਤਾ ਚੱਲਿਆ ਸੀ।

ਜਦੋਂ ਗੁਰਦਿਆਲ ਨੂੰ ਪਤਾ ਚੱਲਿਆ ਕਿ ਉਸਦੀ ਧੀ ਦੇ ਜੋਬਨਪ੍ਰੀਤ ਨਾਲ ਸਬੰਧ ਹੈ ਤਾਂ ਉਸ ਵੱਲੋਂ ਤੇਜ਼ਧਾਰ ਹਥਿਆਰਾਂ ਨਾਲ ਦੋਹਾਂ ਦਾ ਕਤਲ ਕਰ ਦਿੱਤਾ ਗਿਆ। ਪੁਲਿਸ ਦੀ ਸ਼ੁਰੂਆਤੀ ਜਾਂਚ ‘ਚ ਗੁਰਦਿਆਲ ਸਿੰਘ ਨੂੰ ਹੀ ਮੁੱਖ ਮੁਲਜ਼ਮ ਮੰਨਿਆ ਜਾ ਰਿਹਾ ਹੈ। ਪੁਲਿਸ ਹਰ ਪਹਿਲੂ ਤੋਂ ਮਾਮਲ ਦੀ ਜਾਂਚ ਕਰ ਰਹੀ ਹੈ ਤੇ ਇਸ ਦੇ ਨਾਲ ਇਹ ਵੀ ਪਤਾ ਲਗਾਇਆ ਜਾ ਰਿਹਾ ਕਿ ਇਸ ਵਾਰਦਾਤ ਵਿੱਚ ਹੋਰ ਵੀ ਲੋਕ ਸ਼ਾਮਲ ਸਨ ਜਾ ਨਹੀਂ।